Author: editor

ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਦੋ ਵਿਰੋਧੀ ਪ੍ਰਸ਼ਾਸਕਾਂ ਵੱਲੋਂ ਸਮਰਥਿਤ ਮਿਲੀਸ਼ੀਆ ਦਰਮਿਆਨ ਹਿੰਸਕ ਝੜਪਾਂ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸਿਆਸੀ ਟਕਰਾਅ ਦਰਮਿਆਨ ਹਿੰਸਾ ਫਿਰ ਤੋਂ ਸ਼ੁਰੂ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਤ੍ਰਿਪੋਲੀ ‘ਚ ਅਧਿਕਾਰੀਆਂ ਨੇ ਦੱਸਿਆ ਕਿ ਘਟੋ-ਘੱਟ ਦੋ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਪ੍ਰਧਾਨ ਮੰਤਰੀ ਅਬਦੁੱਲ ਹਾਮਿਦ ਦੇਈਬਾਹ ਦੀ ਸਰਕਾਰ ਨੇ ਦਾਅਵਾ ਕੀਤਾ ਕਿ ਇਹ ਝੜਪ ਉਸ ਸਮੇਂ ਸ਼ੁਰੂ ਹੋਈ ਜਦ ਇਕ ਮਿਲੀਸ਼ੀਆ ਨਾਗਰਿਕ ਨੇ ਦੂਜੇ ਮਿਲੀਸ਼ੀਆ ਨਾਗਰਿਕ ‘ਤੇ ਗੋਲੀ ਚੱਲਾ ਦਿੱਤੀ। ਹਾਲਾਂਕਿ ਇਹ ਗੋਲੀਬਾਰੀ ਪ੍ਰਧਾਨ ਮੰਤਰੀ ਦੇਈਬਾਹ ਅਤੇ ਉਨ੍ਹਾਂ…

Read More

ਬਰੈਂਪਟਨ ਦੀ ਕਵੀਨ ਸਟਰੀਟ ਅਤੇ ਗੋਰ ਰੋਡ ਖੇਤਰ ‘ਚ ਇਕ ਟਰੈਕਟਰ ਟਰੇਲਰ ਦੀ ਕਈ ਹੋਰ ਵਾਹਨਾਂ ਨਾਲ ਟੱਕਰ ਹੋ ਗਈ। ਇਸ ਸੜਕ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ ਜਦਕਿ 15 ਹੋਰ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੀਲ ਪੁਲੀਸ ਮੁਤਾਬਕ ਸੜਕ ਹਾਦਸਾ ਸ਼ਨੀਵਾਰ ਸਵੇਰੇ ਵਾਪਰਿਆ। ਇਕ ਪੁਲੀਸ ਅਧਿਕਾਰੀ ਮੁਤਾਬਕ ਹਾਦਸਾ ਸਵੇਰੇ ਲਗਭਗ 12:03 ਵਜੇ ਵਾਪਰਿਆ ਜਿਸ ‘ਚ ਇਕ ਔਰਤ ਦੀ ਜਾਨ ਜਾਂਦੀ ਰਹੀ। ਪੁਲੀਸ ਦਾ ਕਹਿਣਾ ਹੈ ਕਿ ਟਰੈਕਟਰ-ਟਰੇਲਰ ਲਗਭਗ 10 ਹੋਰ ਵਾਹਨਾਂ ਨਾਲ ਟਕਰਾ ਗਿਆ ਜਿਨ੍ਹਾਂ ਨੂੰ ਕਵੀਨ ਸਟਰੀਟ ਈਸਟ ਅਤੇ ਗੋਰ ਰੋਡ ਦੇ ਚੌਕ ‘ਤੇ ਲਾਲ ਬੱਤੀ…

Read More

ਕੌਮਾਂਤਰੀ ਵਿਦਿਆਰਥੀਆਂ ਸਮੇਤ ਹਰ ਤਰ੍ਹਾਂ ਦੇ ਵੀਜ਼ਾ ਲਈ ਲੱਖਾਂ ਅਰਜ਼ੀਆਂ ਕੈਨੇਡਾ ਇਮੀਗ੍ਰੇਸ਼ਨ ਕੋਲ ਬਕਾਇਆ ਹਨ। ਇਸੇ ਕਾਰਨ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਇਮੀਗ੍ਰੇਸ਼ਨ ਬੈਕਲਾਗ ‘ਚ ਫਸਿਆ ਦਿਖਾਈ ਦੇ ਰਿਹਾ ਹੈ। ਇਕ ਹੋਰ ਅਕਾਦਮਿਕ ਸਾਲ ਦੀ ਸ਼ੁਰੂਆਤ ਦੇ ਨਜ਼ਦੀਕ ਇਹ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਪਤਾ ਲਗਾਉਣ ਲਈ ਉਡੀਕ ਕਰ ਰਹੇ ਹਨ ਕਿ ਕੀ ਉਹ ਵਿਅਕਤੀਗਤ ਕਲਾਸਾਂ ਲਈ ਸਮੇਂ ਸਿਰ ਕੈਨੇਡਾ ‘ਚ ਦਾਖਲ ਹੋ ਸਕਣਗੇ ਜਾਂ ਨਹੀਂ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ, ਲਗਭਗ 1,69,000 ਵਿਦਿਆਰਥੀ 15 ਅਗਸਤ ਤੱਕ ਆਪਣੇ ਸਟੱਡੀ ਪਰਮਿਟ ਲਈ ਕੈਨੇਡੀਅਨ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ। ਇਹ ਅਸਪਸ਼ਟ ਹੈ ਕਿ ਉਨ੍ਹਾਂ ਵਿੱਚੋਂ ਕਿੰਨੇ ਬਿਨੈਕਾਰ ਅਗਲੇ ਮਹੀਨੇ…

Read More

ਹਾਲ ਹੀ ‘ਚ ਬਰਮਿੰਘਮ ਵਿਖੇ ਹੋਈਆਂ ਕਾਮਨਵੈਲਥ ਗੇਮਜ਼ ‘ਚ ਦੇਸ਼ ਦਾ ਨਾਂ ਰੌਸ਼ਨ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 9.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਵਿਖੇ ਹੋਏ ਇਸ ਸਨਮਾਨ ਸਮਾਰੋਹ ਸਮਾਗਮ ‘ਚ ਮੁੱਖ ਮੰਤਰੀ ਨੇ ਤਗ਼ਮੇ ਜਿੱਤਣ ਅਤੇ ਹਿੱਸਾ ਲੈਣ ਵਾਲੇ ਸਾਰੇ ਪੰਜਾਬੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਰਹੇ। ਇਸ ਮੌਕੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ‘ਚ ਚਾਂਦੀ ਤਗ਼ਮਾ ਜੇਤੂ ਖਿਡਾਰੀ ਨੂੰ 50 ਲੱਖ ਰੁਪਏ, ਕਾਂਸੀ ਤਮਗਾ ਜੇਤੂ ਨੂੰ 40 ਲੱਖ ਰੁਪਏ ਅਤੇ ਹਿੱਸਾ ਲੈਣ ਵਾਲੇ ਖਿਡਾਰੀ ਨੂੰ 5 ਲੱਖ…

Read More

ਕਾਂਗਰਸ ਸਰਕਾਰ ਸਮੇਂ ਦੇ ਦੋ ਤਾਕਤਵਾਰ ਮੰਤਰੀਆਂ, ਜਿਹੜੇ ਪਹਿਲਾਂ ਹੀ ਵਿਜੀਲੈਂਸ ਵੱਲੋਂ ਘੁਟਾਲੇ ‘ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਜਾਂਚ ਦਾ ਸਾਹਮਣਾ ਕਰ ਰਹੇ ਹਨ, ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਇਸ ਦਾ ਕਾਰਨ ਹੈ ਕਿ ਜੰਗਲਾਤ ਘੁਟਾਲੇ ‘ਚ ਹੁਣ ਕੇਂਦਰ ਦੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਵੀ ਐਂਟਰੀ ਹੋ ਗਈ ਹੈ। ਇਸ ਨਾਲ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਤੋਂ ਇਲਾਵਾ ਕੁਝ ਹੋਰ ਸਾਬਕਾ ਕਾਂਗਰਸੀ ਮੰਤਰੀ ਤੇ ਹੋਰਨਾਂ ਨੂੰ ਵੀ ਸੇਕ ਲੱਗ ਸਕਦਾ ਹੈ। ਦੂਜੇ ਪਾਸੇ ਲੁਧਿਆਣਾ ਵਾਲੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਬਹੁਕਰੋੜ ਘੁਟਾਲੇ ‘ਚ ਚੱਲ ਰਹੀ ਜਾਂਚ ਦੌਰਾਨ ਉਨ੍ਹਾਂ ਦਾ ਡੁਬਈ ਕੁਨੈਕਸ਼ਨ ਵੀ ਸਾਹਮਣੇ ਆ…

Read More

29 ਮਈ ਨੂੰ ਕਤਲ ਕੀਤੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਮਾਮਲੇ ‘ਚ ਮਾਨਸਾ ਪੁਲਸ ਨੇ 87 ਦਿਨ ਬਾਅਦ ਅਦਾਲਤ ‘ਚ 1850 ਪੰਨੇ ਦਾ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਇਸ ‘ਚ 24 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ ਜਿਸ ‘ਚ 122 ਗਵਾਹ ਹਨ। ਇਨ੍ਹਾਂ ‘ਚੋਂ 4 ਗੈਂਗਸਟਰ ਵਿਦੇਸ਼ ‘ਚ ਬੈਠੇ ਹਨ। ਪੁਲੀਸ ਨੇ ਲਗਭਗ 36 ਵਿਅਕਤੀਆਂ ਨੂੰ ਨਾਮਜ਼ਦ ਕਰਕੇ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਮਾਮਲੇ ‘ਚ 32 ਬੋਰ 2 ਪਿਸਤੌਲ, 30 ਬੋਰ 2, 315 ਬੋਰ 1, 9 ਐੱਮ.ਐੱਮ. ਪਿਸਟਲ 1, 3 ਕਾਰਾਂ ਬਲੈਰੋ, ਕਰੋਲਾ, ਥਾਰ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐੱਸ.ਐੱਸ.ਪੀ. ਗੌਰਵ…

Read More

ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਕਰਕੇ ਚਰਚਾ ‘ਚ ਚੱਲ ਰਹੀ ਅਨਾਜ, ਲੇਬਰ ਤੇ ਟਰਾਂਸਪੋਰਟ ਨੀਤੀ ਹੁਣ ਪਹਿਲਾਂ ਵਾਲੀ ਨਹੀਂ ਰਹੇਗੀ। ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਨਵੀਂ ਪੰਜਾਬ ਅਨਾਜ ਲੇਬਰ ਨੀਤੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਬਨਿਟ ਨੇ ਖੇਤੀਬਾੜੀ ਵਿਭਾਗ ‘ਚ 359 ਅਸਾਮੀਆਂ ਅਤੇ ਸਿਵਲ ਜੱਜਾਂ ਦੀਆਂ 80 ਅਸਾਮੀਆਂ ਭਰਨ ਸਣੇ ਕਈ ਅਹਿਮ ਫ਼ੈਸਲੇ ਲਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮੰਤਰੀ ਮੰਡਲ ਵੱਲੋਂ ਸਾਲ 2022 ਲਈ ਨਵੀਂ ‘ਪੰਜਾਬ ਅਨਾਜ ਲੇਬਰ ਨੀਤੀ’ ਅਤੇ ਸੋਧੀ ਹੋਈ ‘ਪੰਜਾਬ ਅਨਾਜ ਟਰਾਂਸਪੋਰਟ ਨੀਤੀ’ ਨੂੰ ਪ੍ਰਵਾਨਗੀ ਦੇਣ, 497 ਵੈਟਰਨਰੀ ਫਾਰਮਾਸਿਸਟਾਂ ਅਤੇ…

Read More

ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਸੈਮੀਫਾਈਨਲ ‘ਚ ਛੇਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਆਰੋਨ ਚਿਆ ਅਤੇ ਸੋਹ ਵੂਈ ਯਿਕ ਤੋਂ ਹਾਰ ਕੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ‘ਚ ਆਪਣਾ ਪਹਿਲਾ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੀ ਮੁਹਿੰਮ ਸਮਾਪਤ ਕੀਤੀ। ਦੁਨੀਆ ਦੀ ਸੱਤਵੇਂ ਨੰਬਰ ਦੀ ਭਾਰਤੀ ਜੋੜੀ ਪਹਿਲੀ ਗੇਮ ‘ਚ ਜਿੱਤ ਦਾ ਫਾਇਦਾ ਨਹੀਂ ਉਠਾ ਸਕੀ ਅਤੇ 77 ਮਿੰਟ ਤੱਕ ਚੱਲੇ ਮੈਚ ‘ਚ 22-20, 18-21, 16-21 ਨਾਲ ਹਾਰ ਗਈ। ਸਾਤਵਿਕ ਅਤੇ ਚਿਰਾਗ ਦੀ ਮਲੇਸ਼ੀਆ ਦੀ ਜੋੜੀ ਦੇ ਹੱਥੋਂ ਇਹ ਲਗਾਤਾਰ ਛੇਵੀਂ ਹਾਰ ਹੈ। ਉਧਾ ਦੂਜੇ ਪਾਸੇ ਯੂਕੀ ਭਾਂਬਰੀ ਦੀ ਦੂਜੇ ਗੇੜ ‘ਚ ਬੈਲਜੀਅਮ ਦੇ ਜੀਜੋ ਬਰਗ ਹੱਥੋਂ…

Read More

ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਕ ਵਾਰ ਫਿਰ ਤੋਂ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਡਾਇਮੰਡ ਲੀਗ 2022 ਮੀਟ ਦੇ ਲੁਸਾਨੇ ਪੜਾਅ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ ‘ਚੋਂ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਨੀਰਜ 7-8 ਸਤੰਬਰ ਨੂੰ ਜਿਊਰਿਖ ‘ਚ ਹੋਣ ਵਾਲੀ ਡਾਇਮੰਡ ਲੀਗ ਦੇ ਫਾਇਨਲ ‘ਚ ਵੀ ਪਹੁੰਚ ਗਏ ਹਨ, ਜੋ ਖੁਸ਼ੀ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਇੰਡੀਆ ਨੂੰ ਚਾਂਦੀ ਦਾ ਤਗ਼ਮਾ ਦਿਵਾਇਆ ਸੀ।…

Read More

ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ‘ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ। ਫੀਫਾ ਨੇ ਏ.ਆਈ.ਐੱਫ.ਐੱਫ. ‘ਚ ਤੀਜੇ ਪੱਖ ਦੇ ਦਖਲ ਕਾਰਨ ਪਾਬੰਦੀ ਲਗਾਈ ਸੀ ਪਰ ਏ.ਆਈ.ਐੱਫ.ਐੱਫ. ਦੇ ਪ੍ਰਬੰਧਨ ‘ਚ ਹੋ ਰਹੀਆਂ ਤਬਦੀਲੀਆਂ ਦੇ ਕਾਰਨ ਉਸ ਨੇ ਇਹ ਪਾਬੰਦੀ ਹੁਣ ਹਟਾ ਦਿੱਤੀ। ਹੁਣ ਅਕਤੂਬਰ ‘ਚ ਹੋਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਇੰਡੀਆ ਦੇ ਅਧਿਕਾਰ ਵੀ ਬਰਕਰਾਰ ਰਹਿਣਗੇ। ਇਸ ਤੋਂ ਪਹਿਲਾਂ ਏ.ਆਈ.ਐੱਫ.ਐੱਫ. ਪਾਬੰਦੀ ਲਾਉਣ ਤੋਂ ਬਾਅਦ ਫੀਫਾ ਨੇ ਬਿਆਨ ਜਾਰੀ ਕਰ ਕਿਹਾ ਸੀ ਕਿ ਤੀਸਰੇ ਪੱਖ ਦੇ ਦਖਲ ਕਾਰਨ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫੀਫਾ ਨੇ…

Read More