Author: editor

ਅਮਰੀਕਾ ਦੇ ਜਾਰਜੀਆ ਰਾਜ ‘ਚ ਪੁਲੀਸ ਨੇ 2019 ‘ਚ ਇਕ 40 ਸਾਲਾ ਔਰਤ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਆਪਣੀ ਨਵਜੰਮੀ ਬੱਚੀ ਨੂੰ ਮਾਰਨ ਲਈ ਇਸ ਔਰਤ ਨੇ ਉਸਨੂੰ ਪਲਾਸਟਿਕ ਦੇ ਬੈਗ ‘ਚ ਭਰ ਕੇ ਕੂੜੇ ਵਾਂਗ ਜੰਗਲ ‘ਚ ਸੁੱਟ ਦਿੱਤਾ ਸੀ। ਡੀ.ਐਨ.ਏ. ਟੈਸਟ ਤੋਂ ਬਾਅਦ ਕਰੀਮਾ ਜਿਵਾਨੀ ਦੀ ਪਛਾਣ ਬੱਚੇ ਦੀ ਜੈਵਿਕ ਮਾਂ ਵਜੋਂ ਹੋਈ ਅਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਔਰਤ ਮੂਲ ਰੂਪ ‘ਚ ਇੰਡੀਆ ਦੀ ਹੈ। ਫੋਰਸਿਥ ਕਾਉਂਟੀ ਦੇ ਸ਼ੈਰਿਫ ਰੌਨ ਫ੍ਰੀਮੈਨ ਨੇ ਸ਼ੁੱਕਰਵਾਰ ਨੂੰ ਕਤਲ ਦੀ ਕੋਸ਼ਿਸ਼, ਬੱਚਿਆਂ ਨਾਲ ਬੇਰਹਿਮੀ, ਹਮਲੇ ਅਤੇ ਲਾਪਰਵਾਹੀ ਨਾਲ ਛੱਡਣ ਦੇ ਦੋਸ਼ਾਂ…

Read More

ਪੰਜਾਬ ‘ਚ ਨਸ਼ੇ ਦੀ ਓਵਰਡੋਜ਼ ਅਤੇ ‘ਚਿੱਟੇ’ ਨਾਲ ਮੌਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਅਤੇ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ ‘ਚ ਨੌਜਵਾਨ ਕਬੱਡੀ ਖਿਡਾਰੀ ਦੀ ਨਸ਼ੇ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਖੋਖਰ ਦੇ 35 ਸਾਲਾ ਨੌਜਵਾਨ ਕਬੱਡੀ ਖਿਡਾਰੀ ਹਰਭਜਨ ਸਿੰਘ ਭਜਨਾ ਦੀ ‘ਚਿੱਟੇ’ ਕਾਰਨ ਮੌਤ ਹੋ ਗਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਹਰਭਜਨ ਸਿੰਘ ਦੇ ਦੋ ਬੱਚੇ ਵੀ ਹਨ। ਇਹ ਨੌਜਵਾਨ ਮਾਰਕੀਟ ਕਮੇਟੀ ਦਾ ਮੁਲਾਜ਼ਮ ਸੀ ਤੇ ਇਸ ਸਮੇਂ ਕੋਟਕਪੂਰਾ ਵਿਖੇ ਰਹਿ ਰਿਹਾ ਸੀ। ਉਸ ਦੀ ਮੌਤ ਵੀ ਕੋਟਕਪੂਰਾ ਵਿਖੇ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਹਰਭਜਨ ‘ਚਿੱਟੇ’ ਦਾ ਆਦੀ ਸੀ ਅਤੇ ਉਸਦੀ ਮੌਤ…

Read More

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵੱਲੋਂ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਜਸਟਿਨ ਟਰੂਡੋ ਦੀ ਵੈੱਬਸਾਈਟ ‘ਤੇ ਜਾਰੀ ਇਕ ਬਿਆਨ ਮੁਤਾਬਕ ਕੈਨੇਡਾ 17 ਵਿਅਕਤੀਆਂ ਅਤੇ ਰੂਸੀ ਕੰਪਨੀਆਂ ਨਾਲ ਜੁੜੀਆਂ 18 ਇਕਾਈਆਂ ‘ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ, ਜੋ ਰੂਸ ਦੀਆਂ ਹਥਿਆਰਬੰਦ ਸੈਨਾਵਾਂ, ਸੂਚੀਬੱਧ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਕ੍ਰੇਮਲਿਨ ਕੁਲੀਨ ਵਰਗ ਦੇ ਮੈਂਬਰਾਂ ਨੂੰ ਫੌਜੀ ਤਕਨਾਲੋਜੀ ਅਤੇ ਜਾਣਕਾਰੀ ਪ੍ਰਦਾਨ ਕਰਦੇ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ 30 ਵਿਅਕਤੀਆਂ ਅਤੇ 8 ਸੰਸਥਾਵਾਂ ‘ਤੇ ਹੋਰ ਪਾਬੰਦੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ‘ਚ ਸ਼ਾਮਲ ਹਨ। 2014 ਤੋਂ ਕੈਨੇਡਾ ਨੇ ਰੂਸ, ਬੇਲਾਰੂਸ ਅਤੇ ਯੂਕਰੇਨ ‘ਚ 2500 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ…

Read More

ਹਿੱਟ ਐਂਡ ਰਨ ਦੇ ਮਾਮਲੇ ‘ਚ ਆਸਟਰੇਲੀਆ ਦੀ ਇਕ ਅਦਾਲਤ ਨੇ 18 ਸਾਲਾ ਭਾਰਤੀ ਵਿਦਿਆਰਥੀ ਨੂੰ ਜ਼ਮਾਨਤ ਦੇ ਦਿੱਤੀ ਹੈ ਜਿਸ ਨੇ ਸਿਡਨੀ ‘ਚ ਕਥਿਤ ਤੌਰ ‘ਤੇ 3 ਸਕੂਲੀ ਬੱਚਿਆਂ ਨੂੰ ਇਕ ਕਰਾਸਿੰਗ ‘ਤੇ ਟੱਕਰ ਮਾਰ ਦਿੱਤੀ ਸੀ ਅਤੇ ਹਾਦਸੇ ਵਾਲੀ ਥਾਂ ਤੋਂ ਭੱਜ ਗਿਆ ਸੀ। ਮੀਡੀਆ ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸਾਲ ਦੇ ਸ਼ੁਰੂ ‘ਚ ਇੰਡੀਆ ਤੋਂ ਸਿਡਨੀ ਪਹੁੰਚੇ ਵੰਸ਼ ਖੰਨਾ ਨੂੰ ਵੀਰਵਾਰ ਸ਼ਾਮ ਨੂੰ ਲੇਨ ਕੋਵ ‘ਚ ਫੌਕਸ ਸਟ੍ਰੀਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਚੈਟਸਵੁੱਡ ਪੁਲੀਸ ਸਟੇਸ਼ਨ ਲਿਜਾਇਆ ਗਿਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਮੈਨਲੀ ਸਥਾਨਕ ਅਦਾਲਤ ਤੋਂ ਇਸ ਸ਼ਰਤ ‘ਤੇ ਜ਼ਮਾਨਤ ਦਿੱਤੀ ਗਈ ਕਿ…

Read More

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸਰਕਾਰੀ ਰਿਹਾਇਸ਼ ‘ਤੇ ਕੈਨੇਡਾ ਦੇ ਸਾਬਕਾ ਸਿਹਤ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰਹੇ ਉੱਜਲ ਦੁਸਾਂਝ ਵੱਲੋਂ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਦੋਹਾਂ ਆਗੂਆਂ ਵਿਚਕਾਰ ਪਰਵਾਸੀ ਪੰਜਾਬੀਆਂ ਨਾਲ ਸਬੰਧਤ ਮਸਲਿਆਂ ਨੂੰ ਸੁਲਝਾਉਣ ਲਈ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸੰਧਵਾਂ ਨੇ ਕੈਨੇਡੀਅਨ ਆਗੂ ਦੁਸਾਂਝ ਕੋਲ ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਵਿਦਿਆਰਥੀਆਂ ਦੇ ਆਰਥਿਕ ਸ਼ੋਸ਼ਣ ਦਾ ਮਸਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਆਰਥਿਕ ਸ਼ੋਸ਼ਣ ਕਾਰਨ ਕੈਨੇਡਾ ‘ਚ ਰਹਿ ਰਹੇ ਪੰਜਾਬੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ‘ਤੇ ਉਲਟ ਅਸਰ ਪੈ ਰਿਹਾ ਹੈ, ਇਸ ਲਈ ਕੈਨੇਡੀਅਨ ਸਰਕਾਰ ਨੂੰ ਇਸ ਮਸਲੇ ‘ਤੇ ਜਲਦ ਕਦਮ ਚੁੱਕਣ ਦੀ ਲੋੜ…

Read More

ਜਾਪਾਨ ਦੇ ਦੌਰੇ ‘ਤੇ ਗਏ ਹੋਏ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਹੀਰੋਸ਼ੀਮਾ ਸ਼ਹਿਰ ‘ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ ਸਮੇਂ ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦੇ ਉਨ੍ਹਾਂ ਦੇ ਆਦਰਸ਼ ਦੁਨੀਆ ਭਰ ‘ਚ ਗੂੰਜਦੇ ਹਨ ਅਤੇ ਲੱਖਾਂ ਲੋਕਾਂ ਨੂੰ ਤਾਕਤ ਦਿੰਦੇ ਹਨ। ਗਾਂਧੀ ਦੀ ਮੂਰਤੀ ਦੀ ਸਥਾਪਨਾ ਕਰਨ ਲਈ ਹੀਰੋਸ਼ੀਮਾ ਦੀ ਚੋਣ ਸ਼ਾਂਤੀ ਅਤੇ ਅਹਿੰਸਾ ਪ੍ਰਤੀ ਏਕਤਾ ਦਿਖਾਉਣ ਲਈ ਕੀਤੀ ਗਈ। ਅਮਰੀਕਾ ਨੇ 6 ਅਗਸਤ 1945 ਨੂੰ ਹੀਰੋਸ਼ੀਮਾ ‘ਤੇ ਦੁਨੀਆ ਦਾ ਪਹਿਲਾ ਪ੍ਰਮਾਣੂ ਹਮਲਾ ਕੀਤਾ ਸੀ ਜਿਸ ਨਾਲ ਇਹ ਸ਼ਹਿਰ ਤਬਾਹ ਹੋ ਗਿਆ ਸੀ ਅਤੇ ਲਗਭਗ 140,000 ਲੋਕ ਮਾਰੇ ਗਏ ਸਨ। ਮੋਦੀ…

Read More

ਓਰੇਗਨ ‘ਚ ਇਕ ਹੋਰ ਹਾਦਸਾ ਵਾਪਰਨ ਕਰਕੇ 7 ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹੋ ਗਏ। ਇਹ ਹਾਦਸਾ ਟਰੱਕ ਅਤੇ ਯਾਤਰੀ ਵੈਨ ਵਿਚਕਾਰ ਹੋਇਆ। ਜਾਣਕਾਰੀ ਮੁਤਾਬਕ ਅਮਰੀਕਾ ਦੇ ਓਰੇਗਨ ਸੂਬੇ ‘ਚ ਟਰੱਕ ਨੇ ਯਾਤਰੀ ਵੈਨ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਪੁਲੀਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਕੈਲੀਫੋਰਨੀਆ ਦਾ 52 ਸਾਲਾ ਟਰੱਕ ਡਰਾਈਵਰ ਲਿੰਕਨ ਕਲੇਟਨ ਸਮਿਥ ਟਰੱਕ ਚਲਾ ਰਿਹਾ ਸੀ, ਜਦੋਂ ਉਸਨੇ ਅਲਬਾਨੀ ਤੋਂ ਲਗਭਗ 16 ਕਿਲੋਮੀਟਰ ਉੱਤਰ ਵਿੱਚ ਇੰਟਰਸਟੇਟ-5 ਹਾਈਵੇ ‘ਤੇ 11 ਲੋਕਾਂ ਨੂੰ ਲਿਜਾ ਰਹੀ ਇਕ ਯਾਤਰੀ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਵੈਨ ‘ਚ ਸਵਾਰ 6 ਲੋਕਾਂ…

Read More

ਇੰਡੀਆ ਦੀ ਓਜਸ ਦਿਓਤਲੇ ਅਤੇ ਜਯੋਤੀ ਸੁਰੇਖਾ ਵੈਨਮ ਦੀ ਜੋੜੀ ਨੇ ਆਪਣੇ ਸੁਪਨੇ ਦੀ ਦੌੜ ਨੂੰ ਜਾਰੀ ਰੱਖਦੇ ਹੋਏ ਸ਼ੰਘਾਈ ਤੀਰਅੰਦਾਜ਼ੀ ਵਰਲਡ ਕੱਪ ਦੇ ਮਿਕਸਡ ਮੁਕਾਬਲੇ ‘ਚ ਕੋਰੀਅਨ ਟੀਮ ਨੂੰ ਫਾਈਨਲ ‘ਚ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਸ਼ਨਿੱਚਰਵਾਰ ਨੂੰ ਹੋਏ ਇਸ ਮੁਕਾਬਲੇ ‘ਚ ਇੰਡੀਅਨ ਜੋੜੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪਿਛਲੇ ਮਹੀਨੇ ਅੰਤਾਲਿਆ ‘ਚ ਵਰਲਡ ਕੱਪ ਸਟੇਜ-1 ਦਾ ਸੋਨ ਤਗਲੰਾ ਜਿੱਤਣ ਤੋਂ ਬਾਅਦ ਇਸ ਜੋੜੀ ਨੇ ਆਪਣੀ ਨਵੀਂ-ਨਵੀਂ ਕੈਮਿਸਟਰੀ ਨੂੰ ਅੱਗੇ ਵਧਾਇਆ ਅਤੇ ਚੋਟੀ ਦਾ ਦਰਜਾ ਪ੍ਰਾਪਤ ਕੋਰੀਅਨ ਟੀਮ ਕਿਮ ਜੋਂਗਹੋ ਅਤੇ ਓ ਯੋਹਯੂਨ ਨੂੰ 156-155 ਨਾਲ ਪਛਾੜ ਕੇ ਜਿੱਤ ਹਾਸਲ ਕੀਤੀ। ਇਕ ਪਾਸੇ ਤੀਰਅੰਦਾਜ਼ੀ ਦੇ ਵਰਲਡ…

Read More

ਧਰਮਸ਼ਾਲਾ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਦੇ ਅਗਲੇ ਮੈਚ ‘ਚ ਰਾਜਸਥਾਨ ਨੇ ਪੰਜਾਬ ਕਿੰਗਜ਼ ਦਾ ਸੁਪਨਾ ਤੋੜ ਦਿੱਤਾ ਕਿਉਂਕਿ 4 ਵਿਕਟਾਂ ਨਾਲ ਹਾਰਨ ਕਰਕੇ ਪੰਜਾਬ ਦਾ ਸਫ਼ਰ ਇਥੇ ਹੀ ਮੁੱਕ ਗਿਆ। ਪੰਜਾਬ ਕਿੰਗਜ਼ ਦੇ ਫੈਨਜ਼ ਨੂੰ ਕੱਪ ਦੀ ਉਮੀਦ ਨਾਲ ਅਗਲੇ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ। ‘ਕਰੋ ਜਾਂ ਮਰੋ’ ਦੇ ਇਸ ਮੁਕਾਬਲੇ ‘ਚ ਰਾਜਸਥਾਨ ਨੇ ਪੰਜਾਬ ਨੂੰ 4 ਵਿਕਟਾਂ ਨਾਲ ਸ਼ਿਕਸਤ ਦਿੱਤੀ। ਪੰਜਾਬ ਵੱਲੋਂ ਦਿੱਤੇ 188 ਦੌੜਾਂ ਦੀ ਟੀਚੇ ਨੂੰ ਰਾਜਸਥਾਨ ਨੇ 2 ਗੇਂਦਾਂ ਪਹਿਲਾਂ ਹੀ ਹਾਸਲ ਕਰ ਲਿਆ। ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਬੋਲਟ ਨੇ ਪੰਜਾਬ ਨੂੰ ਪਹਿਲੇ ਓਵਰ…

Read More

ਨੋਟਬੰਦੀ ਕਰਕੇ ਪਹਿਲਾਂ ਹੀ ਵੱਡੀ ਮੁਸ਼ਕਿਲ ਝੱਲ ਚੁੱਕੇ ਇੰਡੀਅਨ ਲੋਕਾਂ ਨੂੰ ਇਕ ਵਾਰ ਫਿਰ ਕੁਝ ਔਖ ਝੱਲਣੀ ਪੈ ਸਕਦੀ ਹੈ ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਬੈਂਕਾਂ ਤੋਂ ਬਦਲਾਉਣ ਜਾਂ ਜਮ੍ਹਾਂ ਕਰਵਾਉਣ ਲਈ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਨਵੰਬਰ 2016 ‘ਚ ਕੀਤੀ ਨੋਟਬੰਦੀ, ਜਦੋਂ ਪੰਜ ਸੌ ਤੇ 1000 ਰੁਪਏ ਦੇ ਨੋਟ ਅੱਧੀ ਰਾਤ ਤੋਂ ਬੰਦ ਕਰ ਦਿੱਤੇ ਗਏ ਸਨ, ਦੇ ਉਲਟ 2000 ਰੁਪਏ ਦਾ ਨੋਟ 30 ਸਤੰਬਰ ਤੱਕ ਕਾਨੂੰਨੀ ਰੂਪ ‘ਚ ਵੈਧ ਰਹੇਗਾ। ਆਰ.ਬੀ.ਆਈ. ਨੇ ਇਕ…

Read More