Author: editor

ਸ੍ਰੀਲੰਕਾ ਮਹਿਲਾ ਕ੍ਰਿਕਟ ਟੀਮ ਨੇ ਕਪਤਾਨ ਚਮਾਰੀ ਅੱਟਾਪੱਟੂ ਦੀ 80 ਦੌਡ਼ਾਂ ਦੀ ਪਾਰੀ ਦੀ ਬਦੌਲਤ ਇੰਡੀਆ ਨੂੰ ਤੀਜੇ ਟੀ-20 ਮੈਚ ’ਚ 7 ਵਿਕਟਾਂ ਨਾਲ ਹਰਾਇਆ। ਇੰਡੀਆ ਨੇ ਸ੍ਰੀਲੰਕਾ ਦੇ ਸਾਹਮਣੇ 20 ਓਵਰਾਂ ’ਚ 139 ਦੌਡ਼ਾਂ ਦਾ ਟੀਚਾ ਰੱਖਿਆ, ਜਿਸ ਨੂੰ ਉਨ੍ਹਾਂ 17ਵੇਂ ਓਵਰ ’ਚ ਹੀ ਹਾਸਲ ਕਰ ਲਿਆ। ਇੰਡੀਆ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਹੈ। ਇੰਡੀਆ ਵਲੋਂ ਸਮ੍ਰਿਤੀ ਮੰਧਾਨਾ ਨੇ 22 ਜਦਕਿ ਐੱਸ. ਮੇਘਨਾ ਨੇ ਵੀ 22 ਦੌਡ਼ਾਂ ਬਣਾਈਆਂ। ਹਰਮਨਪ੍ਰੀਤ ਕੌਰ ਨੇ ਸਭ ਤੋਂ ਜ਼ਿਆਦਾ 39 ਦੌਡ਼ਾਂ ਬਣਾਈਆ। ਸ੍ਰੀਲੰਕਾ ਵਲੋਂ ਓਸ਼ਾਦੀ ਰਾਣਾਸਿੰਘੇ ਨੇ 1, ਅਮਾ ਕੰਚਨਾ ਨੇ 1, ਸੁਗੰਦਿਤਾ ਕੁਮਾਰੀ ਨੇ ਤੇ ਇਨੋਕਾ ਰਣਵੀਰਾ ਨੇ 1-1 ਵਿਕਟ…

Read More

ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ ’ਚ ਕਿਹਾ ਕਿ ਜਲਵਾਯੂ ਸੰਭਾਲ ਸਬੰਧੀ ਇੰਡੀਆ ਦੀ ਪ੍ਰਤੀਬੱਧਤਾ ਉਸ ਦੇ ਕੰਮਾਂ ਤੋਂ ਸਪੱਸ਼ਟ ਹੁੰਦੀ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਜੀ-7 ਦੇ ਅਮੀਰ ਮੁਲਕ ਜਲਵਾਯੂ ਤਬਦੀਲੀ ਨਾਲ ਨਜਿੱਠਣ ’ਚ ਇੰਡੀਆ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨਗੇ। ਉਨ੍ਹਾਂ ਵੱਖ ਵੱਖ ਮੁਲਕਾਂ ਨੂੰ ਇੰਡੀਆ ’ਚ ਉਭਰ ਰਹੇ ਸਵੱਛ ਊਰਜਾ ਤਕਨੀਕ ਦੇ ਵੱਡੇ ਬਾਜ਼ਾਰ ਦਾ ਫਾਇਦਾ ਲਾਹਾ ਲੈਣ ਦਾ ਸੱਦਾ ਵੀ ਦਿੱਤਾ। ਜੀ-7 ਸਿਖਰ ਸੰਮੇਲਨ ਦੌਰਾਨ ‘ਬਿਹਤਰ ਭਵਿੱਖ ’ਚ ਨਿਵੇਸ਼: ਜਲਵਾਯੂ, ਊਰਜਾ, ਸਿਹਤ’ ਸਬੰਧੀ ਸੈਸ਼ਨ ’ਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਦੇ ਟਰੈਕ ਰਿਕਾਰਡ ਨੂੰ ਉਭਾਰਿਆ ਤੇ ਕਿਹਾ ਕਿ ਇੰਡੀਆ ਨੇ ਸਮੇਂ…

Read More

ਇਕ ਐਮਟਰੈਕ ਯਾਤਰੀ ਟਰੇਨ, ਜੋ ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ ਸੀ, ਮਿਸੌਰੀ ਦੇ ਦੂਰ-ਦੁਰਾਡੇ ਇਲਾਕੇ ’ਚ ਪਟਡ਼ੀ ਤੋਂ ਉੱਤਰ ਕੇ ਇਕ ਟਰੱਕ ਨਾਲ ਟਕਰਾ ਗਈ। ਇਸ ਨਾਲ 3 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਿਸੌਰੀ ਸਟੇਟ ਹਾਈਵੇਅ ਪੈਟਰੋਲ ਦੇ ਬੁਲਾਰੇ ਜਸਟਿਨ ਡਨ ਨੇ ਦੱਸਿਆ ਕਿ ਹਾਦਸੇ ’ਚ ਜਾਨ ਗਵਾਉਣ ਵਾਲੇ ਲੋਕਾਂ ਵਿੱਚੋਂ 2 ਲੋਕ ਟਰੇਨ ’ਚ ਸਵਾਰ ਸਨ ਅਤੇ ਇਕ ਵਿਅਕਤੀ ਟਰੱਕ ’ਚ ਮੌਜੂਦ ਸੀ। ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਦੀ ਸਹੀ ਗਿਣਤੀ ਅਜੇ ਪਤਾ ਨਹੀਂ ਲੱਗ ਸਕੀ ਹੈ। ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 40 ਤੋਂ…

Read More

ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਉੱਠੇ ਸਨ ਅਤੇ ਝੂੰਦਾ ਕਮੇਟੀ ਨੇ ਇਕ ਪਾਰਟੀ ਵਰਕਰਾਂ ਦੀ ਗੱਲਬਾਤ ’ਤੇ ਆਧਾਰਤ ਇਕ ਰਿਪੋਰਟ ਸੌਂਪੀ ਸੀ ਜਿਸ ’ਚ ਲੀਡਰਸ਼ਿਪ ਤਬਦੀਲੀ ਦਾ ਜ਼ਿਕਰ ਸੀ। ਹੁਣ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਤੋਂ ਵੀ ਪੱਛਡ਼ਨ ਕਰਕੇ ਦੁਬਾਰਾ ਲੀਡਰਸ਼ਿਪ ’ਤੇ ਸਵਾਲ ਖਡ਼੍ਹੇ ਹੋਏ ਹਨ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ’ਚ ਸ਼੍ਰੋਮਣੀ ਅਕਾਲੀ ਦਲ ਦੇ ਪੰਜਵੇਂ ਸਥਾਨ ’ਤੇ ਰਹਿਣ ਕਾਰਨ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕਿਆ। ਚੋਣ ਨਤੀਜੇ ’ਚ ਪਾਰਟੀ ਦੀ ਕਾਰਗੁਜ਼ਾਰੀ ’ਤੇ…

Read More

ਭਗਵੰਤ ਮਾਨ ਲੋਕ ਸਭਾ ’ਚ ਆਮ ਆਦਮੀ ਪਾਰਟੀ ਦਾ ਇਕਲੌਤਾ ਮੈਂਬਰ ਸੀ ਪਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸਤੀਫਾ ਦੇਣ ਕਰਕੇ ਸੰਗਰੂਰ ਲੋਕ ਸਭਾ ਸੀਟ ਖਾਲੀ ਹੋ ਗਈ। ਇਸ ਸੀਟ ਲਈ ਪਈਆਂ ਵੋਟਾਂ ਦਾ ਨਤੀਜਾ ਕੱਲ੍ਹ ਆਇਆ ਜਿਸ ’ਚ ‘ਆਪ’ ਦੇ ਹਾਰ ਜਾਣ ਕਾਰਨ ਹੁਣ ਲੋਕ ਸਭਾ ’ਚ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਿਆਂ ਨਹੀਂ। ਭਾਵ ਲੋਕ ਸਭਾ ’ਚ ਆਮ ਆਦਮੀ ਪਾਰਟੀ ਦਾ ਖਾਤਾ ਬੰਦ ਹੋ ਗਿਆ ਹੈ। ਸੰਗਰੂਰ ਸੰਸਦੀ ਹਲਕੇ ਦੀ ਉਪ ਚੋਣ ਹਾਰਨ ਮਗਰੋਂ ਖਾਤਾ ਬੰਦ ਹੋਣ ਨਾਲ ਸੱਤਾ ’ਤੇ ਕਾਬਜ਼ ‘ਆਪ’ ਸੌ ਦਿਨ ਦੀ ਕਾਰਗੁਜ਼ਾਰੀ ਮਗਰੋਂ ਮਾਤ ਖਾ ਗਈ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ…

Read More

ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂ ਅਤੇ ਇਸ ਸਮੇਂ ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਅਗਨੀਪਥ ਯੋਜਨਾ ਦੀ ਨੁਕਤਾਚੀਨੀ ਕਰਦਿਆਂ ਇਸ ’ਤੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਯੋਜਨਾ ਨੂੰ ਭਵਿੱਖ ਦੇ ਜਵਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਨ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਚਾਰ ਸਾਲਾਂ ਮਗਰੋਂ ਜਵਾਨ ਜਦੋਂ ਬਿਨਾਂ ਪੈਨਸ਼ਨ ਤੋਂ ਫੌਜ ’ਚੋਂ ਸੇਵਾਮੁਕਤ ਹੋਣਗੇ ਤਾਂ ਮੁਸ਼ਕਲ ਨਾਲ ਹੀ ਕੋਈ ਉਨ੍ਹਾਂ ਨਾਲ ਵਿਆਹ ਕਰਾਉਣ ਲਈ ਅੱਗੇ ਆਵੇਗਾ। ਬਾਗਪਤ ’ਚ ਆਪਣੇ ਦੋਸਤ ਗਜੇ ਸਿੰਘ ਧਾਮਾ ਦੇ ਦੇਹਾਂਤ ’ਤੇ ਪਰਿਵਾਰ ਨਾਲ ਅਫਸੋਸ ਜਤਾਉਣ ਆਏ ਸਤਪਾਲ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਭਵਿੱਖ ਦੇ ਜਵਾਨਾਂ ਨੂੰ ਛੇ ਮਹੀਨਿਆਂ…

Read More

ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੀਆਂ ਦੋ ਰਿਹਾਇਸ਼ੀ ਇਮਾਰਤਾਂ ’ਤੇ ਜ਼ੋਰਦਾਰ ਹਮਲੇ ਕੀਤੇ ਹਨ। ਕੀਵ ਦੇ ਮੇਅਰ ਵਿਤਾਲੀ ਕਲਿਸ਼ਕੋ ਨੇ ਦੱਸਿਆ ਕਿ ਚਾਰ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਲਬੇ ’ਚੋਂ ਸੱਤ ਸਾਲ ਦੀ ਬੱਚੀ ਨੂੰ ਵੀ ਕੱਢਿਆ ਗਿਆ ਹੈ। ਰੂਸ ਦੀ ਫੌਜ ਵੱਲੋਂ ਪੂਰਬੀ ਖਿੱਤੇ ’ਚ ਹੋਰ ਇਲਾਕਿਆਂ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਾ ਰਹੀ ਹੈ। ਯੂਕਰੇਨ ਦੇ ਸੰਸਦ ਮੈਂਬਰ ਓਲੈਕਸੀ ਗੋਂਚਾਰੇਂਕੋ ਨੇ ਟੈਲੀਗ੍ਰਾਮ ਐਪ ’ਤੇ ਲਿਖਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਕੀਵ ’ਚ 14 ਮਿਜ਼ਾਈਲਾਂ ਦਾਗ਼ੀਆਂ ਗਈਆਂ ਹਨ। ਰੂਸ ਨੇ 5 ਜੂਨ ਤੋਂ ਬਾਅਦ ਅੱਜ ਕੀਵ ’ਤੇ ਇੰਨੇ ਵੱਡੇ ਪੱਧਰ ’ਤੇ ਹਵਾਈ ਹਮਲੇ ਕੀਤੇ ਹਨ। ਕਲਿਸ਼ਕੋ ਨੇ…

Read More

ਪੰਜਾਬ ਦੇ ਸਾਲ 2022-23 ਦੇ ਬਜਟ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ’ਚ ਉਦਯੋਗਿਕ ਵਿਕਾਸ ਦਾ ਪਿਟਾਰਾ ਤਾਂ ਖੋਲ੍ਹ ਦਿੱਤਾ ਪਰ ਕੁਝ ਮੁੱਦਿਆਂ ’ਤੇ ਉਨ੍ਹਾਂ ਚੁੱਪ ਧਾਰੀ ਰੱਖੀ। ਵੈਟ ਰਿਫੰਡ ਦੇ ਭਖਦੇ ਮੁੱਦਿਆਂ ’ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਵੈਟ ਰਿਫੰਡ ਦੇ ਸਾਰੇ ਮੁੱਦਿਆਂ ਨੂੰ ਛੇ ਮਹੀਨਿਆਂ ਦੇ ਅੰਦਰ ਹੱਲ ਕਰ ਲਿਆ ਜਾਵੇਗਾ। ਸਰਕਾਰ ਉਦਯੋਗਾਂ ਨੂੰ ਬਿਜਲੀ ਸਬਸਿਡੀ ਜਾਰੀ ਰੱਖੇਗੀ ਅਤੇ ਇਸ ਲਈ 2503 ਕਰੋਡ਼ ਰੁਪਏ ਦੀ ਅਲਾਟਮੈਂਟ ਕੀਤੀ ਗਈ ਸੀ ਪਰ ਵਿੱਤ ਮੰਤਰੀ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ’ਤੇ ਚੁੱਪ ਰਹੇ। ਸਰਕਾਰ ਚੋਣਾਂ ਤੋਂ ਪਹਿਲਾਂ ਅਤੇ ਪ੍ਰੀ-ਬਜਟ ਸੁਝਾਵਾਂ ਦੀ ਪਾਲਣਾ ਕਰਦਿਆਂ ਸਨਅਤਕਾਰਾਂ ਅਤੇ ਕਾਰੋਬਾਰੀਆਂ ਦਾ…

Read More

ਇੰਡੀਆ-ਪਾਕਿਸਤਾਨ ਬਾਰਡਰ ਤੋਂ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਡਰੋਨ ਨੂੰ ਡੇਗਿਆ ਗਿਆ ਹੈ। ਡਰੋਨ ਦੇ ਨਾਲ ਕਰੋਡ਼ਾਂ ਰੁਪਏ ਦੀ ਹੈਰੋਇਨ ਵੀ ਬਰਾਮਦ ਕਰਨ ’ਚ ਵੀ ਭਾਰਤੀ ਜਵਾਨਾਂ ਨੂੰ ਸਫਲਤਾ ਪ੍ਰਾਪਤ ਹੋਈ ਹੈ। ਫਾਜ਼ਿਲਕਾ ਸੈਕਟਰ ਅੰਦਰ ਹੋਈ ਇਸ ਬਰਾਮਦਗੀ ਤੋਂ ਬਾਅਦ ਬੀ.ਐੱਸ.ਐੱਫ. ਅਤੇ ਪੰਜਾਬ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ, ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਹੋਰ ਕੋਈ ਬਰਾਮਦਗੀ ਨਹੀਂ ਹੋਈ ਹੈ। ਬੀ.ਐੱਸ.ਐੱਫ. ਦੇ ਡੀ.ਆਈ.ਜੀ. ਵੇਦ ਪ੍ਰਕਾਸ਼ ਬਡੋਲਾ ਨੇ ਦੱਸਿਆ ਕਿ ਫਡ਼ੇ ਗਏ ਡਰੋਨ ਦੇ ਨਾਲ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ, ਜਿਸ ਦਾ ਭਾਰ 1 ਕਿਲੋ 630 ਗ੍ਰਾਮ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਇਹ ਡਰੋਨ…

Read More