Author: editor

ਇੰਡੀਆ ਦੇ ਵਿਸ਼ਵ ਪ੍ਰਸਿੱਧੀ ਵਾਲੇ ਸੰਗੀਤਕਾਰ ਏ.ਆਰ. ਰਹਿਮਾਨ ਦੇ ਨਾਂ ‘ਤੇ ਕੈਨੇਡਾ ਦੇ ਮਾਰਖਮ ਸ਼ਹਿਰ ਦੀ ਗਲੀ ਦਾ ਨਾਂ ਰੱਖਿਆ ਗਿਆ ਹੈ। ਇਸ ‘ਤੇ ਸੰਗੀਤਕਾਰ ਰਹਿਮਾਨ ਨੇ ਕਿਹਾ ਕਿ ਇਹ ਅਜਿਹਾ ਸਨਮਾਨ ਮਿਲਿਆ ਹੈ ਜਿਸ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਰਹਿਮਾਨ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਲਈ ਮੇਅਰ ਅਤੇ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਦਾ ਧੰਨਵਾਦ ਵੀ ਕੀਤਾ ਹੈ। ਰਹਿਮਾਨ ਨੇ ਲਿਖਿਆ, ‘ਮੈਂ ਆਪਣੀ ਜ਼ਿੰਦਗੀ ‘ਚ ਇਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਮੈਂ ਮਾਰਖਮ ਦੇ ਮੇਅਰ ਫਰੈਂਕ ਸਕਾਰਪਿਟੀ, ਭਾਰਤੀ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਅਤੇ ਕੈਨੇਡਾ ਦੇ ਲੋਕਾਂ ਦਾ ਧੰਨਵਾਦੀ ਹਾਂ। ਏ.ਆਰ.…

Read More

ਮੂਲ ਰੂਪ ‘ਚ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਅਤੇ ਇਸ ਸਮੇਂ ਕੈਲਗਰੀ ‘ਚ ਰਹਿੰਦੇ ਜਗਸੀਰ ਸਿੰਘ ਗਿੱਲ ਉਰਫ ਸੋਨੀ ਨਾਂ ਦੇ ਨੌਜਵਾਨ ਟਰੱਕ ਡਰਾਈਵਰ ਦੀ ਹਾਦਸੇ ਮਗਰੋਂ ਟਰੱਕ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਹਾਦਸਾ ਬ੍ਰਿਟਿਸ਼ ਕੋਲੰਬੀਆ ‘ਚ ਉਸ ਸਮੇਂ ਵਾਪਰਿਆ ਜਦੋਂ ਜਗਸੀਰ ਗਿੱਲ ਟਰੱਕ ਲੈ ਕੇ ਜਾ ਰਿਹਾ ਸੀ ਕਿ ਪਸ਼ੂਆਂ ਨਾਲ ਲੱਦੇ ਟਰੱਕ ਨੇ ਆ ਕੇ ਟੱਕਰ ਮਾਰੀ। ਗਲਤ ਪਾਸੇ ਤੋਂ ਆ ਕੇ ਦੂਜੇ ਟਰੱਕ ਦੇ ਟਕਰਾਉਣ ਨਾਲ ਟਰੱਕ ‘ਚ ਅੱਗ ਲੱਗ ਗਈ ਅਤੇ ਜਗਸੀਰ ਸਿੰਘ ਗਿੱਲ ‘ਚ ਹੀ ਸੜ ਗਿਆ। ਜਗਸੀਰ ਸਿੰਘ ਉਰਫ਼ ਸੋਨੀ ਪੁੱਤਰ ਕੁਲਵੰਤ ਸਿੰਘ ਨੰਬਰਦਾਰ ਪਰਿਵਾਰ ਸਮੇਤ ਕਈ ਸਾਲਾਂ ਤੋਂ…

Read More

ਕੈਨੇਡਾ ਦੇ ਬੈਰੀ ‘ਚ ਇਕ ਵਾਹਨ ਦੇ ਦੁਰਘਟਨਾ ਗ੍ਰਸਤ ਹੋਣ ਤੋਂ ਬਾਅਦ ਛੇ ਲੋਕ ਮਾਰੇ ਗਏ ਹਨ। ਮਰਨ ਵਾਲੇ ਸਾਰੇ ਨੌਜਵਾਨ ਸਨ ਤੇ ਇਨ੍ਹਾਂ ‘ਚ ਦੋ ਔਰਤਾਂ ਵੀ ਸ਼ਾਮਲ ਸਨ। ਬੈਰੀ ਪੁਲੀਸ ਨੇ ਕਿਹਾ ਕਿ ਉਹ ਐਤਵਾਰ ਦੁਪਹਿਰ ਦੋ ਵਜੇ ਦੇ ਕਰੀਬ ਮੈਕਕੇ ਰੋਡ ਅਤੇ ਕਾਉਂਟੀ ਰੋਡ 27 ‘ਤੇ ਹਾਦਸੇ ਵਾਲੀ ਥਾਂ ‘ਤੇ ਆਏ। ਪੁਲੀਸ ਨੇ ਕਿਹਾ, ‘ਇਹ ਲੋਕ ਸ਼ਾਮ ਤੋਂ ਲਾਪਤਾ ਹੋਏ ਛੇ ਜਣੇ ਮੰਨੇ ਜਾਂਦੇ ਹਨ।’ ਸ਼ਨੀਵਾਰ ਰਾਤ ਨੂੰ ਚਾਰ ਪੁਰਸ਼ ਅਤੇ ਦੋ ਔਰਤਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਹਾਲਾਂਕਿ ਪੁਲੀਸ ਨੇ ਕਰੈਸ਼ ਜਾਂ ਵਿਅਕਤੀਆਂ ਦੀ ਪਛਾਣ ਬਾਰੇ ਹੋਰ ਵੇਰਵੇ ਜਾਰੀ ਨਹੀਂ ਕੀਤੇ। ਪਰ ਇਕ ਫੇਸਬੁੱਕ…

Read More

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਿਕਾਇਤ ‘ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਕਾਂਗਰਸ ‘ਚ ਇਕ ਵਾਰ ਫਿਰ ਨਵਾਂ ਕਲੇਸ਼ ਛਿੜ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮੁੱਦੇ ‘ਤੇ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਅਸਲ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾੜਿੰਗ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਾਰਟੀ ਵਰਕਰਾਂ ਸਮੇਤ ਵਿਰੋਧ ਕਰ ਰਹੇ ਸੀ। ਸੁਖਪਾਲ ਖਹਿਰਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਕ ਵਿਅਕਤੀ ਲਈ…

Read More

ਕੈਨੇਡਾ ‘ਚ ਰਹਿੰਦੇ ਅਤੇ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਮੰਨੇ ਜਾਂਦੇ ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਧਮਕੀ ਦਿੱਤੀ ਗਈ ਹੈ। ਇਹ ਧਮਕੀ ਪੰਜਾਬ ਪੁਲਿਸ ਨੂੰ ਦਿੱਤੀ ਗਈ ਹੈ। ਧਮਕੀ ‘ਚ ਉਸ ਨੇ ਕਿਹਾ ਕਿ ਕੇਂਦਰੀ ਜੇਲ੍ਹ ਬਠਿੰਡਾ ਦਾ ਇਕ ਸਹਾਇਕ ਸੁਪਰਡੈਂਟ ਬਠਿੰਡਾ ਜੇਲ੍ਹ ‘ਚ ਬੰਦ ਉਨ੍ਹਾਂ ਦੇ ਸਾਥੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਗੋਲਡੀ ਨੇ ਕਿਹਾ ਹੈ ਕਿ ਬਠਿੰਡਾ ‘ਚ ਸਾਡੇ ਭਰਾ ਸਾਰਜ ਸੰਧੂ, ਬੌਬੀ ਮਲਹੋਤਰਾ ਤੇ ਜਗਰੋਸ਼ਨ ਹੁੰਦਲ ਨੂੰ ਤੰਗ ਕੀਤਾ ਜਾ ਰਿਹਾ ਹੈ। ਡੀ.ਜੀ.ਪੀ. ਗੌਰਵ ਯਾਦਵ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੇ ਖਿਲਾਫ ਕਾਰਵਾਈ ਕਰਨ। ਗੋਲਡੀ ਨੇ ਲਿਖਿਆ ਹੈ ਬਠਿੰਡਾ…

Read More

ਸੀਨੀਅਰ ਕਾਂਗਰਸੀ ਆਗੂ ਅਤੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਮੁਲਾਕਾਤ ਕੀਤੀ ਅਤੇ ਮੂਸੇਵਾਲਾ ਦੀ ਯਾਦਗਾਰ ਸਥਾਪਤ ਕਰਨ ਲਈ ਆਪਣੇ ਸਥਾਨਕ ਖੇਤਰ ਵਿਕਾਸ ਫੰਡ ਵਿੱਚੋਂ 20 ਲੱਖ ਰੁਪਏ ਜਾਰੀ ਕੀਤੇ ਹਨ। ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਅਮਰ ਸਿੰਘ ਨੇ ਕਿਹਾ ਕਿ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਉਨ੍ਹਾਂ ਦੇ ਪਿੰਡ ‘ਚ ਯਾਦਗਾਰ ਬਣਾਉਣ ਲਈ ਆਪਣੇ ਐੱਮ.ਪੀ. ਫੰਡ ਵਿੱਚੋਂ 20 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਸਿੱਧੂ ਦੇ ਮਾਪਿਆਂ ਨਾਲ ਮੁਲਾਕਾਤ ਦੌਰਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ‘ਚ ਸਿੱਧੂ…

Read More

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਵੱਲੋਂ ਸ਼ਰਧਾਪੂਰਨ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਸੰਗਤ ਦੇ ਸਹਿਯੋਗ ਨਾਲ ਪੁਰਾਣੀ ਚੱਲੀ ਆ ਰਹੀ ਰਵਾਇਤ ਮੁਤਾਬਕ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ। ਇਸ ਮੌਕੇ ਪਾਵਨ ਸਰੂਪ ਨੂੰ ਸੁਨਿਹਰੀ ਪਾਲਕੀ ‘ਚ ਸੁਸ਼ੋਭਿਤ ਕਰ ਕੇ ਸੰਗਤੀ ਜਥਿਆਂ ਵੱਲੋਂ ਸ਼ਬਦ ਗਾਇਨ ਕਰਦਿਆਂ ਅਤੇ ਜੈਕਾਰਿਆਂ ਦੀ ਗੁੰਜ ‘ਚ ਸ੍ਰੀ ਦਰਬਾਰ ਸਾਹਿਬ ਲਿਆਉਂਦਾ ਗਿਆ। ਇਸ ਸਬੰਧ ‘ਚ ਗੁਰਦੁਆਰਾ ਰਾਮਸਰ, ਜਿੱਥੇ ਗੁਰੂ ਅਰਜਨ ਦੇਵ ਨੇ ਪਾਵਨ ਸਰੂਪ ਦੀ ਸੰਪਾਦਨਾ ਕੀਤੀ ਸੀ, ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ…

Read More

ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ‘ਚ ਗ੍ਰਿਫ਼ਤਾਰ ਹਨ ਅਤੇ ਮੱਛਰਾਂ ਤੋਂ ਪ੍ਰੇਸ਼ਾਨ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਸਾਬਕਾ ਮੰਤਰੀ ਕਾਫ਼ੀ ਪ੍ਰੇਸ਼ਾਨ ਸਨ ਤੇ ਉਨ੍ਹਾਂ ਇਸ ਦੀ ਸ਼ਿਕਾਇਤ ਵਿਜੀਲੈਂਸ ਅਧਿਕਾਰੀਆਂ ਕੋਲ ਕੀਤੀ ਸੀ, ਜਿਸ ਮਗਰੋਂ ਵਿਜੀਲੈਂਸ ਅਧਿਕਾਰੀਆਂ ਦੇ ਕਹਿਣ ‘ਤੇ ਦਫ਼ਤਰ ਦੇ ਅੰਦਰ ਤੇ ਆਸ-ਪਾਸ ਫੌਗਿੰਗ ਕਰਵਾਈ ਗਈ ਤਾਂ ਕਿ ਮੱਛਰਾਂ ਤੋਂ ਰਾਹਤ ਮਿਲ ਸਕੇ। ਇਸ ਦੇ ਨਾਲ-ਨਾਲ ਦਫ਼ਤਰ ਦੇ ਆਲੇ ਦੁਆਲੇ ਮੱਛਰ ਮਾਰਨ ਵਾਲਾ ਸਪਰੇਅ ਵੀ ਕੀਤਾ ਗਿਆ। ਦੂਜੇ ਪਾਸੇ ਆਸ਼ੂ ਵਾਲੇ ਕਮਰੇ ‘ਚ ਸਪਰੇਅ ਤੇ ਫੌਗਿੰਗ ਕਰਵਾਈ ਗਈ ਜਿਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।…

Read More

ਅਮਰੀਕਾ ਦੇ ਕੈਲੀਫੋਰਨੀਆ ‘ਚ ਗੁਰਦੁਆਰਾ ਸਾਹਿਬ ਨੇੜੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਟਾਕਟਨ ਦੀ ਹੈ। ਸਥਾਨਕ ਪੁਲੀਸ ਨੇ ਫਾਇਰਿੰਗ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੂੰ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6:42 ਵਜੇ ਇਸ ਘਟਨਾ ਸਬੰਧੀ ਜਾਣਕਾਰੀ ਮਿਲੀ। ਇਸ ਘਟਨਾ ‘ਚ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਮੁਤਾਬਕ ਕੋਈ ਵੀ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ ਹੈ। ਇਹ ਘਟਨਾ ਦੋ ਸਿੱਖ ਧੜਿਆਂ ਵਿਚਾਲੇ ਹੋਏ ਝਗੜੇ ਦਾ ਨਤੀਜਾ ਦੱਸੀ ਜਾ ਰਹੀ ਹੈ। ਗੋਲੀ ਚਲਾਉਣ ਵਾਲਾ ਅਤੇ ਪੀੜਤ ਦੋਵੇਂ ਸਿੱਖ ਹਨ। ਹਾਲਾਂਕਿ ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਗੁਰਦੁਆਰਾ…

Read More

ਵਿਦੇਸ਼ਾਂ ‘ਚ ਰਹਿੰਦੇ ਭਾਰਤੀ ਮੂਲ ਦੇ ਲੋਕ ਕੁਝ ਨਾ ਕੁਝ ਅਜਿਹਾ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਹਰ ਪਾਸੇ ਚਰਚਾ ਹੁੰਦੀ ਹੈ। ਹੁਣ ਇਕ ਭਾਰਤੀ ਮੂਲ ਦੇ ਪਰਿਵਾਰ ਨੇ ਨਿਊਜਰਸੀ ਦੇ ਐਡੀਸਨ ਸਥਿਤ ਆਪਣੇ ਘਰ ‘ਚ ਅਭਿਨੇਤਾ ਅਮਿਤਾਭ ਬੱਚਨ ਦਾ ਲਾਈਫ ਸਾਈਜ਼ ਬੁੱਤ ਲਗਾਇਆ ਹੈ। ਐਡੀਸਨ ‘ਚ ਰਿੰਕੂ ਅਤੇ ਗੋਪੀ ਸੇਠ ਦੇ ਨਿਵਾਸ ਸਥਾਨ ‘ਤੇ ਬਣੇ ਬੁੱਤ ਦਾ ਰਸਮੀ ਤੌਰ ‘ਤੇ ਸਮਾਜ ਦੇ ਉੱਘੇ ਆਗੂ ਅਲਬਰਟ ਜਾਸਾਣੀ ਵੱਲੋਂ ਉਦਘਾਟਨ ਕੀਤਾ ਗਿਆ ਸੀ। ਇਸ ਦੌਰਾਨ ਰਿੰਕੂ ਅਤੇ ਗੋਪੀ ਸੇਠ ਦੇ ਘਰ ਦੇ ਬਾਹਰ ਕਰੀਬ 600 ਲੋਕ ਇਕੱਠੇ ਹੋਏ। ਭਾਰਤੀ ਮੂਲ ਦੇ ਅਮਰੀਕਨ ਨਾਗਰਿਕਾਂ ਦੀ ਵੱਡੀ ਆਬਾਦੀ ਕਾਰਨ ਐਡੀਸਨ ਨੂੰ ਅਕਸਰ ‘ਲਿਟਲ…

Read More