Author: editor

ਸੁਪਰੀਮ ਕੋਰਟ ਦੇ ਨਵੇਂ ਬਣੇ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ 2002 ਗੁਜਰਾਤ ਦੰਗਿਆਂ ਨਾਲ ਜੁੜੇ ਕੇਸਾਂ ਦੀ ਨਿਰਪੱਖ ਜਾਂਚ ਦੀ ਮੰਗ ਕਰਦੀਆਂ 11 ਪਟੀਸ਼ਨਾਂ ਨੂੰ ‘ਵਿਅਰਥ’ ਦੱਸ ਕੇ ਬੰਦ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਇਕ ਪਟੀਸ਼ਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੇ ਦੂਜੀ ਤੀਸਤਾ ਸੀਤਲਵਾੜ ਦੀ ਜਥੇਬੰਦੀ ‘ਸਿਟੀਜ਼ਨਜ਼ ਫਰ ਜਸਟਿਸ ਐਂਡ ਪੀਸ’ ਵੱਲੋਂ ਦਾਇਰ ਕੀਤੀ ਗਈ ਸੀ। ਇਸ ਦੌਰਾਨ ਇਕ ਹੋਰ ਬੈਂਚ ਨੇ 1992 ‘ਚ ਅਯੁੱਧਿਆ ‘ਚ ਬਾਬਰੀ ਮਸਜਿਦ ਢਾਹੁਣ ਨਾਲ ਜੁੜੇ ਕੇਸ ‘ਚ ਯੂ.ਪੀ. ਸਰਕਾਰ ਤੇ ਹੋਰਨਾਂ ਖ਼ਿਲਾਫ਼ ਅਦਾਲਤੀ ਹੱਤਕ ਕਾਰਵਾਈ ਨੂੰ ਬੰਦ ਕਰ ਦਿੱਤਾ ਹੈ। ਜਸਟਿਸ ਐੱਸ.ਕੇ. ਕੌਲ ਦੀ ਅਗਵਾਈ ਵਾਲੇ ਬੈਂਚ…

Read More

ਔਟਵਾ ਸਥਿਤ ਪਾਰਲੀਮੈਂਟ ਹਿੱਲ ‘ਤੇ ਸਰਵਾਈਵਰਜ਼ ਫਲੈਗ ਲਹਿਰਾਇਆ ਗਿਆ। ਇਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਇਹ ਕਦਮ ਕੈਨੇਡਾ ਸਰਕਾਰ ਨੇ ਦੇਸ਼ ਦੇ ਬਦਨਾਮ ਰਿਹਾਇਸ਼ੀ ਸਕੂਲਾਂ ‘ਚ ਜਾਣ ਲਈ ਮਜਬੂਰ ਸਵਦੇਸ਼ੀ ਲੋਕਾਂ ਦਾ ਸਨਮਾਨ ਹਿੱਤ ਚੁੱਕਿਆ। ਟਰੂਡੋ ਨਾਲ ਦੇਸ਼ ਭਰ ਦੇ ਰਿਹਾਇਸ਼ੀ ਸਕੂਲਾਂ ਦੇ ਬਚੇ ਹੋਏ ਲੋਕ ਇਸ ਆਯੋਜਨ ‘ਚ ਸ਼ਾਮਲ ਹੋਏ। ਕੈਨੇਡਾ ‘ਚ 1,50,000 ਤੋਂ ਵੱਧ ਮੂਲ ਬੱਚਿਆਂ ਨੂੰ 19ਵੀਂ ਸਦੀ ਤੋਂ ਲੈ ਕੇ 1970 ਦੇ ਦਹਾਕੇ ਤੱਕ ਉਨ੍ਹਾਂ ਦੇ ਘਰਾਂ ਅਤੇ ਸੱਭਿਆਚਾਰ ਦੇ ਪ੍ਰਭਾਵ ਤੋਂ ਵੱਖ ਕਰਨ ਦੀ ਕੋਸ਼ਿਸ਼ ‘ਚ ਸਰਕਾਰੀ ਫੰਡ ਪ੍ਰਾਪਤ ਈਸਾਈ ਸਕੂਲਾਂ ‘ਚ ਜਾਣ ਲਈ ਮਜਬੂਰ ਕੀਤਾ ਗਿਆ ਸੀ।…

Read More

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਮੰਗਲਵਾਰ ਨੂੰ ਜ਼ੀਰਾ ਦੀ ਸਿਵਲ ਕੋਰਟ ਵਿਖੇ ਪੇਸ਼ ਹੋਏ। ਪਰ ਦੂਜੇ ਪਾਸੇ ਕੋਟਕਪੂਰ ਗੋਲੀ ਕਾਂਡ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਸੰਮਨ ਭੇਜ ਕੇ ਸੱਦਣ ਦੇ ਬਾਵਜੂਦ ਉਹ ਪੇਸ਼ ਨਾ ਹੋਏ ਜਿਸ ‘ਤੇ ਸਿਟ ਨੇ ਉਨ੍ਹਾਂ ਨੂੰ ਸੰਮਨ ਜਾਰੀ ਕਰਕੇ 14 ਸਤੰਬਰ ਨੂੰ ਦੁਬਾਰਾ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਲ 2017 ‘ਚ ਸੁਖਬੀਰ ਬਾਦਲ ਸਮੇਤ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਜ਼ੀਰਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ 54 ਮੱਖੂ ਦੇ ਨਜ਼ਦੀਕ ਬਣੇ ਬੰਗਾਲੀ ਵਾਲਾ ਪੁਲ ‘ਤੇ ਰੋਡ ਜਾਮ ਕੀਤਾ ਗਿਆ ਸੀ। ਇਸ ਮਾਮਲੇ ‘ਚ ਜ਼ੀਰਾ ਦੀ ਸਿਵਲ ਕੋਰਟ ‘ਚ ਉਨ੍ਹਾਂ…

Read More

ਮਾਨਸਾ ਪੁਲੀਸ ਦੀ ਚਾਰਜਸ਼ੀਟ ‘ਚ ਸਿੱਧੂ ਮੂਸੇਵਾਲਾ ‌ਦੇ ਕਾਤਲ ਵਜੋਂ ਨਾਮਜ਼ਦ ਤੇ ਇਸ ਕਤਲ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਨੂੰ ਅਜ਼ਰਬਾਇਜਾਨ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਮਿਲੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਕੈਨੇਡਾ ਤੋਂ ਕੀਨੀਆ ਚਲਾ ਗਿਆ ਹੈ ਜਿਸ ਦੀ ਲੁਕੇਸ਼ਨ ਪੁਲੀਸ ਨੂੰ ਪਤਾ ਲੱਗ ਗਈ ਹੈ। ਇਹ ਦੋਵੇਂ ਫ਼ਰਜ਼ੀ ਪਾਸਪੋਰਟ ਜ਼ਰੀਏ ਸਿੱਧੂ ਮੂਸੇਵਾਲਾ ‌ਦੇ ਕਤਲ ਤੋਂ ਪਹਿਲਾਂ ਇੰਡੀਆ ਛੱਡ ਗਏ ਸਨ। ਪੰਜਾਬ ਪੁਲੀਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਕੇਂਦਰੀ ਵਿਦੇਸ਼ ਮੰਤਰਾਲੇ ਦੇ ਉਪਰਾਲੇ ਨਾਲ ਇਨ੍ਹਾਂ ਨੂੰ ਇੰਡੀਆ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ…

Read More

ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਸਗੋਂ ਇਨ੍ਹਾਂ ‘ਚ ਵਾਧਾ ਹੋ ਗਿਆ ਜਾਪਦਾ ਹੈ। ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਸਬੰਧੀ ਫਾਈਲਾਂ ਹੁਣ ਵਿਜੀਲੈਂਸ ਵਿਭਾਗ ਕੋਲੋਂ ਈ.ਡੀ. ਨੇ ਮੰਗ ਲਈਆਂ ਹਨ। ਇਸ ਮਾਮਲੇ ‘ਚ ਸਿੱਧੇ ਤੌਰ ‘ਤੇ ਹੁਣ ਈ.ਡੀ. ਜਾਂਚ ਕਰੇਗੀ ਜਿਸ ਨਾਲ ਆਸ਼ੂ ਲਈ ਵੱਡੀ ਮੁਸ਼ਕਿਲ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਜਲਦੀ ਹੀ ਈ.ਡੀ. ਇਸ ‘ਚ ਤਾਜ਼ਾ ਐੱਫ.ਆਈ.ਆਰ. ਦਰਜ ਕਰਕੇ ਸਾਬਕਾ ਮੰਤਰੀ ਆਸ਼ੂ ਨੂੰ ਪੁੱਛ ਪੜਤਾਲ ਲਈ ਬੁਲਾ ਸਕਦੀ ਹੈ। ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਈ.ਡੀ. ਵੱਲੋਂ ਇਸ ਮਾਮਲੇ ਸਬੰਧੀ ਮੰਗੀਆਂ…

Read More

ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਤਿੰਨ ਮਹੀਨੇ ਹੋਣ ‘ਤੇ ਸਿੱਧੂ ਦੀ ਮਾਂ ਚਰਨ ਕੌਰ ਨੇ ਭਾਵੁਕ ਹੁੰਦਿਆਂ ਆਪਣੇ ਪੁੱਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਜਿਸ ਵਿਅਕਤੀ ਨੇ ਪੰਜਾਬੀ ਗਾਇਕ ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਜਨਤਕ ਕੀਤੀ ਸੀ, ਉਸ ਨੂੰ ਦੋ ਮਹੀਨਿਆਂ ਬਾਅਦ ਹੀ ਸਰਕਾਰ ਨੇ ਵੱਡੇ ਅਹੁਦੇ ‘ਤੇ ਬਿਠਾ ਦਿੱਤਾ ਹੈ। ਇਸੇ ਤਰ੍ਹਾਂ ਸਿੱਧੂ ਦੀ ਮੌਤ ਦਾ ਮਜ਼ਾਕ ਉਡਾਉਣ ਵਾਲੇ ਇਕ ਵਿਅਕਤੀ ਨੂੰ ਸਰਕਾਰ ਨੇ ਵਕੀਲਾਂ ਦੇ ਪੈਨਲ ‘ਚ ਸ਼ਾਮਲ ਕੀਤਾ ਹੈ। ਉਨ੍ਹਾਂ ਪਿੰਡ ਮੂਸਾ ‘ਚ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਿਵਾਰ ਨੇ…

Read More

ਨਵੀਨੀਕਰਨ ਕੀਤੇ ਮਾਣ ਮਗਰੋਂ ਜਲ੍ਹਿਆਂਵਾਲਾ ਬਾਗ ਦੇ ਪ੍ਰਵੇਸ਼ ਦੁਆਰ ਨੂੰ ਲੈ ਕੇ ਪੈਦਾ ਵਿਵਾਦ ਹਾਲੇ ਕਿਸੇ ਤਣ ਪੱਤਣ ਨਹੀਂ ਸੀ ਲੱਗਿਆ ਕਿ ਹੁਣ ਨਵੀਨੀਕਰਨ ਦੇ ਇਕ ਸਾਲ ਪੂਰਾ ਹੋਣ ਸਮੇਂ ਸ਼ਹੀਦੀ ਸਮਾਰਕ ਵੱਲ ਜਾਂਦੇ ਰਾਹ ਦੇ ਦੋਵੇਂ ਪਾਸੇ ਲਗਾਈ ਗਈ ਲੱਕੜ ਦੀ ਰੇਲਿੰਗ ਟੁੱਟਣੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਾਲ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਦਾ ਆਨਲਾਈਨ ਉਦਘਾਟਨ ਕੀਤਾ ਸੀ। ਪੁਰਾਤਨ ਦਿੱਖ ਦੇਣ ਦੇ ਮੰਤਵ ਨਾਲ ਸਮਾਰਕ ਵੱਲ ਜਾਂਦੇ ਰਾਹ ਦੇ ਦੋਵੇਂ ਪਾਸੇ ਸਟੀਲ ਦੀ ਰੇਲਿੰਗ ਹਟਾ ਕੇ ਲੱਕੜ ਦੀ ਨਵੀਂ ਰੇਲਿੰਗ ਲਗਾਈ ਗਈ ਸੀ। ਹੁਣ ਇਹ ਲੱਕੜ ਦੀ ਰੇਲਿੰਗ ਕਈ ਥਾਵਾਂ ਤੋਂ ਟੁੱਟ ਗਈ…

Read More

ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਨਾਲ ਵੱਡੇ ਖੇਡ ਮਹਾਂ ਕੁੰਭ ਦਾ ਆਗਾਜ਼ ਹੋ ਗਿਆ। ਮੁੱਖ ਮੰਤਰੀ ਨੇ ਖੇਡਾਂ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਤੋਂ ਹਿੱਸਾ ਲੈਣ ਵਾਲੀਆਂ ਖਿਡਾਰੀਆਂ ਦੀਆਂ ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਲਗਪਗ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਕੁੰਭ ‘ਚ ਵੱਖ-ਵੱਖ ਉਮਰ ਵਰਗਾਂ ਦੇ 4 ਲੱਖ ਤੋਂ ਵੱਧ ਖਿਡਾਰੀ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ 28 ਖੇਡਾਂ ਵਿੱਚ ਹਿੱਸਾ ਲੈਣਗੇ। ਖੇਡਾਂ ਦੇ ਸੂਬਾ ਪੱਧਰੀ ਜੇਤੂਆਂ ਨੂੰ 6 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਮੁੱਖ ਮੰਤਰੀ…

Read More

ਇਕ ਸ਼ਕਤੀਸ਼ਾਲੀ ਸ਼ੀਆ ਮੌਲਵੀ ਦੇ ਸਮੱਰਥਕ ਅਤੇ ਇਰਾਕੀ ਸੁਰੱਖਿਆ ਬਲਾਂ ਵਿਚਾਲੇ ਰਾਜਧਾਨੀ ਬਗਦਾਦ ‘ਚ ਲੜਾਈ ਹੋ ਗਈ। ਇਸ ‘ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 350 ਦੇ ਕਰੀਬ ਜ਼ਖਮੀ ਹੋਏ ਹਨ। ਅਸ਼ਾਂਤੀ ਦੀ ਸਥਿਤੀ ਨੂੰ ਦੇਖਦੇ ਹੋਏ ਦੇਸ਼ ਭਰ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਮੁਕਤਾਦਾ ਅਲ-ਸਦਰ ਦੇ ਵਫ਼ਾਦਾਰ ਪ੍ਰਦਰਸ਼ਨਕਾਰੀਆਂ ਦੇ ਰਾਸ਼ਟਰਪਤੀ ਮਹਿਲ ‘ਤੇ ਹਮਲਾ ਕਰਨ ਤੋਂ ਬਾਅਦ ਸੈਂਕੜੇ ਜ਼ਖਮੀ ਹੋ ਗਏ ਹਨ। ਸਦਰ ਦੇ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਸੋਮਵਾਰ ਨੂੰ ਹਿੰਸਾ ਭੜਕ ਗਈ ਜੋ ਰਾਤ ਭਰ ਚੱਲੀ। ਈਰਾਨ ਨੇ ਇਰਾਕ ਨਾਲ ਲੱਗਦੀਆਂ ਆਪਣੀਆਂ ਸਾਰੀਆਂ ਸਰਹੱਦਾਂ ਬੰਦ…

Read More

ਲੰਘੇ ਸਾਲ ਸਕਾਟਲੈਂਡ ਦੀ ਧਰਤੀ ‘ਤੇ ਪੈਮ ਗੋਸਲ ਨੂੰ ਪਹਿਲੀ ਸਿੱਖ ਐੱਮ.ਐੱਸ.ਪੀ. ਹੋਣ ਦਾ ਮਾਣ ਹਾਸਲ ਹੋਇਆ ਸੀ ਅਤੇ ਹੁਣ ਇਕ ਹੋਰ ਕਾਰਜ ਕਰਕੇ ਪੈਮ ਸੁਰਖੀਆਂ ‘ਚ ਹੈ। ਉਨ੍ਹਾਂ ਵੱਲੋਂ ਸਕਾਟਿਸ਼ ਪਾਰਲੀਮੈਂਟ ‘ਚ ਘਰੇਲੂ ਹਿੰਸਾ ਖ਼ਿਲਾਫ਼ ਬਿੱਲ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਜੇਕਰ ਇਸ ਬਿੱਲ ਨੂੰ ਕਰਾਸ ਪਾਰਟੀ ਦੀ ਸਹਿਮਤੀ ਪ੍ਰਾਪਤ ਹੁੰਦੀ ਹੈ ਤਾਂ ਜਿਣਸੀ ਸੋਸ਼ਣ ਕਰਨ ਵਾਲਿਆਂ ਖ਼ਿਲਾਫ਼ ਹੁੰਦੀ ਕਾਨੂੰਨੀ ਕਾਰਵਾਈ ਵਾਂਗ ਘਰੇਲੂ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋ ਸਕਦੀ ਹੈ। ਪੈਮ ਗੋਸਲ ਵੱਲੋਂ ਪ੍ਰਸਤਾਵਿਤ ‘ਘਰੇਲੂ ਹਿੰਸਾ ਰੋਕੂ ਬਿੱਲ’ ਦੇ ਹੋਂਦ ‘ਚ ਆਉਣ ਨਾਲ ਇਹ ਸਕੂਲੀ ਸਿੱਖਿਆ ‘ਚ ਵੀ ਆਪਣੀ ਬਣਦੀ ਜਗ੍ਹਾ ਬਣਾ ਲਵੇਗਾ। ਇਸ ਸੁਝਾਏ…

Read More