Author: editor

ਅਮਰੀਕਨ ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਦੇ ਪਤੀ ਪਾਲ ਪੇਲੋਸੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਨੂੰ 5 ਦਿਨ ਜੇਲ੍ਹ ਅਤੇ 3 ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ। ਯਾਦ ਰਹੇ ਕਿ ਮਈ 2022 ‘ਚ ਨੈਨਸੀ ਪੇਲੋਸੀ ਦੇ ਪਤੀ ਪਾਲ ਪੇਲੋਸੀ ਨੂੰ ਨਾਪਾ ਕਾਊਂਟੀ ਸ਼ਹਿਰ ਯਾਉਂਟਵਿਲੇ ‘ਚ ਹੋਏ ਕਾਰ ਹਾਦਸੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼ ਦੀ ਜਾਂਚ ਕੀਤੀ ਗਈ, ਜਿਸ ‘ਚ ਪਤਾ ਲੱਗਾ ਕਿ ਉਨ੍ਹਾਂ ਦੇ ਖੂਨ ‘ਚ ਸ਼ਰਾਬ…

Read More

ਪਿਛਲੇ ਕਈ ਦਹਾਕਿਆਂ ਤੋਂ ਉੱਚ ਮਹਿੰਗਾਈ ਦਾ ਸਾਹਮਣਾ ਕਰ ਰਹੇ ਆਸਟਰੇਲੀਆ ਦੇ ਲੋਕ ਹੁਣ ਸਸਤੇ ਸਾਮਾਨ ਵੱਲ ਰੁਖ਼ ਕਰ ਰਹੇ ਹਨ। ਜਾਰੀ ਕੀਤੇ ਗਏ ਸਾਲ ਦੇ ਲੇਖਾ ਨਤੀਜਿਆਂ ਤੋਂ ਬਾਅਦ ਆਸਟਰੇਲੀਆ ਦੀ ਸਭ ਤੋਂ ਵੱਡੀ ਸੁਪਰਮਾਰਕੀਟ ਚੇਨ ਵੂਲਵਰਥ ਦੇ ਸੀ.ਈ.ਓ. ਬ੍ਰੈਡ ਬੈਂਡੂਚੀ ਨੇ ਕਿਹਾ ਕਿ ਉਪਭੋਗਤਾ ਮਹਿੰਗਾਈ ਕਾਰਨ ਸਪੱਸ਼ਟ ਤੌਰ ‘ਤੇ ਸਸਤੀਆਂ ਚੀਜ਼ਾਂ ਵੱਲ ਆਪਣਾ ਧਿਆਨ ਮੋੜ ਰਹੇ ਹਨ। ਬੈਂਡੂਚੀ ਨੇ ਸਪੱਸ਼ਟ ਕੀਤਾ ਕਿ ਮਹਿੰਗਾਈ ਹਰ ਤਰ੍ਹਾਂ ਨਾਲ ਖਪਤਕਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਵਿਵਹਾਰ ‘ਚ ਬਦਲਾਅ ਵੀ ਸਾਫ ਦੇਖਿਆ ਜਾ ਸਕਦਾ ਹੈ। ਵੂਲਵਰਥਸ ਦੇ ਸਭ ਤੋਂ ਵੱਡੇ ਮੁਕਾਬਲੇਬਾਜ਼ ਕੋਲਸ ਨੇ ਆਪਣੇ ਸਾਲਾਨਾ ਆਡਿਟ ਨਤੀਜਿਆਂ ‘ਚ…

Read More

ਬਜ਼ੁਰਗ ਹੋ ਚੱਕੇ ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਸ਼ੁੱਕਰਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਪਹਿਲਾਂ ਤੋਂ ਹੀ ਸੰਕਟ ‘ਚ ਘਿਰੀ ਕਾਂਗਰਸ ਨੂੰ ਆਜ਼ਾਦ ਦੇ ਅਸਤੀਫ਼ੇ ਨਾਲ ਝਟਕਾ ਲੱਗਾ ਹੈ। ਉਂਝ ਉਨ੍ਹਾਂ ਦੇ ਅਜਿਹਾ ਕਦਮ ਚੁੱਕੇ ਜਾਣ ਦੇ ਪਹਿਲਾਂ ਤੋਂ ਹੀ ਕਿਆਫੇ ਲਾਏ ਜਾ ਰਹੇ ਸਨ। ਉਨ੍ਹਾਂ ਤੋਂ ਪਹਿਲਾਂ ਵੀ ਕਈ ਆਗੂ ਪਾਰਟੀ ਛੱਡ ਚੁੱਕੇ ਹਨ। ਆਜ਼ਾਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੰਜ ਪੰਨਿਆਂ ਦੇ ਅਸਤੀਫ਼ਾ ਪੱਤਰ ‘ਚ ਕਿਹਾ ਕਿ ਉਹ ਭਾਰੀ ਮਨ ਨਾਲ ਇਹ ਕਦਮ ਚੁੱਕ ਰਹੇ ਹਨ। ਪਾਰਟੀ ‘ਚ ਤਬਦੀਲੀ ਦੀ ਮੰਗ ਕਰਨ ਵਾਲੇ ਜੀ-23 ਸਮੂਹ ‘ਚ ਸ਼ਾਮਲ ਆਜ਼ਾਦ…

Read More

ਓਕਵਿਲ ‘ਚ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨਦੀ ਪਛਾਣ ਹਾਲਟਨ ਪੁਲੀਸ ਨੇ ਜਨਤਕ ਕਰ ਦਿੱਤੀ ਹੈ। ਮਰਨ ਵਾਲਾ 27 ਸਾਲਾ ਅਰਮਾਨ ਢਿੱਲੋਂ ਸੀ। ਅਲਬਰਟਾ ਦੇ ਰਹਿਣ ਵਾਲੇ 27 ਸਾਲਾ ਅਰਮਾਨ ਢਿੱਲੋਂ ਨੂੰ 19 ਅਗਸਤ ਦੀ ਸਵੇਰ ਨੂੰ ਬੈਲਟ ਲੇਨ ਅਤੇ ਲਿਟਲਫੀਲਡ ਕ੍ਰੇਸੈਂਟ ਦੇ ਖੇਤਰ ‘ਚ ਇਕ ਰਿਹਾਇਸ਼ੀ ਗਲੀ ‘ਚ ਗੋਲੀ ਮਾਰ ਦਿੱਤੀ ਗਈ ਸੀ। ਗੋਲੀਬਾਰੀ ਤੋਂ ਬਾਅਦ ਵਾਹਨ ਨੂੰ ਅੱਗ ਲਗਾ ਦਿੱਤੀ ਗਈ। ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਵੇਰਵਿਆਂ ਅਨੁਸਾਰ ਅਰਮਾਨ ਢਿੱਲੋਂ ਪਿੱਛੋਂ ਪੰਜਾਬ ਦੇ ਮੋਗਾ ਜ਼ਿਲ੍ਹਾ ਨਾਲ ਸਬੰਧਤ ਪਿੰਡ ਬੁੱਟਰ ਕਲਾਂ ਦਾ ਰਹਿਣ ਵਾਲਾ ਸੀ। ਪੁਲੀਸ ਨੇ ਉਸ ਸਮੇਂ ਦੱਸਿਆ ਕਿ…

Read More

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ‘ਸਿਟ’ ਨੇ ਤਲਬ ਕੀਤਾ ਹੈ। ਵੇਰਵਿਆਂ ਅਨੁਸਾਰ ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 2015 ‘ਚ ਹੋਏ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਟਨਾ ਦੇ ਸਮੇਂ ਸ਼ਾਂਤੀਪੂਰਨ ਧਰਨਾ ਦੇ ਰਹੇ ਸਿੰਘਾਂ ‘ਤੇ ਕਿਸ ਨੇ ਪੁਲੀਸ ਫਾਇਰਿੰਗ ਦੇ ਹੁਕਮ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਵੱਲੋਂ ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੋਂ ਇਲਾਵਾ…

Read More

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਇਮੀਗ੍ਰੇਸ਼ਨ ਸਿਸਟਮ ਬਾਰੇ ਨਵੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਆਈ.ਆਰ.ਸੀ.ਸੀ. ਨੇ ਲੋਕਾਂ ਨੂੰ ਇਮੀਗ੍ਰੇਸ਼ਨ ਬੈਕਲਾਗ ਨੂੰ ਟਰੈਕ ਕਰਨ ਦੀ ਮਨਜ਼ੂਰੀ ਦੇਣ ਲਈ ਨਵੀਂ ਵੈੱਬਸਾਈਟ ਲਾਂਚ ਕੀਤੀ ਹੈ। ਉਨ੍ਹਾਂ ਨੇ ਵੈਨਕੂਵਰ ‘ਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਵੱਲੋਂ ਅਰਜ਼ੀਆਂ ਦੇ ਬੈਕਲਾਗ ਨੂੰ ਘਟਾਉਣ, ਕਲਾਇੰਟ ਦੇ ਤਜ਼ਰਬੇ ‘ਚ ਸੁਧਾਰ ਕਰਨ ਅਤੇ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਲਈ ਚੱਲ ਰਹੇ ਕੰਮ ਬਾਰੇ ਗੱਲ ਕੀਤੀ। ਉਨ੍ਹਾਂ ਪ੍ਰੋਸੈਸਿੰਗ ਸਮਰੱਥਾ ਨੂੰ ਤੇਜ਼ ਕਰਨ ਅਤੇ ਬੈਕਲਾਗ ਨੂੰ ਘਟਾਉਣ ਲਈ 1250 ਨਵੇਂ ਕਰਮਚਾਰੀਆਂ ਦੀ ਨਿਯੁਕਤੀ ਕਰਨ ਦਾ ਐਲਾਨ ਕੀਤਾ ਹੈ। ਆਈ.ਆਰ.ਸੀ.ਸੀ. ਨੇ 2021 ‘ਚ 405,0000 ਨਵੇਂ ਸਥਾਈ ਨਿਵਾਸੀਆਂ ਦਾ ਕੈਨੇਡਾ…

Read More

ਆਪਣੇ ਕਈ ਪੰਜਾਬੀ ਗਾਣਿਆਂ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਇੰਦਰਜੀਤ ਨਿੱਕੂ ਇਨ੍ਹੀਂ ਦਿਨੀਂ ਮੁਸੀਬਤ ‘ਚ ਹਨ। ਇਸ ਦਾ ਪਤਾ ਉਸ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਤੋਂ ਮਿਲੀ ਜਿਸ ‘ਚ ਉਹ ਇਕ ਸੰਤ ਕੋਲ ਆਪਣੇ ਮਾੜੇ ਸਮੇਂ ਤੋਂ ਰਾਹਤ ਦੀ ਭਾਲ ‘ਚ ਪੁੱਜੇ ਦਿਖਾਈ ਦਿੱਤੇ। ਵੀਡੀਓ ‘ਚ ਗਾਇਕ ਇਕ ਸੰਤ ਦੀ ਸ਼ਰਨ ‘ਚ ਪਹੁੰਚਦਾ ਹੈ ਅਤੇ ਉਸ ਨੂੰ ਆਪਣੇ ਤਿੰਨ ਦੁੱਖ ਸੁਣਾਉਂਦਾ ਹੈ। ਨਿੱਕੂ ਸੰਤ ਨਾਲ ਮਦਦ ਲਈ ਗੱਲ ਕਰ ਰਿਹਾ ਹੈ ਅਤੇ ਉਸ ਨੂੰ ਇਨ੍ਹਾਂ ਮੁਸੀਬਤਾਂ ਤੋਂ ਬਾਹਰ ਕੱਢਣ ਲਈ ਕਹਿ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ…

Read More

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਸਮੇਂ ਟੈਂਡਰ ਘੁਟਾਲੇ ਕਾਰਨ ਵਿਜੀਲੈਂਸ ਦੀ ਹਿਰਾਸਤ ‘ਚ ਹਨ ਜਦਕਿ ਉਨ੍ਹਾਂ ਦਾ ਪੀ.ਏ. ਫਰਾਰ ਹੈ। ਕਿਸੇ ਸਮੇਂ ਡਿਪੂ ਤੇ ਕਰਿਆਨਾ ਦੁਕਾਨ ਚਲਾਉਣ ਵਾਲਾ ਇਹ ਵੀ ਪੀ.ਏ. ਵੀ ਕਰੋੜਪਤੀ ਨਿਕਲਿਆ ਹੈ। ਆਸ਼ੂ ਵਾਂਗ ਉਸ ਦੇ ਨਾਂ ‘ਤੇ ਵੀ ਕਰੋੜਾਂ ਦੀ ਜਾਇਦਾਦ ਹੈ ਜਿਸ ਬਾਰੇ ਵਿਜੀਲੈਂਸ ਪਤਾ ਲਾਉਣ ‘ਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਆਸ਼ੂ ਦੇ ਰੁਪਏ ਇਨਵੈਸਟ ਕਰਨ ਵਾਲੇ ਇਨਵੈਸਟਰਾਂ ਦੀ ਵੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਬਹੁਤੀ ਰਕਮ ਇਕੋ ਇਨਵੈਸਟਰ ਰਾਹੀਂ ਦੇਸ਼ ਤੋਂ ਇਲਾਵਾ ਵਿਦੇਸ਼ਾਂ ‘ਚ ਲਾਈ ਗਈ। ਆਸ਼ੂ ਦੇ ਨਾਲ-ਨਾਲ ਹੁਣ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਮੁਸ਼ਕਲਾਂ ਵੀ ਵਧਣ ਲੱਗੀਆਂ ਹਨ।…

Read More

ਲੁਧਿਆਣਾ ਦੇ ਦਿਆਨੰਦ ਮੈਡੀਕਲ ਹਸਪਤਾਲ ਦੇ ਸਾਹਮਣੇ ਸਥਿਤ ਦਵਾਈਆਂ ਦੀ ਪ੍ਰਸਿੱਧ ਦੁਕਾਨ ਗੁਰਮੇਲ ਮੈਡੀਕਲ ਵਾਲਿਆਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਇਨਕਮ ਟੈਕਸ ਵਾਲਿਆਂ ਨੇ ਛਾਪੇ ਮਾਰੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਮੰਨੇ ਜਾਂਦੇ ਇਸ ਪਰਿਵਾਰ ਦੇ ਪਿੰਡੀ ਗਲੀ ‘ਚ ਘਰ ਤੇ ਦੁਕਾਨਾਂ ‘ਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ। ਦਵਾਈ ਕਾਰੋਬਾਰੀ ਦੇ ਗੁਦਾਮਾਂ ‘ਤੇ ਵੀ ਟੀਮ ਨੇ ਛਾਪੇ ਮਾਰੇ ਹਨ। ਛਾਪਿਆਂ ‘ਚ ਬੋਗਸ ਬਿਲਿੰਗ ਆਦਿ ਚੈੱਕ ਕੀਤੇ ਜਾ ਰਹੇ ਹਨ। ਅਧਿਕਾਰੀ ਉਂਜ ਅਜੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ। ਛਾਪੇ ਲਈ ਟੀਮ ਜਲੰਧਰ ਤੋਂ ਦੇਰ ਰਾਤ ਹੀ ਰਵਾਨਾ ਹੋਈ ਸੀ। ਰਾਤ ਨੂੰ ਹੀ ਟੀਮ ਦਵਾਈ…

Read More

ਰਵਾਇਤੀ ਵਿਰੋਧੀ ਇੰਡੀਆ ਤੇ ਪਾਕਿਸਤਾਨ ਦਾ ਮੈਚ ਕ੍ਰਿਕਟ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਰਿਹਾ ਹੈ। ਭਾਵੇਂ ਉਹ ਏਸ਼ੀਆ ਕੱਪ ਹੋਵੇ ਜਾਂ ਵਿਸ਼ਵ ਕੱਪ ਜਾਂ ਫਿਰ ਕੋਈ ਹੋਰ ਫਾਰਮੈਟ। 10 ਮਹੀਨਿਆਂ ਬਾਅਦ 28 ਅਗਸਤ ਨੂੰ ਦੁਬਈ ‘ਚ ਏਸ਼ੀਆ ਕੱਪ ‘ਚ ਦੋਵੇਂ ਦੇਸ਼ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵੇਂ ਇਸ ਮੈਦਾਨ ‘ਤੇ 24 ਅਕਤੂਬਰ 2021 ‘ਚ ਟੀ20 ਵਿਸ਼ਵ ਕੱਪ ਖੇਡੇ ਸਨ, ਜਿਸ ‘ਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਜਿੱਤ ਮਿਲੀ ਸੀ। ਦੂਜੇ ਪਾਸੇ ਏਸ਼ੀਆ ਕੱਪ ਟੂਰਨਾਮੈਂਟ ‘ਚ ਭਾਰਤ-ਪਾਕਿ ਵਿਚਾਲੇ ਮੈਚਾਂ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦਾ ਇਥੇ ਪਲੜਾ ਭਾਰੀ ਹੈ। ਉਸ ਨੇ 14 ਮੈਚਾਂ ‘ਚ 8 ‘ਚ ਜਿੱਤ ਦਰਜ ਕੀਤੀ ਹੈ, ਜਦਕਿ…

Read More