Author: editor
ਇੰਡੀਆ ਦੇ ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਨੇ ਯੇਲੇਨਾ ਓਸਤਾਪੇਂਕੋ ਅਤੇ ਡੇਵਿਡ ਵੇਗਾ ਹਰਨਾਂਡੇਜ਼ ਨੂੰ ਹਰਾ ਕੇ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ। ਭਾਰਤੀ ਜੋੜੀ ਨੇ ਮਿਕਸਡ ਡਬਲਜ਼ ਵਰਗ ‘ਚ ਅਜੇ ਤਕ ਇਕ ਸੈੱਟ ਵੀ ਨਹੀਂ ਗੁਆਇਆ ਹੈ। ਹੁਣ ਉਨ੍ਹਾਂ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਡਿਜ਼ਾਇਰ ਕੇ ਅਤੇ ਨੀਲ ਸਕੁਪਸਕੀ ਅਤੇ ਟੇਲਰ ਟਾਊਨਸੇਂਡ ਅਤੇ ਜੈਮੀ ਮਰੇ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਬੋਪੰਨਾ ਅਤੇ ਮੈਥਿਊ ਏਬਡੇਨ ਦੀ ਜੋੜੀ ਪੁਰਸ਼ ਡਬਲਜ਼ ‘ਚ ਪਹਿਲੇ ਦੌਰ ‘ਚ ਹੀ ਬਾਹਰ ਹੋ ਗਈ ਸੀ। ਉਥੇ ਹੀ ਸਾਨੀਆ ਅਤੇ ਕਜ਼ਾਕਿਸਤਾਨ ਦੀ ਅੰਨਾ ਡੇਨਿਲਿਨਾ ਨੂੰ ਮਹਿਲਾ ਡਬਲਜ਼ ਦੇ ਦੂਜੇ ਦੌਰ…
ਇੰਡੀਆ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਇੰਡੀਆ ਨੇ ਨਿਊਜ਼ੀਲੈਂਡ ਨੂੰ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਕਰ ਦਿੱਤਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਰੋਹਿਤ ਸ਼ਰਮਾ ਦੀਆਂ 101 ਦੌੜਾਂ ਤੇ ਸ਼ੁਭਮਨ ਗਿੱਲ ਦੀਆਂ 112 ਦੌੜਾਂ ਦੀ ਬਦੌਲਤ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 385 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ…
ਭਾਰਤੀ ਮਹਿਲਾ ਟੀਮ ਨੇ ਵੈਸਟ ਇੰਡੀਜ਼ ਨੂੰ 56 ਦੌੜਾਂ ਨਾਲ ਹਰਾ ਕੇ ਟੀ-20 ਮੈਚ ਜਿੱਤ ਲਿਆ ਹੈ। ਇਸ ਜਿੱਤ ‘ਚ ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਸ਼ਾਨਦਾਰ ਪਾਰੀਆਂ ਸ਼ਾਮਲ ਹਨ ਜਿਨ੍ਹਾਂ ਕ੍ਰਮਵਾਰ 74 ਅਤੇ 56 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਮਹਿਲਾ ਟੀ-20 ਅੰਤਰਰਾਸ਼ਟਰੀ ਟਰਾਈ ਸੀਰੀਜ਼ ਦੇ ਤੀਜੇ ਮੈਚ ਜੋ ਈਸਟ ਲੰਡਨ ਦੇ ਬਫੇਲੋ ਪਾਰਕ ‘ਚ ਖੇਡਿਆ ਗਿਆ, ਵਿੱਚ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਡੀਆ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ। ਜਵਾਬ ‘ਚ ਕੈਰੇਬੀਅਨ ਟੀਮ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 111 ਦੌੜਾਂ ਹੀ ਬਣਾ ਸਕੀ। ਸਮ੍ਰਿਤੀ…
ਕਈ ਦੇਸ਼ਾਂ ‘ਚ ਅਣਕਿਆਸੀ ਬਰਫ਼ਬਾਰੀ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਹੁਣ ਜਾਪਾਨ ਦਾ ਨਾਂ ਵੀ ਇਸ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਬੁੱਧਵਾਰ ਸਵੇਰੇ ਭਾਰੀ ਬਰਫ਼ਬਾਰੀ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੁਨੋ ਨੇ ਦੱਸਿਆ ਕਿ ਰਿਪੋਰਟਾਂ ਮੁਤਾਬਕ ਬਰਫ਼ਬਾਰੀ ਕਾਰਨ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਦੋ ਹੋਰ ਲੋਕਾਂ ਦੀ ਮੌਤ ਬਰਫ਼ਬਾਰੀ ਕਾਰਨ ਹੋਈ। ਜ਼ਖ਼ਮੀਆਂ ਦਾ ਡਾਟਾ ਹਾਸਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਾਪਾਨੀ ਮੀਡੀਆ ਨੇ ਦੱਸਿਆ ਸੀ ਕਿ ਕਿਯੋਟੋ ਸੂਬੇ ‘ਚ ਕਿਯੋਟੋ…
ਅਮਰੀਕਾ ਦੇ ਸੰਸਦੀ ਕੰਪਲੈਕਸ ‘ਚ 6 ਜਨਵਰੀ 2021 ਨੂੰ ਹੋਈ ਬਗਾਵਤ ਦੇ ਸਬੰਧ ‘ਚ ਸਰਕਾਰ ਵਿਰੋਧੀ ਕੱਟੜਪੰਥੀ ਸਮੂਹ ‘ਓਥ ਕੀਪਰਜ਼’ ਦੇ ਚਾਰ ਮੈਂਬਰਾਂ ਨੂੰ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ‘ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਤਾਕਤ ਨਾਲ ਸੱਤਾ ‘ਚ ਰੱਖਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ, ਜੋ ਚੋਣ ਹਾਰ ਗਏ ਸਨ। ਫਲੋਰੀਡਾ ਦੇ ਜੋਸੇਫ ਹੈਕੇਟ, ਟੈਕਸਾਸ ਦੇ ਰੌਬਰਟ ਮਿੰਟਾ, ਫਲੋਰੀਡਾ ਦੇ ਡੇਵਿਡ ਮੋਰਸ਼ੇਲ ਅਤੇ ਫੀਨਿਕਸ ਦੇ ਐਡਵਰਡ ਵੈਲੇਜੋ ਖ਼ਿਲਾਫ਼ ਇਹ ਫ਼ੈਸਲਾ ਉਸ ਸਮੇਂ ਆਇਆ ਜਦੋਂ ਇਕ ਜੱਜ ਨੇ ਪਹਿਲਾਂ ਮਿਲੀਸ਼ੀਆ ‘ਓਥ ਕੀਪਰਸ’ ਦੇ ਨੇਤਾ ਸਟੀਵਰਟ ਰੋਡਜ਼ ਨੂੰ ਰਾਸ਼ਟਰਪਤੀ ਜੋਅ ਬਾਇਡੇਨ ਦੇ ਚੋਣ ਨਤੀਜਿਆਂ…
ਸ਼ਿਕਾਗੋ ਦੀ ਗਵਰਨਰ ਸਟੇਟ ਯੂਨੀਵਰਸਿਟੀ ‘ਚ ਦਾਖ਼ਲਾ ਲੈਣ ਤੋਂ ਬਾਅਦ 10 ਦਿਨ ਪਹਿਲਾਂ ਹੀ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਪੁੱਜੇ ਇੰਡੀਆ ਦੇ ਆਂਧਰਾ ਪ੍ਰਦੇਸ਼ ਸੂਬੇ ਨਾਲ ਸਬੰਧਤ ਨੌਜਵਾਨ ਦੀ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ਿਕਾਗੋ ਦੇ ਪ੍ਰਿੰਸਟਨ ਪਾਰਕ ‘ਚ ਹੋਈ ਜਿਸ ‘ਚ ਇਕ ਹੋਰ ਭਾਰਤੀ ਜ਼ਖਮੀ ਹੋ ਗਿਆ ਅਤੇ ਇਕ ਹੋਰ ਭਾਰਤੀ ਵਿਦਿਆਰਥੀ ਵਾਲ-ਵਾਲ ਬਚ ਗਿਆ। ਇਹ ਤਿੰਨੇ ਭਾਰਤੀ ਨੌਜਵਾਨ ਇਕੱਠੇ ਜਾ ਰਹੇ ਸਨ ਜਦੋਂ ਪ੍ਰਿੰਸਟਨ ਪਾਰਕ ‘ਚ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਤੱਕ ਪਹੁੰਚੀ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਨੂੰ ਸ਼ਿਕਾਗੋ ਦੇ ਪ੍ਰਿੰਸਟਨ ਪਾਰਕ ‘ਚ ਹੋਈ। ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਦੇ…
ਟੋਰਾਂਟੋ ਸਬਵੇਅ ਸਟੇਸ਼ਨ ‘ਤੇ ਇਕ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ ‘ਤੇ ਇਕ ਸਿੱਖ ਵਿਅਕਤੀ ਦੇ ਸਿਰ ‘ਤੇ ਵਾਰ ਕੀਤਾ, ਜਿਸ ਨਾਲ ਉਸਦੀ ਦਸਤਾਰ ਹੇਠਾਂ ਡਿੱਗ ਪਈ। ਪੁਲੀਸ ਅਧਿਕਾਰੀਆਂ ਨੂੰ ਪਿਛਲੇ ਹਫ਼ਤੇ ਹੋਈ ਇਸ ਘਟਨਾ ਤੋਂ ਬਾਅਦ ਬਲੋਰ-ਯਾਂਗ ਟੋਰੰਟੋ ਟ੍ਰਾਂਜਿਟ ਕਮਿਸ਼ਨ (ਟੀ.ਟੀ.ਸੀ.) ਸਬਵੇਅ ਸਟੇਸ਼ਨ ‘ਤੇ ਹਮਲੇ ਦੀ ਜਾਣਕਾਰੀ ਮਿਲੀ। ਟੋਰਾਂਟੋ ਪੁਲੀਸ ਨੇ ਬਿਆਨ ‘ਚ ਕਿਹਾ ਕਿ ਸ਼ੱਕੀ ਨੇ ਟੀ.ਟੀ.ਸੀ. ਸਟੇਸ਼ਨ ਤੋਂ ਜਾਣ ਤੋਂ ਪਹਿਲਾਂ ਪੀੜਤ ‘ਤੇ ਕਥਿਤ ਤੌਰ ‘ਤੇ ਅਪਮਾਨਜਨਤਕ ਟਿਪੱਣੀਆਂ ਕੀਤੀਆਂ। ਪੀੜਤ ਦੇ ਸਿਰ ‘ਤੇ ਮਾਮੂਲੀ ਸੱਟਾਂ ਲੱਗੀਆਂ ਸਨ। ਹਮਲਾਵਰ ਨੇ ਨੀਲੀ ਟੋਪੀ ਅਤੇ ਕਾਲੀ ਜੈਕੇਟ ਪਹਿਨੀ ਹੋਈ ਸੀ ਅਤੇ ਉਸਦੇ ਕੋਲ ਇਕ ਕਾਲਾ ਬੈਗ ਸੀ। ਟੋਰਾਂਟੋ ਦੇ ਮੇਅਰ ਜਾਨ…
ਰੋਹਤਕ (ਹਰਿਆਣਾ) ਦੀ ਸੁਨਾਰੀਆ ਜੇਲ੍ਹ ਤੋਂ ਚਾਲੀ ਦਿਨ ਦੀ ਪੈਰੋਲ ‘ਤੇ ਬਾਹਰ ਆਇਆ ਕਤਲ ਅਤੇ ਬਲਾਤਕਾਰ ਦਾ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਕਿਰਪਾਨ ਨਾਲ ਕੇਕ ਕੱਟਣ ਕਰਕੇ ਮੁੜ ਸੁਰਖੀਆਂ ‘ਚ ਹੈ। ਉਹ ਪੰਜ ਸਾਲ ਬਾਅਦ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੇ ਸ਼ਾਹ ਸਤਨਾਮ ਦੇ ਅਵਤਾਰ ਪੁਰਬ ਦੇ ਮਹੀਨੇ ‘ਚ ਕੇਕ ਨੂੰ ਤਲਵਾਰ ਨਾਲ ਕੱਟਿਆ ਕਿਉਂਕਿ ਉਹ ਪੰਜ ਸਾਲ ਸੁਨਾਰੀਆ ਜੇਲ੍ਹ ‘ਚ ਰਹਿੰਦਿਆਂ ਸ਼ਾਹ ਸਤਨਾਮ ਦਾ ਅਵਤਾਰ ਮਹੀਨਾ ਨਹੀਂ ਮਨਾ ਸਕਿਆ ਸੀ। ਗੁਰਮੀਤ ਰਾਮ ਰਹੀਮ ਵੱਲੋਂ ਤਲਵਾਰ ਨਾਲ ਕੇਕ ਕੱਟਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਦਕਿ ਮੂੰਹ ਬੋਲੀ ਬੇਟੀ ਹਨੀਪ੍ਰੀਤ ਨਾਲ ਮਿਲ ਕੇ ਗੁਰਮੀਤ…
ਇੰਡੀਆ ਵੱਲੋਂ ਖੇਡਣ ਵਾਲਾ ਹਾਕੀ ਖਿਡਾਰੀ ਪਰਮਜੀਤ ਸਿੰਘ ਫਰੀਦਕੋਟ ਦੇ ਗੁਦਾਮਾਂ ‘ਚ ਪੱਲੇਦਾਰੀ ਕਰਦਾ ਹੋਇਆ ਬੋਰੀਆਂ ਦਾ ਬੋਝ ਢੋਹ ਰਿਹਾ ਹੈ। ਨੌਂ ਕੌਮੀ ਤੇ ਸੂਬਾਈ ਟੂਰਨਾਮੈਂਟ ਖੇਡਣ ਵਾਲਾ ਇਹ ਨੌਜਵਾਨ ਹੁਣ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪੱਲੇਦਾਰੀ ਕਰਨ ਲਈ ਮਜਬੂਰ ਹੈ। ਇਕੱਤੀ ਸਾਲਾ ਪਰਮਜੀਤ ਸਿੰਘ ਨੇ ਸਕੂਲ ਪੱਧਰ ਤੋਂ ਹਾਕੀ ਖੇਡਣਾ ਸ਼ੁਰੂ ਕੀਤਾ ਸੀ। ਇਸ ਮਗਰੋਂ ਉਸ ਨੇ ਜ਼ਿਲ੍ਹਾ ਤੇ ਫਿਰ ਕੌਮੀ ਪੱਧਰ ‘ਤੇ ਹਾਕੀ ਦੇ ਮੈਦਾਨ ‘ਚ ਜੌਹਰ ਵਿਖਾਏ। ਪਰਮਜੀਤ ਨੇ ਦੱਸਿਆ ਕਿ ਉਸ ਨੇ 2005 ‘ਚ ਸਬ-ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ‘ਚ ਕਾਂਸੇ ਦਾ ਤਗ਼ਮਾ ਜਿੱਤਿਆ। ਸਾਲ 2006 ‘ਚ ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ‘ਚ ਸੋਨ ਤਗ਼ਮਾ ਜਿੱਤਿਆ।…
ਅੰਮ੍ਰਿਤਸਰ ‘ਚ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਦੇ ਆਖਰੀ ਦਿਨ ਇਕ ਮਤਾ ਪਾਸ ਕਰਕੇ ਆਖਿਆ ਕਿ ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਵਾਸਤੇ ਵਾਧੂ ਦਰਿਆਈ ਪਾਣੀ ਨਹੀਂ ਹੈ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਜੇਕਰ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਨੂੰ ਨਸ਼ਾ ਤੇ ਭ੍ਰਿਸ਼ਟਾਚਾਰ ਮੁਕਤ ਅਤੇ ਖੁਸ਼ਹਾਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਦੋ ਦਿਨਾ ਮੀਟਿੰਗ ਸਮਾਪਤ ਹੋ ਗਈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸੂਬੇ ਦੇ ਦਰਿਆਈ ਪਾਣੀਆਂ ਨੂੰ ਦੂਜੇ ਰਾਜਾਂ ਨਾਲ ਵੰਡਿਆ…