ਟੋਰਾਂਟੋ ਸਬਵੇਅ ਸਟੇਸ਼ਨ ‘ਤੇ ਇਕ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ ‘ਤੇ ਇਕ ਸਿੱਖ ਵਿਅਕਤੀ ਦੇ ਸਿਰ ‘ਤੇ ਵਾਰ ਕੀਤਾ, ਜਿਸ ਨਾਲ ਉਸਦੀ ਦਸਤਾਰ ਹੇਠਾਂ ਡਿੱਗ ਪਈ। ਪੁਲੀਸ ਅਧਿਕਾਰੀਆਂ ਨੂੰ ਪਿਛਲੇ ਹਫ਼ਤੇ ਹੋਈ ਇਸ ਘਟਨਾ ਤੋਂ ਬਾਅਦ ਬਲੋਰ-ਯਾਂਗ ਟੋਰੰਟੋ ਟ੍ਰਾਂਜਿਟ ਕਮਿਸ਼ਨ (ਟੀ.ਟੀ.ਸੀ.) ਸਬਵੇਅ ਸਟੇਸ਼ਨ ‘ਤੇ ਹਮਲੇ ਦੀ ਜਾਣਕਾਰੀ ਮਿਲੀ। ਟੋਰਾਂਟੋ ਪੁਲੀਸ ਨੇ ਬਿਆਨ ‘ਚ ਕਿਹਾ ਕਿ ਸ਼ੱਕੀ ਨੇ ਟੀ.ਟੀ.ਸੀ. ਸਟੇਸ਼ਨ ਤੋਂ ਜਾਣ ਤੋਂ ਪਹਿਲਾਂ ਪੀੜਤ ‘ਤੇ ਕਥਿਤ ਤੌਰ ‘ਤੇ ਅਪਮਾਨਜਨਤਕ ਟਿਪੱਣੀਆਂ ਕੀਤੀਆਂ। ਪੀੜਤ ਦੇ ਸਿਰ ‘ਤੇ ਮਾਮੂਲੀ ਸੱਟਾਂ ਲੱਗੀਆਂ ਸਨ। ਹਮਲਾਵਰ ਨੇ ਨੀਲੀ ਟੋਪੀ ਅਤੇ ਕਾਲੀ ਜੈਕੇਟ ਪਹਿਨੀ ਹੋਈ ਸੀ ਅਤੇ ਉਸਦੇ ਕੋਲ ਇਕ ਕਾਲਾ ਬੈਗ ਸੀ। ਟੋਰਾਂਟੋ ਦੇ ਮੇਅਰ ਜਾਨ ਟੋਰੀ ਨੇ ਕਿਹਾ, ‘ਨਫਰਤ ਦੀ ਸਾਡੇ ਸ਼ਹਿਰ ‘ਚ ਥਾਂ ਨਹੀਂ ਹੈ। ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਭੇਦਭਾਵ ਅਤੇ ਹਿੰਸਾ ਦੇ ਖ਼ਿਲਾਫ਼ ਇਕੱਠੇ ਖੜ੍ਹੇ ਹੋਈਏ।’