Author: editor

ਉੱਤਰੀ ਮੈਕਸੀਕੋ ‘ਚ ਇਕ ਹਾਈਵੇਅ ‘ਤੇ ਵੈਨ ਅਤੇ ਇਕ ਮਾਲਵਾਹਕ ਟਰੱਕ ਦੀ ਟੱਕਰ ਮਗਰੋਂ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਸਰਹੱਦੀ ਸੂਬੇ ਤਮੌਲਿਪਾਸ ‘ਚ ਸਰਕਾਰੀ ਵਕੀਲਾਂ ਨੂੰ ਪੁਲੀਸ ਨੇ ਕਿਹਾ ਕਿ ਮਾਲਵਾਹਕ ਟਰੱਕ ਨੂੰ ਖਿੱਚਣ ਵਾਲਾ ਵਾਹਨ ਘਟਨਾ ਸਥਾਨ ‘ਤੇ ਨਹੀਂ ਮਿਲਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਡਰਾਈਵਰ ਨੇ ਉਸ ਨੂੰ ਮਾਲਵਾਹਕ ਟ੍ਰੇਲਰ ਤੋਂ ਵੱਖ ਕਰ ਦਿੱਤਾ ਹੋਵੇਗਾ ਅਤੇ ਉਥੋਂ ਭੱਜ ਗਿਆ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਸੂਬੇ ਦੀ ਰਾਜਧਾਨੀ ਵਿਕਟੋਰੀਆ ਨੇੜੇ ਇਕ ਹਾਈਵੇਅ ‘ਤੇ ਵਾਪਰਿਆ ਅਤੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ…

Read More

ਬੰਗਲਾਦੇਸ਼ ਤੋਂ ਬਾਅਦ ਸ਼ਕਤੀਸ਼ਾਲੀ ਤੂਫਾਨ ਮੋਖਾ ਮਿਆਂਮਾਰ ਦੇ ਤੱਟ ‘ਤੇ ਦਸਤਕ ਦੇ ਦਿੱਤੀ ਜਿਸ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਸ਼ਕਤੀਸ਼ਾਲੀ ਤੂਫਾਨ ਤੋਂ ਬਚਣ ਲਈ ਹਜ਼ਾਰਾਂ ਲੋਕਾਂ ਨੇ ਮੱਠਾਂ, ਪੈਗੋਡਾ ਅਤੇ ਸਕੂਲਾਂ ‘ਚ ਸ਼ਰਨ ਲਈ। ਮਿਆਂਮਾਰ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਮੋਖਾ ਕਾਰਨ ਐਤਵਾਰ ਦੁਪਹਿਰ ਨੂੰ ਮਿਆਂਮਾਰ ਦੇ ਰਖਾਈਨ ਰਾਜ ਦੇ ਸਿਟਵੇ ਸ਼ਹਿਰ ਨੇੜੇ 209 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਤੂਫਾਨ ਪਹਿਲਾਂ ਬੰਗਲਾਦੇਸ਼ ਦੇ ਸੇਂਟ ਮਾਰਟਿਨ ਟਾਪੂ ਤੋਂ ਲੰਘਿਆ ਜਿਸ ਨਾਲ ਕਾਫੀ ਨੁਕਸਾਨ ਅਤੇ ਕਈ ਲੋਕ ਜ਼ਖ਼ਮੀ ਹੋਏ। ਇਸ ਤੋਂ ਪਹਿਲਾਂ ਦਿਨ ‘ਚ ਤੇਜ਼ ਹਵਾਵਾਂ…

Read More

ਪੰਜਾਬ ‘ਚ ਡਰੱਗ ਦੀ ਤਸਕਰੀ ਅਤੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲੇ ‘ਚ ਫਰਾਰ ਬਰਖਾਸਤ ਏ.ਆਈ.ਜੀ. ਰਾਜਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਦੇ ਹੱਥ ਅਜੇ ਵੀ ਖਾਲੀ ਹਨ। ਐੱਸ.ਟੀ.ਐੱਫ. ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੁਹਾਲੀ ਜ਼ਿਲ੍ਹਾ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ। 18 ਮਈ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ ਪਰ ਰਾਜਜੀਤ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਜਾਣਕਾਰੀ ਮੁਤਾਬਕ ਐੱਸ.ਟੀ.ਐੱਫ. ਰਾਜਜੀਤ ਸਿੰਘ ਨੂੰ ਭਗੌੜਾ ਐਲਾਨਣ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰਾਜਜੀਤ ਸਿੰਘ ਖ਼ਿਲਾਫ਼ ਪਿਛਲੇ ਮਹੀਨੇ ਐੱਸ.ਟੀ.ਐੱਫ. ਅਤੇ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕੀਤੇ ਗਏ…

Read More

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਅਦਾਕਾਰਾ ਪਰਣਿਤੀ ਚੋਪੜਾ ਨਾਲ ਮੰਗਣੀ ‘ਚ ਸ਼ਾਮਲ ਹੋਣ ਨੂੰ ਲੈ ਕੇ ਪੰਥਕ ਹਲਕਿਆਂ ‘ਚ ਨਵਾਂ ਵਿਵਾਦ ਛਿੜ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਖ-ਵੱਖ ਆਗੂਆਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮੰਗਣੀ ਸਮਾਗਮ ‘ਚ ਸ਼ਾਮਲ ਹੋਣ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਹੁਣ ਇਸ ਕੌਮ ਦਾ ਰੱਬ ਹੀ ਰਾਖਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ ਜਥੇਦਾਰ ਵਰਗੇ ਉੱਚ ਅਹੁਦੇ…

Read More

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਸ਼ਾਨਦਾਰ ਜਿੱਤਣ ਹਾਸਲ ਕਰਨ ਵਾਲੇ ਸੁਸ਼ੀਲ ਰਿੰਕੂ ਨੇ ਨਵੀਂ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਸਨ। ਕੇਜਰੀਵਾਲ ਨੇ ਪੰਜਾਬ ‘ਚ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਭਗਵੰਤ ਨਾਲ ਮਿਲ ਕੇ ਪਾਰਟੀ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਵੀ ਕੀਤੀ। ਉਨ੍ਹਾਂ ਕਿਹਾ, ‘ਅਸੀਂ ਧਰਮ ਅਤੇ ਜਾਤ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਵਿਕਾਸ ਦੀ ਰਾਜਨੀਤੀ ਕਰਦੇ…

Read More

ਇਕ ਸਮੇਂ ਆਮ ਆਦਮੀ ਪਾਰਟੀ ‘ਚ ਸਰਗਰਮ ਅਤੇ ਹਲਕਾ ਦਾਖਾ ਤੋਂ ਵਿਧਾਇਕ ਚੁਣੇ ਗਏ ਸੁਪਰੀਮ ਕੋਰਟ ਦੇ ਉੱਘੇ ਵਕੀਲ ਐੱਚ.ਐੱਸ. ਫੂਲਕਾ ਨੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਦਖ਼ਲ ਮੰਗਿਆ ਹੈ। ਐਡਵੋਕੇਟ ਫੂਲਕਾ ਨੇ ਆਪਣੇ ਸਾਥੀਆਂ ਸਣੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕੁਦਰਤੀ ਵਿਧੀ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ। ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲਣ ਵਾਲੇ ਵਫ਼ਦ ‘ਚ ਡਾ. ਅਵਤਾਰ ਸਿੰਘ,…

Read More

ਸਾਊਥ ਜ਼ਾਂਬੀਆ ‘ਚ ਇਕ ਬੱਸ ਦੇ ਇਕ ਟਰੱਕ ਨਾਲ ਟਕਰਾ ਜਾਣ ਕਾਰਨ ਉਸ ‘ਚ ਸਵਾਰ 24 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜ਼ਾਂਬੀਆ ਪੁਲੀਸ ਦੇ ਉਪ ਲੋਕ ਸੰਪਰਕ ਅਧਿਕਾਰੀ ਡੈਨੀ ਮਵਾਲੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ 35 ਯਾਤਰੀਆਂ ਵਾਲੀ ਭਰੀ ਬੱਸ ਇਕ ਟਰੱਕ ਦੇ ਪਿੱਛੇ ਟਕਰਾਉਣ ਤੋਂ ਬਾਅਦ ਉਲਟ ਗਈ ਅਤੇ ਸੜਕ ਦੇ ਖੱਬੇ ਪਾਸੇ ਇਕ ਖਾਈ ‘ਚ ਡਿੱਗ ਗਈ। ਜ਼ਖ਼ਮੀਆਂ ‘ਚ ਬੱਸ ਡਰਾਈਵਰ ਵੀ ਸ਼ਾਮਲ ਹੈ। ਮਵਾਲੇ ਨੇ ਅੱਗੇ ਕਿਹਾ ਕਿ ਹਾਦਸੇ ਕਾਰਨ ਬੱਸ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਟਰੱਕ ਦਾ ਪਿਛਲਾ ਬੰਪਰ ਨੁਕਸਾਨਿਆ ਗਿਆ। ਪੁਲੀਸ…

Read More

ਟੈਕਸਾਸ ਸੂਬੇ ‘ਚ ਸ਼ਨੀਵਾਰ ਤੜਕੇ ਸ਼ਕਤੀਸ਼ਾਲੀ ਤੂਫ਼ਾਨ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤੂਫਾਨ ਨੇ ਕੈਮਰੂਨ ਕਾਉਂਟੀ ‘ਚ ਨੁਕਸਾਨ ਕੀਤਾ। ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਕੋਆਰਡੀਨੇਟਰ ਟੌਮ ਹੁਸਨ ਨੇ ਕਿਹਾ ਕਿ ਘੱਟੋ-ਘੱਟ 10 ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਕਈ ਨਿਵਾਸੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਕੈਮਰੂਨ ਕਾਉਂਟੀ ਦੇ ਜੱਜ ਐਡੀ ਟ੍ਰੇਵਿਨੋ ਜੂਨੀਅਰ ਨੇ ਵੀ ਖੇਤਰ ‘ਚ ਰਾਤ ਦਾ ਕਰਫਿਊ ਲਗਾ ਦਿੱਤਾ। ਇਸ ਦੇ ਤਹਿਤ ਜੋ ਲੋਕ ਉਥੇ ਨਹੀਂ ਰਹਿੰਦੇ ਹਨ, ਉਨ੍ਹਾਂ ਦੇ ਲਾਗੁਨਾ ਹਾਈਟਸ ‘ਤੇ ਜਾਣ ‘ਤੇ ਪਾਬੰਦੀ ਹੈ।…

Read More

ਲਖਨਊ ਜਾਇੰਟਸ ਨੇ ਸਨਰਾਈਜਰਜ਼ ਹੈਰਾਬਾਦ ਖ਼ਿਲਾਫ਼ ਆਈ.ਪੀ.ਐੱਲ. ਦੇ 58ਵੇਂ ਮੈਚ ‘ਚ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਦੇ ਸਾਹਮਣੇ 183 ਦੌੜਾਂ ਦਾ ਟੀਚਾ ਰੱਖਿਆ ਸੀ ਜਿਸਨੂੰ ਲਖਨਊ 7 ਵਿਕਟਾਂ ਦੇ ਨੁਕਸਾਨ ‘ਤੇ 19.2 ਓਵਰਾਂ ‘ਚ ਹਾਸਲ ਕਰ ਲਿਆ। ਇਸਦੇ ਨਾਲ ਹੀ ਲਖਨਊ ਨੇ 12 ਮੈਚਾਂ ‘ਚ 13 ਅੰਕ ਹਾਸਲ ਕਰਦੇ ਹੋਏ ਅੰਕ ਸੂਚੀ ‘ਚ ਹੁਣ ਚੌਥੇ ਨੰਬਰ ‘ਤੇ ਥਾਂ ਬਣਾ ਲਈ ਹੈ। ਉਥੇ ਹੀ ਹੈਦਰਾਬਾਦ ਹੁਣ ਪਲੇਆਫ ਦੀ ਦੌੜ ‘ਚੋਂ ਲਗਭਗ ਬਾਹਰ ਹੋ ਗਈ ਹੈ। ਹੈਦਰਾਬਾਦ ਦੀ 11 ਮੈਂਚਾਂ ‘ਚ 7ਵੀਂ ਹਾਰ ਰਹੀ। ਉਹ 8 ਅੰਕਾਂ ਦੇ ਨਾਲ ਹੇਠਲੇ ਸਥਾਨ ‘ਤੇ ਹੈ। ਇਸ ਤੋਂ…

Read More

ਭਾਰਤੀ ਨਿਸ਼ਾਨੇਬਾਜ਼ ਰਿਦਮ ਸਾਂਗਵਾਨ ਨੇ ਆਈ.ਐੱਸ.ਐੱਸ.ਐੱਫ. ਵਰਲਡ ਕੱਪ ਰਾਈਫ਼ਲ/ਪਿਸਟਲ ਮੁਕਾਬਲੇ ‘ਚ ਮਹਿਲਾਵਾਂ ਦੇ 25 ਮੀਟਰ ਪਿਸਟਲ ਈਵੈਂਟ ਦੇ ਕੁਆਲੀਫਿਕੇਸ਼ਨ ਰਾਊਂਡ ‘ਚ 29 ਸਾਲ ਪੁਰਾਣਾ ਰਿਕਾਰਡ ਤੋੜਿਆ ਪਰ ਉਹ ਫਾਈਨਲ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਅੱਠਵੇਂ ਸਥਾਨ ‘ਤੇ ਰਹੀ। ਰਿਦਮ ਨੇ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ‘ਚ 595 ਅੰਕ ਬਣਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਬੁਲਗਾਰੀਆ ਦੀ ਡਾਇਨਾ ਇਓਰਗੋਵਾ ਦੇ 1994 ‘ਚ ਮਿਲਾਨ ‘ਚ ਬਣਾਏ ਗਏ ਰਿਕਾਰਡ ਨੂੰ ਤੋੜਿਆ। ਇਸ ਦੌਰਾਨ ਦੋ ਵਾਰ ਇਓਰਗੋਵਾ ਦੇ ਰਿਕਾਰਡ ਦੀ ਬਰਾਬਰੀ ਕੀਤੀ ਗਈ। ਭੋਪਾਲ ‘ਚ ਇਸ ਸਾਲ ਮਾਰਚ ‘ਚ ਖੇਡੇ ਗਏ ਵਰਲਡ ਕੱਪ ‘ਚ ਜਰਮਨੀ ਦੀ ਡੋਰੇਨ ਵੇਨੇਕੈਂਪ ਨੇ ਵੀ ਇਸ ਰਿਕਾਰਡ…

Read More