Author: editor

ਪਿਛਲੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਦੀ ਅਗਵਾਈ ਹੇਠ ਸਿੱਖ ਸੰਗਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਸਿੱਖ ਨੀਤੀ ਮਾਰਚ ਸੰਗਰੂਰ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਪੁੱਜਿਆ। ਇਨਸਾਫ਼ ਲੈਣ ਲਈ ਸਿੱਖ ਸੰਗਤ ਵੱਲੋਂ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਲਾਪਤਾ ਹੋਣ ਦੇ ਮਾਮਲੇ ‘ਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਾਉਣ ਲਈ…

Read More

ਜਦੋਂ ਵੀ ਕਿੱਧਰੇ ਇੰਡੀਆ ਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਹੁੰਦਾ ਹੈ ਤਾਂ ਇਸ ਦਾ ਆਪਣਾ ਹੀ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਹੁਣ ਦੋਹਾਂ ਮੁਲਕਾਂ ‘ਚ ਇਕ ਵਾਰ ਫਿਰ ਰੋਮਾਂਚਕ ਮੈਚ ਹੋਣ ਜਾ ਰਿਹਾ ਹੈ ਕਿਉਂਕਿ 27 ਅਗਸਤ ਤੋਂ ਯੂ.ਏ.ਈ. ‘ਚ ਸ਼ੁਰੂ ਹੋ ਰਹੇ ਏਸ਼ੀਆ ਕੱਪ ‘ਚ ਇੰਡੀਆ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਖੇਡ ਰਹੀਆਂ ਹਨ। ਕ੍ਰਿਕਟ ਦਾ ਇਹ ਮਹਾਮੁਕਾਬਲਾ ਇਸੇ ਮਹੀਨੇ ਹੋਣ ਵਾਲਾ ਹੈ। ਇਹ ਮੈਚ 27 ਅਗਸਤ ਤੋਂ ਯੂ.ਏ.ਈ. ‘ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ‘ਚ ਖੇਡਿਆ ਜਾਵੇਗਾ। ਏਸ਼ੀਆ ਦੀਆਂ ਇਹ ਦੋ ਚੋਟੀ ਦੀਆਂ ਟੀਮਾਂ 28 ਅਗਸਤ ਨੂੰ ਆਹਮੋ-ਸਾਹਮਣੇ ਹੋਣਗੀਆਂ। ਏਸ਼ੀਆ ਕੱਪ ਟੀ-20 ਫਾਰਮੈਟ ‘ਚ ਖੇਡਿਆ ਜਾਵੇਗਾ। ਟੀ-20…

Read More

ਇੰਡੀਆ ਤੇ ਜ਼ਿੰਬਾਬਵੇ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਦੂਜੇ ਮੁਕਾਬਲੇ ‘ਚ ਇੰਡੀਆ ਜੇਤੂ ਰਿਹਾ। ਇੰਡੀਆ ਨੇ ਜ਼ਿੰਬਾਬਵੇ ਨੂੰ ਪੰਜ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਦੀ ਟੀਮ 38 ਓਵਰਾਂ ‘ਚ 161 ਦੌੜਾਂ ”ਤੇ ਆਲ ਆਊਟ ਹੋਈ। ਇਸ ਤਰ੍ਹਾਂ ਜ਼ਿਬਾਬਵੇ ਨੇ ਇੰਡੀਆ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ 25.4 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ ਤੇ ਮੈਚ ਨੂੰ ਆਪਣੇ ਨਾਂ ਕਰ ਲਿਆ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਕਪਤਾਨ ਕੇ.ਐੱਲ. ਰਾਹੁਲ ਓਪਨਿੰਗ ‘ਤੇ ਖ਼ੁਦ ਆਏ ਪਰ ਇਕ ਦੌੜ…

Read More

ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ‘ਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੀ ਤਾਜ਼ਾ ਘਟਨਾ ‘ਚ ਇਕ ਪੁਲੀਸ ਚੌਕੀ ਨੂੰ ਆਈ.ਈ.ਡੀ. ਭਾਵ ਅਤਿ ਆਧੁਨਿਕ ਵਿਸਫੋਟਕ ਯੰਤਰ ਨਾਲ ਕੀਤੇ ਗਏ ਧਮਾਕੇ ‘ਚ ਦੋ ਪੁਲੀਸ ਮੁਲਾਜ਼ਮ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਬਾਜੌਰ ਜ਼ਿਲ੍ਹੇ ਦੀ ਡਾਮਾ ਡੋਲਾ ਤਹਿਸੀਲ ‘ਚ ਇਕ ਪੁਲੀਸ ਚੌਕੀ ਦੇ ਨੇੜੇ ਆਈ.ਈ.ਡੀ. ਧਮਾਕਾ ਕੀਤਾ ਜਿਸ ‘ਚ ਮੌਕੇ ‘ਤੇ ਹੀ ਦੋ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਰੇ ਗਏ ਪੁਲੀਸ ਮੁਲਾਜ਼ਮਾਂ ਦੀ ਪਛਾਣ ਹੌਲਦਾਰ ਸਈਦ ਅਹਿਮਦ ਅਤੇ ਕਾਂਸਟੇਬਲ ਇਨਯਾਤੁਰ ਰਹਿਮਾਨ ਵਜੋਂ ਹੋਈ ਹੈ। ਪੁਲੀਸ ਨੇ…

Read More

ਇਸਲਾਮਿਕ ਅੱਤਵਾਦੀਆਂ ਨੇ ਸੋਮਾਲੀਆ ਦੀ ਰਾਜਧਾਨੀ ਦੇ ਇਕ ਹੋਟਲ ‘ਤੇ ਹਮਲਾ ਕਰ ਦਿੱਤਾ ਅਤੇ ਸੁਰੱਖਿਆ ਬਲਾਂ ਨਾਲ ਇਕ ਘੰਟਾ ਚੱਲੇ ਮੁਕਾਬਲੇ ‘ਚ ਲਗਪਗ 20 ਜਣਿਆਂ ਦੀ ਹੋ ਗਈ। ਸ਼ੁੱਕਰਵਾਰ ਰਾਤ ਨੂੰ ਹੋਏ ਇਸ ਹਮਲੇ ‘ਚ ਘੱਟੋ-ਘੱਟ 40 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਤੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮੋਗਾਦਿਸ਼ੂ ਦੇ ਪ੍ਰਸਿੱਧ ਹਯਾਤ ਹੋਟਲ ‘ਚ ਹੋਏ ਹਮਲੇ ਦੌਰਾਨ ਸੁਰੱਖਿਆ ਬਲਾਂ ਨੇ ਬੱਚਿਆਂ ਸਣੇ ਕਈ ਜਣਿਆਂ ਨੂੰ ਉਥੋਂ ਕੱਢਿਆ। ਅੱਤਵਾਦੀ ਜਥੇਬੰਦੀ ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਵੇਰਵਿਆਂ ਮੁਤਾਬਕ ਮੋਗਾਦਿਸ਼ੂ ਦੇ ਹੋਟਲ ‘ਚ ਬੰਦੂਕਧਾਰੀਆਂ ਨੇ ਦਾਖ਼ਲ ਹੋਣ ਤੋਂ ਪਹਿਲਾਂ ਉਸ ਦੇ ਬਾਹਰ ਧਮਾਕੇ ਕੀਤੇ। ਸ਼ਨੀਵਾਰ ਤੜਕੇ ਵੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ…

Read More

ਵੱਡੀ ਗਿਣਤੀ ਭਾਰਤੀ ਨਾਗਰਿਕ ਲੰਮੇ ਸਮੇਂ ਤੋਂ ਆਪਣਾ ਕੈਨੇਡਾ ਦਾ ਵੀਜ਼ਾ ਉਡੀਕ ਰਹੇ ਹਨ ਜਿਨ੍ਹਾਂ ‘ਚ ਨਿਰਾਸ਼ਾ ਵਧਦੀ ਜਾ ਰਹੀ ਹੈ। ਇਸ ਦਰਮਿਆਨ ਕੈਨੇਡੀਅਨ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਉਹ ਵੀਜ਼ਾ ਦੀ ਉਡੀਕ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਉਹ ਲੋਕਾਂ ਦੀ ‘ਨਿਰਾਸ਼ਾ ਤੇ ਪ੍ਰੇਸ਼ਾਨੀ’ ਨੂੰ ਸਮਝਦੇ ਹਨ ਤੇ ਸਮਾਂ ਘਟਾਉਣ ਲਈ ਯਤਨ ਕਰ ਰਹੇ ਹਨ। ਕਈ ਟਵੀਟ ਕਰਦਿਆਂ ਹਾਈ ਕਮਿਸ਼ਨ ਨੇ ਕਿਹਾ ਕਿ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਹਰ ਹਫ਼ਤੇ ਵੀਜ਼ਾ ਮਿਲ ਰਹੇ ਹਨ ਤੇ ਉਡੀਕ ਘਟਾਉਣ ਲਈ ਯਤਨ ਹੋ ਰਹੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਪੂਰਾ ਸਾਲ ਅਰਜ਼ੀਆਂ ਉਤੇ ਕੰਮ…

Read More

ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਵਿਵਾਦਤ ਬਿਆਨ ਤੇ ਸਟੈਂਡ ਲੈਣ ਕਰਕੇ ਚਰਚਾ ‘ਚ ਰਹਿਣ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਘਰੇਲੂ ਉਡਾਣਾਂ ‘ਚ ਸਿੱਖਾਂ ਦੇ ਕਿਰਪਾਨ ਲੈ ਕੇ ਜਾਣ ‘ਤੇ ਚੱਲ ਰਹੇ ਵਿਵਾਦ ਦਰਮਿਆਨ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਹਿੰਦੂ ਜਨੇਊ ਨਾਲ ਜਹਾਜ਼ ‘ਚ ਸਫ਼ਰ ਕਰ ਸਕਦੇ ਹਨ ਤਾਂ ਸਿੱਖ ਕਿਰਪਾਨ ਨਾਲ ਸਫ਼ਰ ਕਿਉਂ ਨਹੀਂ ਕਰ ਸਕਦੇ। ਹਿੰਦੂਆਂ ਦੇ ਜਹਾਜ਼ ‘ਚ ਜਨੇਊ ਪਾ ਕੇ ਜਾਣ ‘ਤੇ ਸਵਾਲ ਚੁੱਕਦਿਆਂ ਮਾਨ ਨੇ ਕਿਹਾ ਕਿ ਕਿਰਪਾਨ ਨੂੰ ਇਕ ਹਥਿਆਰ ਦੇ ਤੌਰ ‘ਤੇ ਦੇਖ ਕੇ ਜਹਾਜ਼ ‘ਚ ਨਾ ਲੈ…

Read More

ਕਾਂਗਰਸ ਸਰਕਾਰ ਵੇਲੇ ਚਰਚਾ ‘ਚ ਆਏ ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਸੂਬੇ ਦੀਆਂ ਜਾਂਚ ਏਜੰਸੀਆਂ ਕਿਸੇ ਵੀ ਪੜਤਾਲ ਲਈ ਪੂਰਨ ਤੌਰ ‘ਤੇ ਸਮਰੱਥ ਹਨ ਅਤੇ ਕਿਸੇ ਵੀ ਕੇਂਦਰੀ ਏਜੰਸੀ ਨੂੰ ਜਾਂਚ ਸੌਂਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜਾਬ ਭਵਨ ਵਿਖੇ ਮੀਟਿੰਗ ਦੌਰਾਨ ਵਾਲਮੀਕਿ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਸਮੁੱਚੀ ਕਾਰਵਾਈ ਨੂੰ ਯਕੀਨੀ ਬਣਾਉਣ ਵਾਸਤੇ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸ ਘਪਲੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ…

Read More

ਮੰਡੀਆਂ ‘ਚੋਂ ਜਿਣਸ ਦੀ ਢੋਆ-ਢੁਆਈ ਲਈ ਨਕਲੀ ਟਰੱਕ ਨੰਬਰ ਚਾੜ੍ਹ ਕੇ ਕੀਤੇ ਬਹੁਕਰੋੜੀ ਟੈਂਡਰ ਘੁਟਾਲੇ ‘ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਨਾਂ ਬੋਲਣ ਤੋਂ ਬਾਅਦ ਆਸ਼ੂ ਨਜ਼ਦੀਕੀ ਕਈ ਕਾਂਗਰਸੀ ਤੇ ਠੇਕੇਦਾਰ ਰੂਪੋਸ਼ ਹੋ ਗਏ ਹਨ। ਵਿਜੀਲੈਂਸ ਨੇ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਤੇਲੂ ਰਾਮ ਤੋਂ ਪੁੱਛ ਪੜਤਾਲ ਦੌਰਾਨ ਕਈ ਸਵਾਲ ਕੀਤੇ, ਜਿਨ੍ਹਾਂ ਵਿੱਚੋਂ ਕਈਆਂ ਦੇ ਉਸ ਨੇ ਜਵਾਬ ਦਿੱਤੇ, ਜਦਕਿ ਬਹੁਤੇ ਸਵਾਲਾਂ ਨੂੰ ਘੁਮਾ-ਫਿਰਾ ਕੇ ਉਸ ਨੇ ਵਿਜੀਲੈਂਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਤੇਲੂ ਰਾਮ ਤੋਂ ਪੁੱਛ ਪੜਤਾਲ ਮਗਰੋਂ ਵਿਜੀਲੈਂਸ ਨੇ ਬੀਤੇ ਦਿਨੀਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਨਾਂ ਜਾਂਚ ‘ਚ…

Read More

ਇੰਡੀਆ ਦੀ ਫ੍ਰੀਸਟਾਈਲ ਕੁਸ਼ਤੀ ਟੀਮ ਨੇ ਵਰਲਡ ਅੰਡਰ-20 ਚੈਂਪੀਅਨਸ਼ਿਪ ‘ਚ ਆਪਣਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਇਕ ਚਾਂਦੀ ਅਤੇ ਛੇ ਕਾਂਸੀ ਸਮੇਤ 7 ਤਗ਼ਮੇ ਹਾਸਲ ਕੀਤੇ। ਇੰਡੀਆ 112 ਅੰਕਾਂ ਦੇ ਨਾਲ ਫ੍ਰੀਸਟਾਈਲ ਟੀਮ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਰਿਹਾ ਜਦਕਿ ਇਰਾਨ (159) ਅਤੇ ਅਮਰੀਕਾ (132) ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਹ ਜੂਨੀਅਰ ਚੈਂਪੀਅਨਸ਼ਿਪ ‘ਚ ਇੰਡੀਆ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। 2021 ‘ਚ ਇੰਡੀਆ 101 ਅੰਕ ਦੇ ਨਾਲ 5ਵੇਂ ਸਥਾਨ ‘ਤੇ ਰਿਹਾ ਸੀ। ਇੰਡੀਆ ਦਾ ਇਕਲੌਤਾ ਚਾਂਦੀ ਤਗ਼ਮਾ ਮਹੇਂਦਰ ਗਾਇਕਵਾੜ ਨੇ ਜਿੱਤਿਆ। ਮਹੇਂਦਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਤੱਕ ਪਹੁੰਚਿਆ ਜਿੱਥੇ ਇਰਾਨ ਦੇ ਆਮਿਰੇਜਾ ਫਰਦੀਨ ਮਾਸੂਮੀ ਨੇ ਉਸ…

Read More