Author: editor

ਇੰਡੀਆ ਤੇ ਜ਼ਿੰਬਾਬਵੇ ਦਰਮਿਆਨ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖ਼ਰੀ ਮੈਚ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਰਧਾਰਤ 50 ਓਵਰਾਂ ‘ਚ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 8 ਵਿਕਟਾਂ ਦੇ ਨੁਕਸਾਨ ‘ਤੇ 289 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਜ਼ਿੰਬਾਬਵੇ ਨੂੰ 290 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਜ਼ਿੰਬਾਬਵੇ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ। ਇਨੋਸੈਂਟ ਕੇਯੀਆ 6 ਦੌੜਾਂ, ਸੀਨ ਵਿਲੀਅਮਸ 45 ਦੌੜਾਂ, ਟੋਨੀ 15 ਦੌੜਾਂ, ਕਪਤਾਨ ਰੇਜਿਸ 16 ਦੌੜਾਂ ਤੇ ਟੀ।. ਕੈਤਾਨੋ 13…

Read More

ਡਬਲਿਊ.ਟੀ.ਏ. ਟੂਰ 2022 ‘ਚ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦਿਆਂ ਫਰਾਂਸ ਦੀ ਕੈਰੋਲੀਨ ਗਾਰਸੀਆ ਨੇ ਸਿਨਸਿਨਾਟੀ ਓਪਨ ਦੇ ਫਾਈਨਲ ‘ਚ ਚੈੱਕ ਗਣਰਾਜ ਦੀ ਪੇਤਰਾ ਕਵੀਤੋਵਾ ਨੂੰ ਹਰਾ ਕੇ ਆਪਣੇ ਕਰੀਅਰ ਦਾ 10ਵਾਂ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਗਾਰਸੀਆ ਨੇ ਫਾਈਨਲ ‘ਚ ਕਵੀਤੋਵਾ ਨੂੰ ਸਿੱਧੇ ਸੈੱਟਾਂ ‘ਚ 6-2, 6-4 ਨਾਲ ਹਰਾਇਆ। ਹਾਰਡ ਕੋਰਟ ਦੀ ਇਸ ਜਿੱਤ ਦੇ ਨਾਲ ਗਾਰਸੀਆ ਨੇ ਇਸ ਸੀਜ਼ਨ ‘ਚ ਆਪਣਾ ਤੀਜਾ ਖ਼ਿਤਾਬ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਉਹ ਬੈਡ ਹੋਮਬਰਗ (ਗ੍ਰਾਸ ਕੋਰਟ) ਅਤੇ ਵਾਰਸਾ (ਕਲੇਅ ਕੋਰਟ) ‘ਚ ਵੀ ਜਿੱਤ ਚੁੱਕੀ ਹੈ। ਗਾਰਸੀਆ ਕੁਆਲੀਫਾਇਰ ਰਾਊਂਡ ਤੋਂ ਜਗ੍ਹਾ ਬਣਾ ਕੇ ਫਾਈਨਲ ‘ਚ ਪਹੁੰਚ ਗਈ ਸੀ। ਇਸ ਜਿੱਤ ਦੇ…

Read More

ਕੈਥਰੀਨ ਮੇਓਰਗਾ ਨਾਂ ਦੀ ਮਾਡਲ ਨੇ 13 ਸਾਲ ਪੁਰਾਣੇ ਰੇਪ ਮਾਮਲੇ ‘ਚ ਇਕ ਵਾਰ ਫਿਰ ਅਮਰੀਕਨ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ। ਮਾਡਲ ਨੇ ਦਾਅਵਾ ਕੀਤਾ ਕਿ 2009 ‘ਚ ਲਾਸ ਵੇਗਾਸ ਦੇ ਇਕ ਹੋਟਲ ‘ਚ ਕ੍ਰਿਸਟੀਆਨੋ ਰੋਨਾਲਡੋ ਨੇ ਉਸ ਨਾਲ ਰੇਪ ਕੀਤਾ ਸੀ। ਦਰਅਸਲ 36 ਸਾਲਾ ਕੈਥਰੀਨ ਮੇਓਰਗਾ ਨੇ ਕਾਫੀ ਸਮਾਂ ਪਹਿਲਾਂ ਰੋਨਾਲਡੋ ‘ਤੇ ਰੇਪ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਕਾਫੀ ਦੇਰ ਤੱਕ ਮਾਮਲਾ ਅਦਾਲਤ ‘ਚ ਚੱਲਿਆ। ਹਾਲ ਹੀ ‘ਚ ਅਮਰੀਕਾ ਦੀ ਇਕ ਅਦਾਲਤ ਨੇ ਕ੍ਰਿਸਟੀਆਨੋ ਰੋਨਾਲਡੋ ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਸੀ ਪਰ ਹੁਣ ਮਾਡਲ ਨੇ ਇਸ ਫੈਸਲੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਜ਼ਿਕਰਯੋਗ ਹੈ…

Read More

ਗੁਰਪ੍ਰੀਤ ਸਿੰਘ ਨਾਂ ਦੇ ਚੌਵੀ ਸਾਲਾ ਸਿੱਖ ਨੌਜਵਾਨ ਨੇ ਫਲੋਰੀਡਾ ਰਾਜ ਦੀ ਸੇਮਿਨੋਲ ਕਾਉਂਟੀ ‘ਚ ਪਹਿਲੇ ਸਿੱਖ ਡਿਪਟੀ ਸ਼ੈਰਿਫ ਦੇ ਵਜੋਂ ਸਹੁੰ ਚੁੱਕੀ ਹੈ। ਉਹ ਪੱਗ ਅਤੇ ਦਾੜ੍ਹੀ ਰੱਖਦਾ ਹੈ ਅਤੇ ਇਸੇ ਸਰੂਪ ‘ਚ ਸੈਂਟਰਲ ਫਲੋਰੀਡਾ ‘ਚ ਸੇਮਿਨੋਲ ਕਾਉਂਟੀ ਸ਼ੈਰਿਫ ਦੇ ਦਫਤਰ ‘ਚ ਕੰਮ ਕਰਦਾ ਹੈ। ਉਸ ਨੇ ਸੇਮਿਨੋਲ ਸਟੇਟ ਕਾਲਜ ਵਿਖੇ ਲਾਅ ਇਨਫੋਰਸਮੈਂਟ ਅਕੈਡਮੀ ਤੋਂ ਗ੍ਰੈਜੂਏਸ਼ਨ ਕੀਤੀ ਸੀ। 19 ਅਗਸਤ 2022 ਨੂੰ ਸ਼ੈਰਿਫ ਡੇਨਿਸ ਲੇਮਾ ਦੁਆਰਾ ਹੋਰ 23 ਡਿਪਟੀਜ਼ ਨਾਲ ਇਸ ਭਾਰਤੀ ਸਿੱਖ ਨੇ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ‘ਚ ਉਸ ਵੱਲੋਂ ਕਿਹਾ ਗਿਆ ਕਿ ਮੈਂ ਸੇਮਿਨੋਲ ਕਾਉਂਟੀ ‘ਚ ਸੇਵਾ ਕਰਨ ਦੇ ਮੌਕੇ ਲਈ ਧੰਨਵਾਦੀ ਹਾਂ ਅਤੇ ਪੂਰੇ ਦਿਲ…

Read More

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ ਬ੍ਰਿਟੇਨ ਅਤੇ ਇੰਡੀਆ ਦੇ ਸਬੰਧਾਂ ਨੂੰ ਬਦਲ ਕੇ ਉਨ੍ਹਾਂ ਨੂੰ ਦੋ-ਪੱਖੀ ਬਣਾਉਣਾ ਚਾਹੁੰਦੇ ਹਨ ਤਾਂ ਜੋ ਬ੍ਰਿਟੇਨ ਦੇ ਵਿਦਿਆਰਥੀਆਂ ਅਤੇ ਕੰਪਨੀਆਂ ਨੂੰ ਇੰਡੀਆ ਤੱਕ ਪਹੁੰਚ ਮਿਲ ਸਕੇ। ਸਾਬਕਾ ਚਾਂਸਲਰ ਨੇ ਉੱਤਰੀ ਲੰਡਨ ‘ਚ ਪ੍ਰਵਾਸੀ ਸੰਗਠਨ ਕੰਜ਼ਰਵੇਟਿਵ ਫਰੈਂਡਜ਼ ਆਫ ਇੰਡੀਆ ਦੁਆਰਾ ਆਯੋਜਿਤ ਇਕ ਸਮਾਗਮ ‘ਚ ‘ਨਮਸਤੇ, ਸਲਾਮ, ਕੇਮ ਛੋ ਅਤੇ ਕਿੱਦਾਂ’ ਕਹਿ ਕੇ ਲੋਕਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ‘ਚ ਜ਼ਿਆਦਾਤਰ ਬ੍ਰਿਟਿਸ਼ ਭਾਰਤੀਆਂ ਨੇ ਹਿੱਸਾ ਲਿਆ। ਉਨ੍ਹਾਂ ਹਿੰਦੀ ਭਾਸ਼ਾ ‘ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਮੇਰੇ ਪਰਿਵਾਰ ਹੋ। ਸੀ.ਐਫ.ਆਈ.ਐਨ. ਦੀ ਕੋ-ਚੇਅਰ ਰੀਨਾ ਰੇਂਜਰ…

Read More

ਕਈ ਕਾਰਨਾਂ ਕਰਕੇ ਪਹਿਲਾਂ ਹੀ ਵਿਵਾਦਾਂ ‘ਚ ਰਹਿਣ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਇਸ ਵਾਰ ਉਨ੍ਹਾਂ ਕਿਸਾਨ ਨੇਤਾ ਰਾਕੇਸ਼ ਟਿਕੈਤ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਟੇਨੀ ਨੇ ਟਿਕੈਤ ਨੂੰ ‘ਦੋ ਕੌਡੀ ਦਾ ਬੰਦਾ’ ਦੱਸਿਆ ਹੈ। ਅਜੈ ਮਿਸ਼ਰਾ, ਜਿਸ ਨੂੰ ਲਖੀਮਪੁਰ ਖੀਰੀ ਹਿੰਸਾ ‘ਚ ਆਪਣੇ ਬੇਟੇ ਆਸ਼ੀਸ਼ ਮਿਸ਼ਰਾ ਦੀ ਕਥਿਤ ਸ਼ਮੂਲੀਅਤ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ‘ਦੋ ਕੌਡੀ ਦਾ ਬੰਦਾ’ ਕਰਾਰ ਦਿੱਤਾ ਜਿਸ ਸਬੰਧੀ ਉਨ੍ਹਾਂ ਦੇ ਭਾਸ਼ਣ ਦੀ ਵੀਡੀਓ ਵਾਇਰਲ ਹੋਈ ਹੈ। ਮਿਸ਼ਰਾ ਨੇ ਕਿਹਾ, ‘ਫਰਜ਼ ਕਰੋ ਮੈਂ ਤੇਜ਼ ਰਫ਼ਤਾਰ ਕਾਰ ‘ਚ ਲਖਨਊ…

Read More

ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਕਾਂਗਰਸ ਸਰਕਾਰ ਸਮੇਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਹੇ ਭਾਰਤ ਭੂਸ਼ਨ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗ੍ਰਿਫ਼ਤਾਰੀ ਉਸ ਵੇਲੇ ਹੋਈ ਜਦੋਂ ਆਸ਼ੂ ਇਕ ਸੈਲੂਨ ‘ਤੇ ਵਾਲ ਕਟਵਾਉਣ ਲਈ ਆਏ ਹੋਏ ਸਨ। ਇਥੇ ਹੀ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਪੁੱਜ ਗਈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੇ ਬਿੱਟੂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਆਸ਼ੂ ਪਿਛਲੀ ਕਾਂਗਰਸ ਸਰਕਾਰ ਦੇ ਅਜਿਹੇ ਦੂਜੇ ਮੰਤਰੀ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਨੂੰ ਵੀ ਗ੍ਰਿਫ਼ਤਾਰ…

Read More

ਆਪਣੀ ਵੱਖਰੀ ਕਿਸਮ ਦੀ ਗਾਇਕੀ ਤੇ ਵੱਖਰੇ ਤਰ੍ਹਾਂ ਦੇ ਪਹਿਰਾਵੇ ਕਰਕੇ ਮਸ਼ਹੂਰ ਪਾਕਿਸਤਾਨੀ ਸੂਫੀ ਗਾਇਕ ਸਾਈਂ ਜ਼ਹੂਰ ਅਹਿਮਦ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਜਾਣਕਾਰੀ ਮੁਤਾਬਕ ਉਹ ਲੰਡਨ ‘ਚ ਇਕ ਸੰਗੀਤ ਸਮਾਰੋਹ ‘ਚ ਲਾਈਵ ਪਰਫਾਰਮ ਕਰਦੇ ਸਮੇਂ ਡਿੱਗ ਗਏ। ਸਮਾਗਮ ਦੇ ਪ੍ਰਬੰਧਕਾਂ ਨੇ ਫੌਰੀ ਤੌਰ ‘ਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਜ਼ਿਕਰਯੋਗ ਹੈ ਕਿ ਸਾਈਂ ਜ਼ਹੂਰ ਪਾਕਿਸਤਾਨ ਦੀ ਉਹ ਮਹਾਨ ਆਵਾਜ਼ ਸੀ ਜਿਸ ਨੇ ਲੰਮਾ ਸਮਾਂ ਲੋਕਾਂ ਦੇ ਦਿਲਾਂ ਤੇ ਰਾਜ਼ ਕੀਤਾ ਪਰ ਕਦੇ ਵੀ ਆਪਣਾ ਕੋਈ ਗਾਣਾ ਰਿਕਾਰਡ ਨਹੀਂ ਕਰਵਾਇਆ। ਉਨ੍ਹਾਂ ਨੇ ਪ੍ਰਸਿੱਧੀ ਉਦੋਂ ਪ੍ਰਾਪਤ ਕੀਤੀ ਜਦੋਂ ਉਸਨੂੰ ਬੀ.ਬੀ.ਸੀ. ਦੁਆਰਾ 2006 ‘ਚ ਉਨ੍ਹਾਂ ਦੀ ਇਸ ਪ੍ਰਤਿਭਾ ਨੂੰ ਪਛਾਣਦੇ ਹੋਏ…

Read More

ਇੰਡੀਆ ਦੀਆਂ ਜੇਲ੍ਹਾਂ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੈਨੇਡਾ ‘ਚ ਵੀ ਮੰਗ ਉੱਠਣ ਲੱਗੀ ਹੈ ਅਤੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਐਡਮਿੰਟਨ ‘ਚ ਸਿੱਖ ਯੂਥ ਐਡਮਿੰਟਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਦਸਤਾਰ-ਦੁਮਾਲਾ ਦੌੜ ਮੁਕਾਬਲਿਆਂ ਦੌਰਾਨ ਸਿੱਖ ਜਥੇਬੰਦੀਆਂ ਦੀ ਨੇ ਸ਼ਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਦੀ ਜਵਾਨੀ ਤੇ ਕਿਰਸਾਨੀ ਤੋਂ ਇਲਾਵਾ ਪਾਣੀ, ਪੁੱਤ ਤੇ ਪੱਤ ਬਚਾਉਣ ਦਾ ਵੀ ਹੌਕਾ ਦਿੱਤਾ ਗਿਆ। ਸਿੱਖ ਯੂਥ ਆਗੂ ਤੇ ਸਮਾਗਮ ਦੇ ਮੁੱਖ ਪ੍ਰਬੰਧਕ ਮਲਕੀਅਤ ਸਿੰਘ ਢੇਸੀ ਅਤੇ ਤੇਜਿੰਦਰ ਸਿੰਘ ਭੱਠਲ ਨੇ ਕਿਹਾ ਕਿ ਇਸ ਸਮੇਂ ਸਿੱਖ ਕੌਮ ਦੀ ਇੱਕੋ ਇੱਕ ਮੰਗ ਹੈ ਉਹ…

Read More

ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਪੁਲੀਸ ਨੇ ਭਾਵੇਂ 6 ਵਿੱਚੋਂ 5 ਸ਼ੂਟਰਾਂ ਸਮੇਤ ਕਈ ਹੋਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਹਾਲੇ ਤੱਕ ਇਨਸਾਫ਼ ਨਾ ਮਿਲਣ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਇਕ ਹਫ਼ਤੇ ਦੀ ਮੋਹਲਤ ਦਿੱਤੀ ਹੈ ਅਤੇ ਇਸ ਮਗਰੋਂ ਇਨਸਾਫ਼ ਖਾਤਰ ਸੜਕਾਂ ‘ਤੇ ਉਤਰਨ ਦਾ ਐਲਾਨ ਕੀਤਾ ਹੈ। ਪਿੰਡ ਮੂਸਾ ‘ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਤੋਂ ਇਨਸਾਫ਼ ਦੀ ਉਮੀਦ ਕਰਦਿਆਂ ਬਹੁਤ ਸਮਾਂ ਬੀਤ ਗਿਆ ਪਰ ਹੁਣ ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਲੋਕਾਂ ਦੇ ਸਹਿਯੋਗ ਨਾਲ ਸੜਕਾਂ ‘ਤੇ ਉੱਤਰਨਾ ਹੀ ਪਵੇਗਾ।…

Read More