Author: editor

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਉਸ ਕਾਨੂੰਨ ’ਤੇ ਹਸਤਾਖਰ ਕੀਤੇ ਹਨ ਜੋ ਸ਼ਾਮ ਨੂੰ ਸੰਸਦ ਮੈਂਬਰਾਂ ਦੁਆਰਾ ਪਾਸ ਕੀਤਾ ਗਿਆ, ਜੋ ਕਿ ਲੁਕੇ ਹੋਏ ਕੈਰੀ ਕਾਨੂੰਨਾਂ ‘ਤੇ ਸੁਪਰੀਮ ਕੋਰਟ ਦੇ ਹਾਲ ਹੀ ਦੇ ਫ਼ੈਸਲੇ ਦੇ ਜਵਾਬ ’ਚ ਤਿਆਰ ਕੀਤਾ ਗਿਆ ਸੀ। ਸੰਵੇਦਨਸ਼ੀਲ ਸਥਾਨਾਂ ’ਚ ਏਅਰਪੋਰਟ ਅਤੇ ਜਨਤਕ ਆਵਾਜਾਈ, ਮਨੋਰੰਜਨ ਸਥਾਨ, ਬਾਰ ਅਤੇ ਰੈਸਟੋਰੈਂਟ, ਪੂਜਾ ਘਰ ਅਤੇ ਟਾਈਮਜ਼ ਸਕੁਏਅਰ ਵੀ ਸ਼ਾਮਲ ਹੈ। ਇਸ ਫ਼ੈਸਲੇ ਦੀ ਨਜ਼ਦੀਕੀ ਸਮੀਖਿਆ ਅਤੇ ਸੰਵਿਧਾਨਕ ਅਤੇ ਨੀਤੀ ਮਾਹਿਰਾਂ, ਵਕੀਲਾਂ ਅਤੇ ਵਿਧਾਨਕ ਭਾਈਵਾਲਾਂ ਨਾਲ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਹੋਈ। ਗਵਰਨਰ ਨੇ ਕਿਹਾ ਕਿ ਮੈਨੂੰ ਇਸ ਮਹੱਤਵਪੂਰਨ ਵਿਧਾਨਕ ਪੈਕੇਜ ’ਤੇ ਹਸਤਾਖਰ ਕਰਨ ’ਤੇ…

Read More

ਉੱਘੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਇੰਡੀਆ ’ਚ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਟਵਿੱਟਰ ਵੱਲੋਂ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਦੇ ਖਾਤੇ ਬੰਦ ਕਰ ਦਿੱਤੇ ਗਏ ਸਨ। ਰਵੀ ਸਿੰਘ ਦਾ ਅਕਾਊਂਟ ਸਰਚ ਕਰਨ ’ਤੇ ਲਿਖਿਆ ਮਿਲਦਾ ਹੈ ਕਿ ਕਾਨੂੰਨੀ ਮੰਗ ਮੁਤਾਬਕ ਇੰਡੀਆ ’ਚ ਇਸ ਖਾਤੇ ’ਤੇ ਰੋਕ ਲਾ ਦਿੱਤੀ ਗਈ ਹੈ। ਉਧਰ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਖੁਦ ਵੀ ਫੇਸਬੁੱਕ ’ਤੇ ਟਵਿੱਟਰ ਅਕਾਊਂਟ ਬੰਦ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਸਿੱਖਾਂ ਦੇ ਸ਼ੋਸਲ ਮੀਡੀਆ ਖਾਤਿਆਂ ’ਤੇ ਪਾਬੰਦੀ ਲਗਾਉਣਾ…

Read More

ਅਮਰੀਕਾ ਦੇ ਕੈਂਟਕੀ ਰਾਜ ’ਚ ਇਕ ਵਿਅਕਤੀ ਨੇ ਪੁਲੀਸ ਟੀਮ ’ਤੇ ਫਾਇਰਿੰਗ ਕੀਤੀ ਜਿਸ ’ਚ 3 ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਕੈਂਟਕੀ ਰਾਜ ਦੇ ਐਲਨ ਕਸਬੇ ’ਚ ਰਾਤ ਸਮੇਂ ਵਾਪਰੀ, ਜਿਸ ਤੋਂ ਬਾਅਦ ਪੁਲੀਸ ਨੇ 49 ਸਾਲਾ ਦੋਸ਼ੀ ਲਾਂਸ ਸਟੋਰਜ਼ ਨੂੰ ਹਿਰਾਸਤ ’ਚ ਲੈ ਲਿਆ। ਪੁਲੀਸ ਟੀਮ ਵਾਰੰਟ ਦੇਣ ਲਈ ਉਸ ਦੇ ਘਰ ਗਈ ਸੀ। ਪੁਲੀਸ ਮੁਤਾਬਕ ਗੋਲੀਬਾਰੀ ਦੀ ਘਟਨਾ ’ਚ ਐਮਰਜੈਂਸੀ ਪ੍ਰਬੰਧਨ ਦਾ ਇਕ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ ਅਤੇ ਪੁਲੀਸ ਦਾ ਇੱਕ ਕੁੱਤਾ ਵੀ ਮਾਰਿਆ ਗਿਆ। ਫਲਾਇਡ ਕਾਊਂਟੀ ਦੇ ਸ਼ੈਰਿਫ ਜੌਨ…

Read More

ਦਰਜਨ ਦੇ ਕਰੀਬ ਅਮਰੀਕਨ ਕਾਨੂੰਨਸਾਜ਼ਾਂ ਨੇ ਮੁਲਕ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ‘ਵਣਜ ਨਿਯਮਾਂ ਨੂੰ ਆਪਣੇ ਮੁਤਾਬਕ ਤੋਡ਼ਨ-ਮਰੋਡ਼ਨ ਵਾਲੇ’ ਇੰਡੀਆ ਨੂੰ ਲੈ ਕੇ ਵਿਸ਼ਵ ਵਪਾਰ ਸੰਸਥਾ ’ਚ ਸਲਾਹ-ਮਸ਼ਵਰੇ ਲਈ ਗ਼ੈਰਰਸਮੀ ਬੇਨਤੀ ਕਰੇ। ਬਾਇਡਨ ਨੂੰ ਲਿਖੇ ਪੱਤਰ ’ਚ 12 ਸੰਸਦ ਮੈਂਬਰਾਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ ਦੇ ਮੌਜੂਦਾ ਨੇਮ ਸਰਕਾਰ ਨੂੰ ਵਸਤਾਂ ਦੇ ਉਤਪਾਦਨ ਮੁੱਲ ਦੇ 10 ਫੀਸਦ ਤੱਕ ਸਬਸਿਡੀ ਦੇਣ ਦੀ ਖੁੱਲ੍ਹ ਦਿੰਦੇ ਹਨ, ਪਰ ਇੰਡੀਆ ਸਰਕਾਰ ਨੇ ਚੌਲਾਂ ਤੇ ਕਣਕ ਸਣੇ ਕਈ ਵਸਤਾਂ ਦੇ ਉਤਪਾਦਨ ਦੇ ਅੱਧੇ ਤੋਂ ਵੱਧ ਮੁੱਲ ’ਤੇ ਸਬਸਿਡੀ ਦੇਣ ਜਾਰੀ ਰੱਖਿਆ ਹੋਇਆ ਹੈ। ਸੰਸਦ ਮੈਂਬਰਾਂ ਨੇ…

Read More

ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੈਸਟ ਕ੍ਰਿਕਟ ਦੇ ਇਤਿਹਾਸ ’ਚ ਇਕ ਓਵਰ ’ਚ ਸਭ ਤੋਂ ਵਧ ਦੌਡ਼ਾਂ ਬਣਾਉਣ ਦੇ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਬਰਾਇਨ ਲਾਰਾ ਦੇ ਰਿਕਾਰਡ ਨੂੰ ਤੋਡ਼ ਦਿੱਤਾ ਹੈ। ਬਰਮਿੰਘਮ ਟੈਸਟ ਦੌਰਾਨ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਦੇ ਸੈਂਕਡ਼ਿਆਂ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੂੰ ਕਪਤਾਨ ਜਸਪ੍ਰੀਤ ਬੁਮਰਾਹ ਦਾ ਇਹ ਜਲਵਾ ਦੇਖਣ ਨੂੰ ਮਿਲਿਆ। ਬੁਮਰਾਹ ਨੇ ਆਪਣੀ ਕਪਤਾਨੀ ’ਚ ਇੰਗਲੈਂਡ ਖ਼ਿਲਾਫ਼ ਖੇਡੇ ਟੈਸਟ ਮੈਚ ਦੌਰਾਨ ਇੰਗਲਿਸ਼ ਗੇਂਦਬਾਜ਼ ਸਟੁਅਰਟ ਬਰੌਡ ਦੇ ਓਵਰ ’ਚ 29 ਦੌਡ਼ਾਂ ਬਣਾਈਆਂ। ਲਾਰਾ ਨੇ 2003-04 ’ਚ ਟੈਸਟ ਮੈਚ ਦੌਰਾਨ ਦੱਖਣੀ ਅਫਰੀਕਾ ਦੇ ਫਿਰਕੀ ਗੇਂਦਬਾਜ਼ ਰੌਬਿਨ ਪੀਟਰਸਨ ਦੇ ਇਕ ਓਵਰ ’ਚ 28 ਦੌਡ਼ਾਂ ਬਣਾਈਆਂ…

Read More

ਮਾਰਚ ’ਚ ਬਣੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਤੱਕ ਦਸ ਮੰਤਰੀਆਂ ਨਾਲ ਹੀ ਕੰਮ ਚਲਾ ਰਹੀ ਸੀ। ਇਨ੍ਹਾਂ ’ਚੋਂ ਵੀ ਇਕ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਤਿੰਨ ਦਰਜਨ ਦੇ ਕਰੀਬ ਮਹਿਕਮੇ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੋਣ ਕਰਕੇ ਉਨ੍ਹਾਂ ’ਤੇ ਕੰਮ ਦਾ ਕਾਫੀ ਬੋਝ ਹੈ। ਨਿਯਮਾਂ ਮੁਤਾਬਕ ਪੰਜਾਬ ’ਚ ਵਿਧਾਇਕਾਂ ਦੀ ਗਿਣਤੀ ਅਨੁਸਾਰ 18 ਹੀ ਮੰਤਰੀ ਬਣ ਸਕਦੇ ਹਨ। ਪਰ ਭਰੋਸੇਯੋਗ ਵਸੀਲਿਆਂ ਅਨੁਸਾਰ ਵਿਸਥਾਰ ਦੌਰਾਨ ਇਹ ਸਾਰੇ ਅਹੁਦੇ ਭਰਨ ਦੀ ਥਾਂ ਸਿਰਫ ਚਾਰ ਤੋਂ ਪੰਜ ਮੰਤਰੀ ਹੀ ਬਣਾਏ ਜਾਣਗੇ ਅਤੇ ਕੁਝ ਸੀਟਾਂ ਜਾਣਬੁੱਝ ਕੇ…

Read More

ਮਨੀ ਲਾਂਡਰਿੰਗ ਮਾਮਲੇ ’ਚ ਫਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਭੁਪਿੰਦਰ ਸਿੰਘ ਹਨੀ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਭੁਪਿੰਦਰ ਸਿੰਘ ਹਨੀ ਵੱਲੋਂ ਰੈਗੂਲਰ ਜ਼ਮਾਨਤ ਦੀ ਮੰਗ ਨੂੰ ਲੈ ਕੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਹਾਈ ਕੋਰਟ ਨੇ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਬੀਤੇ ਦਿਨ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਅਦਾਲਤ ’ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਭੁਪਿੰਦਰ ਸਿੰਘ ਹਨੀ ਨੂੰ ਜ਼ਮਾਨਤ ਦੇ ਦਿੱਤੀ ਗਈ। ਦੱਸਣਯੋਗ ਹੈ ਕਿ ਮਨੀ ਲਾਂਡਰਿੰਗ ਅਤੇ ਗੈਰਕਾਨੂੰਨੀ…

Read More

ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਨੇ ਪਹਿਲੀ ਜੁਲਾਈ ਤੋਂ ਰਾਜ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਤੋਂ ਬਿਜਲੀ ਦੇ ‘ਜ਼ੀਰੋ ਬਿੱਲ’ ਮਿਲਣਗੇ। ਉਨ੍ਹਾਂ ਕਿਹਾ ਕਿ ‘ਆਪ’ ਨੇ ਆਪਣੀ ਪਹਿਲੀ ਗਾਰੰਟੀ ਨੂੰ ਅੱਜ ਅਮਲੀ ਜਾਮਾ ਪਹਿਨਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ 2021 ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮੁਆਫ਼ ਕਰ ਦਿੱਤੇ ਗਏ ਹਨ, ਜਿਸ ਕਰਕੇ ਖਪਤਕਾਰਾਂ ਨੂੰ 31 ਦਸੰਬਰ ਤੋਂ ਪਹਿਲਾਂ ਦੇ ਕੋਈ ਬਕਾਏ ਨਹੀਂ ਤਾਰਨੇ ਪੈਣਗੇ। ਹਾਲਾਂਕਿ ਮੁਫ਼ਤ ਬਿਜਲੀ ਸਬੰਧੀ ਸਰਕਾਰ ਵੱਲੋਂ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਾ ਹੋਣ…

Read More

ਪਹਿਲਾਂ ਹੀ ਕਰ ਦਿੱਤੇ ਐਲਾਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਮੁਰਮੂ ਲਈ ਹਮਾਇਤ ਮੰਗੀ ਸੀ। ਸੂਤਰਾਂ ਮੁਤਾਬਕ ਅਕਾਲੀ ਦਲ ਅੰਦਰੋ-ਅੰਦਰੀ ਭਾਜਪਾ ਪ੍ਰਧਾਨ ਵੱਲੋਂ ਮੰਗੀ ਗਈ ਹਮਾਇਤ ਤੋਂ ਬਾਗੋ-ਬਾਗ ਹੈ ਕਿਉਂਕਿ ਭਾਜਪਾ ਨਾਲੋਂ ਤੋਡ਼-ਵਿਛੋਡ਼ੇ ਮਗਰੋਂ ਉਸ ਨੇ ਅਕਾਲੀ ਦਲ ਵੱਲ ਕਦੇ ਨਹੀਂ ਦੇਖਿਆ ਸੀ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗਡ਼੍ਹ ਦੇ ਗੈਸਟ ਹਾਊਸ ’ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ…

Read More

ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਉਸ ਦੀ ਰਾਹਤ ਲਈ ਪਾਈ ਪਟੀਸ਼ਨ ਖਾਰਜ ਕਰ ਦਿੱਤੀ। ਬੈਂਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਦੇ ਚੱਲਦਿਆਂ ਹੁਣ ਬੈਂਸ ਲਈ ਸਾਰੇ ਰਾਹ ਬੰਦ ਹੁੰਦੇ ਨਜ਼ਰ ਆ ਰਹੇ ਹਨ। ਯਾਦ ਰਹੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ 10 ਜੂਨ ਨੂੰ ਹੀ ਬੈਂਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਸਾਬਕਾ ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਨੇ…

Read More