Author: editor

ਇੰਗਲੈਂਡ ਨੇ ਇੰਡੀਆ ਨੂੰ ਪੰਜਵੇਂ ਟੈਸਟ ਮੈਚ ’ਚ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਜਿੱਤ ਜੋਅ ਰੂਟ ਅਤੇ ਜੌਨੀ ਬੇਅਰਸਟੋ ਦੇ ਸ਼ਾਨਦਾਰ ਸੈਂਕਡ਼ਿਆਂ ਦੀ ਬਦੌਲਤ ਸੰਭਵ ਹੋਈ। ਇੰਗਲੈਂਡ ਨੇ 378 ਦੌਡ਼ਾਂ ਦਾ ਟੀਚਾ ਪੰਜਵੇਂ ਅਤੇ ਆਖਰੀ ਦਿਨ ਸਵੇਰ ਦੇ ਸੈਸ਼ਨ ’ਚ ਹੀ ਪੂਰਾ ਕਰ ਲਿਆ। ਇਸ ’ਚ ਰੂਟ ਨੇ ਨਾਬਾਦ 142 ਅਤੇ ਬੇਅਰਸਟੋ ਨੇ ਨਾਬਾਦ 114 ਦੌਡ਼ਾਂ ਦਾ ਯੋਗਦਾਨ ਪਾਇਆ। ਮੈਚ ’ਚ ਬੇਅਰਸਟੋ ਦਾ ਇਹ ਦੂਜਾ ਸੈਂਕਡ਼ਾ ਸੀ। ਪਹਿਲੀ ਪਾਰੀ ’ਚ ਉਸ ਨੇ 140 ਗੇਂਦਾਂ ’ਤੇ 106 ਦੌਡ਼ਾਂ ਬਣਾਈਆਂ ਸਨ। ਇੰਗਲੈਂਡ ਵੱਲੋਂ ਇਹ ਮੈਚ ਜਿੱਤਣ ਮਗਰੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਹੋ ਗਈ ਹੈ। ਤਿੰਨ ਵਿਕਟਾਂ…

Read More

ਪੰਜਾਬ ਦੇ ਨਵੇਂ ਬਣੇ 5 ਮੰਤਰੀਆਂ, ਜਿਨ੍ਹਾਂ ਨੂੰ ਕੱਲ੍ਹ ਸਹੁੰ ਚੁਕਾਈ ਗਈ ਸੀ, ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਝ ਪੁਰਾਣੇ ਮੰਡੀਆਂ ਦੇ ਵਿਭਾਗ ਵੀ ਬਦਲੇ ਗਏ ਹਨ। ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋਡ਼ਾ ਨੂੰ ਸੂਚਨਾ ਤੇ ਲੋਕ ਸੰਪਰਕ, ਅਨਮੋਲ ਗਗਨ ਮਾਨ ਨੂੰ ਸੈਰ-ਸਪਾਟਾ ਤੇ ਸਭਿਆਚਾਰ, ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸਥਾਨਕ ਸਰਕਾਰਾਂ ਤੇ ਚੇਤਨ ਸਿੰਘ ਜੌਡ਼ਾਮਾਜਰਾ ਨੂੰ ਸਿਹਤ ਮਹਿਕਮਾ ਦਿੱਤਾ ਗਿਆ ਹੈ। ਰਾਏ ਸਿੱਖ ਬਰਾਦਰੀ ਤੋਂ ਆਉਂਦੇ ਗੁਰੂ ਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦਾ ਕਾਰਜਭਾਰ ਸੰਭਾਲਣਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ’ਚ ਫੇਰਬਦਲ ਕਰਨ…

Read More

ਸ਼ਿਕਾਗੋ ਦੇ ਉਪਨਗਰ ਹਾਈਲੈਂਡ ਪਾਰਕ ’ਚ ਅਮਰੀਕਾ ਦੀ ਫਰੀਡਮ ਡੇਅ ਪਰੇਡ ਦੌਰਾਨ ਫਾਇਰਿੰਗ ਕਰਨ ਵਾਲੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਉਸ ਐੱਸ.ਯੂ.ਵੀ. ਦੀ ਭਾਲ ਕਰ ਰਹੀ ਸੀ ਜਿਸ ’ਚ ਹਮਲਾਵਰ ਫਰਾਰ ਹੋਏ ਸੀ। ਪੁਲੀਸ ਵੱਲੋਂ ਹਮਲਾਵਰ ਦਾ ਪਿੱਛਾ ਕਰਨ ’ਤੇ ਵਾਹਨ ਦੀ ਤਲਾਸ਼ੀ ਲਈ ਗਈ ਜਿਸ ’ਚ ਰੌਬਰਟ ਈ ਕ੍ਰਿਮੋ ਨੂੰ ਬੀਤੇ ਦਿਨ ਲੇਕ ਫੋਰੈਸਟ ਇਲੀਨੋਇਸ ਸੂਬੇ ’ਚ ਪਿੱਛਾ ਕਰਨ ਤੋਂ ਬਾਅਦ ਹਿਰਾਸਤ ’ਚ ਲੈ ਲਿਆ। ਦੱਸਣਯੋਗ ਹੈ ਕਿ ਅਮਰੀਕਾ ਦੇ ਆਜ਼ਾਦੀ ਦਿਵਸ ਪਰੇਡ ਮੌਕੇ ਫਾਇਰਿੰਗ ਕਰਕੇ ਛੇ ਜਣਿਆਂ ਨੂੰ ਮਾਰਨ ਤੇ ਕਈਆ ਨੂੰ ਜ਼ਖਮੀ ਕਰਨ ਵਾਲੇ ਮੁਲਜ਼ਮ ਰੌਬਰਟ ਬੌਬੀ ਕ੍ਰਿਮੋ, ਨੂੰ ਫਾਇਰਿੰਗ ’ਚ ਦਿਲਚਸਪੀ ਰੱਖਣ…

Read More

ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਾਲੇ ਤੱਕ ਕਈ ਭੇਤ ਖੁੱਲ੍ਹ ਰਹੇ ਹਨ। ਹੁਣ ਦਿੱਲੀ ਪੁਲੀਸ ਨੇ ਦੋ ਹੋਰ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ’ਚੋਂ ਇਕ 18 ਸਾਲਾ ਅੰਕਿਤ ਸਿਰਸਾ ਹੈ ਜਿਸ ਨੇ ਮੂਸੇਵਾਲਾ ਨੂੰ ਨੇਡ਼ਿਓਂ ਗੋਲੀਆਂ ਮਾਰੀਆ ਸਨ। ਪੰਜਾਬੀ ਗਾਇਕ ਦੀ ਹੱਤਿਆ ਕਰਨ ਤੋਂ ਪਹਿਲਾਂ ਇਸੇ ਅੰਕਿਤ ਨੇ ਗੋਲੀਆਂ ਨਾਲ ਅੰਗਰੇਜ਼ੀ ’ਚ ਸਿੱਧੂ ਮੂਸੇਵਾਲਾ ਲਿਖਿਆ ਸੀ ਅਤੇ ਹੱਤਿਆ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਕਾਤਲਾਂ ਨੇ ਜਸ਼ਨ ਮਨਾਇਆ ਸੀ। ਇਸ ਸਬੰਧੀ ਵੀਡੀਓ ਅੰਤਿਕ ਦੇ ਫੋਨ ’ਚੋਂ ਹੀ ਪੁਲੀਸ ਨੂੰ ਮਿਲੀ ਹੈ। ਇਸ ’ਚ ਮਿਲੀਆਂ ਫੋਟੋਆਂ ’ਚ ਗੋਲੀਆਂ ਨਾਲ ਸਿੱਧੂ ਮੂਸੇਵਾਲਾ ਲਿਖਣ ਦੀ ਫੋਟੋ ਵੀ…

Read More

ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਨੂੰ ਤੋਡ਼-ਮਰੋਡ਼ ਕੇ ਪੇਸ਼ ਕਰਨ ਦੇ ਦੋਸ਼ ’ਚ ਜ਼ੀ ਟੀ.ਵੀ. ਦੇ ਸਾਬਕਾ ਐਂਕਰ ਰੋਹਿਤ ਰੰਜਨ ਨੂੰ ਪੁਲੀਸ ਨੇ ਹਿਰਾਸ ’ਚ ਲਿਆ ਹੈ। ਇਸ ਮੌਕੇ ਯੂ.ਪੀ. ਪੁਲੀਸ ਤੇ ਛੱਤੀਗਡ਼੍ਹ ਪੁਲੀਸ ’ਚ ਗ੍ਰਿਫ਼ਤਾਰੀ ਸਬੰਧੀ ਕਾਫ਼ੀ ਤਣਾਅ ਪੈਦਾ ਹੋ ਗਿਆ ਸੀ ਕਿਉਂਕਿ ਛੱਤੀਗਡ਼੍ਹ ਦੀ ਪੁਲੀਸ ਐਂਕਰ ਨੂੰ ਹਿਰਾਸਤ ’ਚ ਲੈਣ ਲਈ ਪਹੁੰਚ ਗਈ। ਚੈਨਲ ’ਤੇ ਕੇਰਲ ਦੇ ਵਾਇਨਾਡ ’ਚ ਰਾਹੁਲ ਗਾਂਧੀ ਦੇ ਦਫਤਰ ਦੀ ਭੰਨਤੋਡ਼ ਬਾਰੇ ਕਾਂਗਰਸ ਨੇਤਾ ਬਿਆਨ ਨੂੰ ਤੋਡ਼-ਮਰੋਡ਼ ਕੇ ਪੇਸ਼ ਕੀਤਾ। ਕਾਂਗਰਸ ਨੇ ਰਾਹੁਲ ਗਾਂਧੀ ਦੇ ਵੀਡੀਓ ’ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਜ਼ੀ ਟੀ.ਵੀ. ਨੇ ਬਾਅਦ…

Read More

1992 ਦੇ ਪੰਜਾਬ ਕੇਡਰ ਦੇ ਆਈ.ਪੀ.ਐੱਸ. ਅਧਿਕਾਰੀ ਗੌਰਵ ਯਾਦਵ ਨੇ ਅੱਜ ਪੰਜਾਬ ਪੁਲੀਸ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ। ਕਾਰਜਕਾਰੀ ਡੀ.ਜੀ.ਪੀ. ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਵੀਡੀਓ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਨਸ਼ਿਆਂ ਅਤੇ ਗੈਂਗਸਟਰਾਂ ਦੇ ਖਤਰੇ ਨੂੰ ਰੋਕਣਾ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣਾ ਹੋਵੇਗੀ। ਉਨ੍ਹਾਂ ਕਿਹਾ, ‘ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਮੈਂ ਲੋਕਾਂ ਦੇ ਸਹਿਯੋਗ ਨਾਲ ਸੂਬੇ ’ਚ ਦੋਸਤਾਨਾ ਪੁਲਿਸਿੰਗ ਵਿਕਸਤ ਕਰਨ ਲਈ ਯਤਨਸ਼ੀਲ ਰਹਾਂਗਾ।’ ਯਾਦ ਰਹੇ ਕਿ ਡੀ.ਪੀ.ਪੀ. ਬੀ.ਕੇ. ਭਾਂਬਡ਼ਾ ਦੋ ਮਹੀਨੇ ਦੀ ਛੁੱਟੀ ’ਤੇ ਚਲੇ ਗਏ ਹਨ। ਉਨ੍ਹਾਂ ਦੇ ਕੇਂਦਰ ’ਚ ਡੈਪੂਟੇਸ਼ਨ ’ਤੇ ਜਾਣ ਦੀਆਂ ਕਨਸੋਆਂ ਹਨ।

Read More

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਦੋ ਹੋਰ ਅਰਜ਼ੀਕਾਰਾਂ ਨੂੰ ਹੁਕਮ ਦਿੱਤੇ ਹਨ ਕਿ ਜੇਕਰ ਉਹ ਆਪਣੀ ਬੇਗੁਨਾਹੀ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਹਨ ਤਾਂ ਉਹ ਫਰੀਦਕੋਟ ਅਦਾਲਤ ’ਚ ਚੱਲ ਰਹੇ ਮੁਕੱਦਮੇ ’ਚ ਦੋਸ਼ ਆਇਦ ਹੋਣ ਸਮੇਂ ਹੋਣ ਵਾਲੀ ਬਹਿਸ ’ਚ ਇਸ ਦੀ ਜਾਣਕਾਰੀ ਦੇਣ। ਬਹਿਬਲ ਗੋਲੀ ਕਾਂਡ ਦੀ ਪਡ਼ਤਾਲ ਰਿਪੋਰਟ ਨੂੰ ਚੁਣੌਤੀ ਦੇਣ ਵਾਲੀਆਂ ਚਾਰ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਇਹ ਹੁਕਮ ਦਿੱਤੇ ਗਏ। ਹਾਈ ਕੋਰਟ ਦੇ ਜਸਟਿਸ ਰਾਜ ਮੋਹਨ ਸਿੰਘ ਨੇ ਆਪਣੇ 28 ਪੰਨਿਆਂ ਦੇ ਫੈਸਲੇ ’ਚ ਬਹਿਬਲ ਗੋਲੀ ਕਾਂਡ ਦੀ ਪਡ਼ਤਾਲ ਕਰ ਰਹੀ ਜਾਂਚ ਟੀਮ ਨੂੰ ਆਦੇਸ਼…

Read More

ਗੋਲੀਆਂ ਮਾਰ ਕੇ ਕਤਲ ਕੀਤੇ ਉੱਘੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿੰਡ ਬੁਰਜ ਢਿੱਲਵਾਂ ਦੀ ਸਡ਼ਕ ਦੇ ਰੱਖੇ ਨੀਂਹ ਪੱਥਰ ਉਪਰੰਤ ਅੱਜ ਸਡ਼ਕ ਮੁਕੰਮਲ ਹੋਣ ’ਤੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਡ਼ਕ ਦਾ ਉਦਘਾਟਨ ਕੀਤਾ। ਇਸ ਮੌਕੇ ਮੰਚ ਤੋਂ ਸੰਬੋਧਨ ਕਰਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਚੋਣਾਂ ਸਮੇਂ ਹੀ ਸਿੱਧੂ ਉਤੇ 8 ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਭਾਰੀ ਸੁਰੱਖਿਆ ਹੋਣ ਕਾਰਨ ਉਸ ਵੇਲੇ ਉਸ ਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਸਿੱਧੂ ਨੂੰ ਮਾਰਨ ਲਈ 50-60 ਵਿਅਕਤੀ ਉਸ ਦੇ ਪਿੱਛੇ ਲੱਗੇ ਹੋਏ…

Read More

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਬਲ ਕਲਾਂ ਗੋਲੀ ਕਾਂਡ ’ਚ ਦਰਜ ਐੱਫ.ਆਈ.ਆਰ. ਅਤੇ ਹੋਈ ਜਾਂਚ ਨੂੰ ਰੱਦ ਕਰਨ ਬਾਰੇ ਦਾਇਰ ਵੱਖ-ਵੱਖ ਪਟੀਸ਼ਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕਰ ਦੇਣ ਦੇ ਫੈਸਲਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਬਹਿਬਲ ਕਲਾਂ ’ਚ ਬੇਕਸੂਰ ਲੋਕਾਂ ’ਤੇ ਗੋਲੀ ਚਲਾਉਣ ਵਾਲੇ ਪੁਲੀਸ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨ ਲਈ ਸਰਕਾਰ ਵਾਸਤੇ ਰਾਹ ਪੱਧਰਾ ਕਰ ਦਿੱਤਾ ਹੈ। ਵਿਰੋਧੀਆਂ ’ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ’ਚ ਦੋਸ਼ੀਆਂ ਨੂੰ ਬਚਾਉਣ ਲਈ ਅਕਾਲੀ ਅਤੇ ਭਾਜਪਾ ਦੀ ਆਪਸੀ ਮਿਲੀਭੁਗਤ ਸੀ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਸਰਕਾਰ…

Read More

ਦੇਸ਼ ਦੀ ਆਜ਼ਾਦੀ ਦੇ ਅੱਠ ਵਰ੍ਹੇ ਮਗਰੋਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਪੁਲੀਸ ਭੇਜ ਕੇ ਗੁਰੂਧਾਮ ਦੀ ਬੇਹੁਰਮਤੀ ਕਰਵਾਈ ਗਈ ਸੀ। ਸਾਕਾ ਨੀਲਾ ਤਾਰਾ ਫੌਜੀ ਹਮਲੇ ਵਾਂਗ ਸਿੱਖ ਕੌਮ ਕਦੇ ਵੀ ਇਸ ਹਮਲੇ ਨੂੰ ਨਹੀਂ ਭੁੱਲ ਸਕਦੀ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਉਹ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ’ਚ 4 ਜੁਲਾਈ 1955 ਨੂੰ ਹੋਏ ਹਮਲੇ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਸਿੱਖਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ, ਫਿਰ ਵੀ ਉਨ੍ਹਾਂ…

Read More