Author: editor
ਚੀਨ ਦੇ ਦੱਖਣੀ ਸੂਬੇ ਜਿਆਂਗਸ਼ੀ ’ਚ ਇਕ ਵਿਅਕਤੀ ਨੇ ਕਿੰਡਰਗਾਰਟਨ ’ਤੇ ਹਮਲਾ ਕਰਕੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਜਦਕਿ ਘਟਨਾ ’ਚ ਛੇ ਹੋਰ ਜ਼ਖਮੀ ਹੋਏ ਹਨ। ਪੁਲੀਸ ਘਟਨਾ ਤੋਂ ਬਾਅਦ ਫਰਾਰ ਦੋਸ਼ੀ ਦੀ ਭਾਲ ਕਰ ਰਹੀ ਹੈ। ਇਕ ਸੰਖੇਪ ਬਿਆਨ ’ਚ ਪੁਲੀਸ ਨੇ ਕਿਹਾ ਕਿ ਸ਼ੱਕੀ ਹਮਲਾਵਰ ਦੀ ਉਮਰ 48 ਸਾਲ ਹੈ ਅਤੇ ਉਸ ਦਾ ਉਪਨਾਮ ਲਿਊ ਹੈ। ਇਸ ਤੋਂ ਇਲਾਵਾ ਸੂਬੇ ਦੇ ਅੰਫੂ ਕਾਊਂਟੀ ’ਚ ਬੁੱਧਵਾਰ ਸਵੇਰੇ ਹੋਏ ਹਮਲੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਹਾਲ ਦੇ ਦਿਨਾਂ ’ਚ ਸਮਾਜ ਦੇ ਪ੍ਰਤੀ ਨਫਰਤ ਰੱਖਣ ਵਾਲੇ ਜਾਂ ਮਾਨਸਿਕ ਰੋਗ ਨਾਲ ਪੀਡ਼ਤ ਲੋਕਾਂ ਵੱਲੋਂ…
ਇੰਡੀਆ ਦੇ ਹੈਵੀਵੇਟ ਲਿਫਟਰ ਵਿਕਾਸ ਠਾਕੁਰ ਨੇ 96 ਕਿਲੋਗ੍ਰਾਮ ਵਰਗ ’ਚ ਚਾਂਦੀ ਦੇ ਤਗ਼ਮਾ ਨਾਲ ਰਾਸ਼ਟਰਮੰਡਲ ਖੇਡਾਂ ਦਾ ਇਕ ਹੋਰ ਤਮਗਾ ਆਪਣੇ ਨਾਂ ਕਰ ਲਿਆ। ਤਜਰਬੇਕਾਰ ਠਾਕੁਰ ਨੇ ਕੁਲ 346 ਕਿਲੋਗ੍ਰਾਮ (155 ਅਤੇ 191 ਕਿਲੋਗ੍ਰਾਮ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਇਸ ਦੌਰਾਨ ਆਪਣੀਆਂ ਲਗਾਤਾਰ ਤੀਜੀਆਂ ਰਾਸ਼ਟਰਮੰਡਲ ਖੇਡਾਂ ’ਚ ਤਗ਼ਮਾ ਜਿੱਤਿਆ। ਠਾਕੁਰ ਦਾ ਰਾਸ਼ਟਰਮੰਡਲ ਖੇਡਾਂ ’ਚ ਇਹ ਦੂਜਾ ਚਾਂਦੀ ਦਾ ਤਗ਼ਮਾ ਹੈ। ਇਸ ਤੋਂ ਪਹਿਲਾਂ ਉਹ 2014 ਗਲਾਸਗੋ ਖੇਡਾਂ ’ਚ ਵੀ ਦੂਜੇ ਸਥਾਨ ’ਤੇ ਰਿਹਾ ਸੀ ਜਦਕਿ ਗੋਲਡ ਕੋਸਟ ’ਚ 2018 ’ਚ ਉਸ ਨੇ ਕਾਂਸੀ ਤਗ਼ਮਾ ਜਿੱਤਿਆ ਸੀ। ਸਮੋਆ ਦੇ ਡੌਨ ਓਪੇਲੋਗੇ ਨੇ ਕੁਲ 381 ਕਿਲੋਗ੍ਰਾਮ (171 ਤੇ…
ਇੰਡੀਆ ਦੀ ਮਹਿਲਾ ਲਾਅਨ ਬਾਲ ਟੀਮ ਨੇ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡਾਂ 2022 ਦੇ ਫਾਈਨਲ ਮੈਚ ’ਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੇਸ਼ ਨੂੰ ਖੇਡਾਂ ਦਾ ਪਹਿਲਾ ਰਾਸ਼ਟਰਮੰਡਲ ਸੋਨ ਤਗ਼ਮਾ ਦਿਵਾਇਆ। ਲਵਲੀ ਚੌਬੇ, ਰੂਪਾ ਰਾਣੀ ਟਿੱਕਰੀ, ਪਿੰਕੀ ਅਤੇ ਨਯਨਮੋਨੀ ਸੈਕੀਆ ਦੀ ਫੋਰਸ ਟੀਮ ਨੇ ਦੱਖਣੀ ਅਫਰੀਕਾ ਨੂੰ 17-11 ਨਾਲ ਹਰਾਇਆ। ਇੰਡੀਆ ਨੇ ਇਸ ਤੋਂ ਪਹਿਲਾਂ ਇਸ ਮੁਕਾਬਲੇ ’ਚ ਇਕ ਵੀ ਤਗ਼ਮਾ ਨਹੀਂ ਜਿੱਤਿਆ ਸੀ। ਦੱਖਣੀ ਅਫਰੀਕਾ ਤਿੰਨ ਸਿਰੇ ਦੇ ਅੰਤ ’ਚ 2-1 ਨਾਲ ਅੱਗੇ ਸੀ, ਪਰ ਇੰਡੀਆ ਨੇ ਚੌਥੇ ਸਿਰੇ ਦੇ ਅੰਤ ’ਚ 2-2 ਨਾਲ ਬਰਾਬਰੀ ਕਰ ਲਈ ਅਤੇ ਕਦੇ ਪਿੱਛੇ ਮੁਡ਼ ਕੇ ਨਹੀਂ ਦੇਖਿਆ। ਹਰ ਸਿਰੇ ਨਾਲ ਇੰਡੀਆ ਨੇ ਆਪਣੀ…
ਕਾਮਨਵੈਲਥ ਗੇਮਜ਼ ’ਚ ਵੇਟਲਿਫਟਿੰਗ ’ਚ ਭਾਰਤੀ ਅਥਲੀਟਾਂ ਦੇ ਸ਼ਾਨਦਾਰ ਸਫਰ ਨੂੰ ਜਾਰੀ ਰੱਖਦੇ ਹੋਏ ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋਗ੍ਰਾਮ ਵਰਗ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਨਾਭਾ ਨਾਲ ਸਬੰਧਤ ਹਰਜਿੰਦਰ ਨੇ ਸਨੈਚ ’ਚ 93 ਅਤੇ ਕਲੀਨ ਐਂਡ ਜਰਕ ’ਚ 119 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਕੁੱਲ 212 ਕਿਲੋਗ੍ਰਾਮ ਭਾਰ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇਸ ਈਵੈਂਟ ਦਾ ਸੋਨ ਤਗ਼ਮਾ ਇੰਗਲੈਂਡ ਦੀ ਸਾਰਾਹ ਡੇਵਿਸ ਨੇ ਜਿੱਤਿਆ ਜਦਕਿ ਚਾਂਦੀ ਦਾ ਤਗ਼ਮਾ ਕੈਨੇਡਾ ਦੀ ਐਲੇਕਸਿਸ ਐਸ਼ਵਰਥ ਨੇ ਜਿੱਤਿਆ। ਸਨੈਚ ’ਚ ਹਰਜਿੰਦਰ ਦੀ 90 ਕਿਲੋਗ੍ਰਾਮ ਦੀ ਪਹਿਲੀ ਕੋਸ਼ਿਸ਼ ਅਸਫ਼ਲ ਰਹੀ ਪਰ ਦੂਜੀ ਕੋਸ਼ਿਸ਼ ’ਚ ਸਫ਼ਲਤਾਪੂਰਵਕ ਇਸ ਨੂੰ ਚੁੱਕਣ ਤੋਂ ਬਾਅਦ…
ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਪਿੰਡ ਤੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਪਿੰਡ ਨਿਵਾਸੀਆਂ ਵੱਲੋਂ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਭੰਗਡ਼ੇ ਵੀ ਪਏ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਹੈ। ਸਾਧਾਰਨ ਪਰਿਵਾਰਾਂ ਨਾਲ ਸਬੰਧਤ ਹਰਜਿੰਦਰ ਕੌਰ ਦੇ ਮੈਡਲ ਜਿੱਤਣ ਦੀ ਖ਼ਬਰ ਆਉਣ ’ਤੇ ਘਰ ਇਕ ਤਰ੍ਹਾਂ ਨਾਲ ਵਿਆਹ ਵਰਗਾ ਮਾਹੌਲ ਬਣ ਗਿਆ। ਪਿੰਡ ਮੈਹਸ ਦੀ ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਲਾਡਲੀ ਹਰਜਿੰਦਰ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ…
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਸਥਾਈ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਰਾਘਵ ਚੱਢਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਨਿਪਟਾਰੇ ਦਾ ਫ਼ੈਸਲਾ ਪੰਜਾਬ ਸਰਕਾਰ ’ਤੇ ਛੱਡ ਦਿੱਤਾ ਹੈ। ਹਾਈ ਕੋਰਟ ਨੇ ‘ਆਪ’ ਸਰਕਾਰ ਨੂੰ ਇਸ ਮਾਮਲੇ ’ਤੇ ਆਪਣੇ ਪੱਧਰ ’ਤੇ ਫ਼ੈਸਲਾ ਲੈਣ ਲਈ ਆਖਿਆ ਹੈ ਅਤੇ ਇਸ ਫ਼ੈਸਲੇ ਤੋਂ ਪਟੀਸ਼ਨਰ ਨੂੰ ਜਾਣੂ ਕਰਾਉਣ ਦੀ ਹਦਾਇਤ ਵੀ ਕੀਤੀ ਹੈ। ਹਾਈ ਕੋਰਟ ਨੇ ਜਨਹਿੱਤ ਪਟੀਸ਼ਨ ’ਤੇ ਸਰਕਾਰ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਅਤੇ ਇਸ ਦਾ ਨਿਬੇਡ਼ਾ ਕਰ ਦਿੱਤਾ। ਉਂਜ ਸੂਤਰਾਂ ਅਨੁਸਾਰ ਅਦਾਲਤ ਨੇ ਜ਼ੁਬਾਨੀ ਤੌਰ ’ਤੇ ਰਾਘਵ ਚੱਢਾ ਦੀ ਬਤੌਰ ਚੇਅਰਮੈਨ ਨਿਯੁਕਤੀ ਬਾਰੇ ਗੰਭੀਰ ਟਿੱਪਣੀਆਂ ਵੀ ਕੀਤੀਆਂ ਹਨ।…
ਮੁਹਾਲੀ ਜ਼ਿਲ੍ਹੇ ਦੇ ਬਨੂਡ਼ ਨਾਲ ਸਬੰਧਤ ਸੱਤ ਨੌਜਵਾਨ ਊਨਾ ਨੇਡ਼ੇ ਬੰਗਾਨਾ ਸਬ-ਡਿਵੀਜ਼ਨ ਅਧੀਨ ਆਉਂਦੇ ਅੰਦਰੌਲੀ ਪਿੰਡ ’ਚ ਗੋਬਿੰਦ ਸਾਗਰ ਝੀਲ ’ਚ ਡੁੱਬ ਗਏ ਜਦੋਂਕਿ ਚਾਰ ਨੌਜਵਾਨਾਂ ਨੇ ਤੈਰ ਕੇ ਜਾਨ ਬਚਾਈ। ਮ੍ਰਿਤਕਾਂ ’ਚ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀ ਇਕੋ ਪਰਿਵਾਰ ਨਾਲ ਸਬੰਧਤ ਹਨ। ਇਹ ਸਾਰੇ ਨੌਜਵਾਨ ਮੋਟਰਸਾਈਕਲਾਂ ’ਤੇ ਪੀਰ ਨਗਾਹਾ, ਬਾਬਾ ਬਾਲਕ ਨਾਥ ਮੰਦਿਰ ਅਤੇ ਨੈਣਾ ਦੇਵੀ ਦੀ ਯਾਤਰਾ ਲਈ ਘਰੋਂ ਨਿਕਲੇ ਸਨ। ਡੁੱਬਣ ਵਾਲੇ ਨੌਜਵਾਨਾਂ ਦੀ ਪਛਾਣ ਪਵਨ ਕੁਮਾਰ (35), ਰਮਨ ਕੁਮਾਰ (19), ਲਾਭ ਕੁਮਾਰ (17), ਲਖਬੀਰ ਸਿੰਘ (16), ਅਰੁਣ ਕੁਮਾਰ (14), ਵਿਸ਼ਾਲ ਕੁਮਾਰ (18) ਤੇ ਸ਼ਿਵ ਕੁਮਾਰ (16) ਵਜੋਂ ਦੱਸੀ ਗਈ ਹੈ। ਤੈਰ ਕੇ ਕੰਢੇ ਲੱਗੇ ਨੌਜਵਾਨਾਂ…
ਜੂਡੋ ’ਚ ਸੋਮਵਾਰ ਰਾਤ ਨੂੰ ਇੰਡੀਆ ਦੇ ਹਿੱਸੇ ਦੋ ਤਗ਼ਮੇ ਆਏ। ਪਹਿਲਾਂ ਮਹਿਲਾ ਵਰਗ ’ਚ ਸੁਸ਼ੀਲਾ ਲਿਕਮਾਬਾਮ ਚਾਂਦੀ ਤਗ਼ਮਾ ਜਿੱਤਣ ’ਚ ਸਫ਼ਲ ਰਹੀ। ਉਸ ਤੋਂ ਤੁਰੰਤ ਬਾਅਦ ਇੰਡੀਆ ਦੇ ਵਿਜੇ ਕੁਮਾਰ ਯਾਦਵ ਪੁਰਸ਼ਾਂ ਦੇ 60 ਕਿਲੋ ਵਰਗ ’ਚ ਕਾਂਸੀ ਤਗ਼ਮਾ ਜਿੱਤਣ ’ਚ ਸਫਲ ਰਹੇ। ਇਸ ਤਰ੍ਹਾਂ ਇੰਡੀਆ ਨੇ ਖੇਡਾਂ ਦੇ ਤੀਜੇ ਦਿਨ ਦੋ ਤਗ਼ਮੇ ਹਾਸਲ ਕੀਤੇ। ਯਾਦਵ ਦੀ ਸ਼ੁਰੂਆਤ ਚੰਗੀ ਰਹੀ। ਉਸ ਨੂੰ ਰਾਊਂਡ-32 ’ਚ ਬਾਈ ਮਿਲੀ ਸੀ। ਫਿਰ ਉਸ ਦਾ ਰਾਊਂਡ 16 ’ਚ ਮਾਰੀਸ਼ਸ ਦੇ ਵਿੰਸਲੇ ਗਨੇਗਾ ਨਾਲ ਮੁਕਾਬਲਾ ਹੋਇਆ, ਜਿਸ ’ਚ ਉਸ ਨੇ 10-0 ਨਾਲ ਜਿੱਤ ਦਰਜ ਕੀਤੀ। ਹਾਲਾਂਕਿ ਆਸਟਰੇਲੀਆ ਦੇ ਕੈਟਜ਼ ਤੋਂ ਕੁਆਰਟਰ ਫਾਈਨਲ ਮੈਚ ਹਾਰਨ ਤੋਂ…
ਆਸਟਰੇਲੀਆ ਦੀ ਤੈਰਾਕ ਐਮਾ ਮੈੱਕਾਨ ਨੇ ਮਹਿਲਾਵਾਂ ਦੇ 50 ਮੀਟਰ ਫਰੀ ਸਟਾਈਲ ’ਚ ਸੋਨ ਤਗ਼ਮਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਉਹ ਕਾਮਨਵੈਲਥ ਗੇਮਜ਼ ਦੀ ਸਭ ਤੋਂ ਕਾਮਯਾਬ ਖਿਡਾਰੀ ਬਣ ਗਈ ਹੈ। ਮੈੱਕਾਨ ਨੇ ਗਲਾਸਗੋ ਤੇ ਗੋਲਡ ਕੋਸਟ ਦੀ ਆਪਣੀ ਕਾਮਯਾਬੀ ਨੂੰ ਅੱਗੇ ਵਧਾਉਂਦਿਆਂ ਰਾਸ਼ਟਰਮੰਡਲ ਖੇਡਾਂ ’ਚ ਆਪਣਾ ਕੁੱਲ 11ਵਾਂ ਸੋਨ ਤਗ਼ਮਾ ਜਿੱਤਿਆ ਜੋ ਨਵਾਂ ਰਿਕਾਰਡ ਹੈ। ਇਸ 28 ਸਾਲਾ ਖਿਡਾਰੀ ਨੇ ਬਰਮਿੰਘਮ ਖੇਡਾਂ ’ਚ ਇਹ ਤੀਜਾ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸ ਨੇ 4 ਗੁਣਾਂ 100 ਮੀਟਰ ਫਰੀ ਸਟਾਈਲ ਤੇ 4 ਗੁਣਾਂ 100 ਮੀਟਰ ਮਿਕਸਡ ਰਿਲੇਅ ’ਚ ਵੀ ਸੋਨ ਤਗ਼ਮਾ ਜਿੱਤਿਆ ਸੀ। ਮੈੱਕਾਨ ਦੀ ਅਗਵਾਈ ਹੇਠ ਆਸਟਰੇਲੀਆ…
ਇੰਡੀਆ ਨੂੰ ਆਖਰੀ ਕੁਆਰਟਰ ’ਚ ਜ਼ਿਆਦਾ ਸਮਾਂ ਨੌਂ ਖਿਡਾਰੀਆਂ ਨਾਲ ਖੇਡਣ ਦਾ ਖਮਿਆਜ਼ਾ ਭੁਗਤਨਾ ਪਿਆ ਅਤੇ ਤਿੰਨ ਗੋਲ ਗੁਆਉਣ ਕਾਰਨ ਰਾਸ਼ਟਰ ਮੰਡਲ ਖੇਡਾਂ ਦੇ ਆਪਣੇ ਦੂਜੇ ਮੈਚ ’ਚ ਇੰਗਲੈਂਡ ਨਾਲ 4-4 ਦਾ ਡਰਾਅ ਖੇਡਿਆ। ਭਾਰਤੀ ਟੀਮ ਇਕ ਸਮੇਂ 4-1 ਨਾਲ ਅੱਗੇ ਸੀ ਪਰ ਇੰਗਲੈਂਡ ਨੇ ਆਖਰੀ ਕੁਆਰਟਰ ’ਚ ਤਿੰਨ ਗੋਲ ਕਰਕੇ ਖੇਡ ਦਾ ਪਾਸਾ ਪਲਟ ਦਿੱਤਾ। ਗੁਰਜੰਟ ਸਿੰਘ ਨੂੰ ਆਖਰੀ ਕੁਆਰਟਰ ’ਚ ਪੀਲਾ ਕਾਰਡ ਮਿਲਿਆ ਜਦਕਿ ਵਰੁਣ ਕੁਮਾਰ ਨੂੰ ਦੋ ਪੀਲੇ ਕਾਰਡ ਦੇਖਣ ਕਾਰਨ ਬਾਹਰ ਹੋਣਾ ਪਿਆ। ਇੰਡੀਆ ਲਈ ਮਨਦੀਪ ਸਿੰਘ ਨੇ ਦੋ, ਹਰਮਨਪ੍ਰੀਤ ਸਿੰਘ ਅਤੇ ਲਲਿਤ ਉਪਾਧਿਆਏ ਨੇ 1-1 ਗੋਲ ਕੀਤਾ। ਇੰਗਲੈਂਡ ਲਈ ਨਿਕੋਲਸ ਬੈਂਡੁਰਕ ਨੇ ਦੋ, ਲਿਆਮ ਅੰਸੇਲ…