Author: editor

1947 ‘ਚ ਦੇਸ਼ ਦੀ ਵੰਡ ਵੇਲੇ ਹਿੰਸਾ ਦਾ ਸ਼ਿਕਾਰ ਹੋ ਕੇ ਮਾਰੇ ਗਏ ਦਸ ਲੱਖ ਪੰਜਾਬੀਆਂ ਦੀ ਯਾਦ ‘ਚ ਅੱਜ ਸ੍ਰੀ ਅਕਾਲ ਤਖ਼ਤ ਵਿਖੇ ਸਮੂਹਿਕ ਅਰਦਾਸ ਕੀਤੀ ਗਈ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ‘ਚ ਸ਼ਾਮਲ ਹੁੰਦਿਆਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਖਿਆ ਕਿ ਉਹ ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ‘ਚ ਆਪੋ ਆਪਣੀਆਂ ਸੰਸਦ ‘ਚ ਸ਼ੋਕ ਮਤੇ ਪਾਸ ਕਰਨ। ਉਸ ਵੇਲੇ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀ ਜਨਮ ਭੋਇੰ ਵੇਖਣ ਵਾਸਤੇ ਵੀਜ਼ੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 75 ਵਰ੍ਹੇ ਬੀਤ ਗਏ…

Read More

ਨੋ ਫਲਾਈ ਲਿਸਟ ‘ਚੋਂ ਨਾਂ ਹਟਾਉਣ ਦੀ ਅਪੀਲ ਵਾਲੀ ਇਕ ਪਟੀਸ਼ਨ ਨੂੰ ਕੈਨੇਡਾ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਇਹ ਪਟੀਸ਼ਨ ਦੋ ਦੋ ਗਰਮਖਿਆਲੀ ਖਾਲਸਿਤਾਨ ਪੱਖੀ ਸਿੱਖਾਂ ਨੇ ਪਾਈ ਸੀ। ਅਦਾਲਤ ਨੇ ਦੇਸ਼ ਦੀ ਨੋ ਫਲਾਈ ਲਿਸਟ ‘ਚ ਉਨ੍ਹਾਂ ਦਾ ਨਾਂ ਪਾਉਣ ਦੀ ਸੰਵਿਧਾਨਕਤਾ ਨੂੰ ਬਰਕਰਾਰ ਰੱਖਿਆ ਹੈ। ਇਹ ਸੂਚੀ ਸ਼ੱਕੀ ਅੱਤਵਾਦੀਆਂ ਨੂੰ ਜਹਾਜ਼ ‘ਚ ਸਵਾਰ ਹੋਣ ਤੋਂ ਰੋਕਣ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਅਤੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਕੈਨੇਡਾ ਦੀ ਨੈਸ਼ਨਲ ਪੋਸਟ ਨੇ ਦੱਸਿਆ ਕਿ ਜਿਸ ਤਰ੍ਹਾਂ ਸਰਕਾਰ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਦੇ ਕੇਸਾਂ ‘ਚ ਕਾਰਵਾਈ ਕੀਤੀ, ਅਦਾਲਤ ਨੇ…

Read More

ਡਰੱਗ ਮਾਮਲੇ ‘ਚ ਜ਼ਮਾਨਤ ਮਿਲਣ ਮਗਰੋਂ ਕਈ ਮਹੀਨੇ ਬਾਅਦ ਪਟਿਆਲਾ ਕੇਂਦਰੀ ਜੇਲ੍ਹ ‘ਚੋਂ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੰਗਲਵਾਰ ਨੂੰ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡਾ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਚੰਨੀ ਗਾਇਬ ਹਨ ਤੇ ਉਨ੍ਹਾਂ ਹਾਲ ਹੀ ‘ਚ ਅਮਰਿੰਦਰ ਗਿੱਲ ਦੀ ਆਈ ਪੰਜਾਬੀ ਫ਼ਿਲਮ ਦਾ ਟਾਈਟਲ ‘ਛੱਲਾ ਮੁੜ ਕੇ ਨਹੀਂ ਆਇਆ’ ਬੋਲਿਆ। ਉਹ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚੇ ਤੇ ਸ਼ਹੀਦ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ…

Read More

ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੇ ਬ੍ਰਾਜ਼ੀਲ ਦੀ ਬੀਟਰਿਜ਼ ਹਦਾਦ ਮਾਈਆ ਨੂੰ ਹਰਾ ਕੇ ਟੋਰਾਂਟੋ ਓਪਨ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਰੋਮਾਨੀਆ ਦੀ ਹਾਲੇਪ ਨੇ ਆਪਣੀ ਬ੍ਰਾਜ਼ੀਲ ਦੀ ਵਿਰੋਧੀ ਖਿਡਾਰਨ ਨੂੰ 6-3, 2-6, 6-3 ਨਾਲ ਹਰਾ ਕੇ ਡਬਲਿਊ.ਟੀ.ਏ. ਰੈਂਕਿੰਗ ਦੀਆਂ ਸਿਖਰਲੀਆਂ 10 ਖਿਡਾਰਨਾਂ ‘ਚ ਵਾਪਸੀ ਕੀਤੀ। ਹਾਲੇਪ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਹਦਾਦ ਮਾਈਆ ਖ਼ਿਲਾਫ਼ ਖੇਡਣਾ ਕਦੇ ਵੀ ਆਸਾਨ ਨਹੀਂ ਹੁੰਦਾ। ਉਸ ਨੇ ਕੁਝ ਹਫ਼ਤੇ ਪਹਿਲਾਂ ਮੈਨੂੰ ਹਰਾਇਆ ਸੀ। ਮੈਨੂੰ ਪਤਾ ਸੀ ਕਿ ਇਹ ਚੰਗੀ ਚੁਣੌਤੀ ਅਤੇ ਚੰਗਾ ਮੈਚ ਹੋਵੇਗਾ। ਮੈਂ ਸੱਚਮੁੱਚ ਖੁਸ਼ ਹਾਂ ਕਿ ਮੈਂ ਅਹਿਮ ਪਲਾਂ ‘ਚ ਮਜ਼ਬੂਤ ਪ੍ਰਦਰਸ਼ਨ ਕਰਨ ‘ਚ…

Read More

ਵਿਸ਼ਵ ਫੁਟਬਾਲ ਦੀ ਸਰਵਉੱਚ ਸੰਚਾਲਨ ਸੰਸਥਾ ਫੀਫਾ ਨੇ ਮੰਗਲਵਾਰ ਨੂੰ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ ਨੂੰ ‘ਤੀਜੀ ਧਿਰ ਵੱਲੋਂ ਗੈਰ-ਜ਼ਰੂਰੀ ਦਖਲਅੰਦਾਜ਼ੀ’ ਦਾ ਹਵਾਲਾ ਦਿੰਦੇ ਹੋਏ ਮੁਅੱਤਲ ਕਰ ਦਿੱਤਾ ਅਤੇ ਉਸ ਕੋਲੋਂ ਅਕਤੂਬਰ ‘ਚ ਹੋਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਦੇ ਮੇਜ਼ਬਾਨੀ ਦੇ ਅਧਿਕਾਰ ਖੋਹ ਲਏ। ਇਹ ਪਿਛਲੇ 85 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਹੈ ਜਦੋਂ ਫੀਫਾ ਨੇ ਏ.ਆਈ.ਐੱਫ.ਐੱਫ. ਉੱਤੇ ਪਾਬੰਦੀ ਲਗਾਈ ਹੈ। ਫੀਫਾ ਨੇ ਕਿਹਾ ਹੈ ਕਿ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਫੀਫਾ ਨੇ ਇਕ ਬਿਆਨ ‘ਚ ਕਿਹਾ, ‘ਫੀਫਾ ਕੌਂਸਲ ਦੇ ਬਿਊਰੋ ਨੇ ਸਰਬਸੰਮਤੀ ਨਾਲ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ ਨੂੰ ਤੀਜੀ ਧਿਰ ਦੇ ਗੈਰ-ਉਚਿਤ ਪ੍ਰਭਾਵ ਕਾਰਨ ਤੁਰੰਤ ਪ੍ਰਭਾਵ ਨਾਲ…

Read More

ਆਸਟਰੇਲੀਆ ਦੇ ਸਾਬਕਾ ਕਪਤਾਨ ਅਤੇ ਪ੍ਰਸਿੱਧ ਕੁਮੈਂਟੇਟਰ ਇਆਨ ਚੈਪਲ ਨੇ ਲਗਭਗ 45 ਸਾਲ ਮਾਈਕ ਸੰਭਾਲਣ ਤੋਂ ਬਾਅਦ ਕ੍ਰਿਕਟ ਕਮੈਂਟਰੀ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਰਿਚੀ ਬੇਨੋ, ਬਿਲ ਲਾਰੀ ਅਤੇ ਟੋਨੀ ਗ੍ਰੇਗ ਨਾਲ ਮਿਲ ਕੇ ਚੈਪਲ ਨੇ ਕਮੈਂਟਰੀ ਦੀ ਮਸ਼ਹੂਰ ਟੀਮ ਬਣਾਈ ਸੀ। ਚੈਪਲ ਨੂੰ 2019 ‘ਚ ਚਮੜੀ ਦੇ ਕੈਂਸਰ ਦਾ ਪਤਾ ਲੱਗਾ ਸੀ ਅਤੇ ਇਸ ਬਿਮਾਰੀ ਤੋਂ ਠੀਕ ਹੋਣ ‘ਚ ਉਨ੍ਹਾਂ ਨੂੰ 5 ਮਹੀਨੇ ਲੱਗ ਗਏ ਸਨ। ਸਿਡਨੀ ਮਾਰਨਿੰਗ ਹੇਰਾਲਡ ਮੁਤਾਬਕ ਚੈਪਲ ਨੇ ਕਿਹਾ, ‘ਜਦੋਂ ਕਮੈਂਟਰੀ ਦੀ ਗੱਲ ਆਉਂਦੀ ਹੈ ਤਾਂ ਮੈਂ ਇਸ ਬਾਰੇ ਸੋਚ ਰਿਹਾ ਸੀ।’ ਉਨ੍ਹਾਂ ਕਿਹਾ, ‘ਕੁਝ ਸਾਲ ਪਹਿਲਾਂ ਮੈਂ ਬੀਮਾਰ ਹੋਇਆ ਸੀ ਪਰ ਖ਼ੁਸ਼ਕਿਸਮਤੀ…

Read More

ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਮੰਗਲਵਾਰ ਨੂੰ ਇਕ ਯਾਤਰੀ ਬੱਸ ਅਤੇ ਇਕ ਤੇਲ ਟੈਂਕਰ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬੇ ‘ਚ 3 ਦਿਨਾਂ ‘ਚ ਇਹ ਦੂਜਾ ਵੱਡਾ ਸੜਕ ਹਾਦਸਾ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਮੁਲਤਾਨ ‘ਚ ਇਕ ‘ਮੋਟਰਵੇਅ’ ਉੱਤੇ ਵਾਪਰੀ। ਐਮਰਜੈਂਸੀ ਸੇਵਾ ‘ਰੇਸਕਿਊ 1122’ ਦੇ ਬੁਲਾਰੇ ਨੇ ਦੱਸਿਆ, ‘ਲਾਹੌਰ ਤੋਂ ਕਰਾਚੀ ਜਾ ਰਹੀ ਬੱਸ ਅਤੇ ਤੇਲ ਟੈਂਕਰ ਵਿਚਾਲੇ ਹੋਈ ਟੱਕਰ ‘ਚ 20 ਲੋਕਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਸੀ ਜਿਸ ਕਾਰਨ ਸਵਾਰੀਆਂ ਅੱਗ…

Read More

ਨਿਊਜ਼ੀਲੈਂਡ ਵਸਨੀਕ ਆਬਾਦੀ ਪਿਛਲੇ ਸਾਲ ਦੇ ਦੌਰਾਨ ਅਸਥਾਈ ਤੌਰ ‘ਤੇ 12,700 ਜਾਂ 0.2 ਫੀਸਦੀ ਵਧ ਕੇ 30 ਜੂਨ ਨੂੰ 5.12 ਮਿਲੀਅਨ ਤੱਕ ਪਹੁੰਚ ਗਈ, ਜੋ ਕਿ ਜੂਨ 1986 ਤੋਂ ਬਾਅਦ ਸਭ ਤੋਂ ਘੱਟ ਸਾਲਾਨਾ ਵਿਕਾਸ ਦਰ ਹੈ। ਦੇਸ਼ ਦੇ ਅੰਕੜਾ ਵਿਭਾਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਜੋ ਆਬਾਦੀ ਸਬੰਧੀ ਚਿੰਤਾਜਨਕ ਅੰਕੜੇ ਹਨ। ਸਟੈਟਸ ਐਨਜ਼ੈਡ ਦੇ ਹਵਾਲੇ ਨਾਲ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਦੀ ਆਬਾਦੀ ‘ਚ ਬਦਲਾਅ ਕੁਦਰਤੀ ਵਾਧਾ ਅਤੇ ਸ਼ੁੱਧ ਪਰਵਾਸ ਦਾ ਸੁਮੇਲ ਹੈ। ਆਬਾਦੀ ਦੇ ਅਨੁਮਾਨਾਂ ਦੀ ਕਾਰਜਕਾਰੀ ਪ੍ਰਬੰਧਕ ਰੀਬੇਕਾਹ ਹੈਨਸੀ ਨੇ ਇਕ ਬਿਆਨ ‘ਚ ਕਿਹਾ ਕਿ ਘੱਟ ਕੁਦਰਤੀ ਵਾਧੇ ਦੇ ਨਾਲ ਮਿਲਾ ਕੇ ਸ਼ੁੱਧ ਪਰਵਾਸ…

Read More

ਇਕ ਟਰੱਕ ਤੇ ਇਨੋਵਾ ਕਾਰ ਦੀ ਟੱਕਰ ‘ਚ ਮੰਗਲਵਾਰ ਸਵਖਤੇ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਗੁਰੂਗ੍ਰਾਮ ‘ਚ ਦਿੱਲੀ-ਜੈਪੁਰ ਹਾਈਵੇ ‘ਤੇ ਵਾਪਰਿਆ। ਪੁਲੀਸ ਅਨੁਸਾਰ ਹਾਦਸੇ ‘ਚ ਇਕ ਔਰਤ ਅਤੇ ਤਿੰਨ ਪੁਰਸ਼ਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਦੋਹਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਡਰਾਈਵਰ ਸਮੇਤ 6 ਲੋਕ ਇਨੋਵਾ ਕਾਰ ‘ਤੇ ਉਦੇਪੁਰ ਤੋਂ ਨੋਇਡਾ ਜਾ ਰਹੇ ਸਨ। ਪੁਲੀਸ ਨੇ ਦੱਸਿਆ ਕਿ ਲਾਸ਼ਾਂ ਮੁਰਦਾਘਰ ਰੱਖਵਾ ਦਿੱਤੀਆਂ ਗੀਆਂ ਹਨ ਜਦੋਂ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।…

Read More

ਢਾਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਗੋਲੀਆਂ ਮਾਰ ਕੇ ਕਤਲ ਕੀਤੇ ਗਾਇਕ ਸਿੱਧੂ ਮੂਸੇਵਾਲਾ ਦੀ ਚਰਚਾ ਓਵੇਂ ਹੀ ਹੁੰਦੀ ਹੈ। ਉਹ ਕਿਸੇ ਨਾ ਕਿਸੇ ਕਾਰਨ ਹੁਣ ਵੀ ਸੁਰਖੀਆਂ ‘ਚ ਆ ਜਾਂਦਾ ਹੈ। ਇਕ ਵਾਰ ਫਿਰ ਉਸਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਬਿਆਨ ਦੇ ਕੇ ਮਾਮਲਾ ਗਰਮਾ ਦਿੱਤਾ ਹੈ। ਬਲਕੌਰ ਸਿੰਘ ਨੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਖ਼ੁਲਾਸਾ ਕੀਤਾ ਕਿ ਸਿੱਧੂ ਨੂੰ ਕਤਲ ਕਰਵਾਉਣ ‘ਚ ਸੂਬੇ ਦੇ ਕੁਝ ਕਲਾਕਾਰਾਂ ਦਾ ਵੀ ਹੱਥ ਹੈ। ਉਨ੍ਹਾਂ ਕਿਹਾ ਕਿ ਉਹ ਇਹ ਖ਼ੁਲਾਸਾ ਅਗਲੇ ਦਿਨਾਂ ਦੌਰਾਨ ਕਰਨਗੇ। ਉਹ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਪਿੰਡ ਮੂਸਾ ‘ਚ ਜੁੜੇ ਪ੍ਰਸ਼ੰਸਕਾਂ ਨੂੰ…

Read More