Author: editor

ਵਿਰੋਧੀ ਧਿਰ ਦੇ ਭਾਰੀ ਸ਼ੋਰ-ਸ਼ਰਾਬੇ ਦਰਮਿਆਨ ਪੰਜਾਬ ਵਿਧਾਨ ਸਭਾ ਨੇ ਵਿਜੀਲੈਂਸ ਕਮਿਸ਼ਨ ਰੱਦ ਕਰਨ ਸਮੇਤ ਤਿੰਨ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ। ਇਨ੍ਹਾਂ ‘ਚ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2022 ਅਤੇ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਐਕਟ 1961 ਦੀ ਧਾਰਾ 2 (ਜੀ) ‘ਚ ਸੋਧ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ (ਰੱਦ) ਬਿੱਲ-2022 ਸਦਨ ‘ਚ ਪੇਸ਼ ਕੀਤਾ। ਇਸ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਦਾ ਮੁੱਖ ਕਾਰਜ ਭ੍ਰਿਸ਼ਟਾਚਾਰ ਰੋਕੂ ਐਕਟ 1988, ਭ੍ਰਿਸ਼ਟਾਚਾਰ ਰੋਕੂ (ਸੋਧ) ਐਕਟ, 2018 ਤਹਿਤ ਕਿਸੇ ਜਨ ਪ੍ਰਤੀਨਿਧੀ ‘ਤੇ ਅਪਰਾਧ ਕਰਨ ਦੇ…

Read More

ਸਿੱਧਵਾਂ ਬੇਟ ਦੇ ਬੀ.ਡੀ.ਪੀ.ਓ. ਅਤੇ ਬਲਾਕ ਸੰਮਤੀ ਦੇ ਚੇਅਰਮੈਨ ਦੀ ਸਟਰੀਟ ਘਪਲੇ ‘ਚ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਜਾਂਚ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਵੱਲ ਤੁਰ ਪਈ ਹੈ। ਇਸ ਮਾਮਲੇ ‘ਚ ਵਿਜੀਲੈਂਸ ਨੇ ਹੁਣ ਕੈਪਟਨ ਸੰਧੂ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਉਸ ਦੀ ਭਾਲ ‘ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਉਸ ਨੂੰ ਫੜ ਲਿਆ ਗਿਆ ਹੈ ਪਰ ਵਿਜੀਲੈਂਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਿਲਾਂ ਵੀ ਵਧ ਸਕਦੀਆਂ ਹਨ। ਸੂਤਰ ਦੱਸਦੇ ਹਨ ਕਿ…

Read More

ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ਿਲਾਫ਼ ਆਪਣੇ ਅਤੇ ਉਨ੍ਹਾਂ ਦੇ ਪਿਤਾ ‘ਤੇ ਝੂਠੇ ਦੋਸ਼ ਲਾਉਣ ਦੇ ਦੋਸ਼ ਹੇਠ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਵਕੀਲ ਏ.ਐੱਸ. ਸੁਖੀਜਾ ਰਾਹੀਂ ਭਾਰਤੀ ਦੰਡਾਵਲੀ ਦੀ ਧਾਰਾ 499, 500 ਅਤੇ 120-ਬੀ ਤਹਿਤ ਦਰਜ ਕਰਵਾਈ ਸ਼ਿਕਾਇਤ ‘ਚ ਈਮਾਨ ਸਿੰਘ ਮਾਨ ਨੇ ਕਿਹਾ ਕਿ ਆਗੂਆਂ ਨੇ ਮੁਹਾਲੀ ਦੀ ਮਾਜਰੀ ਤਹਿਸੀਲ ‘ਚ 125 ਏਕੜ ਪੰਚਾਇਤੀ ਜ਼ਮੀਨ ਹੜੱਪਣ ਦੇ ਝੂਠੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਨੇਤਾਵਾਂ ਨੇ ਉਨ੍ਹਾਂ ਦੀ ਅਤੇ ਉਨ੍ਹਾਂ…

Read More

ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਇਜਲਾਸ ਦੌਰਾਨ ਅਹਿਮ ਮਤੇ ਪਾਸ ਕਰਦਿਆਂ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਵਾਲੇ ਫ਼ੈਸਲੇ ਵਿਰੁੱਧ ਹਰ ਪੱਧਰ ‘ਤੇ ਤਿੱਖਾ ਸੰਘਰਸ਼ ਤੇ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਇਜਲਾਸ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਹੋਇਆ, ਜਿਸ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਸ਼੍ਰੋਮਣੀ ਕਮੇਟੀ…

Read More

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਕੌਮਾਂਤਰੀ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਯੂਕਰੇਨ ਦੇ ਚਾਰ ਖਿੱਤਿਆਂ ਖਰਸੌਨ, ਜ਼ਾਪੋਰਿਜ਼ੀਆ, ਲੁਹਾਂਸਕ ਤੇ ਦੋਨੇਤਸਕ ਦੇ ਰੂਸ ‘ਚ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਮਝੌਤਿਆਂ ‘ਤੇ ਦਸਤਖ਼ਤ ਕਰ ਦਿੱਤੇ ਹਨ। ਕਰੈਮਲਿਨ ਦੇ ਸੇਂਟ ਜੌਰਜ ਹਾਲ ‘ਚ ਕਰਵਾਏ ਸਮਾਗਮ ਦੌਰਾਨ ਪੂਤਿਨ ਤੇ ਯੂਕਰੇਨ ਦੇ ਚਾਰੇ ਖੇਤਰਾਂ ਦੇ ਮੁਖੀਆਂ ਨੇ ਰਲੇਵੇਂ ਸਬੰਧੀ ਸਮਝੌਤੇ ‘ਤੇ ਦਸਤਖ਼ਤ ਕੀਤੇ। ਇਨ੍ਹਾਂ ਖੇਤਰਾਂ ਦੇ ਰੂਸ ‘ਚ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਸੱਤ ਮਹੀਨਿਆਂ ਤੋਂ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਹੈ। ਰੂਸ ਵੱਲੋਂ ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਰਲੇਵੇਂ ਲਈ ਕੀਤੀ ਗਈ ਰਾਏਸ਼ੁਮਾਰੀ…

Read More

ਏਸ਼ੀਅਨ ਅਮਰੀਕਨ ਤੇ ਪ੍ਰਸ਼ਾਂਤ ਸਾਗਰ ਵਿਚਲੇ ਟਾਪੂਆਂ ਦੇ ਵਾਸੀਆਂ ਬਾਰੇ ਰਾਸ਼ਟਰਪਤੀ ਦੇ ਇਕ ਕਮਿਸ਼ਨ ਨੇ ਅਮਰੀਕਾ ‘ਚ ਐੱਚ1ਬੀ ਵੀਜ਼ਾ ‘ਤੇ ਮੋਹਰ ਲਾਉਣ ਦੀ ਸਿਫਾਰਸ਼ ਆਮ ਸਹਿਮਤੀ ਨਾਲ ਪਾਸ ਕਰ ਦਿੱਤੀ ਹੈ। ਜੇਕਰ ਰਾਸ਼ਟਰਪਤੀ ਜੋਅ ਬਾਇਡਨ ਇਸ ਨੂੰ ਪ੍ਰਵਾਨ ਕਰਦੇ ਹਨ ਤਾਂ ਇਸ ਨਾਲ ਹਜ਼ਾਰਾਂ ਪੇਸ਼ੇਵਰਾਂ ਤੇ ਖਾਸ ਤੌਰ ‘ਤੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ। ਐੱਚ1ਬੀ ਗ਼ੈਰ-ਪਰਵਾਸੀ ਵੀਜ਼ਾ ਹੈ ਜਿਸ ਰਾਹੀਂ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਮੁਹਾਰਤ ਵਾਲੇ ਪੇਸ਼ਿਆਂ ‘ਚ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਦੀ ਇਜਾਜ਼ਤ ਮਿਲਦੀ ਹੈ। ਤਕਨੀਕੀ ਕੰਪਨੀਆਂ ਇੰਡੀਆ ਤੇ ਚੀਨ ਵਰਗੇ ਮੁਲਕਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਦੀ ਭਰਤੀ ਕਰਨ ਲਈ ਇਸ ‘ਤੇ ਨਿਰਭਰ ਰਹਿੰਦੀਆਂ ਹਨ। ਮੌਜੂਦਾ ਪ੍ਰਕਿਰਿਆ…

Read More

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਪੈਸਿਆਂ ਦੇ ਜ਼ੋਰ ‘ਤੇ ਸਾਰੇ ਸਿਆਸੀ ਦਲਾਂ ਤੇ ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ ਤਾਂ ਕਿ ਉਹ ਇਕੱਲੇ ਦੇਸ਼ ‘ਤੇ ਸ਼ਾਸਨ ਕਰ ਸਕੇ। ਪੱਤਰਕਾਰਾਂ ਨਾਲ ਗੱਲਬਾਤ ‘ਚ ਟਿਕੈਤ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ, ‘ਇਹ ਚਾਹੁੰਦੇ ਹਨ ਕਿ ਪੂਰਾ ਵਿਰੋਧੀ ਧਿਰ ਖ਼ਤਮ ਹੋ ਜਾਵੇ ਅਤੇ ਦੇਸ਼ ‘ਚ ਇਕ ਹੀ ਪਾਰਟੀ ਦਾ ਰਾਜ਼ ਹੋਵੇ। ਇਹ ਪੈਸੇ ਦੀ ਤਾਕਤ ਨਾਲ ਸਾਰੇ ਸਿਆਸੀ ਦਲਾਂ ਨੂੰ ਕਮਜ਼ੋਰ ਕਰਨਗੇ।’ ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਲਿਆਉਣ, ਕਿਸਾਨਾਂ ਨੂੰ ਫ਼ਸਲਾਂ ਦੀ ਸਹੀ ਕੀਮਤ ਦਿਵਾਉਣ ਅਤੇ ਜ਼ਮੀਨਾਂ ਦੀ…

Read More

ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਣ ਦੇ ਬਾਵਜੂਦ ਅਕਸਰ ਕਿਸਾਨਾਂ ਦੇ ਹੱਕ ‘ਚ ਬੋਲਣ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਰਾਜਪਾਲ ਵਜੋਂ ਕਾਰਜਕਾਲ ਖ਼ਤਮ ਹੋ ਗਿਆ ਹੈ। ਇਸ ਸਮੇਂ ਉਨ੍ਹਾਂ ਸਪੱਸ਼ਟ ਕੀਤਾ ਕਿ ਸੇਵਾਮੁਕਤੀ ਮਗਰੋਂ ਉਹ ਨਾ ਤਾਂ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਹੋਣਗੇ ਅਤੇ ਨਾ ਹੀ ਚੋਣ ਲੜਨਗੇ। ਪਹਿਲਾਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਮਲਿਕ ਰਾਸ਼ਟਰੀ ਲੋਕ ਦਲ ‘ਚ ਸ਼ਾਮਲ ਹੋ ਸਕਦੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਲਿਕ ਨੇ ਕਿਹਾ, ‘ਸੇਵਾਮੁਕਤੀ ਤੋਂ ਬਾਅਦ ਮੇਰੀ ਅਜੇ ਕੋਈ ਯੋਜਨਾ ਨਹੀਂ ਹੈ। ਮੈਂ ਸਿਰਫ ਕਿਸਾਨਾਂ ਨਾਲ ਸਬੰਧਤ ਗਤੀਵਿਧੀਆਂ ‘ਚ ਹਿੱਸਾ ਲਵਾਂਗਾ। ਨਾ…

Read More

ਮੀਡੀਆ ਦੇ ਇਕ ਹਿੱਸੇ ਵੱਲੋਂ ਅਜਿਹੀਆਂ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਨੂੰ ਹਰਾ ਕੇ ਤਿੰਨ ਨਵੇਂ ਕੈਬਨਿਟ ਮੰਤਰੀ ਬਣਾਉਣ ਦੀ ਤਿਆਰੀ ਹੋ ਰਹੀ ਹੈ, ਪਰ ‘ਆਪ’ ਸਰਕਾਰ ਹਾਲੇ ਕੈਬਨਿਟ ਵਿਸਥਾਰ ਕਰਨ ਦੇ ਰੌਂਅ ‘ਚ ਨਹੀਂ ਜਾਪਦੀ। ਬੀਤੇ ਦਿਨ ਤੋਂ ਇਹ ਅਟਕਲਾਂ ਜ਼ੋਰਾਂ ‘ਤੇ ਹਨ ਕਿ ਕੈਬਨਿਟ ਮੰਤਰੀ ਸਰਾਰੀ ਦੀ ਛੁੱਟੀ ਮਗਰੋਂ ਕੈਬਨਿਟ ‘ਚ ਵਿਸਥਾਰ ਹੋਵੇਗਾ। ਸੂਤਰਾਂ ਅਨੁਸਾਰ ‘ਆਪ’ ਸਰਕਾਰ ਦੇ ਏਜੰਡੇ ‘ਤੇ ਹਾਲੇ ਕੈਬਨਿਟ ਵਿਸਥਾਰ ਨਹੀਂ ਹੈ ਅਤੇ ਨਾ ਹੀ ‘ਆਪ’ ਹਾਈ ਕਮਾਨ ਨੇ ਅਜਿਹਾ ਕੋਈ ਇਸ਼ਾਰਾ ਕੀਤਾ ਹੈ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਬਾਰੇ ਆਖਰੀ ਫ਼ੈਸਲਾ ਇਸ ਲਈ ਨਹੀਂ ਲਿਆ ਗਿਆ ਕਿਉਂਕਿ ‘ਆਪ’…

Read More

ਓਂਟਾਰੀਓ ‘ਚ ਪਹਿਲੀ ਅਕਤੂਬਰ ਤੋਂ ਘੱਟੋ-ਘੱਟ ਉਜਰਤ 15.50 ਡਾਲਰ ਦੀ ਪ੍ਰਤੀ ਘੰਟਾ ਦਰ ‘ਚ 50 ਸੈਂਟ ਤੱਕ ਵਧ ਜਾਵੇਗੀ। 50 ਸੈਂਟ ਵਾਧੇ ਦਾ ਐਲਾਨ ਪਹਿਲੀ ਵਾਰ ਓਂਟਾਰੀਓ ਦੇ ਲੇਬਰ ਮੰਤਰੀ ਮੋਂਟੇ ਮੈਕਨਾਟਨ ਦੁਆਰਾ ਅਪ੍ਰੈਲ ਦੀ ਪ੍ਰੈੱਸ ਕਾਨਫਰੰਸ ‘ਚ ਕੀਤਾ ਗਿਆ ਸੀ। 2018 ‘ਚ ਪ੍ਰੀਮੀਅਰ ਡੱਗ ਫੋਰਡ ਨੇ ਜਨਵਰੀ 2019 ‘ਚ 15.00 ਡਾਲਰ ਤੱਕ ਵਧਣ ਤੋਂ ਪਹਿਲਾਂ ਘੱਟੋ-ਘੱਟ ਉਜਰਤ ਵਾਧੇ ਨੂੰ ਫ੍ਰੀਜ਼ ਕਰਨ ਲਈ ਚੁਣਿਆ। ਇਸ ਦੀ ਬਜਾਏ ਪ੍ਰੋਵਿੰਸ ਇਸ ਨੂੰ 35 ਸੈਂਟ ਵਧਾ ਕੇ 14.35 ਡਾਲਰ ਪ੍ਰਤੀ ਘੰਟਾ ਕਰਨ ‘ਤੇ ਉਤਰਿਆ। ਫਿਰ ਜਨਵਰੀ 2022 ‘ਚ ਇਸ ਨੂੰ ਵਧਾ ਕੇ 15.00 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਗਿਆ, ਅਸਲ ‘ਚ ਨਿਰਧਾਰਤ ਕੀਤੇ…

Read More