Author: editor

ਅੰਮ੍ਰਿਤਸਰ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਰੋਸ ਮਾਰਚ ਕੱਢਿਆ ਗਿਆ ਅਤੇ ਹਰਿਆਣਾ ‘ਚ ਵੱਖਰੀ ਕਮੇਟੀ ਬਣਾਉਣ ਲਈ ਬਣਾਏ ਗਏ ਐਕਟ ਨੂੰ ਰੱਦ ਕਰਨ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ। ਰੋਸ ਵਿਖਾਵੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਾਲੇ ਝੰਡੇ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਜਿਨ੍ਹਾਂ ਉੱਪਰ ਹਰਿਆਣਾ ਕਮੇਟੀ ਬਣਾਉਣ ਖ਼ਿਲਾਫ਼ ਨਾਅਰੇ ਲਿਖੇ ਹੋਏ ਸਨ। ਇਹ ਰੋਸ ਮਾਰਚ ਸ੍ਰੀ ਦਰਬਾਰ ਸਾਹਿਬ ਤੋਂ ਕਚਹਿਰੀ ਤੱਕ ਕੀਤਾ ਗਿਆ ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਰੋਸ ਮਾਰਚ ‘ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਸ਼ਾਮਲ ਸਨ। ਪੰਥਕ ਜੈਕਾਰਿਆਂ ਦੇ ਨਾਲ ਆਰੰਭ…

Read More

ਅਦਾਲਤ ਵੱਲੋਂ ਜਾਰੀ ਕੀਤੇ ਗਏ ਗੈਰਜ਼ਮਾਨਤੀ ਵਾਰੰਟਾਂ ਦੇ ਆਧਾਰ ‘ਤੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਮੰਗ ਨੂੰ ਲੈ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਉਨ੍ਹਾਂ ਸਾਹਮਣੇ ਰੱਖਿਆ। ਖਹਿਰਾ ਨੇ ਕਿਹਾ ਕਿ ਸੰਧਵਾਂ ਖ਼ਿਲਾਫ਼ ਤਰਨ ਤਾਰਨ ਦੀ ਅਦਾਲਤ ਨੇ 17 ਸਤੰਬਰ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਪੰਜਾਬ ਪੁਲੀਸ ਉਨ੍ਹਾਂ ਨੂੰ ਅਦਾਲਤੀ ਹੁਕਮਾਂ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਕਰ ਰਹੀ। ਖਹਿਰਾ ਨੇ ਡੀ.ਜੀ.ਪੀ.…

Read More

ਆਪਰੇਸ਼ਨ ਲੋਟਸ ਦਾ ਦੋਸ਼ ਲਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬੀ ਸਰਕਾਰ ਨੇ ਵਿਧਾਨ ਸਭਾ ‘ਚ ਭਰੋਸਗੀ ਮਤਾ ਲਿਆਂਦਾ ਜੋ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮਤੇ ‘ਤੇ ਹੋਈ ਵੋਟਿੰਗ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕੀਤਾ। ਹਾਕਮ ਪਾਰਟੀ ‘ਆਪ’ ਦੇ 91 ਵਿਧਾਇਕਾਂ ਨੇ ਮਤੇ ਦੇ ਹੱਕ ‘ਚ ਹੱਥ ਖੜ੍ਹੇ ਕੀਤੇ ਜਦੋਂਕਿ ਸਦਨ ‘ਚ ਉਸ ਵੇਲੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਇਕ ਇਕ ਵਿਧਾਇਕ ਨੇ ਮਤੇ ਦਾ ਵਿਰੋਧ ਨਹੀਂ ਕੀਤਾ। ਭਾਜਪਾ ਵਿਧਾਇਕ ਇਜਲਾਸ ਦੇ ਬਾਈਕਾਟ ਕਰਕੇ ਪਹਿਲਾਂ ਹੀ ਸਦਨ ‘ਚੋਂ ਗ਼ੈਰਹਾਜ਼ਰ ਸਨ। ਪਰ ਇਸ ਤੋਂ ਬਾਅਦ ਸਵਾਲ ਇਹ ਪੈਦਾ ਹੋ ਗਿਆ…

Read More

ਪਿੰਡ ਗੁਰਦਾਸ ਨੰਗਲ ਦਾ ਜਸਵਿੰਦਰ ਸਿੰਘ ਪੁਲੀਸ ਦੀ ਕਾਰਗੁਜ਼ਾਰੀ ਤੋਂ ਇੰਨਾ ਦੁਖੀ ਹੋਇਆ ਕਿ ਉਹ ‘ਸਬਕ’ ਸਿਖਾਉਣ ਲਈ ਥਾਣੇ ਦੇ ਗੇਟ ‘ਤੇ ਸੰਤਰੀ ਦੀ ਡਿਊਟੀ ਦੇ ਰਹੇ ਹੋਮਗਾਰਡ ਮੁਲਾਜ਼ਮ ਕੋਲੋਂ ਐੱਸ.ਐੱਲ.ਆਰ. ਤੇ ਕਾਰਤੂਸ ਖੋਹ ਕੇ ਫਰਾਰ ਹੋ ਗਿਆ ਜਿਸ ਨਾਲ ਪੁਲੀਸ ਨੂੰ ਭਾਜੜਾਂ ਪੈ ਗਈਆਂ। ਨੌਜਵਾਨ ਬਾਅਦ ‘ਚ ਫੇਸਬੁਕ ‘ਤੇ ਲਾਈਵ ਹੋ ਗਿਆ ਅਤੇ ਉਸ ਨੇ ਪੁਲੀਸ ਦੀ ਇਕ ਮਾਮਲੇ ‘ਚ ਕਾਰਗੁਜ਼ਾਰੀ ਬਿਆਨ ਕੀਤੀ। ਉਸ ਨੇ ਕਿਹਾ ਕਿ ਪੁਲੀਸ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਸ ਨੂੰ ਹੀ ਪਰਚਾ ਦਰਜ ਕਰਨ ਦਾ ਦਾਬਾ ਦੇ ਰਹੀ ਹੈ। ਲਾਈਵ ‘ਚ ਉਸ ਨੇ ਖੋਹੀ ਹੀ ਰਾਈਫਲ ਨਾਲ ਹੀ ਸਬਕ ਸਿਖਾਉਣ ਦੀ ਗੱਲ ਆਖੀ।…

Read More

ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ ਜੀ ਸਾਥੀਆਨ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਨੇ ਕਜ਼ਾਖਸਤਾਨ ਨੂੰ 3-2 ਨਾਲ ਹਰਾ ਕੇ ਨਾਕਆਊਟ ਪੜਾਅ ‘ਚ ਪਹੁੰਚਣ ਦੀ ਉਮੀਦ ਬਰਕਰਾਰ ਰੱਖੀ ਹੈ। ਮਹਿਲਾ ਟੀਮ ਨੇ ਵੀ ਜਰਮਨੀ ਤੋਂ ਮਿਲੀ ਹਾਰ ਤੋਂ ਉਭਰ ਕੇ ਮਿਸਰ ਨੂੰ 3-1 ਨਾਲ ਹਰਾਉਂਦਿਆਂ ਪ੍ਰੀ-ਕੁਆਰਟਰ ਫਾਈਨਲ ਲਈ ਜਗ੍ਹਾ ਪੱਕੀ ਕੀਤੀ। ਜਰਮਨੀ ਨੂੰ ਹਰਾਉਣ ਤੋਂ ਬਾਅਦ ਸਾਥੀਆਨ ਨੇ ਕਜ਼ਾਖਸਤਾਨ ਦੇ ਡੇਨਿਸ ਜੋਲੂਦੇਵ ਨੂੰ 11-1, 11-9, 11-5 ਨਾਲ ਹਰਾਇਆ। ਹਾਲਾਂਕਿ ਅਗਲੇ ਮੈਚ ‘ਚ ਕਿਰਿਲ ਗੇਰਾਸਿਮੇਂਕੋ ਨੇ ਹਰਮੀਤ ਦੇਸਾਈ ਨੂੰ 11-6, 11-8, 11-9 ਨਾਲ ਹਰਾ ਦਿੱਤਾ। ਇਸ ਮਗਰੋਂ ਮਾਨਵ ਠੱਕਰ ਨੇ ਐਲਨ ਕੁਰਮੰਗਲੀਏਵ ਨੂੰ 12-10, 11-1, 11-8 ਨਾਲ ਹਰਾ ਕੇ ਟੀਮ ਨੂੰ…

Read More

ਮੈਡੀਸਨ ਦੇ ਖੇਤਰ ‘ਚ ਇਸ ਸਾਲ ਦਾ ਨੋਬਲ ਪੁਰਸਕਾਰ ਸਵੀਡਿਸ਼ ਵਿਗਿਆਨੀ ਸਵਾਂਤੇ ਪਾਬੋ ਨੂੰ ‘ਮਨੁੱਖਾਂ ਦੇ ਵਿਕਾਸ ਬਾਰੇ’ ਖੋਜ ਲਈ ਦਿੱਤਾ ਗਿਆ ਹੈ। ਨੋਬਲ ਕਮੇਟੀ ਦੇ ਸਕੱਤਰ ਥਾਮਸ ਪਰਲਮੈਨ ਨੇ ਸਟਾਕਹੋਮ, ਸਵੀਡਨ ‘ਚ ਕੈਰੋਲਿਨਸਕਾ ਇੰਸਟੀਚਿਊਟ ‘ਚ ਇਨਾਮ ਦੇ ਜੇਤੂ ਦਾ ਐਲਾਨ ਕੀਤਾ। ਪਾਬੋ ਨੇ ਆਧੁਨਿਕ ਮਨੁੱਖਾਂ ਦੇ ‘ਜੀਨੋਮਜ਼’ ਅਤੇ ਸਾਡੀਆਂ ਨਜ਼ਦੀਕੀ ਖ਼ਤਰੇ ਵਾਲੀਆਂ ਕਿਸਮਾਂ ਨਇਏਂਡਰਥਲ ਅਤੇ ਡੇਨੀਸੋਵਨ ਦੀ ਤੁਲਨਾ ਕਰਨ ਵਾਲੀ ਖੋਜ ਦੀ ਅਗਵਾਈ ਕੀਤੀ। ਇਸ ਖੋਜ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਹੈ ਕਿ ਇਨ੍ਹਾਂ ਸਪੀਸੀਜ਼ ‘ਚ ਇਕ ਮਿਸ਼ਰਣ ਹੈ। ਮੈਡੀਸਨ ਦੇ ਨੋਬਲ ਪੁਰਸਕਾਰ ਦੇ ਨਾਲ ਹੀ ਨੋਬਲ ਪੁਰਸਕਾਰਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਭੌਤਿਕ ਵਿਗਿਆਨ, ਬੁੱਧਵਾਰ ਨੂੰ…

Read More

ਜੇਕਰ ਤੁਸੀਂ ਡਾਕਟਰ ਹੋਣ ਤਾਂ ਸਿੰਗਾਪੁਰ ਤੁਹਾਡੇ ਲਈ ਇਕ ਯੋਜਨਾ ਲੈ ਕੇ ਆ ਰਿਹਾ ਹੈ। ਇਸ ਤਹਿਤ ਸਿੰਗਾਪੁਰ ਅਗਲੇ ਤਿੰਨ ਸਾਲਾਂ ‘ਚ ਇੰਡੀਆ ਤੋਂ 180 ਜੂਨੀਅਰ ਡਾਕਟਰਾਂ ਦੀ ਭਰਤੀ ਕਰੇਗਾ। ਮੀਡੀਆ ਦੀ ਇਕ ਖ਼ਬਰ ਮੁਤਾਬਕ 10 ਅਕਤੂਬਰ ਨੂੰ ਖ਼ਤਮ ਹੋਣ ਵਾਲੇ ਇਕ ਟੈਂਡਰ ਦੇ ਤਹਿਤ 2022 ਤੋਂ 2024 ਤੱਕ ਇੰਡੀਆ ਤੋਂ ਹਰ ਸਾਲ 60 ਮੈਡੀਕਲ ਅਫ਼ਸਰਾਂ ਦੀ ਭਰਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਸਕੀਮ ਨੂੰ 2025 ਤੱਕ ਵਧਾਉਣ ਦੀ ਵੀ ਸੰਭਾਵਨਾ ਹੈ। ਸਿੰਗਾਪੁਰ ਦੀਆਂ ਜਨਤਕ ਸਿਹਤ ਸੰਸਥਾਵਾਂ ਨਾਲ ਜੁੜੀ ਇਕ ਕੰਪਨੀ ਅਨੁਸਾਰ ਸਿੰਗਾਪੁਰ ਕੰਮ ਦੇ ਬੋਝ ਨੂੰ ਘਟਾਉਣ ਅਤੇ ਆਪਣੇ ਸਿਹਤ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ…

Read More

ਲਖੀਮਪੁਰ ਖੀਰੀ ਵਿਖੇ ਕਿਸਾਨਾਂ ‘ਤੇ ਭਾਜਪਾ ਆਗੂਆਂ ਵੱਲੋਂ ਗੱਡੀ ਚੜ੍ਹਾਉਣ ਅਤੇ ਮਗਰੋਂ ਹਿੰਸਾ ‘ਚ ਕਈ ਮੌਤਾਂ ਹੋਣ ਦੀ ਘਟਨਾ ਇਕ ਸਾਲ ਪਹਿਲਾਂ ਵਾਪਰੀ ਸੀ ਅਤੇ ਅੱਜ ਵੀ ਇਸ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਉਡੀਕ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਲਖੀਮਪੁਰ ਖੀਰੀ ਹਿੰਸਾ ਦੀ ਪਹਿਲੀ ਬਰਸੀ ਮੌਕੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ ਹੈ। ਪੂਰਾ ਦੇਸ਼ ਅਜੇ ਤੱਕ ਤਿਕੁਨੀਆ ਪਿੰਡ ‘ਚ ਵਾਪਰੀ ਹਿੰਸਾ ਨੂੰ ਨਹੀਂ ਭੁੱਲਿਆ ਜਿਸ ‘ਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਣੇ ਅੱਠ ਜਣਿਆਂ ਦੀ ਜਾਨ ਜਾਂਦੀ ਰਹੀ ਸੀ। ਉਨ੍ਹਾਂ ਇਨਸਾਫ਼ ‘ਚ ਦੇਰੀ ਲਈ ਸੂਬਾ ਸਰਕਾਰ ਨੂੰ ਭੰਡਿਆ। ਉਨ੍ਹਾਂ…

Read More

ਪੰਜਾਬ ‘ਚ ਕਈ ਦਿਨਾਂ ਤੋਂ ਸਿਆਸੀ ਵਿਵਾਦ ਤੇ ਚਰਚਾ ਦਾ ਕਾਰਨ ਬਣਿਆ ‘ਆਪਰੇਸ਼ਨ ਲੋਟਸ’ ਅੱਜ ਦੁਬਾਰਾ ਸੁਰਖੀਆਂ ‘ਚ ਆ ਗਿਆ ਕਿਉਂਕਿ ਇਹ ਮੁੱਦਾ ਚੁੱਕਣ ਵਾਲੀ ਆਮ ਆਦਮੀ ਪਾਰਟੀ ਦੇ ਜਲੰਧਰ ਨਾਲ ਸਬੰਧਤ ਦੋ ਵਿਧਾਇਕ ਵਿਜੀਲੈਂਸ ਦਫ਼ਤਰ ‘ਚ ਪਹੁੰਚੇ। ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਨੇ ਮੁਹਾਲੀ ਸਥਿਤ ਵਿਜੀਲੈਂਸ ਦਫ਼ਤਰ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਹਨ ਅਤੇ ਉਨ੍ਹਾਂ ਹਾਈ ਕੋਰਟ ਦੇ ਦੋ ਵਕੀਲਾਂ ਦਾ ਨਾਂ ਲੈ ਕੇ ਨਵੀਂ ਚਰਚਾ ਛੇੜ ਦਿੱਤੀ। ਵਿਜੀਲੈਂਸ ਦਫ਼ਤਰ ਤੋਂ ਬਾਹਰ ਨਿਕਲਣ ਮਗਰੋਂ ਦੋਵੇਂ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੋ ਵਕੀਲਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਭਾਜਪਾ ‘ਚ ਸ਼ਾਮਲ…

Read More

ਸੋਸ਼ਲ ਮੀਡੀਆ ‘ਤੇ ਵਾਇਰਲ ਇਕ ਵੀਡੀਓ ‘ਚ ਪਾਕਿਸਤਾਨ ਵਿਚਲੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਜੋੜੇ ਪਹਿਨ ਕੇ ਸ਼ੂਟਿੰਗ ਕਰਨ ਤੋਂ ਵਿਵਾਦ ਭਖ ਗਿਆ ਹੈ। ਅਸਲ ‘ਚ ਇਕ ਫ਼ਿਲਮ ਦੀ ਸ਼ੂਟਿੰਗ ਪਾਕਿਸਤਾਨ ਵਾਲੇ ਲਹਿੰਦੇ ਪੰਜਾਬ ਦੇ ਅਟਕ ਜ਼ਿਲ੍ਹੇ ‘ਚ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ‘ਚ ਕੀਤੀ ਜਾ ਰਹੀ ਸੀ ਜਿਸ ਮਗਰੋਂ ਸਿੱਖ ਭਾਈਚਾਰੇ ‘ਚ ਰੋਸ ਹੈ। ਵਾਇਰਲ ਵੀਡੀਓ ‘ਚ ਕੁਝ ਵਿਅਕਤੀਆਂ ਦਾ ਗਰੁੱਪ ਮੂਵੀ ਕੈਮਰਿਆਂ ਅਤੇ ਸਹਾਇਕ ਸਟਾਫ ਸਣੇ ਗੁਰਦੁਆਰੇ ‘ਚ ਟਹਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਗੁਰਦੁਆਰਾ ਕੰਪਲੈਕਸ ‘ਚ ਮੌਕੇ ‘ਤੇ ਹਾਜ਼ਰ ਸ਼ਰਧਾਲੂਆਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਫ਼ਿਲਮ ਟੀਮ ਨੂੰ ਉਥੋਂ ਜਾਣ ਅਤੇ ਫੁਟੇਜ ਡਿਲੀਟ ਕਰਨ ਲਈ…

Read More