Author: editor

ਗੋਲੀਆਂ ਮਾਰ ਕੇ 29 ਮਈ ਨੂੰ ਕਤਲ ਕੀਤੇ ਗਏ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਮਾਮਲੇ ‘ਚ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਚੁੱਪ ਵੱਟੀ ਰੱਖਣ ‘ਤੇ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਵਾਲ ਚੁੱਕੇ ਹਨ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਇਕ-ਦੋ ਕਲਾਕਾਰਾਂ ਨੂੰ ਛੱਡ ਕੇ ਬਾਕੀ ਸਾਰੀ ਪੰਜਾਬੀ ਇੰਡਸਟਰੀ ਇਸ ਮਸਲੇ ‘ਤੇ ਚੁੱਪ ਹੈ ਤੇ ਸਿੱਧੂ ਦੇ ਹੱਕ ‘ਚ ਆਵਾਜ਼ ਚੁੱਕਣ ਵਾਲੀਆਂ ਦੋਵੇਂ ਕਲਾਕਾਰ ਕੁੜੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਲਈ ਪੰਜਾਬ ਸਰਕਾਰ ਹੀ ਨਹੀਂ, ਸਗੋਂ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਨਿਆਂਪਾਲਿਕਾ ਪ੍ਰਤੀ ਵੀ ਗੁੱਸਾ ਹੈ ਕਿਉਂਕਿ ਨਿਆਂਪਾਲਿਕਾ ਗੈਂਗਸਟਰ ਲਾਰੈਂਸ ਬਿਸ਼ਨੋਈ…

Read More

ਨਾਰਥ ਯਾਰਕ ‘ਚ ਫੁਟਬਾਲ ਅਤੇ ਬਾਸਕਟਬਾਲ ਦੀ ਸਹੂਲਤ ਵਾਲੀ ਥਾਂ ਅੰਦਰ ਫਾਇਰਿੰਗ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਜ਼ਖਮੀ ਹੋਣ ਕਾਰਨ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਏ ਗਏ ਹਨ। ਪੁਲੀਸ ਮੁਤਾਬਕ ਸ਼ਾਮ ਕਰੀਬ 7.20 ਵਜੇ ਕਈ ਲੋਕਾਂ ਨੇ ਡਫਰਿਨ ਸਟਰੀਟ ਦੇ ਪੱਛਮ ‘ਚ ਫਿੰਚ ਐਵੇਨਿਊ ਅਤੇ ਅਲਨੇਸ ਸਟਰੀਟ ਨੇੜੇ ਗੋਲੀਆਂ ਚੱਲਣ ਦੀ ਸੂਚਨਾ ਦਿੱਤੀ। ਥੋੜ੍ਹੇ ਸਮੇਂ ਬਾਅਦ ਅਧਿਕਾਰੀਆਂ ਨੇ ਲਾ ਲੀਗਾ ਸਪੋਰਟਸ ਕੰਪਲੈਕਸ ‘ਚ ਜਵਾਬ ਦਿੱਤਾ ਅਤੇ ਬੰਦੂਕ ਦੇ ਜ਼ਖ਼ਮਾਂ ਵਾਲੇ ਤਿੰਨ ਵਿਅਕਤੀਆਂ ਨੂੰ ਲੱਭਿਆ। ਪੁਲੀਸ ਨੇ ਕਿਹਾ ਕਿ ਉਨ੍ਹਾਂ ਦੀਆਂ ਸੱਟਾਂ ਗੰਭੀਰ ਤੋਂ ਲੈ ਕੇ ਜਾਨਲੇਵਾ ਤੱਕ ਸਨ। ਟੋਰਾਂਟੋ ਪੈਰਾਮੈਡਿਕ ਸੇਵਾਵਾਂ ਨੇ ਤਿੰਨਾਂ ਪੀੜਤਾਂ…

Read More

‘ਲੈਟਰ ਟੂ ਸੀ.ਐੱਮ’ ਗੀਤ ਰਿਲੀਜ਼ ਦੇ ਕੁਝ ਘੰਟੇ ਅੰਦਰ ਹੀ ਲੱਖਾਂ ਲੋਕਾਂ ਦੀ ਪਸੰਦ ਬਣਿਆ ਜਿਸ ‘ਚ ਸਿੱਧਾ ਨਿਸ਼ਾਨਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸੇਧਿਆ ਗਿਆ ਸੀ। ਸਿੱਧੂ ਮੂਸੇਵਾਲਾ ਕਤਲ ਲਈ ਇਨਸਾਫ਼ ਦੀ ਮੰਗ ਕਰਦਾ ਇਹ ਗੀਤ ਕਾਪੀਰਾਈਟ ਕਰਕੇ ਹਟਾਇਆ ਗਿਆ ਹੈ। ਗੀਤ ਨੂੰ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਵਿਵਾਦ ਦੱਸਿਆ ਗਿਆ ਹੈ। 8 ਅਕਤੂਬਰ ਨੂੰ ਰਿਲੀਜ਼ ਹੋਏ ਜੈਨੀ ਦੇ ਇਸ ਗੀਤ ਨੇ ਪੰਜਾਬ ਦੀ ਸਿਆਸਤ ‘ਚ ਹਲਚਲ ਮਚਾ ਦਿੱਤੀ। ਗੀਤ ‘ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ।…

Read More

ਦੋ ਦਹਾਕੇ ਤੱਕ ਇਕ-ਦੂਜੇ ਦੇ ਕੱਟੜ ਵਿਰੋਧੀ ਤੇ ਸ਼ਰੀਕ ਬਣ ਕੇ ਵਿਚਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ (ਦਿੱਲ) ਫਿਰ ਇਕੱਠੇ ਹੋ ਗਏ ਹਨ ਜਿਸ ਨੇ ਲੋਕਾਂ ਨੂੰ ਹੈਰਾਨ ਕੀਤਾ ਹੈ। ਏਨਾ ਹੀ ਨਹੀਂ ਅਕਾਲੀ ਦਲ (ਦਿੱਲੀ) ਬਣਾ ਕੇ ਬਾਦਲਾਂ ਨੂੰ ਦਿੱਲੀ ‘ਚ ਮਾਤ ਦੇਣ ਵਾਲੇ ਪਰਮਜੀਤ ਸਿੰਘ ਸਰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਇਕਾਈ ਦਾ ਪ੍ਰਧਾਨ ਵੀ ਬਣਾ ਦਿੱਤਾ ਹੈ। ਇਸ ਸਬੰਧੀ ਦਿੱਲੀ ‘ਚ ਰੱਖੇ ਇਕੱਠ ਦੌਰਾਨ ਸੁਖਬੀਰ ਬਾਦਲ ਨੇ ਇਸ ਨੂੰ ‘ਪੰਥਕ ਏਕਤਾ’ ਕਰਾਰ ਦਿੱਤਾ ਜਿਵੇਂ ਇਹ ਪੰਥ ਦਾ ਏਕਾ ਹੋ ਗਿਆ ਹੋਵੇ ਹਾਲਕਾਂਕਿ ਏਕਾ ਇਨ੍ਹਾਂ ਦੋਹਾਂ ਧਿਰਾਂ ਦਾ ਹੋਇਆ ਹੈ…

Read More

ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੁਲਾਕਾਤ ਦੌਰਾਨ ਮੰਗਾਂ ਮੰਨਣ ਦੇ ਭਰੋਸੇ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸੰਗਰੂਰ ਵਿਚਲੀ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਾ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗੱਲੀਬਾਤੀਂ ਮੰਗਾਂ ਮੰਨਣੀਆਂ ਹੋਰ ਗੱਲ ਹੈ ਪਰ ਇਨ੍ਹਾਂ ‘ਤੇ ਅਮਲ ਕਰਨਾ ਦੂਜੀ ਗੱਲ ਹੈ। ਇਸ ਲਈ ਜੇਕਰ ਸਰਕਾਰ ਸੰਜੀਦਾ ਹੈ ਤਾਂ ਮੰਨੀਆਂ ਮੰਗਾਂ ਲਾਗੂ ਕਰ ਦੇਵੇ ਜਿਸ ਤੋਂ ਬਾਅਦ ਕਿਸਾਨ ਮੋਰਚਾ ਚੁੱਕ ਲੈਣਗੇ। ਇਸ ਸਮੇਂ ਕਿਸਾਨਾਂ ਨੇ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੱਕ ਦਿਨ-ਰਾਤ ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ। ਪੱਕੇ ਮੋਰਚੇ ‘ਚ ਸ਼ਾਮਲ ਵੱਡੀ ਗਿਣਤੀ ‘ਚ ਕਿਸਾਨ…

Read More

ਰਾਂਚੀ ਦੇ ਜੀ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਗਏ ਦੂਜੇ ਵਨ ਡੇ ਮੈਚ ‘ਚ ਇੰਡੀਆ ਦੀ ਟੀਮ ਜੇਤੂ ਰਹੀ। ਟੀਮ ਇੰਡੀਆ ਨੇ ਸਾਊਥ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਇਹ ਜਿੱਤ ਦਰਜ ਕੀਤੀ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਨਿਰਧਾਰਤ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 278 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਇੰਡੀਆ ਨੂੰ ਜਿੱਤ ਲਈ 279 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ ਸ਼੍ਰੇਅਸ ਅਈਅਰ ਦੇ ਸੈਂਕੜੇ ਤੇ ਈਸ਼ਾਨ ਕਿਸ਼ਨ ਦੇ ਅਰਧਸੈਂ ਕੜੇ ਨਾਲ 45.5 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 282 ਦੌੜਾਂ ਬਣਾਈਆਂ ਤੇ ਮੈਚ ਨੂੰ 7…

Read More

ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਇਕ ਮੈਚ ‘ਚ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਨੂੰ 71 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਦੀ ਟੀਮ ਜੇਤੂ ਰਹੀ। ਪਾਕਿਸਤਾਨੀ ਨੇ ਇਹ ਜਿੱਤ ਆਲੀਆ ਰਿਆਜ਼ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਹਾਸਲ ਕੀਤੀ ਜਿਸ ਨੇ ਨਾਬਾਦ 57 ਦੌੜਾਂ ਬਣਾਈਆਂ। ਟੂਰਨਾਮੈਂਟ ‘ਚ ਥਾਈਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨੀ ਮਹਿਲਾ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ 7 ਅਕਤੂਬਰ ਨੂੰ ਇੰਡੀਆ ਖ਼ਿਲਾਫ਼ ਅਤੇ ਹੁਣ ਯੂ.ਏ.ਈ. ਖ਼ਿਲਾਫ਼ ਜਿੱਤ ਦਰਜ ਕੀਤੀ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਪਾਕਿਸਤਾਨ ਨੇ ਬੱਲੇਬਾਜ਼ ਮੁਨੀਬਾ ਅਲੀ ਦੀਆਂ 43 ਦੌੜਾਂ (ਪੰਜ ਚੌਕੇ, ਇਕ ਛੱਕਾ) ਤੋਂ ਬਾਅਦ ਰਿਆਜ਼ ਦਾ 36 ਗੇਂਦਾਂ ‘ਤੇ ਅਰਧ ਸੈਂਕੜਾ (ਪੰਜ…

Read More

ਅਮਰੀਕਾ ਨੇ 28 ਮਾਰਚ ਤੋਂ ਹੁਣ ਤੱਕ ਇੰਡੀਆ ਯਾਤਰਾ ਲਈ ਚਾਰ ਵਾਰ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਹਰ ਵਾਰ ਇੰਡੀਆ ਨੂੰ ਲੈਵਲ ‘ਚ ਵਰਗ ‘ਚ ਰੱਖਿਆ ਹੈ। ਅਮਰੀਕਾ ਲੈਵਲ ਦੋ ‘ਚ ਆਉਂਦੇ ਮੁਲਕਾਂ ‘ਚ ਜਾਣ ਦੇ ਇੱਛੁਕ ਤੇ ਯੋਜਨਾ ਬਣਾਈ ਬੈਠੇ ਆਪਣੇ ਨਾਗਰਿਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੰਦਾ ਹੈ। ਅਮਰੀਕਾ ‘ਚ ਯਾਤਰਾ ਐਡਵਾਈਜ਼ਰੀ ਦਾ ਅਮਲ ਕਈ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਜਾਂਦੀ ਐਡਵਾਈਜ਼ਰੀ ਨੂੰ ਹੁਣ ਚਾਰ ਵੱਖੋ ਵੱਖਰੇ ਕਲਰ-ਕੋਡ ਵਾਲੇ 1 ਤੋਂ 4 ਲੈਵਲਾਂ ‘ਚ ਵੰਡਿਆ ਗਿਆ ਹੈ। ਪਹਿਲਾ ਲੈਵਲ ਜਿਸ ਦਾ ਕਲਰ ਕੋਡ ਸਫ਼ੈਦ (ਵ੍ਹਾਈਟ) ਹੈ, ਨੂੰ ਯਾਤਰਾ ਲਈ ਸਭ ਤੋਂ…

Read More

ਨਾਈਜੀਰੀਆ ਦੇ ਅੰਬਾਰਾ ਸੂਬੇ ‘ਚ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 76 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਜਾਰੀ ਬਿਆਨ ‘ਚ ਕਿਸ਼ਤੀ ਪਲਟਣ ‘ਚ 76 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਚਾਅ ਏਜੰਸੀਆਂ ਨੇ ਅਧਿਕਾਰਤ ਤੌਰ ‘ਤੇ ਇਸ ਦੁਖਾਂਤ ‘ਚ ਮਰਨ ਵਾਲਿਆਂ ਦੀ ਗਿਣਤੀ ਦੀ ਜਾਣਕਾਰੀ ਦਿੱਤੀ ਸੀ ਅਤੇ ਦੁੱਖ ਪ੍ਰਗਟ ਕੀਤਾ ਸੀ। ਬਿਆਨ ਅਨੁਸਾਰ ਖੇਤਰ ‘ਚ ਹੜ੍ਹ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਨਾਮਬਰਾ ਸੂਬੇ ਦੇ ਓਗਬਾਰੂ ਖੇਤਰ ‘ਚ 85 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਯਾਤਰੀ ਕਿਸ਼ਤੀ ਪਲਟ ਗਈ। ਸਥਾਨਕ ਮੀਡੀਆ ਨੇ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਦੱਖਣ-ਪੂਰਬੀ ਖੇਤਰ ਕੋਆਰਡੀਨੇਟਰ ਥਿਕਮੈਨ ਤਨਿਮੂ…

Read More

ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹਿਣ ਤੋਂ ਇਲਾਵਾ ਕੇਂਦਰ ‘ਚ ਮੰਤਰੀ ਰਹੇ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਦਾ ਗੁਰੂਗਰਾਮ ਦੇ ਨਿੱਜੀ ਹਸਪਤਾਲ ‘ਚ ਅੱਜ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਣ ਕਾਰਨ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਮੁਲਾਇਮ ਯਾਦਵ ਸਰਗਰਮ ਸਿਆਸਤ ‘ਚ ਸ਼ਾਮਲ ਹੋਣ ਤੋਂ ਪਹਿਲਾਂ ਅਧਿਆਪਨ ਕਿੱਤੇ ‘ਚ ਸਨ। ਉਹ 1967 ਤੋਂ 1996 ਤੱਕ ਅੱਠ ਵਾਰ ਯੂ.ਪੀ. ਅਸੈਂਬਲੀ ਲਈ ਚੁਣੇ ਗਏ। 1996 ਤੋਂ ਸੱਤ ਵਾਰ ਲੋਕ ਸਭਾ ਮੈਂਬਰ ਰਹੇ। 1989 ‘ਚ ਪਹਿਲੀ ਵਾਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਉਹ ਸਪਾ ‘ਚ ਨੇਤਾ ਜੀ ਦੇ ਨਾਂ ਨਾਲ…

Read More