Author: editor

ਨੀਦਰਲੈਂਡ ਨੇ ਬਾਸ ਡੀ ਲੀਡ (30 ਦੌੜਾਂ, ਦੋ ਵਿਕਟਾਂ) ਦੇ ਹਰਫਨਮੌਲਾ ਪ੍ਰਦਰਸ਼ਨ ਅਤੇ ਵਿਕਰਮਜੀਤ ਸਿੰਘ ਦੀਆਂ 39 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਈ.ਸੀ.ਸੀ. ਟੀ-20 ਵਰਲਡ ਕੱਪ ਦੇ ਪਹਿਲੇ ਦੌਰ ‘ਚ ਨਾਮੀਬੀਆ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਗਰੁੱਪ-ਏ ਦੇ ਮੈਚ ‘ਚ ਨਾਮੀਬੀਆ ਨੇ ਨੀਦਰਲੈਂਡ ਨੂੰ 122 ਦੌੜਾਂ ਦਾ ਟੀਚਾ ਦਿੱਤਾ ਜਿਸ ਨੂੰ ਡੱਚ ਟੀਮ ਨੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਨੀਦਰਲੈਂਡ 13 ਓਵਰਾਂ ‘ਚ 90/1 ਦੇ ਸਕੋਰ ਨਾਲ ਟੀਚੇ ਵੱਲ ਆਸਾਨੀ ਨਾਲ ਅੱਗੇ ਵਧ ਰਿਹਾ ਸੀ, ਪਰ ਅਗਲੇ ਚਾਰ ਓਵਰਾਂ ‘ਚ ਉਸਨੇ ਸਿਰਫ 12 ਦੌੜਾਂ ਬਣਾਈਆਂ ਅਤੇ ਚਾਰ ਵਿਕਟਾਂ ਗੁਆ ਦਿੱਤੀਆਂ। ਸੈੱਟ ਬੱਲੇਬਾਜ਼ ਮੈਕਸ ਓਡੌ ਦੇ ਰਨ…

Read More

ਟੀ-20 ਵਰਲਡ ਕੱਪ ਦੇ ਇਕ ਮੁਕਾਬਲੇ ‘ਚ ਸਿਕੰਦਰ ਰਜ਼ਾ (82 ਦੌੜਾਂ, ਇਕ ਵਿਕਟ) ਦੇ ਆਲਰਾਊਂਡਰ ਪ੍ਰਦਰਸ਼ਨ ਅਤੇ ਬਲੇਸਿੰਗ ਮੁਜਰਬਜ਼ਾਨੀ (15/3) ਦੀ ਤਿੱਖੀ ਗੇਂਦਬਾਜ਼ੀ ਦੀ ਬਦੌਲਤ ਜ਼ਿੰਬਾਬਵੇ ਨੇ ਆਇਰਲੈਂਡ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਜ਼ਿੰਬਾਬਵੇ ਨੇ ਗਰੁੱਪ ਬੀ ਦੇ ਆਪਣੇ ਪਹਿਲੇ ਮੈਚ ‘ਚ ਆਇਰਲੈਂਡ ਨੂੰ 175 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਆਇਰਲੈਂਡ ਦੀ ਟੀਮ 143 ਦੌੜਾਂ ਹੀ ਬਣਾ ਸਕੀ। ਆਇਰਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਰੇਗਿਸ ਚੱਕਾਬਵਾ ਨੂੰ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਆਊਟ ਕੀਤਾ। ਕ੍ਰੇਗ ਇਰਵਿਨ ਅਤੇ ਵੇਸਲੇ ਮਧਵੇਰੇ ਨੇ ਦੂਜੀ ਵਿਕਟ ਲਈ 37 ਦੌੜਾਂ ਜੋੜੀਆਂ ਪਰ ਦੋਵੇਂ 37 ਦੌੜਾਂ ਦੇ ਕੁੱਲ…

Read More

ਇੰਡੀਆ ਦੇ 16 ਸਾਲਾ ਗਰੈਂਡਮਾਸਟਰ ਡੀ. ਗੁਕੇਸ਼ ਨੇ ਏਮਚੈੱਸ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਨੌਵੇਂ ਗੇੜ ‘ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ 29 ਚਾਲਾਂ ‘ਚ ਹਰਾ ਦਿੱਤਾ। ਉਹ ਵਿਸ਼ਵ ਚੈਂਪੀਅਨ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਇੰਡੀਆ ਦੇ 19 ਸਾਲਾ ਅਰਜੁਨ ਏਰੀਗੈਸੀ ਨੇ ਕਾਰਲਸਨ ਨੂੰ ਹਰਾਇਆ ਸੀ। ਚੇਨਈ ਦਾ ਗੁਕੇਸ਼ ਹੁਣ ਪੋਲੈਂਡ ਦੇ ਜਾਨ ਕ੍ਰਿਸਟੋਫ ਡੂਡਾ (25 ਅੰਕ) ਅਤੇ ਅਜ਼ਰਬਾਇਜਾਨ ਦੇ ਸ਼ਖਰੀਯਾਰ ਮਾਮੇਦਿਆਰੋਵ (23 ਅੰਕ) ਤੋਂ ਪਿੱਛੇ ਤੀਜੇ ਸਥਾਨ ‘ਤੇ ਹੈ। ਗੁਕੇਸ਼ ਦੇ 21 ਅੰਕ ਹਨ। ਗੁਕੇਸ਼ ਦੀ ਉਮਰ 16 ਸਾਲ ਚਾਰ ਮਹੀਨੇ ਹੈ। ਇਸ ਤੋਂ…

Read More

ਟੀ-20 ਵਰਲਡ ਕੱਪ ‘ਚ ਅੱਜ ਇਕ ਹੋਰ ਵੱਡਾ ਉਲਟਫੇਰ ਹੋਇਆ ਜਦੋਂ ਸਕਾਟਲੈਂਡ ਦੀ ਟੀਮ ਨੇ ਦੋ ਵਾਰ ਦੀ ਚੈਂਪੀਅਨ ਵੈਸਟ ਇੰਡੀਜ਼ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਜਾਰਜ ਮੰਸੀ ਦੇ ਅਰਧ ਸੈਂਕੜੇ (ਅਜੇਤੂ 66) ਅਤੇ ਮਾਰਕ ਵਾਟ (12/3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਸਕਾਟਲੈਂਡ ਨੇ ਸੋਮਵਾਰ ਨੂੰ ਇਹ ਜਿੱਤ ਦਰਜ ਕੀਤੀ। ਸਕਾਟਲੈਂਡ ਨੇ ਗਰੁੱਪ-ਬੀ ਦੇ ਮੈਚ ‘ਚ ਮੰਸੀ ਦੀਆਂ 53 ਗੇਂਦਾਂ ‘ਤੇ 9 ਚੌਕਿਆਂ ਦੀ ਮਦਦ ਨਾਲ 66 ਦੌੜਾਂ ਦੀ ਮਦਦ ਨਾਲ ਵੈਸਟ ਇੰਡੀਜ਼ ਨੂੰ 161 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ‘ਚ ਵੈਸਟ ਇੰਡੀਜ਼ ਦੀ ਟੀਮ 118 ਦੌੜਾਂ ‘ਤੇ ਆਲ ਆਊਟ ਹੋ ਗਈ। ਜੇਸਨ ਹੋਲਡਰ ਨੇ 33 ਗੇਂਦਾਂ…

Read More

ਪ੍ਰਭੂ ਯਿਸ਼ੂ ਮਸੀਹ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਰੋਸ ਵਜੋਂ ਈਸਾਈ ਭਾਈਚਾਰੇ ਨੇ ਅੱਜ ਜਲੰਧਰ ਦੇ ਪੀ.ਏ.ਪੀ. ਚੌਕ ‘ਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਧਰਨਾ ਦਿੱਤਾ। ਧਰਨਾਕਾਰੀਆਂ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਵੱਲੋਂ ਪ੍ਰਭੂ ਯਿਸ਼ੂ ‘ਤੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ ‘ਚ ਨੈਸ਼ਨਲ ਹਾਈਵੇਅ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਦੇਰ ਰਾਤ ਪੁਲੀਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੱਲੋਂ ਭਾਈਚਾਰੇ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਉਹ ਪ੍ਰਦਰਸ਼ਨ ਕਰਨ ਪਰ ਇਕ ਪਾਸੇ ‘ਤੇ ਸਟੇਜ ਲਗਾ ਕੇ। ਈਸਾਈ ਭਾਈਚਾਰੇ ਵੱਲੋਂ ਪੀ.ਏ.ਪੀ. ਗਰਾਊਂਡ…

Read More

ਪੰਜਾਬੀ ਮੂਲ ਦੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਤੋਂ ਲੈ ਕੇ ਐੱਮ.ਪੀ.ਪੀ. ਦੀਆਂ ਚੋਣਾਂ ‘ਚ ਦਹਾਕਿਆਂ ਤੋਂ ਜਿੱਤ ਦਰਜ ਕਰਦੇ ਆਏ ਹਨ। ਸੂਬਿਆਂ ਦੀਆਂ ਸਰਕਾਰਾਂ ਤੋਂ ਇਲਾਵਾ ਫੈਡਰਲ ਸਰਕਾਰ ‘ਚ ਵੀ ਮੰਤਰੀ ਬਣੇ ਹਨ। ਟਰੂਡੋ ਸਰਕਾਰ ‘ਚ ਪੰਜਾਬੀ ਮੂਲ ਦੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਕਾਫੀ ਗਿਣਤੀ ‘ਚ ਮੰਤਰੀ ਬਣੇ। ਪਰ ਹਾਲ ਹੀ ‘ਚ ਸਰੀ ਦੀਆਂ ਮਿਉਂਸੀਪਲ ਚੋਣਾਂ ‘ਚ ਪੰਜਾਬੀ ਉਮੀਦਵਾਰ ਬਹੁਤਾ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਵਾਰ ਤਿੰਨ ਪੰਜਾਬੀ ਹੈਰੀ ਬੈਂਸ, ਮਨਦੀਪ ਨਾਗਰਾ ਤੇ ਪਰਦੀਪ ਕੌਰ ਕੂਨਰ ਕੌਂਸਲਰ ਬਣੇ ਹਨ। ਉਧਰ ਪਿਛਲੀ ਵਾਰ ਦੀ ਕੌਂਸਲਰ ਬਰੈਂਡਾ ਲੌਕ ਨੇ ਤਤਕਾਲੀ ਮੇਅਰ ਡਗ ਮਕੱਲਮ ਅਤੇ ਸੰਸਦ ਮੈਂਬਰ ਸੁੱਖ ਧਾਲੀਵਾਲ ਸਮੇਤ ਬਾਕੀ ਉਮੀਦਵਾਰਾਂ ਨੂੰ ਹਰਾ…

Read More

ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਪੁੱਤਰ ਦੇ ਕਤਲ ਦੇ ਮਾਮਲੇ ‘ਚ ਇਨਸਾਫ਼ ਦੀ ਆਸ ਛੱਡ ਦਿੱਤੀ ਹੈ। ਮਰਹੂਮ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ, ‘ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸਾਨੂੰ ਕਿਸੇ ਸਰਕਾਰ, ਪੁਲੀਸ ਤੋਂ ਇਨਸਾਫ਼ ਮਿਲਣ ਦੀ ਉਮੀਦ ਨਹੀਂ ਰਹੀ ਹੈ ਅਤੇ ਇਸ ‘ਤੇ ਸਿਰਫ ਲਿੱਪਾ-ਪੋਚੀ ਕੀਤੀ ਜਾ ਰਹੀ ਹੈ। ਪੰਜਾਬ ਪੁਲੀਸ ਗੈਂਗਸਟਰਾਂ ਦੇ ਫ਼ਰਜ਼ੀ ਪੁਲੀਸ ਰਿਮਾਂਡ ਲੈ ਕੇ ਦਿਖਾਵਾ ਕਰਨ ‘ਚ ਲੱਗੀ ਹੋਈ ਹੈ, ਨਹੀਂ ਤਾਂ ਪੁਲੀਸ ਰਿਮਾਂਡ ਤੋਂ ਬਾਅਦ ਮੁਲਜ਼ਮ ਤੁਰਨ-ਫਿਰਨ ਜੋਗਾ ਨਹੀਂ ਰਹਿੰਦਾ, ਪਰ ਸਾਰੇ ਗੈਂਗਸਟਰ ਹੱਸਦੇ-ਖੇਡਦੇ ਦੇਖੇ ਜਾ ਰਹੇ ਹਨ। ਇਨਸਾਫ ਲੈਣ ਲਈ…

Read More

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ‘ਆਪ’ ਪਾਰਟੀ ਦੇ ਵਜ਼ੀਰਾਂ ਦੀ ਤੁਲਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਕਰਨ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਮੰਤਰੀ ਸਤਿੰਦਰ ਜੈਨ ਅਜੋਕੇ ਦੌਰ ਦੇ ਭਗਤ ਸਿੰਘ ਹਨ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਆਬਕਾਰੀ ਨੀਤੀ ‘ਚ ਸਿਸੋਦੀਆ ਤੋਂ ਪੁੱਛਗਿੱਛ ਕਰ ਰਹੀ ਹੈ ਜਦਕਿ ਦੂਜੇ ਪਾਸੇ ਈ.ਡੀ. ਨੇ ਜੈਨ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਂਗਰਸ ਕਿਸਾਨ ਸੈੱਲ ਦੇ ਕੌਮੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਟਵੀਟ ਕਰ ਕੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਤੋਂ ਮੁਆਫ਼ੀ ਮੰਗਣ ਲਈ…

Read More

ਪੰਜਾਬ ਦੇ ਬਟਾਲਾ ਤੋਂ ਇਕ ਡਾਕਟਰ ਕਰੀਬ ਅੱਠ ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਉਸ ਦਾ ਰੁਪਿਆਂ ਤੇ ਜ਼ਰੂਰੀ ਕਾਗਜ਼ਾਂ ਨਾਲ ਭਰਿਆ ਬਟੂਆ ਡਿੱਗ ਪਿਆ। ਹੁਣ ਕਈ ਮਹੀਨੇ ਬੀਤ ਜਾਣ ਮਗਰੋਂ ਇਕ ਨੌਜਵਾਨ ਨੇ ਅਮਰੀਕਾ ‘ਚ ਡਿੱਗਿਆ ਬਟੂਆ ਉਸੇ ਤਰ੍ਹਾਂ ਲਿਆ ਕੇ ਇਸ ਡਾਕਟਰ ਨੂੰ ਬਟਾਲਾ ‘ਚ ਆ ਕੇ ਦਿੱਤਾ ਜਿੱਤ ‘ਤੇ ਡਾਕਟਰ ਸਮੇਤ ਉਸ ਦੇ ਪਰਿਵਾਰ ਦੀ ਹੈਰਾਨੀ ਦੀ ਹੱਦ ਨਾ ਰਹੀ। ਡਾ. ਸਤਨਾਮ ਸਿੰਘ ਨਿੱਝਰ ਕਰੀਬ 8 ਮਹੀਨੇ ਪਹਿਲਾਂ ਅਮਰੀਕਾ ਗਏ ਸਨ ਜਿੱਥੇ ਉਨ੍ਹਾਂ ਦਾ ਬਟੂਆ ਗੁੰਮ ਹੋ ਗਿਆ ਸੀ। ਉਨ੍ਹਾਂ ਦੀ ਬਟਾਲਾ ਸਥਿਤ ਰਿਹਾਇਸ਼ ‘ਤੇ ਇਕ ਨੌਜਵਾਨ ਬਟੂਆ ਦੇਣ ਲਈ ਪਹੁੰਚ ਗਿਆ ਜਿਸ ‘ਚ 40 ਹਜ਼ਾਰ ਰੁਪਏ…

Read More

ਨੈਸ਼ਨਲ ਹੈਲਥ ਮਿਸ਼ਨ ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਾਲੰਟੀਅਰਾਂ ਵੱਲੋਂ ਨੌਕਰੀ ‘ਤੇ ਬਹਾਲੀ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ ਸਰਕਾਰ ਵਿਰੁੱਧ ਕਾਲੀ ਦੀਵਾਲੀ ਮਨਾਈ ਗਈ। ਜਾਣਕਾਰੀ ਅਨੁਸਾਰ ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਾਲੰਟੀਅਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਬਨਾਸਰ ਬਾਗ ‘ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਰੈਲੀ ਮਗਰੋਂ ਸ਼ਹਿਰ ‘ਚ ਰੋਸ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਬੱਸ ਅੱਡੇ ਨੇੜੇ ਲਾਲ ਬੱਤੀ ਚੌਕ ‘ਚ ਲਗਪਗ ਤਿੰਨ ਘੰਟੇ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿਘ, ਮੀਤ ਪ੍ਰਧਾਨ ਗੌਰਵ ਜੁਨੇਜਾ ਅਤੇ ਸੂਬਾ…

Read More