‘ਹੈਲੋਵੀਨ’ ਦੌਰਾਨ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਭੀੜ ਵੱਲੋਂ ਤੰਗ ਗਲੀ ‘ਚ ਵੜਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮਚੀ ਭਗਦੜ ‘ਚ 151 ਲੋਕਾਂ ਦੀ ਮੌਤ ਗਈ ਹੈ ਜਦਕਿ 82 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਘਟਨਾ ਕਾਰਨ ਪੂਰੀ ਦੁਨੀਆ ‘ਚ ਸੋਗ ਦੀ ਲਹਿਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਰਿਸ਼ੀ ਸੁਨਕ, ਅਮਰੀਕਨ ਰਾਸ਼ਟਰਪਤੀ ਜੋਅ ਬਾਇਡੇਨ ਸਮੇਤ ਕਈ ਗਲੋਬਲ ਨੇਤਾਵਾਂ ਨੇ ਇਸ ਘਟਨਾ ‘ਤੇ ਸੋਗ ਜਤਾਇਆ ਹੈ। ਐਮਰਜੈਂਸੀ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਰਾਜਧਾਨੀ ਦੇ ਇਟਾਵੋਨ ਜ਼ਿਲ੍ਹੇ ‘ਚ ਭਗਦੜ ਤੋਂ ਬਾਅਦ ਸੜਕਾਂ ‘ਤੇ ਪਏ ਲੋਕਾਂ ਨੂੰ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਸਿਓਲ ਦੇ ਯੋਂਗਸਾਨ ਫਾਇਰ ਡਿਪਾਰਟਮੈਂਟ ਦੇ ਮੁਖੀ ਚੋਈ ਸੇਓਂਗ-ਬੀਓਮ ਦੇ ਅਨੁਸਾਰ ਮਰਨ ਵਾਲੇ ਅਤੇ ਜ਼ਖਮੀਆਂ ‘ਚ ਜ਼ਿਆਦਾਤਰ 20 ਸਾਲ ਦੇ ਬਾਲਗ ਅਤੇ ਨੌਜਵਾਨ ਸਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ‘ਚ 19 ਵਿਦੇਸ਼ੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਨਾਗਰਿਕਤਾ ਤੁਰੰਤ ਨਹੀਂ ਦੱਸੀ ਗਈ। ਜ਼ਖਮੀਆਂ ‘ਚੋਂ 19 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਆਊਟਡੋਰ ‘ਹੈਲੋਵੀਨ’ ਜਸ਼ਨ ਲਈ ਇਟੇਵਨ ਵਿਖੇ ਲਗਭਗ 100,000 ਲੋਕ ਇਕੱਠੇ ਹੋਏ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ‘ਕੈਨੇਡੀਅਨ ਲੋਕਾਂ ਦੀ ਤਰਫੋਂ, ਮੈਂ ਅੱਜ ਸਿਓਲ ‘ਚ ਇਕ ਘਾਤਕ ਭਗਦੜ ਤੋਂ ਬਾਅਦ ਦੱਖਣੀ ਕੋਰੀਆ ਦੇ ਲੋਕਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਭੇਜ ਰਿਹਾ ਹਾਂ। ਮੈਂ ਇਸ ਤ੍ਰਾਸਦੀ ਤੋਂ ਪ੍ਰਭਾਵਿਤ ਸਾਰੇ ਲੋਕਾਂ ਬਾਰੇ ਸੋਚ ਰਿਹਾ ਹਾਂ ਅਤੇ ਜੋ ਜ਼ਖਮੀ ਹੋਏ ਹਨ ਉਨ੍ਹਾਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰ ਰਿਹਾ ਹਾਂ।