ਐੱਫ.ਆਈ.ਐੱਚ. ਹਾਕੀ ਪ੍ਰੋ ਲੀਗ ਮੈਚਾਂ ‘ਚ ਵਰਲਡ ਚੈਂਪੀਅਨ ਜਰਮਨੀ ਅਤੇ ਆਸਟਰੇਲੀਆ ਖ਼ਿਲਾਫ਼ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਕਰੇਗਾ। ਮਿਡਫੀਲਡਰ ਹਾਰਦਿਕ ਸਿੰਘ ਨੂੰ ਟੀਮ ਦਾ ਉਪ ਕਪਤਾਨ ਥਾਪਿਆ ਗਿਆ ਹੈ। ਟੀਮ ‘ਚ ਮਾਹਿਰ ਗੋਲਕੀਪਰ ਪੀ.ਆਰ. ਸ੍ਰੀਜੇਸ਼ ਵੀ ਹੈ। ਪਵਨ ਨੂੰ ਕ੍ਰਿਸ਼ਨ ਪਾਠਕ ਦੀ ਥਾਂ ਟੀਮ ‘ਚ ਲਿਆ ਗਿਆ ਹੈ। ਪਾਠਕ ਆਪਣੇ ਵਿਆਹ ਸਬੰਧੀ ਰੁਝੇਵਿਆਂ ਕਾਰਨ ਟੀਮ ‘ਚੋਂ ਬਾਹਰ ਹੈ। ਹਰਮਨਪ੍ਰੀਤ ਨਾਲ ਜੁਗਰਾਜ ਸਿੰਘ, ਨੀਲਮ ਸਨਜੀਤ ਜ਼ੈੱਸ, ਜਰਮਨਪ੍ਰੀਤ ਸਿੰਘ, ਸੁਮਿਤ, ਮਨਜੀਤ ਅਤੇ ਮਨਪ੍ਰੀਤ ਸਿੰਘ ਟੀਮ ਦੇ ਡਿਫੈਂਡਰ ਦੀ ਜ਼ਿੰਮੇਵਾਰੀ ਸੰਭਾਲਣਗੇ ਜਦਕਿ ਮਿਡਫੀਲਡ ‘ਚ ਹਾਰਦਿਕ, ਵਿਵੇਕ ਸਾਗਰ ਪ੍ਰਸਾਦ, ਮੋਈਰੰਗਥਮ ਰਬੀਚੰਦਰ ਸਿੰਘ, ਵਿਸ਼ਣੂਕਾਂਤ ਸਿੰਘ, ਦਿਲਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਰਾਜ ਕੁਮਾਰ ਪਾਲ ਵਰਗੇ ਖਿਡਾਰੀ ਹੋਣਗੇ। ਆਸਟਰੇਲੀਆ ਦੇ ਡੇਵਿਡ ਜੌਹਨ ਅਤੇ ਬੀ.ਜੇ. ਕਰੀਅੱਪਾ ਨੂੰ ਸ਼ਿਵੇਂਦਰ ਸਿੰਘ ਨਾਲ ਅਗਲੇ ਮੈਚਾਂ ਲਈ ਅੰਤਰਿਮ ਕੋਚ ਵਜੋਂ ਨਾਮਜ਼ਦ ਕੀਤਾ ਗਿਆ ਹੈ।