ਸੈਰ ਸਪਾਟਾ ਵਿਭਾਗ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੈਯੰਤੀ ਮੌਕੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ, ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਅਤੇ ਪੰਜ ਪਿਆਰਾ ਪਾਰਕ ਨੂੰ ਬਹੁਤ ਹੀ ਸੁੰਦਰ ਤੇ ਮਨਮੋਹਕ ਢੰਗ ਨਾਲ ਰੁਸ਼ਨਾਇਆ ਗਿਆ। ਵਿਸ਼ਵ ਟੂਰਿਜਮ ਦਿਹਾੜੇ ਮੌਕੇ ਇੱਥੇ ਆਉਣ ਵਾਲੇ ਸੈਲਾਨੀਆਂ ਦਾ ਸਟਾਫ ਵੱਲੋ ਭਰਵਾ ਸਵਾਗਤ ਕੀਤਾ ਗਿਆ ਅਤੇ ਆਡੀਟਾਰੀਅਮ ‘ਚ ਪ੍ਰਭਾਵਸਾ਼ਲੀ ਸੱਭਿਆਚਾਰਕ ਸਮਾਰੋਹ ਕਰਵਾਇਆ ਗਿਆ। ਵਿਰਾਸਤ-ਏ-ਖਾਲਸਾ ਤੇ ਦਾਸਤਾਨ-ਏ-ਸ਼ਹਾਦਤ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਦੀ ਚਿਰਕੋਣੀ ਮੰਗ ਵੀ ਪੂਰੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਸੈਲਾਨੀਆਂ ਦੀ ਮੰਗ ਉਤੇ ਮਿਊਜੀਅਮ ਦੇਖਣ ਲਈ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਲੋਕਾਂ ਦੀ ਸਹੂਲਤ ਲਈ ਆਨਲਾਈਨ ਬੂਕਿੰਗ ਦੀ ਸੁਰੂਆਤ ਕਰ ਦਿੱਤੀ ਗਈ ਹੈ ਜੋ ਇੱਕ ਵੱਡੀ ਸੌਗਾਤ ਲੋਕਾਂ ਨੂੰ ਮਿਲੀ ਹੈ। ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੁਨੀਆਂ ਦੇ ਬਿਹਤਰੀਨ ਮਿਊਜ਼ੀਅਮ ਵਜੋਂ ਦਰਜ ਹੋ ਚੁੱਕਾ ਹੈ ਅਤੇ ਇਥੇ ਰੋਜ਼ਾਨਾ ਹਜ਼ਾਰਾਂ ਸੈਲਾਨੀ ਆਉਂਦੇ ਹਨ, ਜੋ ਲੰਮੀਆਂ ਕਤਾਰਾਂ ‘ਚ ਘੰਟਿਆਂਬੱਧੀ ਇੰਤਜ਼ਾਰ ਕਰਦੇ ਹਨ। ਤਕਨਾਲੋਜੀ ਦੇ ਯੁੱਗ ‘ਚ ਜਦੋਂ ਹਰ ਪਾਸੇ ਡਿਜੀਟਲ ਸੁਰੂਆਤ ਹੋ ਰਹੀ ਹੈ ਤਾਂ ਸੈਲਾਨੀਆਂ ਵੱਲੋਂ ਵਾਰ ਵਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਆਨਲਾਈਨ ਬੂਕਿੰਗ ਦੇ ਪ੍ਰਬੰਧ ਕੀਤੇ ਜਾਣ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸੈਰ ਸਪਾਟਾ ਵਿਭਾਗ ਨੂੰ ਆਨਲਾਈਨ ਬੂਕਿੰਗ ਦੀ ਸ਼ੁਰੂਆਤ ਕਰਨ ਲਈ ਕਿਹਾ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਬਿਨਾਂ ਦੇਰੀ ਵਿਸ਼ਵ ਸੈਰ ਸਪਾਟਾ ਦਿਹਾੜੇ ਮੌਕੇ ਇਹ ਸੁਰੂਆਤ ਕਰ ਦਿੱਤੀ ਹੈ। ਟੂਰਿਜ਼ਮ ਵਿਭਾਗ ਦੀ ਵੈੱਬਸਾਈਟ ਉਤੇ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ-ਏ-ਸ਼ਹਾਦਤ ਦੇਖਣ ਲਈ ਰਜਿਸਟ੍ਰੇਸ਼ਨ ਦੀ ਸੁਰੂਆਤ ਹੋ ਚੁੱਕੀ ਹੈ ਜਿਸ ਦੀ ਸੈਲਾਨੀਆਂ ਨੇ ਸ਼ਲਾਘਾ ਕੀਤੀ।