ਅਮਰੀਕਾ ਦੇ ਉੱਤਰੀ-ਪੂਰਬੀ ਵਾਸ਼ਿੰਗਟਨ ’ਚ ਕੈਪੀਟਲ ਹਿੱਲ ਨੇਡ਼ੇ ਸੋਮਵਾਰ ਰਾਤ ਨੂੰ ਕਈ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਗਈ। ਘਟਨਾ ਕੈਪੀਟਲ ਹਿੱਲ ਤੋਂ ਬਹੁਤ ਦੂਰ ਨਹੀਂ ਹੋਈ। ਵਾਸ਼ਿੰਗਟਨ ਪੋਸਟ ਨੇ ਡੀਸੀ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਵਿਟੋ ਮੈਗਿਓਲੋ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਦੀ ਸੂਚਨਾ ਐਫ ਸਟਰੀਟ ਨੌਰਥ ਈਸਟ ਦੇ 1500 ਬਲਾਕ ’ਚ ਰਾਤ ਕਰੀਬ 8:30 ਵਜੇ ਹੋਈ। ਮੈਟਰੋਪੋਲੀਟਨ ਪੁਲੀਸ ਵਿਭਾਗ ਦੇ ਇਕ ਟਵੀਟ ਦੇ ਅਨੁਸਾਰ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਪਰ ਪੁਲੀਸ ਨੇ ਗਿਣਤੀ ਦਾ ਖੁਲਾਸਾ ਨਹੀਂ ਕੀਤਾ। ਪੀਡ਼ਤਾਂ ਵਿੱਚੋਂ ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ। ਅਜੇ ਤੱਕ ਕੋਈ ਸ਼ੱਕੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਇਥੋਂ ਤੱਕ ਕਿ ਇਕ ਪੁਲੀਸ ਬੁਲਾਰੇ ਸੀਨ ਹਿਕਮੈਨ ਨੇ ਕਿਹਾ ਕਿ ਕਈ ਲੋਕ ਮ੍ਰਿਤਕ ਪਾਏ ਗਏ ਹਨ। ਇਕ ਹੋਰ ਖ਼ਬਰ ਅਨੁਸਾਰ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋਈ ਅਤੇ ਕਈ ਹੋਰ ਗੰਭੀਰ ਜ਼ਖਮੀ ਹੋਏ ਹਨ। ਵਾਸ਼ਿੰਗਟਨ ਡੀਸੀ ਦੇ ਇਕ ਅਪਾਰਟਮੈਂਟ ਕੰਪਲੈਕਸ ਵਾਪਰੀ ਇਸ ਫਾਇਰਿੰਗ ਦੀ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਛੇ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਪੁਲੀਸ ਮੁਖੀ ਰੌਬਰਟ ਜੇ ਕੋਂਟੀ ਦੇ ਹਵਾਲੇ ਨਾਲ ਇਕ ਨਿਊਜ਼ ਕਾਨਫਰੰਸ ’ਚ ਦੱਸਿਆ ਗਿਆ ਕਿ ਅਜ਼ੀਜ਼ ਬੇਟਸ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਐੱਫ ਸਟਰੀਟ ਨੌਰਥ ਈਸਟ ਦੇ 1500 ਬਲਾਕ ’ਚ ਰਾਤ ਸਮੇਂ ਗੋਲੀਬਾਰੀ ਦੀ ਸੂਚਨਾ ਦਿੱਤੀ ਗਈ ਸੀ। ਕੋਂਟੀ ਨੇ ਕਿਹਾ ਕਿ ਪੰਜ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਸਥਿਤੀ ਦਾ ਪਤਾ ਨਹੀਂ ਹੈ। ਕਾਨਫਰੰਸ ਦੌਰਾਨ ਕੋਂਟੀ ਨੇ ਕਿਹਾ ਕਿ ਉਹ ਗੋਲੀਬਾਰੀ ਦਾ ਕਾਰਨ ਨਹੀਂ ਜਾਣਦਾ ਸੀ ਅਤੇ ਇਹ ਵੀ ਨਹੀਂ ਪਤਾ ਸੀ ਕਿ ਪੀਡ਼ਤ ਇਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ। ਉਸ ਨੇ ਕਿਹਾ ਕਿ ਜਦੋਂ ਗੋਲੀ ਚਲਾਈ ਗਈ ਤਾਂ ਇਲਾਕੇ ’ਚ ਲੋਕਾਂ ਦਾ ਇਕ ਵੱਡਾ ਸਮੂਹ ਸੀ। ਗੋਲੀਬਾਰੀ ਦਾ ਸਥਾਨ ਕੈਪੀਟਲ ਹਿੱਲ ਦੇ ਉੱਤਰ-ਪੂਰਬੀ ਕਿਨਾਰੇ ਦੇ ਨੇਡ਼ੇ ਕਿੰਗਮੈਨ ਪਾਰਕ ਇਲਾਕੇ ’ਚ ਹੈ। ਇਕ ਗੁਆਂਢੀ ਨੇ ਦੱਸਿਆ ਕਿ ਉਸਨੇ ਘੱਟੋ-ਘੱਟ 15 ਗੋਲੀਆਂ ਚੱਲਣ ਦੀ ਆਵਾਜ਼ ਸੁਣੀ।