ਹਾਕੀ ਇੰਡੀਆ ਨੇ 28 ਅਕਤੂਬਰ ਤੋਂ ਸ਼ੁਰੂ ਹੋ ਰਹੇ ਐੱਫ.ਆਈ.ਐੱਚ. ਪ੍ਰੋ ਲੀਗ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਲਈ 33 ਮੈਂਬਰੀ ਪੁਰਸ਼ ਕੋਰ ਸੰਭਾਵਿਤ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਜਿਸ ‘ਚ ਕਪਤਾਨ ਮਨਪ੍ਰੀਤ ਸਿੰਘ ਅਤੇ ਅਨੁਭਵੀ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਸ਼ਾਮਲ ਹਨ। ਭੁਵਨੇਸ਼ਵਰ ‘ਚ ਕਲਿੰਗ ਸਟੇਡੀਅਮ ‘ਚ ਨਿਊਜ਼ੀਲੈਂਡ (28 ਅਕਤੂਬਰ ਅਤੇ 4 ਨਵੰਬਰ) ਅਤੇ ਸਪੇਨ (30 ਅਕਤੂਬਰ ਅਤੇ 6 ਨਵੰਬਰ) ਦੇ ਖਿਲਾਫ ਐੱਫ.ਆਈ.ਐੱਚ ਪ੍ਰੋ ਲੀਗ ਮੈਚਾਂ ਤੋਂ ਪਹਿਲਾਂ ਰਾਸ਼ਟਰੀ ਕੈਂਪ ਲਈ ਖਿਡਾਰੀ ਸੋਮਵਾਰ ਨੂੰ ਬੈਂਗਲੁਰੂ ‘ਚ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਕੇਂਦਰ ‘ਚ ਪਹੁੰਚਣਗੇ। ਮੁੱਖ ਕੋਚ ਗ੍ਰਾਹਮ ਰੀਡ ਨੇ ਕੈਂਪ ਬਾਰੇ ਕਿਹਾ, ‘ਭੁਵਨੇਸ਼ਵਰ-ਰਾਊਰਕੇਲਾ ‘ਚ ਐੱਫ.ਆਈ.ਐੱਚ ਹਾਕੀ ਪੁਰਸ਼ ਵਿਸ਼ਵ ਕੱਪ 2023 ਤੋਂ ਪਹਿਲਾਂ ਸਾਨੂੰ ਕਿਹੜੇ-ਕਿਹੜੇ ਖੇਤਰਾਂ ‘ਚ ਕੰਮ ਕਰਨ ਦੀ ਲੋੜ ਹੈ, ਇਸ ਬਾਰੇ ਚਰਚਾ ਕਰਾਂਗੇ।
ਇਨ੍ਹਾਂ ਸੰਭਾਵਿਤ ਖਿਡਾਰੀਆਂ ‘ਚ ਗੋਲਕੀਪਰ : ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਨ ਬੀ ਪਾਠਕ, ਪਵਨ
ਡਿਫੈਂਡਰ : ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਨੀਲਾਮ ਸੰਜੀਪ ਜੇਸ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਮਨਦੀਪ ਮੋਰੇ, ਯਸ਼ਦੀਪ ਸਿਵਾਚ, ਦਿਪਸਨ ਟਿਰਕੀ, ਸੰਜੇ, ਮਨਜੀਤ, ਸੁਮਿਤ
ਮਿਡਫੀਲਡਰ : ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਮੋਇੰਗਥੇਮ ਰਵੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਨੀਲਕਾਂਤ ਸ਼ਰਮਾ, ਰਾਜਕੁਮਾਰ ਪਾਲ, ਪਵਨ ਰਾਜਭਰ
ਫਾਰਵਰਡ : ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮਨਿੰਦਰ ਸਿੰਘ, ਮੁਹੰਮਦ ਰਹੀਲ ਮੌਸੀਨ, ਐੱਸ. ਕਾਰਤੀ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ ਸ਼ਾਮਲ ਹਨ।
ਹਾਕੀ ਇੰਡੀਆ ਵੱਲੋਂ 33 ਮੈਂਬਰੀ ਸੰਭਾਵਿਤ ਖਿਡਾਰੀਆਂ ਦੇ ਨਾਵਾਂ ਦਾ ਐਲਾਨ
Related Posts
Add A Comment