ਅਮਰੀਕਾ ‘ਚ ਇਕ ਅਜਿਹੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਜੋ ਸਾੜੀਆਂ ਵਾਲੀਆਂ ਅੱਧਖੜ੍ਹ ਉਮਰ ਦੀਆਂ ਹਿੰਦੂ ਔਰਤ ਨੂੰ ਦੇਖ ਕੇ ਹਮਲਾ ਕਰਦਾ ਸੀ ਅਤੇ ਔਰਤਾਂ ਦੇ ਗਹਿਣੇ ਆਦਿ ਲੁੱਟ ਕੇ ਫਰਾਰ ਹੋ ਜਾਂਦਾ ਸੀ। ਉਸਨੇ 50 ਸਾਲ ਤੋਂ ਲੈ ਕੇ 73 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ। ਅਜਿਹਾ ਕਰਨ ਮੌਕੇ ਇਸ ਗੱਲ ਦਾ ਧਿਆਨ ਰੱਖਦਾ ਸੀ ਜਿਸ ਔਰਤ ‘ਤੇ ਹਮਲਾ ਕਰਨਾ ਉਹ ਸਾੜੀ ਵਾਲੀ ਹੋਵੇ। ਸ਼ਾਇਦ ਇਸ ਦਾ ਕਾਰਨ ਇਹ ਹੋਵੇਗਾ ਕਿ ਹਮਲਾਵਰ ਸਮਝ ਚੁੱਕਾ ਸੀ ਕਿ ਸਾੜੀ ਵਾਲੀਆਂ ਔਰਤਾਂ ਨੇ ਵੱਧ ਗਹਿਣੇ ਪਾਏ ਹੁੰਦੇ ਹਨ। ਕੈਲੀਫੋਰਨੀਆ ਸੂਬੇ ‘ਚ ਘੱਟੋ-ਘੱਟ 14 ਹਿੰਦੂ ਔਰਤਾਂ ‘ਤੇ ਹਮਲਾ ਕਰਨ ਦੇ ਦੋਸ਼ ‘ਚ ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮਲੇ ਦੌਰਾਨ ਮੁਲਜ਼ਮਾਂ ਨੇ ਔਰਤਾਂ ਦੇ ਗਹਿਣੇ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਸੈਂਟਾ ਕਲਾਰਾ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਅਨੁਸਾਰ 37 ਸਾਲਾ ਲੈਥਨ ਜੌਨਸਨ ਨੇ ਦੋ ਮਹੀਨਿਆਂ ਦੌਰਾਨ ਕਥਿਤ ਤੌਰ ‘ਤੇ ਬਜ਼ੁਰਗ ਹਿੰਦੂ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਸੋਨੇ ਦੇ ਹਾਰ ਝਪਟ ਲਏ। ਉਸ ਨੂੰ ਪੁਲੀਸ ਨੇ ਨਫ਼ਰਤੀ ਦੋਸ਼ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਹਮਲਾਵਰ ਨੇ ਔਰਤਾਂ ਖਾਸ ਕਰਕੇ 50 ਤੋਂ 73 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਵੀ ਸੱਟਾਂ ਮਾਰੀਆਂ। ਇੱਕ ਘਟਨਾ ‘ਚ ਮੁਲਜ਼ਮਾਂ ਨੇ ਔਰਤ ਨੂੰ ਉਸ ਦੇ ਪਤੀ ਦੇ ਮੂੰਹ ‘ਤੇ ਮੁੱਕਾ ਮਾਰਿਆ, ਉਸ ਦਾ ਹਾਰ ਖੋਹ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਦੋਸ਼ੀ ਪਾਏ ਜਾਣ ‘ਤੇ ਜੌਨਸਨ ਨੂੰ ਵੱਧ ਤੋਂ ਵੱਧ 63 ਸਾਲ ਦੀ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ। ਚੋਰੀ ਹੋਏ ਸਾਰੇ ਹਾਰਾਂ ਦੀ ਕੀਮਤ 35000 ਅਮਰੀਕੀ ਡਾਲਰ ਦੱਸੀ ਜਾਂਦੀ ਹੈ।