ਸਰੀ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਪਲਵਿੰਦਰ ਸਿੱਧੂ ਦੀ ਉਸ ਸਮੇਂ ਕਿਸਮਤ ਚਮਕ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਲਾਟਰੀ ਨਿਕਲੀ ਹੈ। ਹਾਲਾਂਕਿ ਉਸ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ 2,50,000 ਡਾਲਰ ਦੀ ਲਾਟਰੀ ਲੱਗ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕਾ ਪਲਵਿੰਦਰ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਸੋਚਿਆ ਕਿ ਇਹ 250 ਡਾਲਰ ਹਨ, ਫਿਰ ਸੋਚਿਆ 25,000 ਡਾਲਰ ਹਨ, ਪਰ ਬਾਅਦ ‘ਚ ਅਹਿਸਾਸ ਹੋਇਆ ਕਿ ਇਹ ਇਸ ਤੋਂ ਬਹੁਤ ਜ਼ਿਆਦਾ ਯਾਨੀ 2,50,000 ਡਾਲਰ ਸਨ। ਉਸ ਨੇ ਇਹ ਖ਼ਬਰ ਆਪਣੀ ਪਤਨੀ ਨਾਲ ਸਾਂਝੀ ਕੀਤੀ ਜਿਸ ਨੂੰ ਸ਼ੁਰੂ ‘ਚ ਉਸ ‘ਤੇ ਵਿਸ਼ਵਾਸ ਨਹੀਂ ਹੋਇਆ। ਸਿੱਧੂ ਦੀ ਜਿੱਤ ਦਾ ਅਹਿਸਾਸ ਹੋਣ ਤੋਂ ਬਾਅਦ ਉਹ ਕਾਫੀ ਉਤਸ਼ਾਹਿਤ ਸੀ। ਸਿੱਧੂ ਨੇ ਸਿੱਧੂ ਨੇ ਇਨਾਮੀ ਰਾਸ਼ੀ ਨਾਲ ਘਰ ਖਰੀਦਣ ਅਤੇ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਪਹਿਲਾਂ ਵੀ ਇਕ ਵਾਰ ਪੰਜਾਬੀ ਮੂਲ ਦੇ ਵਿਅਕਤੀ ਦੀ ਲੱਖਾਂ ਡਾਲਰ ਦੀ ਲਾਟਰੀ ਨਿਕਲੀ ਸੀ।