ਸ੍ਰੀਲੰਕਾ ਦੇ 47 ਸਾਲਾ ਲੇਖਕ ਸ਼ੇਹਾਨ ਕਰੁਣਾਤਿਲਕਾ ਨੇ ਆਪਣੇ ਦੂਜੇ ਨਾਵਲ ਲਈ 2022 ਦਾ ਬੁਕਰ ਪੁਰਸਕਾਰ ਜਿੱਤਿਆ ਹੈ। ਕਰੁਣਾਤਿਲਕਾ ਨੂੰ ਇਹ ਪੁਰਸਕਾਰ ‘ਦਿ ਸੇਵਨ ਮੂਨਸ ਆਫ ਮਾਲੀ ਅਲਮੇਡਾ’ ਕਿਤਾਬ ਲਈ ਦਿੱਤਾ ਗਿਆ ਹੈ। ਬੁਕਰ ਪ੍ਰਾਈਜ਼ ਨੇ ਟਵੀਟ ਕੀਤਾ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੁਕਰ ਪ੍ਰਾਈਜ਼ 2022 ਦੇ ਜੇਤੂ ਸ਼ੇਹਾਨ ਕਰੁਣਾਤਿਲਕਾ ਹਨ। ਇਹ ਸ਼ੇਹਾਨ ਕਰੁਣਾਤਿਲਕਾ ਦਾ ਦੂਜਾ ਨਾਵਲ ਹੈ। ਇਹ ਨਾਵਲ ਘਰੇਲੂ ਯੁੱਧ ਦੁਆਰਾ ਘਿਰੇ ਸ੍ਰੀਲੰਕਾ ਦੀ ਘਾਤਕ ਤਬਾਹੀ ਦੇ ਵਿਚਕਾਰ ਇਕ ਵਿਅੰਗਾਤਮਕ, ਮਜ਼ਾਕੀਆ ਵਿਅੰਗ ਹੈ। ਸ਼ੇਹਾਨ ਕਰੁਣਾਤਿਲਕਾ ਨੂੰ ਸ੍ਰੀਲੰਕਾ ਦੇ ਪ੍ਰਮੁੱਖ ਲੇਖਕਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਆਪਣੇ ਨਾਵਲਾਂ ਤੋਂ ਇਲਾਵਾ ਉਨ੍ਹਾਂ ਰੌਕ ਗੀਤ, ਸਕਰੀਨ ਪਲੇਅ ਅਤੇ ਯਾਤਰਾ ਕਹਾਣੀਆਂ ਵੀ ਲਿਖੀਆਂ ਹਨ।