ਸ੍ਰੀਲੰਕਾ ਮਹਿਲਾ ਕ੍ਰਿਕਟ ਟੀਮ ਨੇ ਕਪਤਾਨ ਚਮਾਰੀ ਅੱਟਾਪੱਟੂ ਦੀ 80 ਦੌਡ਼ਾਂ ਦੀ ਪਾਰੀ ਦੀ ਬਦੌਲਤ ਇੰਡੀਆ ਨੂੰ ਤੀਜੇ ਟੀ-20 ਮੈਚ ’ਚ 7 ਵਿਕਟਾਂ ਨਾਲ ਹਰਾਇਆ। ਇੰਡੀਆ ਨੇ ਸ੍ਰੀਲੰਕਾ ਦੇ ਸਾਹਮਣੇ 20 ਓਵਰਾਂ ’ਚ 139 ਦੌਡ਼ਾਂ ਦਾ ਟੀਚਾ ਰੱਖਿਆ, ਜਿਸ ਨੂੰ ਉਨ੍ਹਾਂ 17ਵੇਂ ਓਵਰ ’ਚ ਹੀ ਹਾਸਲ ਕਰ ਲਿਆ। ਇੰਡੀਆ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਹੈ। ਇੰਡੀਆ ਵਲੋਂ ਸਮ੍ਰਿਤੀ ਮੰਧਾਨਾ ਨੇ 22 ਜਦਕਿ ਐੱਸ. ਮੇਘਨਾ ਨੇ ਵੀ 22 ਦੌਡ਼ਾਂ ਬਣਾਈਆਂ। ਹਰਮਨਪ੍ਰੀਤ ਕੌਰ ਨੇ ਸਭ ਤੋਂ ਜ਼ਿਆਦਾ 39 ਦੌਡ਼ਾਂ ਬਣਾਈਆ। ਸ੍ਰੀਲੰਕਾ ਵਲੋਂ ਓਸ਼ਾਦੀ ਰਾਣਾਸਿੰਘੇ ਨੇ 1, ਅਮਾ ਕੰਚਨਾ ਨੇ 1, ਸੁਗੰਦਿਤਾ ਕੁਮਾਰੀ ਨੇ ਤੇ ਇਨੋਕਾ ਰਣਵੀਰਾ ਨੇ 1-1 ਵਿਕਟ ਲਏ। ਸ੍ਰੀਲੰਕਾ ਵਲੋਂ ਅੱਟਾਪੱਟੂ ਨੇ 80 ਦੌਡ਼ਾਂ, ਨਿਲਾਕਸ਼ੀ ਡੀ ਸਿਲਵਾ ਨੇ 30 ਦੌਡ਼ਾਂ ਤੇ ਹਰਸ਼ਿਤਾ ਮਦਵੀ ਨੇ 14 ਦੌਡ਼ਾਂ ਬਣਾਈਆਂ। ਇੰਡੀਆ ਲਈ ਰੇਣੁਕਾ ਸਿੰਘ ਤੇ ਰਾਧਾ ਯਾਦਵ ਨੂੰ ਇਕ-ਇਕ ਵਿਕਟ ਹਾਸਲ ਹੋਇਆ।