ਉੱਤਰੀ ਸੀਰੀਆ ‘ਚ ਤੁਰਕੀ ਸਮਰਥਿਤ ਵਿਰੋਧੀ ਲੜਾਕਿਆਂ ਦੇ ਕਬਜ਼ੇ ਵਾਲੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਹੋਏ ਰਾਕੇਟ ਹਮਲੇ ‘ਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਜੰਗ ਦੀ ਨਿਗਰਾਨੀ ਕਰਨ ਵਾਲੇ ਇਕ ਵਿਰੋਧੀ ਸੰਗਠਨ ਅਤੇ ਇਕ ਪੈਰਾ ਮੈਡੀਕਲ ਗਰੁੱਪ ਨੇ ਇਹ ਜਾਣਕਾਰੀ ਦਿੱਤੀ। ਅਲ-ਬਾਬ ‘ਚ ਹਮਲੇ ਤੋਂ ਕੁਝ ਦਿਨ ਪਹਿਲਾਂ ਤੁਰਕੀ ਦੇ ਹਵਾਈ ਹਮਲਿਆਂ ‘ਚ ਘੱਟੋ-ਘੱਟ 11 ਸੀਰੀਅਨ ਫੌਜੀ ਅਤੇ ਅਮਰੀਕਾ ਸਮਰਥਿਤ ਕੁਰਦ ਲੜਾਕੇ ਮਾਰੇ ਗਏ ਸਨ। ਇਕ ਵਿਰੋਧੀ ਜੰਗ ਦੀ ਨਿਗਰਾਨ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਗੋਲੀਬਾਰੀ ਲਈ ਸੀਰੀਅੀਨ ਸਰਕਾਰੀ ਬਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਇਹ ਤੁਰਕੀ ਦੇ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਹਮਲੇ ‘ਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ ਜਦਕਿ ਵਿਰੋਧੀ-ਨਿਯੰਤਰਿਤ ਸੀਰੀਅਨ ਸਿਵਲ ਡਿਫੈਂਸ ਮੁਤਾਬਕ ਬੱਚਿਆਂ ਸਮੇਤ 9 ਲੋਕ ਮਾਰੇ ਗਏ ਅਤੇ 28 ਹੋਰ ਜ਼ਖਮੀ ਹੋ ਗਏ। ਇਸ ਪੈਰਾ-ਮੈਡੀਕਲ ਗਰੁੱਪ ਨੇ ਕਿਹਾ ਕਿ ਇਸ ਦੇ ਮੈਂਬਰਾਂ ਨੇ ਕੁਝ ਜ਼ਖਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਸੀਰੀਆ ‘ਚ ਹਮਲੇ ਦੇ ਤੁਰੰਤ ਬਾਅਦ ਵੱਖ-ਵੱਖ ਸੰਗਠਨਾਂ ਦੁਆਰਾ ਦੱਸੀ ਗਈ ਮੌਤ ਦੀ ਗਿਣਤੀ ‘ਚ ਫਰਕ ਨਵਾਂ ਨਹੀਂ ਹੈ। ਸੀਰੀਆ ‘ਚ ਮਾਰਚ 2011 ‘ਚ ਸ਼ੁਰੂ ਹੋਏ ਸੰਘਰਸ਼ ‘ਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਦੇਸ਼ ਦੀ ਅੱਧੀ ਆਬਾਦੀ ਨੂੰ ਬੇਘਰ ਹੋ ਗਈ ਹੈ।