ਵਰਲਡ ਦੀਆਂ ਸਾਬਕਾ ਨੰਬਰ ਵਨ ਟੈਨਿਸ ਸਟਾਰ ਅਤੇ ਪੰਜ ਪੰਜ ਵਾਰ ਦੀ ਗ੍ਰੈਂਡ ਸਲੈਮ ਸਿੰਗਲ ਚੈਂਪੀਅਨ ਮਾਰੀਆ ਸ਼ਾਰਾਪੋਵਾ ਮਾਂ ਬਣ ਗਈ ਹੈ। ਮੰਗੇਤਰ ਅਲੈਕਜ਼ੈਂਡਰ ਗਿਲਕੇਸ ਦੇ ਨਾਲ ਸੋਸ਼ਲ ਮੀਡੀਆ ’ਤੇ ਆਪਣੇ ਪੁੱਤਰ ਥਿਓਡੋਰ ਦੇ ਜਨਮ ਦਾ ਐਲਾਨ ਕਰਦੇ ਹੋਏ ਉਸ ਨੇ ਕਿਹਾ ਕਿ ਇਹ ਸਭ ਤੋਂ ਖ਼ੂਬਸੂਰਤ, ਚੁਣੌਤੀਪੂਰਨ ਤੇ ਇਨਾਮੀ ਸੌਗਾਤ ਹੈ ਜੋ ਸਾਡਾ ਛੋਟਾ ਪਰਿਵਾਰ ਮੰਗ ਸਕਦਾ ਹੈ। 35 ਸਾਲਾ ਸ਼ਾਰਾਪੋਵਾ ਨੇ ਰੋਮਨ ਅੰਕ ਵੀ ਪੋਸਟ ਕੀਤਾ, ਜਿਸ ’ਚ ਥਿਓਡੋਰ ਦੀ ਜਨਮ ਮਿਤੀ ਇਕ ਜੁਲਾਈ ਸੀ। ਸ਼ਾਰਾਪੋਵਾ ਨੇ ਪਹਿਲਾਂ ਅਪ੍ਰੈਲ ’ਚ ਆਪਣੇ 35ਵੇਂ ਜਨਮ ਦਿਨ ’ਤੇ ਐਲਾਨ ਕੀਤਾ ਸੀ ਕਿ ਉਹ ਅਤੇ ਗਿਲਕੇਸ ਬੱਚੇ ਦੀ ਉਮੀਦ ਕਰ ਰਹੇ ਹਨ। ਸ਼ਾਰਾਪੋਵਾ ਨੇ ਫਰਵਰੀ 2020 ’ਚ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਿਆ ਜਿਸ ’ਚ ਡਬਲਿਊ.ਟੀ.ਏ. ਟੂਰ ’ਤੇ 36 ਕਰੀਅਰ ਸਿੰਗਲ ਖ਼ਿਤਾਬ ਸ਼ਾਮਲ ਸਨ। ਉਨ੍ਹਾਂ ਨੇ ਡਬਲਿਊ.ਟੀ.ਏ. ਟੂਰ ਸਿੰਗਲ ਰੈਂਕਿੰਗ ਦੀ ਚੋਟੀ ’ਤੇ 21 ਹਫ਼ਤੇ ਬਿਤਾਏ। ਸ਼ਾਰਾਪੋਵ ਕਰੀਅਰ ਗ੍ਰੈਂਡ ਸਲੈਮ ਪੂਰਾ ਕਰਨ ਵਾਲੀ ਖਿਡਾਰੀ ਹੈ। ਉਹ ਦੋ ਵਾਰ ਦੀ ਰੋਲੈਂਡ ਗੈਰੋਸ ਚੈਂਪੀਅਨ ਹੈ ਤੇ ਉਨ੍ਹਾਂ ਨੇ ਇਕ ਵਾਰ ਆਸਟਰੇਲੀਅਨ ਓਪਨ, ਵਿੰਬਲਡਨ ਤੇ ਯੂ.ਐੱਸ. ਓਪਨ ਜਿੱਤਿਆ ਹੈ।