ਐੱਸ.ਟੀ.ਐੱਫ. (ਸਪੈਸ਼ਲ ਟਾਸਕ ਫੋਰਸ) ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅੰਮ੍ਰਿਤਸਰ ਅਤੇ ਲੁਧਿਆਣਾ ‘ਚ ਸਮੱਗਲਰ ਹਥਿਆਰਾਂ ਅਤੇ ਭਾਰੀ ਮਾਤਰਾ ‘ਚ ਹੈਰੋਇਨ ਸਮੇਤ ਕਾਬੂ ਕੀਤੇ ਗਏ। ਇੰਡੀਆ-ਪਾਕਿ ਸਰਹੱਦ ‘ਤੇ ਰਮਦਾਸ ਸੈਕਟਰ ‘ਚ ਇਕ ਗੁਪਤ ਆਪ੍ਰੇਸ਼ਨ ਦੌਰਾਨ ਹੈਰੋਇਨ ਤੇ ਹਥਿਆਰਾਂ ਦੀ ਖੇਪ ਡਲਿਵਰ ਕਰਨ ਜਾ ਰਹੇ ਸਮੱਗਲਰ ਪਰਮਜੀਤ ਸਿੰਘ ਪੰਮਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਕਬਜ਼ੇ ‘ਚੋਂ 2 ਕਿਲੋ ਹੈਰੋਇਨ ਤੇ 8 ਵਿਦੇਸ਼ੀ ਪਿਸਤੌਲ ਬਰਾਮਦ ਹੋਏ। ਪੁਲੀਸ ਨੇ ਐੱਨ.ਡੀ.ਪੀ.ਐੱਸ. ਐਕਟ ਅਧੀਨ ਕੇਜ ਦਰਜ ਕਰਕੇ ਮੁਲਜ਼ਮ ਨੂੰ ਅਦਾਲਤ ਦੇ ਹੁਕਮਾਂ ‘ਤੇ ਜਾਂਚ ਲਈ ਪੁਲੀਸ ਰਿਮਾਂਡ ‘ਤੇ ਲਿਆ ਹੈ। ਐੱਸ.ਟੀ.ਐੱਫ. ਦਾ ਇਹ ਸੀਕ੍ਰੇਟ ਆਪ੍ਰੇਸ਼ਨ ਡੀ.ਐੱਸ.ਪੀ. ਵਵਿੰਦਰ ਮਹਾਜਨ ਦੀ ਅਗਵਾਈ ‘ਚ ਹੋਇਆ। ਹੈਰੋਇਨ ਤੇ ਹਥਿਆਰਾਂ ਦੀ ਖੇਪ ਹਰਿਆਣਾ ਦੇ ਕੁਲਦੀਪ ਸਿੰਘ ਨੇ ਪਾਕਿਸਤਾਨ ਦੇ ਰਸਤੇ ਭਾਰਤੀ ਸਰਹੱਦ ‘ਤੇ ਭਿਜਵਾਈ ਸੀ। ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਗ੍ਰਿਫ਼ਤਾਰ ਕੀਤੇ ਗਏ ਪੰਮਾ ਦੀ ਮੁਲਾਕਾਤ ਕੁਲਦੀਪ ਨਾਲ ਹਿਸਾਰ ਜੇਲ੍ਹ ‘ਚ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ‘ਚ ਇਕ ਸਮਝੌਤਾ ਹੋ ਗਿਆ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੁਲਦੀਪ ਡੁਬਈ ਚਲਾ ਗਿਆ, ਓਧਰੋਂ ਉਸ ਨੇ ਪਾਕਿਸਾਤਨ ਤੋਂ ਡਰੋਨ ਦੇ ਰਾਸਤੇ ਡਰੱਗ ਤੇ ਹਥਿਆਰ ਭਾਰਤੀ ਸਰਹੱਦ ‘ਤੇ ਭਿਜਵਾਏ ਸਨ।
ਓਧਰ ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨਿਟ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਛੇੜੀ ਗਈ ਮੁਹਿੰਮ ਤਹਿਤ ਬੀਤੀ ਰਾਤ ਦੋ ਵੱਖ-ਵੱਖ ਮਾਮਲਿਆਂ ‘ਚ 4 ਨਸ਼ਾ ਸਮੱਗਲਰਾਂ ਨੂੰ 15 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਆਈ.ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐੱਸ.ਟੀ.ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਮੋਤੀ ਨਗਰ ਇਲਾਕੇ ‘ਚ ਐਕਟਿਵਾ ‘ਤੇ ਹੈਰੋਇਨ ਦੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਹੇ ਹਨ, ਜਿਸ ‘ਤੇ ਇੰਚਾਰਜ ਹਰਬੰਸ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਐਕਟਿਵਾ ‘ਤੇ ਆ ਰਹੇ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਜਦੋਂ ਪੁਲੀਸ ਨੇ ਐਕਟਿਵਾ ਦੀ ਤਲਾਸ਼ੀ ਲਈ ਤਾਂ 2 ਕਿਲੋ 400 ਗ੍ਰਾਮ ਹੈਰੋਇਨ, ਇਕ ਕੰਪਿਊਟਰ ਕੰਡਾ, 20,500 ਰੁਪਏ ਦੀ ਡਰੱਗ ਮਨੀ ਅਤੇ 20 ਖਾਲੀ ਲਿਫਾਫੇ ਬਰਾਮਦ ਕੀਤੇ ਗਏ। ਐਕਟਿਵਾ ਦੇ ਪਿੱਛੇ ਬੈਠੇ ਵਿਅਕਤੀ ਦੀ ਜੇਬ ‘ਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਤੁਰੰਤ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਕਾਲੀਵਾਲ ਮੋਗਾ ਅਤੇ ਹਾਲ ਨਿਵਾਸੀ ਮੁਹੱਲਾ ਆਦਰਸ਼ ਨਗਰ ਡਵੀਜ਼ਨ ਨੰਬਰ 7 ਅਤੇ ਵਿਨੀਤ ਕੁਮਾਰ ਪੁੱਤਰ ਪ੍ਰੇਮ ਕੁਮਾਰ ਨਿਵਾਸੀ ਭਗਤ ਸਿੰਘ ਕਾਲੋਨੀ ਮੋਤੀ ਨਗਰ ਦੇ ਰੂਪ ‘ਚ ਕੀਤੀ ਗਈ।
ਸਪੈਸ਼ਲ ਟਾਸਕ ਫੋਰਸ ਵੱਲੋਂ ਅੰਮ੍ਰਿਤਸਰ ਤੇ ਲੁਧਿਆਣਾ ‘ਚ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ
Related Posts
Add A Comment