ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟਰੇਲੀਆ ਨੂੰ ਫਸਵੇਂ ਮੁਕਾਬਲੇ ‘ਚ ਹਰਾਇਆ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਆਸਟਰੇਲੀਆ ਨੇ 1 ਵਿਕਟ ਦੇ ਨੁਕਸਾਨ ‘ਤੇ 187 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਇੰਡੀਆ ਨੇ ਵੀ 20 ਓਵਰਾਂ ‘ਚ 187 ਦੌੜਾਂ ਬਣਾ ਲਈਆਂ। ਮੈਚ ਟਾਈ ਹੋਣ ਕਾਰਨ ਸੁਪਰ ਓਵਰ ਹੋਇਆ ਜਿਸ ‘ਚ ਇੰਡੀਆ ਨੇ ਆਸਟਰੇਲੀਆ ਟੀਮ ਨੂੰ ਹਰਾ ਦਿੱਤਾ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਸਟਰੇਲੀਆ ਟੀਮ ਨੇ 20 ਓਵਰਾਂ ‘ਚ 1 ਵਿਕਟ ਗੁਆ ਕੇ 187 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਮੂਨੀ ਨੇ 54 ਗੇਂਦਾਂ ‘ਚ 13 ਚੌਕਿਆਂ ਦੀ ਮਦਦ ਨਾਲ 82 ਅਤੇ ਤਹੀਲਾ ਮੈਕਗ੍ਰਾਥ ਨੇ 51 ਗੇਂਦਾਂ ‘ਚ 1 ਛੱਕੇ ਅਤੇ 10 ਚੌਕਿਆਂ ਦੀ ਮਦਦ ਨਾਲ 70 ਦੌੜਾਂ ਬਣਾ ਕੇ ਅਜੇਤੂ ਰਹੇ। ਇੰਡੀਆ ਦੀ ਦਿਪਤੀ ਸ਼ਰਮਾ ਨੇ 4 ਓਵਰਾਂ ‘ਚ 31 ਦੌੜਾਂ ਦੇ ਕੇ 1 ਵਿਕਟ ਲਈ। ਉਸ ਨੇ ਆਸਟਰੇਲੀਆ ਦੀ ਕਪਤਾਨ ਹੈਲੀ ਨੂੰ 25 ਦੌੜਾਂ ‘ਤੇ ਆਊਟ ਕੀਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੂੰ ਸਮ੍ਰਿਤੀ ਮੰਧਾਨਾ ਅਤੇ ਸ਼ਿਫਾਲੀ ਵਰਮਾ ਦੀਆਂ ਸ਼ਾਨਦਾਰ ਪਾਰੀਆਂ ਨੇ ਚੰਗੀ ਸ਼ੁਰੂਆਤ ਦਿੱਤੀ। ਸਮ੍ਰਿਤੀ ਮੰਧਾਨਾ ਨੇ 49 ਗੇਂਦਾਂ ‘ਚ 9 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 79 ਦੌੜਾਂ ਅਤੇ ਸ਼ਿਫਾਲੀ ਵਰਮਾ ਨੇ 23 ਗੇਂਦਾਂ ‘ਚ 4 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 34 ਦੌੜਾਂ ਬਣਾਈਆਂ। ਇੰਡੀਆ ਨੂੰ ਅਖੀਰਲੇ ਓਵਰ ‘ਚ ਜਿੱਤ ਲਈ 14 ਦੌੜਾਂ ਦੀ ਲੋੜ ਸੀ। 5 ਵਿਕਟਾਂ ਗੁਆਉਣ ਤੋਂ ਬਾਅਦ ਇੰਡੀਆ ਵੱਲੋਂ ਰਿਚਾ ਘੋਸ਼ ਅਤੇ ਦੇਵਿਕਾ ਵੈਦਿਆ ਬੱਲੇਬਾਜ਼ੀ ਕਰ ਰਹੀਆਂ ਸਨ। ਅਖੀਰਲੀ ਗੇਂਦ ‘ਤੇ ਇੰਡੀਆ ਨੂੰ 5 ਦੌੜਾਂ ਦੀ ਲੋੜ ਸੀ ਜਿਸ ‘ਤੇ ਦੇਵਿਕਾ ਨੇ ਸਕੱਟ ਦੀ ਵਾਈਡ ਯਾਰਕਰ ਗੇਂਦ ਨੂੰ ਸਲਾਈਸ ਕਰ ਕੇ ਚੌਕਾ ਮਾਰ ਦਿੱਤਾ ਅਤੇ ਸਕੋਰ ਬਰਾਬਰ ਹੋ ਗਿਆ। ਇੰਝ ਇੰਡੀਆ ਨੇ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 187 ਦੌੜਾਂ ਬਣਾ ਲਈਆਂ। ਸਕੋਰ ਬਰਾਬਰ ਹੋਣ ਤੋਂ ਬਾਅਦ ਸੁਪਰ ਮੈਚ ਦੇ ਨਤੀਜੇ ਲਈ ਸੁਪਰ ਓਵਰ ਕਰਵਾਇਆ ਗਿਆ। ਇਸ ਲਈ ਇੰਡੀਆ ਵੱਲੋਂ ਬੱਲੇਬਾਜ਼ੀ ਕਰਨ ਉੱਤਰੀ ਰਿਚਾ ਘੋਸ਼ ਨੇ ਪਹਿਲੀ ਗੇਂਦ ‘ਤੇ ਹੀ ਛੱਕਾ ਮਾਰਿਆ ਪਰ ਦੂਸਰੀ ਗੇਂਦ ‘ਤੇ ਆਊਟ ਹੋ ਗਈ। ਸਮ੍ਰਿਤੀ ਮੰਧਾਨਾ ਦੀਆਂ ਸ਼ਾਨਦਾਰ ਸ਼ਾਰਟਾਂ ਦੀ ਬਦੌਲਤ ਇੰਡੀਆ ਨੇ ਸੁਪਰ ਓਵਰ ‘ਚ ਆਸਟਰੇਲੀਆ ਨੂੰ 21 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਗੇਂਦਬਾਜ਼ ਰੇਣੁਕਾ ਨੇ ਆਸਟਰੇਲੀਆ ਟੀਮ ਨੂੰ 16 ਦੌੜਾਂ ‘ਤੇ ਰੋਕ ਕੇ ਮੈਚ ਇੰਡੀਆ ਦੀ ਝੋਲੀ ਪਾਇਆ। ਸਮ੍ਰਿਤੀ ਮੰਧਾਨਾ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ।