ਸੂਡਾਨ ਦੇ ਦੱਖਣੀ ਸੂਬੇ ’ਚ ਦੋ ਕਬਾਇਲੀ ਸਮੂਹਾਂ ਦਰਮਿਆਨ ਝਡ਼ਪਾਂ ’ਚ ਘਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਦੇਸ਼ ’ਚ ਇਕ ਅਕਤੂਬਰ ਨੂੰ ਹੋਏ ਫੌਜੀ ਤਖ਼ਤਾਪਲਟ ਤੋਂ ਬਾਅਦ ਤੋਂ ਦੇਸ਼ ’ਚ ਚੱਲ ਰਹੀ ਉਥਲ-ਪੁਥਲ ਦੇ ਮੱਦੇਨਜ਼ਰ ਖੂਨ-ਖਰਾਬੇ ਦੀ ਇਹ ਤਾਜ਼ਾ ਘਟਨਾ ਹੈ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਬਲੂ ਨੀਲ ਸੂਬੇ ’ਚ ਹੌਸਾ ਅਤੇ ਬਿਰਤਾ ਜਾਤੀ ਸਮੂਹਾਂ ਦਰਮਿਆਨ ਝਡ਼ਪਾਂ ਇਸ ਹਫ਼ਤੇ ਦੀ ਸ਼ੁਰੂਆਤ ’ਚ ਇਕ ਕਿਸਾਨ ਦੇ ਕਤਲ ਤੋਂ ਬਾਅਦ ਹੋਈ ਸ਼ੁਰੂ ਹੋਈਆਂ। ਬਿਆਨ ’ਚ ਕਿਹਾ ਗਿਆ ਹੈ ਕਿ ਝਡ਼ਪ ’ਚ ਘਟੋ-ਘੱਟ 39 ਲੋਕ ਜ਼ਖਮੀ ਹੋ ਗਏ ਅਤੇ ਰੋਜੇਯਰਸ ਸ਼ਹਿਰ ’ਚ ਕਰੀਬ 16 ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਸਥਾਨਕ ਸਰਕਾਰ ਨੇ ਖੇਤਰ ’ਚ ਸ਼ਾਂਤੀ ਬਣਾਏ ਰੱਖਣ ਲਈ ਫੌਜ ਅਤੇ ਅਰਧ ਸੈਨਿਕ ਸਪੋਰਟ ਨੂੰ ਤਾਇਨਾਤ ਕੀਤਾ ਹੈ। ਅਧਿਕਾਰੀਆਂ ਨੇ ਰਾਤ ਦਾ ਕਰਫ਼ਿਊ ਵੀ ਲੱਗਾ ਦਿੱਤਾ ਹੈ ਤਾਂ ਜੋ ਹੋਰ ਹਿੰਸਾ ਜਾਂ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।