ਕੁਝ ਦਿਨ ਦੇ ਵਕਫੇ ਬਾਅਦ ਅਮਰੀਕਾ ‘ਚ ਫਾਇਰਿੰਗ ਦੀ ਇਕ ਹੋਰ ਘਟਨਾ ਵਾਪਰੀ ਅਤੇ ਇਸ ਵਾਰ ਵੀ ਸਕੂਲ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਪਹਿਲਾਂ ਵੀ ਕਈ ਸਕੂਲਾਂ ‘ਚ ਫਾਇਰਿੰਗ ਕਰਕੇ ਸਕੂਲੀ ਬੱਚਿਆਂ ਸਮੇਤ ਹੋਰ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਵਾਰ ਮਿਸੌਰੀ ਸੂਬੇ ਦੇ ਸੈਂਟ ਲੁਈਸ ‘ਚ ਇਕ ਹਾਈ ਸਕੂਲ ‘ਚ ਗੋਲੀਬਾਰੀ ਦੌਰਾਨ ਸ਼ੱਕੀ ਸਮੇਤ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਰਿਪੋਰਟ ਮੁਤਾਬਕ ਬੰਦੂਕਧਾਰੀ ਸਵੇਰੇ 9 ਵਜੇ ਤੋਂ ਬਾਅਦ ਸੈਂਟਰਲ ਵਿਜ਼ੁਅਲ ਐਂਡ ਪ੍ਰਫਾਰਮਿੰਗ ਆਰਟਸ ਹਾਈ ਸਕੂਲ ‘ਚ ਦਾਖ਼ਲ ਹੋਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸਕੂਲ ਭਵਨ ਦੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਸ਼ੱਕੀ ਬੰਦੂਕਧਾਰੀ ਨੇ ਕਿਵੇਂ ਸਕੂਲ ‘ਚ ਐਂਟਰੀ ਕੀਤੀ। ਪੁਲੀਸ ਨੇ ਬੰਦੂਕਧਾਰੀ ਨੂੰ ਕੁਝ ਹੀ ਦੇਰ ‘ਚ ਢੇਰ ਕਰ ਦਿੱਤਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।