ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਆਪਣੀ ਕਾਰ ‘ਚ ਸੀਟ ਬੈਲਟ ਨਾ ਲਗਾਉਣ ‘ਤੇ 100 ਪੌਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਸਰਕਾਰ ‘ਚ ਰਹਿੰਦਿਆਂ ਨਿਯਮ ਤੋੜਨ ਲਈ ਉਨ੍ਹਾਂ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਸੀਟ ਬੈਲਟ ਨਾ ਬੰਨ੍ਹਣ ਦੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਸਰਕਾਰ ਦੀ ਤਪੱਸਿਆ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਇੰਗਲੈਂਡ ਦੇ ਲੰਕਾਸ਼ਾਇਰ ‘ਚ ਇਕ ਵੀਡੀਓ ਬਣਾ ਰਹੇ ਸਨ। ਵੀਡੀਓ ਸੂਨਕ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀ ਗਈ ਸੀ। ਦੱਸਦੇਈਏ ਕਿ ਉਨ੍ਹਾਂ ਨੇ ਵੀਰਵਾਰ ਨੂੰ ਆਪਣੀ ਗਲਤੀ ਲਈ ਮੁਆਫੀ ਵੀ ਮੰਗੀ ਸੀ। ਪੁਲੀਸ ਨੇ ਸੂਨਕ ਦਾ ਨਾਂ ਲਏ ਬਿਨਾਂ ਕਿਹਾ ਕਿ ਉਨ੍ਹਾਂ ਨੇ ਲੰਡਨ ਦੇ ਇਕ 42 ਸਾਲਾ ਵਿਅਕਤੀ ਨੂੰ ਇਕ ਖਾਸ ਜੁਰਮਾਨੇ ਦੀ ਸ਼ਰਤ ਦੀ ਪੇਸ਼ਕਸ਼ ਕੀਤੀ ਸੀ। ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਤੋਂ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਰਿਸ਼ੀ ਸੂਨਕ ਨੇ ਆਪਣੀ ਗਲਤੀ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਹੈ ਅਤੇ ਮੁਆਫੀ ਮੰਗੀ ਹੈ। ਉਹ ਜੁਰਮਾਨਾ ਭਰਨ ਲਈ ਤਿਆਰ ਹਨ। ਬ੍ਰਿਟੇਨ ‘ਚ ਜੇਕਰ ਕੋਈ ਯਾਤਰੀ ਸੀਟ ਬੈਲਟ ਨਹੀਂ ਲਾਉਂਦਾ ਤਾਂ ਉਸ ‘ਤੇ 100 ਪੌਂਡ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਜੇਕਰ ਮਾਮਲਾ ਅਦਾਲਤ ‘ਚ ਜਾਂਦਾ ਹੈ ਤਾਂ ਉਸ ‘ਤੇ 500 ਪੌਂਡ ਰੁਪਏ ਦਾ ਜੁਰਮਾਨਾ ਲਗਾਇਆ ਦਾ ਸਕਦਾ ਹੈ। ਇਹ ਦੂਜੀ ਵਾਰ ਹੈ ਜਦੋਂ ਸੁਨਕ ਨੂੰ ਸਰਕਾਰ ‘ਚ ਰਹਿਣ ਦੌਰਾਨ ਜੁਰਮਾਨੇ ਦਾ ਨੋਟਿਸ ਮਿਲਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ 2022 ‘ਚ, ਜੂਨ 2020 ‘ਚ ਡਾਊਨਿੰਗ ਸਟ੍ਰੀਟ ‘ਚ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਜਨਮ ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ‘ਤੇ ਕੋਵਿਡ ਲਾਕਡਾਊਨ ਨਿਯਮਾਂ ਨੂੰ ਤੋੜਨ ਲਈ ਜੌਨਸਨ ਅਤੇ ਪਤਨੀ ਕੈਰੀ ਦੇ ਨਾਲ-ਨਾਲ ਖਜ਼ਾਨੇ ਦੇ ਤਤਕਾਲੀ ਚਾਂਸਲਰ ਸੂਨਕ ‘ਤੇ ਵੀ ਜੁਰਮਾਨਾ ਲਗਾਇਆ ਗਿਆ ਸੀ।