ਸੱਟ ਦੇ ਬਾਵਜੂਦ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਦੇ ਗੈਰ ਦਰਜਾ ਪ੍ਰਾਪਤ ਸੇਬੇਸਟੀਅਨ ਕੋਰਡਾ ਨੂੰ 6-7, 7-6, 6-4 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਖਿਤਾਬ ਜਿੱਤ ਲਿਆ। ਜੋਕੋਵਿਚ ਨੂੰ ਡੇਨੀਲ ਮੇਦਵੇਦੇਵ ਖ਼ਿਲਾਫ਼ ਸੈਮੀਫਾਈਨਲ ਮੈਚ ਦੌਰਾਨ ਸੱਟ ਲੱਗ ਗਈ ਸੀ। ਇਸ ਦੇ ਬਾਵਜੂਦ ਉਸਨੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਮੈਰਾਥਨ ਫਾਈਨਲ ਖੇਡਿਆ ਅਤੇ ਆਪਣੇ ਕਰੀਅਰ ਦਾ 92ਵਾਂ ਸਿੰਗਲ ਖਿਤਾਬ ਜਿੱਤਿਆ। ਐਡੀਲੇਡ ‘ਚ ਇਹ ਉਸਦਾ ਦੂਜਾ ਖਿਤਾਬ ਹੈ। ਇਸ ਤੋਂ ਪਹਿਲਾਂ 2007 ‘ਚ 19 ਸਾਲ ਦੀ ਉਮਰ ‘ਚ ਉਸ ਨੇ ਇਹ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਮਹਿਲਾ ਵਰਗ ‘ਚ ਦੂਜਾ ਦਰਜਾ ਪ੍ਰਾਪਤ ਏਰੀਨਾ ਸਬਾਲੇਂਕਾ ਨੇ ਕੁਆਲੀਫਾਇਰ ਲਿੰਡਾ ਨੋਸਕੋਵਾ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਕਰੀਬ ਦੋ ਸਾਲਾਂ ‘ਚ ਆਪਣਾ 11ਵਾਂ ਡਬਲਿਊ.ਟੀ.ਏ. ਟੂਰ ਸਿੰਗਲਜ਼ ਖਿਤਾਬ ਅਤੇ ਪਹਿਲਾ ਸਿੰਗਲ ਖਿਤਾਬ ਜਿੱਤਿਆ। ਸਬਲੇਂਕਾ ਨੇ ਡਬਲਿਉ.ਟੀ.ਏ. ਪੱਧਰ ‘ਤੇ ਪਹਿਲੀ ਵਾਰ ਫਾਈਨਲ ‘ਚ ਜਗ੍ਹਾ ਬਣਾਉਣ ਦੇ ਦੌਰਾਨ ਤੀਸਰਾ ਦਰਜਾ ਪ੍ਰਾਪਤ ਦਾਰੀਆ ਕਸਾਤਕੀਨਾ ਅਤੇ ਸਾਬਕਾ ਆਸਟਰੇਲੀਅਨ ਓਪਨ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੂੰ ਹਰਾਉਣ ਵਾਲੀ 18 ਸਾਲਾ ਨੋਸਕੋਵਾ ਨੂੰ 6-2, 7-6 ਨਾਲ ਹਰਾਇਆ। ਸਬਾਲੇਂਕਾ ਨੇ ਖਿਤਾਬੀ ਜਿੱਤ ਦੌਰਾਨ ਪੂਰੇ ਟੂਰਨਾਮੈਂਟ ‘ਚ ਇਕ ਵੀ ਸੈੱਟ ਨਹੀਂ ਛੱਡਿਆ।