ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਦੀ ਚੇਅਰ ਵਿਮੈਨ ਲਈ ਚੋਣ ਲੜ ਰਹੀ ਉੱਘੀ ਭਾਰਤੀ-ਅਮਰੀਕਨ ਅਟਾਰਨੀ ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਉਹ ਆਪਣੇ ਸਿੱਖ ਧਰਮ ਕਾਰਨ ਆਪਣੀ ਹੀ ਪਾਰਟੀ ਦੇ ਸਾਥੀ ਆਗੂਆਂ ਦੀ ਨਫ਼ਰਤ ਦਾ ਸ਼ਿਕਾਰ ਹੋ ਰਹੀ ਹੈ। ਉਸ ਨੇ ਕਿਹਾ ਕਿ ਉਹ ਇਸ ਸਭ ਦੇ ਬਾਵਜੂਦ ਪਿੱਛੇ ਨਹੀਂ ਹਟੇਗੀ ਤੇ ਸਿਖਰਲੇ ਸਥਾਨ ਦੀ ਦੌੜ ‘ਚ ਬਰਕਰਾਰ ਰਹੇਗੀ। 54 ਸਾਲਾ ਹਰਮੀਤ ਢਿੱਲੋਂ ਸਾਬਕਾ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਕੋ-ਚੇਅਰ ਹੈ। ਇਸ ਵਾਰ ਉਹ ਮੁਖੀ ਦੇ ਅਹੁਦੇ ਲਈ ਸ਼ਕਤੀਸ਼ਾਲੀ ਰੋਨਾ ਮੈਕਡੇਨੀਅਲ ਨਾਲ ਮੁਕਾਬਲਾ ਕਰ ਰਹੀ ਹੈ। ਉਨ੍ਹਾਂ ਕਿਹਾ, ‘ਬਹੁਤ ਸਪੱਸ਼ਟ ਤੌਰ ‘ਤੇ ਮੈਨੂੰ ਜਾਂ ਮੇਰੀ ਟੀਮ ਲਈ ਕੋਈ ਵੀ ਧਮਕੀਆਂ ਜਾਂ ਮੇਰੇ ਵਿਸ਼ਵਾਸ ‘ਤੇ ਕੱਟੜਪੰਥੀ ਹਮਲੇ ਸਿੱਧੇ ਤੌਰ ‘ਤੇ ਕੁਰਸੀ ਦੇ ਸਹਿਯੋਗੀਆਂ ਨੂੰ ਲੱਭੇ ਜਾ ਸਕਦੇ ਹਨ, ਮੈਨੂੰ ਆਰ.ਐੱਨ.ਸੀ. ਵਿੱਚ ਸਕਾਰਾਤਮਕ ਤਬਦੀਲੀ ਨੂੰ ਅੱਗੇ ਵਧਾਉਣ ਤੋਂ ਰੋਕ ਨਹੀਂ ਸਕਣਗੇ ਜਿਸ ‘ਚ ਜਵਾਬਦੇਹੀ, ਪਾਰਦਰਸ਼ਤਾ ਦੇ ਨਵੇਂ ਮਾਪਦੰਡ ਸ਼ਾਮਲ ਹਨ, ਇਮਾਨਦਾਰੀ ਅਤੇ ਸ਼ਿਸ਼ਟਾਚਾਰ।’ ਇਹੋ ਗੱਲ ਉਨ੍ਹਾਂ ਟਵੀਟ ਦੀ ਇਕ ਲੜੀ ‘ਚ ਕਹੀ। ਹਰਮੀਤ ਢਿੱਲੋਂ ਨੇ ਕਿਹਾ ਕਿ ਉਸ ਨੂੰ ਸੋਮਵਾਰ ਨੂੰ ਕਈ ਧਮਕੀ ਭਰੇ ਟਵੀਟ ਮਿਲੇ ਹਨ। ‘ਅੱਜ ਧਮਕੀਆਂ ਆ ਰਹੀਆਂ ਹਨ। ਰੋਨਾ ਦੇ ਸਟੇਟ ਚੇਅਰ ਦੇ ਸਮਰਥਕਾਂ ਵਿੱਚੋਂ ਇਕ ਨੇ ਡਾਕਟਰ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਵਿਰਾਸਤ ਬਾਰੇ ਮੇਰੇ ਸੁਨੇਹੇ ਦਾ ਜਵਾਬ ਦਿੱਤਾ ਅਤੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਵੋਟਰਾਂ ਦੇ ‘ਨਰਾਜ਼ ਕਰਨ ਵਾਲੇ’ ਟੈਕਸਟ ਸੁਨੇਹਿਆਂ ਨੂੰ ਬੰਦ ਨਾ ਕੀਤਾ ਤਾਂ (ਮੇਰੀ ਟੀਮ ਵਿੱਚ ਕਿਸੇ ਨੇ ਵੀ ਮੈਂਬਰਾਂ ਨੂੰ ਟੈਕਸਟ ਕਰਨ ਲਈ ਨਹੀਂ ਕਿਹਾ)’ ਉਨ੍ਹਾਂ ਦੋਸ਼ ਲਾਇਆ। ‘ਮੇਰੀ ਟੀਮ ਦੇ ਇਕ ਹੋਰ ਵਿਅਕਤੀ ਨੂੰ ਆਰ.ਐੱਨ.ਸੀ. ਦੇ ਸਭ ਤੋਂ ਵੱਧ ਤਨਖ਼ਾਹ ਵਾਲੇ ਵਿਕਰੇਤਾਵਾਂ ਬਾਰੇ ਸਵਾਲ ਉਠਾਉਣ ਲਈ $ ਆਰ.ਐੱਨ.ਸੀ. ਸਲਾਹਕਾਰ ਤੋਂ ਧਮਕੀ ਭਰੀ ਕਾਲ ਆਈ। ਸੁਨੇਹਾ ਦਿੱਤਾ ਗਿਆ ਸੀ ਕਿ ਮੇਰੇ ਸਮਰਥਕ ਕਦੇ ਵੀ ਕਿਸੇ ਖਾਸ ਰਾਸ਼ਟਰਪਤੀ ਦੀ ਮੁਹਿੰਮ ਜਾਂ ਆਰ.ਐੱਨ.ਸੀ. ਲਈ ਕੰਮ ਨਹੀਂ ਕਰਨਗੇ ਜੇਕਰ ਉਹ ਬੰਦ ਨਹੀਂ ਕਰਦੇ’, ਉਨ੍ਹਾਂ ਆਪਣੇ ਪ੍ਰਮਾਣਿਤ ਟਵਿੱਟਰ ਹੈਂਡਲ ਤੋਂ ਕਿਹਾ। ਰਿਪਬਲਿਕਨ ਨੈਸ਼ਨਲ ਕਮੇਟੀ ਦੇ ਚੇਅਰਪਰਸਨ ਦੀ ਚੋਣ 27 ਜਨਵਰੀ ਨੂੰ ਹੋਵੇਗੀ।