ਸਾਊਥ ਅਫਰੀਕਾ ਖ਼ਿਲਾਫ਼ ਟੀ-20 ਤਿੰਨ ਮੈਚਾਂ ਦੀ ਸੀਰੀਜ਼ ‘ਚ ਪਹਿਲੇ ਦੋ ਮੈਚ ਜਿੱਤਣ ਵਾਲੀ ਇੰਡੀਆ ਦੀ ਟੀਮ ਤੀਜੇ ਤੇ ਆਖਰੀ ਮੈਚ ‘ਚ ਹਾਰ ਗਈ, ਪਰ ਇਸ ਹਾਰ ਦੇ ਬਾਵਜੂਦ ਉਸਨੇ ਲੜੀ ਨੂੰ 2-1 ਨਾਲ ਜਿੱਤ ਲਿਆ। ਇਸ ਤਰ੍ਹਾਂ ਟੀਮ ਇੰਡੀਆ ਸੀਰੀਜ਼ ‘ਚ ਕਲੀਨ ਸਵੀਪ ਤੋਂ ਖੁੰਝ ਗਈ। ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਨੇ ਨਿਰਧਾਰਤ 20 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 227 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਇੰਡੀਆ ਨੂੰ ਜਿੱਤ ਲਈ 228 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ‘ਚ ਭਾਰਤੀ ਟੀਮ 18.3 ਓਵਰਾਂ ‘ਚ 178 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਦੱਖਣੀ ਅਫ਼ਰੀਕਾ ਨੇ ਆਖਰੀ ਮੈਚ ‘ਚ ਇੰਡੀਆ ਨੂੰ 49 ਦੌੜਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਤਿੰਨ ਮੈਚਾਂ ਦੀ ਸੀਰੀਜ਼ ਭਾਰਤ ਨੇ 2-1 ਨਾਲ ਆਪਣੇ ਨਾਂ ਕੀਤੀ। ਟੀਚੇ ਦਾ ਪਿੱਛਾ ਕਰਨੀ ਉੱਤਰੀ ਇੰਡੀਆ ਦੀ ਟੀਮ ਨੂੰ ਰੋਹਿਤ ਸ਼ਰਮਾ ਦੇ ਰੂਪ ‘ਚ ਪਹਿਲਾ ਝਟਕਾ ਲੱਗਾ। ਰੋਹਿਤ ਸ਼ਰਮਾ ਆਪਣਾ ਖਾਤਾ ਵੀ ਨਾਲ ਖੋਲ੍ਹ ਸਕੇ ਤੇ ਸਿਫਰ ਦੇ ਸਕੋਰ ‘ਤੇ ਰਬਾਡਾ ਵਲੋਂ ਆਊਟ ਹੋਏ। ਇੰਡੀਆ ਨੂੰ ਦੂਜਾ ਝਟਕਾ ਸ਼੍ਰੇਅਸ ਅਈਅਰ ਦੇ ਰੂਪ ‘ਚ ਲੱਗਾ। ਸ਼੍ਰੇਅਸ ਅਈਅਰ 1 ਦੌੜ ਬਣਾ ਪਰਨੇਲ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਇੰਡੀਆ ਦੀ ਤੀਜੀ ਵਿਕਟ ਰਿਸ਼ਭ ਪੰਤ ਤੇ ਤੌਰ ‘ਤੇ ਡਿੱਗੀ। ਪੰਤ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 27 ਦੌੜਾਂ ਬਣਾ ਆਊਟ ਹੋਏ। ਪੰਤ ਨੂੰ ਲੁੰਗੀ ਐਨਗਿਡੀ ਨੇ ਆਊਟ ਕੀਤਾ ਇੰਡੀਆ ਦੀ ਚੌਥੀ ਵਿਕਟ ਦਿਨੇਸ਼ ਕਾਰਤਿਕ ਦੇ ਤੌਰ ‘ਤੇ ਡਿੱਗੀ। ਕਾਰਤਿਕ 4 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਕੇਸ਼ਵ ਮਹਾਰਾਜ ਵਲੋਂ ਆਊਟ ਹੋਏ। ਇਸ ਤੋਂ ਬਾਅਦ ਇੰਡੀਆ ਨੂੰ ਪੰਜਵਾਂ ਝਟਕਾ ਸੂਰਯਕੁਮਾਰ ਯਾਦਵ ਦੇ ਆਊਟ ਹੋਣ ‘ਤੇ ਲੱਗਾ। ਸੂਰਯਕੁਮਾਰ 8 ਦੌੜਾਂ ਬਣਾ ਪ੍ਰੀਟੋਰੀਅਸ ਦਾ ਸ਼ਿਕਾਰ ਬਣੇ। ਇੰਡੀਆ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਹਰਸ਼ਲ ਪਟੇਲ 17 ਦੌੜਾਂ ਦੇ ਨਿੱਜੀ ਸਕੋਰ ‘ਤੇ ਲੁੰਗੀ ਐਨਡਿਗੀ ਵਲੋਂ ਆਊਟ ਕੀਤੇ ਗਏ। ਇੰਡੀਆ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਅਕਸ਼ਰ ਪਟੇਲ 9 ਦੌੜਾਂ ਦੇ ਨਿੱਜੀ ਸਕੋਰ ‘ਤੇ ਪਾਰਮੇਲ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਟੇਂਬਾ ਬਾਵੁਮਾ 3 ਦੌੜਾਂ ਦੇ ਨਿੱਜੀ ਸਕੋਰ ‘ਤੇ ਉਮੇਸ਼ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੁਇੰਟਨ ਡਿਕਾਕ 68 ਦੌੜਾਂ ਬਣਾ ਰਨ ਆਊਟ ਹੋਇਆ। ਡਿਕਾਕ ਨੇ ਆਪਣੀ ਪਾਰੀ ਦੇ ਦੌਰਾਨ 6 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ।