ਇੰਡੀਆ ਵੱਲੋਂ ਆਪਣੇ ਦੋਵੇਂ ਮੈਚ ਜਿੱਤ ਕੇ ਸੁਪਰ-4 ‘ਚ ਜਗ੍ਹਾ ਪੱਕੀ ਕਰਨ ਤੋਂ ਬਾਅਦ ਹੁਣ ਸ੍ਰੀਲੰਕਾ ਵੀ ਬੰਗਲਾਦੇਸ਼ ਨੂੰ ਦੋ ਵਿਕਟਾਂ ਨਾਲ ਹਰਾ ਕੇ ਸੁਪਰ-4 ‘ਚ ਪਹੁੰਚ ਗਿਆ ਹੈ। ਕੁਸਲ ਮੈਂਡਿਸ (60) ਅਤੇ ਕਪਤਾਨ ਦਾਸੁਨ ਸ਼ਨਾਕਾ (45) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ ਸ਼੍ਰੀਲੰਕਾ ਨੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੇ ਗਰੁੱਪ-ਬੀ ਦੇ ਮੈਚ ‘ਚ ਜੇਤੂ ਰਿਹਾ। ਸ਼੍ਰੀਲੰਕਾ ਨੇ ਜਿੱਤ ਲਈ ਮਿਲੇ 184 ਦੌੜਾਂ ਦੇ ਟੀਚੇ ਨੂੰ 19.2 ਓਵਰਾਂ ‘ਚ 8 ਵਿਕਟਾਂ ‘ਤੇ ਹਾਸਲ ਕਰ ਕੇ ਬੰਗਲਾਦੇਸ਼ ਨੂੰ ਟੂਰਨਾਮੈਂਟ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਬੰਗਲਾਦੇਸ਼ ਦੇ ਇਬਾਦਤ ਹੁਸੈਨ ਨੇ 3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਟਾਸ ਜਿੱਤਣ ਤੋਂ ਬਾਅਦ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ ਸੀ। ਬੰਗਲਾਦੇਸ਼ ਨੇ ਨਿਰਧਾਰਿਤ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 183 ਦੌੜਾਂ ਬਣਾਈਆਂ। ਹਸਨ ਮਿਰਾਜ਼ ਨੇ 39, ਸ਼ਾਕਿਬ 24, ਅਫੀਫ ਹੁਸੈਨ 39, ਮਹਮੁਦੁੱਲਾ 27 ਅਤੇ ਹੁਸੈਨ ਨੇ 24 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ‘ਚ ਖੇਡਣ ਉਤਰੀ ਸ਼੍ਰੀਲੰਕਾਈ ਟੀਮ ਨੇ 19.2 ਓਵਰਾਂ ‘ਚ 8 ਵਿਕਟਾਂ ‘ਤੇ 184 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।