ਪੀਲ ਰੀਜਨਲ ਪੁਲੀਸ ਵੱਲੋ ਸ਼ਰਾਬ ਪੀਕੇ ਗੱਡੀ ਚਲਾਉਣ, ਦੁਰਘਟਨਾ ਕਰਨ, ਜਿਸ ’ਚ ਇਕ 29 ਸਾਲਾ ਵਿਅਕਤੀ ਦੀ ਮੌਤ ਹੋਈ ਹੈ, ਦੇ ਦੋਸ਼ ’ਚ ਬਰੈਂਪਟਨ ਦੇ 29 ਸਾਲਾ ਸੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ। ਇਹ ਹਾਦਸਾ ਦੋ ਗੱਡੀਆਂ ਵਿਚਕਾਰ ਐਤਵਾਰ ਅਤੇ ਸੋਮਵਾਰ ਦੀ ਰਾਤ ਬਰੈਂਪਟਨ ਦੇ ਕਰੈਡਿਟ ਵਿਊ/ਵਾਨਲੈਸ ਖੇਤਰ ’ਚ ਵਿਖੇ ਤਕਰੀਬਨ 12.30 ਵਜੇ ਵਾਪਰਿਆ। 29 ਸਾਲਾ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇਸ ਹਾਦਸੇ ’ਚ ਦੂਜੀ ਗੱਡੀ ’ਚ ਸਵਾਰ ਇਕ ਪਰਿਵਾਰ ਦੇ ਤਿੰਨ ਜਣੇ ਜ਼ਖਮੀ ਵੀ ਹੋਏ ਹਨ ਜਿਨ੍ਹਾਂ ’ਚ ਇਕ 9 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਟੀਲਜ/ਮੈਕਲਾਗਨ ਰੋਡ ’ਤੇ ਹੋਏ ਇਕ ਹੋਰ ਹਾਦਸੇ ’ਚ ਵੀ ਇਕ ਸ਼ਰਾਬੀ ਡਰਾਈਵਰ ਗ੍ਰਿਫ਼ਤਾਰ ਹੋਇਆ ਹੈ। ਲੰਘੇ ਵੀਕ ਐਂਡ ਦੌਰਾਨ ਜੀ.ਟੀ.ਏ. ’ਚ ਨਸ਼ਾ ਕਰਕੇ ਗੱਡੀ ਚਲਾਉਣ ਦੇ ਮਾਮਲਿਆ ’ਚ ਕੁੱਲ ਦੋ ਮੌਤਾਂ ਅਤੇ ਕਈ ਜਣੇ ਜ਼ਖਮੀ ਹੋਏ। ਸ਼ਰਾਬ ਪੀਕੇ ਗੱਡੀ ਚਲਾਉਣਾ ਬੇਹੱਦ ਖ਼ਤਰਨਾਕ ਰੁਝਾਨ ਹੈ ਅਤੇ ਇਸ ’ਚ ਪੰਜਾਬੀ ਮੂਲ ਦੇ ਵਿਅਕਤੀ ਜ਼ਿਆਦਾ ਮਿਲਦੇ ਹਨ।