ਵਰਜੀਨੀਆ ਰਾਜ ‘ਚ ਵਾਲਮਾਰਟ ਅੰਦਰ ਫਾਇਰਿੰਗ ਦੀ ਇਕ ਘਟਨਾ ‘ਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਦੀ ਵੀ ਮੌਤ ਹੋ ਗਈ। ਪੁਲੀਸ ਦੇ ਹਵਾਲੇ ਨਾਲ ਆਈਆਂ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਗੋਲੀਬਾਰੀ ਵਰਜੀਨੀਆ ਦੇ ਚੈਸਪੀਕ ‘ਚ ਇਕ ਵਾਲਮਾਰਟ ਸਟੋਰ ‘ਚ ਹੋਈ। ਪੁਲੀਸ ਨੇ ਰਾਤ 10:12 ਵਜੇ ਸਟੋਰ ‘ਚ ਜਵਾਬੀ ਕਾਰਵਾਈ ਕੀਤੀ ਅਤੇ ਅੰਦਰ ਗੋਲੀਬਾਰੀ ਦੇ ਸਬੂਤ ਮਿਲੇ। ਕੋਸਿਨਸਕੀ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਸਟੋਰ ‘ਚ ਦਾਖਲ ਹੋਏ ਅਤੇ ਉਨ੍ਹਾਂ ਨੇ ਕਈ ਲੋਕਾਂ ਨੂੰ ਮ੍ਰਿਤਕ ਅਤੇ ਜ਼ਖਮੀ ਪਾਇਆ। ਉਸ ਨੇ ਅੱਗੇ ਕਿਹਾ ਕਿ ਪੁਲੀਸ ਅਜੇ ਤੱਕ ਮੌਤਾਂ ਦੀ ਇਕ ਖਾਸ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕੀ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਘੱਟੋ ਘੱਟ ਦਸ ਹੈ। ਚੈਸਪੀਕ ਪੁਲੀਸ ਦੇ ਜਨਤਕ ਸੂਚਨਾ ਅਧਿਕਾਰੀ ਲੀਓ ਕੋਸਿਨਸਕੀ ਨੇ ਦੱਸਿਆ ਕਿ ਗੋਲੀਬਾਰੀ ਦੇ ਮ੍ਰਿਤਕਾਂ ‘ਚ ਸ਼ੂਟਰ ਵੀ ਸ਼ਾਮਲ ਹੈ। ਚੈਸਪੀਕ ਸ਼ਹਿਰ ਦੇ ਅਧਿਕਾਰੀਆਂ ਨੇ ਜਾਂਚ ਦੌਰਾਨ ਲੋਕਾਂ ਨੂੰ ਸਟੋਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ।