ਇੰਡੀਆ ਨੇ 2022 ਏਸ਼ੀਆ ਕੱਪ ਦੇ ਦੂਜੇ ਮੈਚ ‘ਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਕੇ ਸੁਪਰ-4 ‘ਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਨਾਲ ਰੋਹਿਤ ਸ਼ਰਮਾ ਵਿਰਾਟ ਕੋਹਲੀ ਨੂੰ ਪਛਾੜ ਕੇ ਇੰਡੀਆ ਦੇ ਦੂਜੇ ਸਭ ਤੋਂ ਸਫਲ ਟੀ-20 ਅੰਤਰਰਾਸ਼ਟਰੀ ਕਪਤਾਨ ਬਣ ਗਏ ਹਨ। ਰੋਹਿਤ ਸ਼ਰਮਾ ਨੇ ਬਤੌਰ ਕਪਤਾਨ 37 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 31 ਜਿੱਤਾਂ ਦਰਜ ਕੀਤੀਆਂ ਹਨ। ਇਸ ਫਾਰਮੈਟ ‘ਚ ਕਪਤਾਨ ਦੇ ਤੌਰ ‘ਤੇ ਉਨ੍ਹਾਂ ਦੀ ਜਿੱਤ ਦਾ ਫ਼ੀਸਦ 83.78 ਹੈ। ਮਹਿੰਦਰ ਸਿੰਘ ਧੋਨੀ ਹੁਣ ਤੱਕ ਇੰਡੀਆ ਦੇ ਸਭ ਤੋਂ ਸਫਲ ਟੀ-20 ਅੰਤਰਰਾਸ਼ਟਰੀ ਕਪਤਾਨ ਬਣੇ ਹੋਏ ਹਨ। ਉਨ੍ਹਾਂ 72 ਮੈਚਾਂ ‘ਚ ਇੰਡੀਾ ਦੀ ਕਪਤਾਨੀ ਕੀਤੀ ਜਿਸ ਵਿੱਚੋਂ ਟੀਮ ਨੇ 41 ਵਿੱਚ ਜਿੱਤ ਦਰਜ ਕੀਤੀ ਅਤੇ 28 ‘ਚ ਹਾਰ ਝੱਲੀ। ਇਕ ਮੁਕਾਬਲਾ ਬਰਾਬਰੀ ‘ਤੇ ਰਿਹਾ ਅਤੇ ਦੋ ਦਾ ਕੋਈ ਨਤੀਜਾ ਨਹੀਂ ਨਿਕਲਿਆ। ਫਾਰਮੈਟ ‘ਚ ਉਸਦੀ ਜਿੱਤ ਦਾ ਫੀਸਦ 59.28 ਹੈ। ਵਿਰਾਟ ਕੋਹਲੀ ਹੁਣ ਤੀਜੇ ਨੰਬਰ ‘ਤੇ ਖਿਸਕ ਗਏ ਹਨ। ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਕਪਤਾਨ ਦੇ ਰੂਪ ‘ਚ ਆਪਣੇ 50 ਮੈਚਾਂ ‘ਚ ਉਸਨੇ 30 ਜਿੱਤੇ ਹਨ ਅਤੇ 16 ਮੈਚ ਹਾਰੇ ਹਨ। ਦੋ ਮੈਚ ਟਾਈ ‘ਚ ਖਤਮ ਹੋਏ ਜਦਕਿ ਦੋ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਫਾਰਮੈਟ ‘ਚ ਕਪਤਾਨ ਦੇ ਤੌਰ ‘ਤੇ ਉਨ੍ਹਾਂ ਦੀ ਜਿੱਤ ਦੀ ਫੀਸਦ 64.58 ਹੈ। ਮੈਚ ਦੀ ਗੱਲ ਕਰੀਏ ਤਾਂ ਹਾਂਗਕਾਂਗ ਦੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਲਈ ਆਈ ਟੀਮ ਇੰਡੀਆ ਨੇ ਆਪਣੇ 20 ਓਵਰਾਂ ‘ਚ 192/2 ਦਾ ਸਕੋਰ ਬਣਾਇਆ। 193 ਦੌੜਾਂ ਦਾ ਪਿੱਛਾ ਕਰਦੇ ਹੋਏ ਹਾਂਗਕਾਂਗ ਨੇ ਪਾਵਰਪਲੇ ‘ਚ 51 ਦੌੜਾਂ ‘ਤੇ ਦੋ ਵਿਕਟਾਂ ਗੁਆ ਦਿੱਤੀਆਂ। ਬਾਬਰ ਹਯਾਤ ਅਤੇ ਕਿੰਚਿਤ ਸ਼ਾਹ ਨੇ ਕੁਝ ਠੋਸ ਪਾਰੀਆਂ ਖੇਡੀਆਂ ਪਰ ਤਾਕਤਵਰ ਭਾਰਤੀਆਂ ਨੂੰ ਝਟਕਾ ਦੇਣ ਲਈ ਹਾਂਗਕਾਂਗ ਦੀ ਮਦਦ ਕਰਨ ਲਈ ਇਹ ਕਾਫ਼ੀ ਨਹੀਂ ਸੀ।