ਇੰਡੀਆ ਤੇ ਜ਼ਿੰਬਾਬਵੇ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਦੂਜੇ ਮੁਕਾਬਲੇ ‘ਚ ਇੰਡੀਆ ਜੇਤੂ ਰਿਹਾ। ਇੰਡੀਆ ਨੇ ਜ਼ਿੰਬਾਬਵੇ ਨੂੰ ਪੰਜ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਦੀ ਟੀਮ 38 ਓਵਰਾਂ ‘ਚ 161 ਦੌੜਾਂ ”ਤੇ ਆਲ ਆਊਟ ਹੋਈ। ਇਸ ਤਰ੍ਹਾਂ ਜ਼ਿਬਾਬਵੇ ਨੇ ਇੰਡੀਆ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ 25.4 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ ਤੇ ਮੈਚ ਨੂੰ ਆਪਣੇ ਨਾਂ ਕਰ ਲਿਆ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਕਪਤਾਨ ਕੇ.ਐੱਲ. ਰਾਹੁਲ ਓਪਨਿੰਗ ‘ਤੇ ਖ਼ੁਦ ਆਏ ਪਰ ਇਕ ਦੌੜ ਬਣਾਉਂਦੇ ਹੀ ਨਿਆਉਚੀ ਵੱਲੋਂ ਐੱਲ.ਬੀ.ਡਬਲਿਊ. ਹੋ ਗਏ। ਇਸ ਤੋਂ ਬਾਅਦ ਸ਼ਿਖਰ ਧਵਨ ਚੰਗੀ ਫਾਰਮ ਦਿਖਾਉਂਦੇ ਹੋਏ 21 ਗੇਂਦਾਂ ‘ਚ 4 ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ ਪਰ ਉਹ ਲੰਬੀ ਪਾਰੀ ਨਾ ਖੇਡ ਸਕੇ ਤੇ ਚਿਵਾਂਗਾ ਦੀ ਗੇਂਦ ‘ਤੇ ਕਾਇਆ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਇੰਡੀਆ ਦੀ ਤੀਜੀ ਵਿਕਟ ਈਸ਼ਾਨ ਕਿਸ਼ਨ ਦੇ ਤੌਰ ‘ਤੇ ਡਿੱਗੀ। ਈਸ਼ਾਨ ਜੋਂਗਵੇ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਸ਼ੁਭਮਨ ਗਿੱਲ ਨੇ 33 ਦੌੜਾਂ ਜਦਕਿ ਦੀਪਕ ਹੁੱਡਾ ਨੇ 25 ਦੌੜਾਂ ਦਾ ਯੋਗਦਾਨ ਦਿੱਤਾ। ਸੰਜੂ ਸੈਮਸਨ ਤੇ ਅਕਸ਼ਰ ਪਟੇਲ ਨੇ ਅਜੇਤੂ ਰਹਿੰਦੇ ਕ੍ਰਮਵਾਰ 43 ਤੇ 6 ਦੌੜਾਂ ਬਣਾਈਆਂ ਤੇ ਮੈਚ ਇੰਡੀਆ ਦੀ ਝੋਲੀ ‘ਚ ਪਾ ਦਿੱਤਾ। ਜ਼ਿੰਬਾਬਵੇ ਵਲੋਂ ਚਿਵਾਂਗਾ ਨੇ 1, ਵਿਕਟਰ ਨਿਆਉਚੀ ਨੇ 1, ਲਿਊਕ ਜੋਂਗਵੇ ਨੇ 2, ਸਿਕੰਦਰ ਰਜ਼ਾ ਨੇ 1 ਵਿਕਟ ਲਏ। ਪਹਿਲਾਂ ਬੱਲੇਬਾਜ਼ੀ ਕਰਨ ਆਈ ਜ਼ਿੰਬਾਬਵੇ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਤਾਦੀਵਾਨਾਸ਼ੇ ਕੈਤਾਨੋ 7 ਦੌੜਾਂ ਬਣਾ ਸਿਰਾਜ ਦੀ ਗੇਂਦ ‘ਤੇ ਸੈਮਸਨ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਜ਼ਿੰਬਾਬਵੇ ਦੀ ਦੂਜੀ ਵਿਕਟ ਇਨੋਸੈਂਟ ਕਾਇਆ ਦੇ ਤੌਰ ‘ਤੇ ਡਿੱਗੀ। ਕਾਇਆ 16 ਦੌੜਾਂ ਬਣਾ ਠਾਕੁਰ ਦੀ ਗੇਂਦ ”ਤੇ ਸੈਮਸਨ ਨੂੰ ਕੈਚ ਦੇ ਕੇ ਆਊਟ ਹੋਏ। ਜ਼ਿੰਬਾਬਵੇ ਨੂੰ ਤੀਜਾ ਝਟਕਾ ਕਪਤਾਨ ਰੇਜਿਸ ਚਕਾਬਵਾ ਦੇ ਆਊਟ ਹੋਣ ਨਾਲ ਲੱਗਾ। ਚਕਾਬਵਾ ਸਿਰਫ਼ 2 ਦੌੜਾਂ ਬਣਾ ਆਊਟ ਹੋਏ। ਉਹ ਠਾਕੁਰ ਦੀ ਗੇਂਦ ‘ਤੇ ਸ਼ੁਭਮਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਜ਼ਿੰਬਾਬਵੇ ਦੀ ਚੌਥੀ ਵਿਕਟ ਵੇਸਲੇ ਮਧਵੇਰੇ ਦੇ ਤੌਰ ”ਤੇ ਡਿੱਗੀ। ਮਧਵੇਰੇ 2 ਦੌੜਾਂ ਬਣਾ ਪ੍ਰਸਿੱਧ ਦੀ ਗੇਂਦ ”ਤੇ ਸੈਮਸਨ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਜ਼ਿੰਬਾਬਵੇ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਸਿਕੰਦਰ ਰਜ਼ਾ 16 ਦੌੜਾਂ ਬਣਾ ਕੁਲਦੀਪ ਯਾਦਵ ਦੀ ਗੇਂਦ ‘ਤੇ ਧਵਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਜ਼ਿੰਬਾਬਵੇ ਦੀ 6ਵੀਂ ਵਿਕਟ ਸੀਨ ਵਿਲੀਅਮਸ ਦੇ ਤੌਰ ‘ਤੇ ਡਿੱਗੀ ਸੀਨ 42 ਦੌੜਾਂ ਬਣਾ ਆਊਟ ਹੋਏ। ਉਹ ਦੀਪਕ ਹੁੱਡਾ ਦੀ ਗੇਂਦ ‘ਤੇ ਧਵਨ ਵਲੋਂ ਕੈਚ ਆਊਟ ਹੋਏ। ਜ਼ਿੰਬਾਬਵੇ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਲਿਊਕ ਜੋਂਗਵੇ 6 ਦੌੜਾਂ ਦੇ ਨਿੱਜੀ ਸਕੋਰ ‘ਤੇ ਠਾਕੁਰ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਜ਼ਿੰਬਾਬਵੇ ਦੀ ਅੱਠਵੀ ਵਿਕਟ ਬ੍ਰਾਡ ਇਵਾਂਸ ਦੇ ਤੌਰ ‘ਤੇ ਡਿੱਗੀ। ਇਵਾਂਸ 9 ਦੌੜਾਂ ਦੇ ਨਿੱਜੀ ਸਕੋਰ ‘ਤੇ ਅਕਸ਼ਰ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ।