ਯੂ.ਐਸ. ਓਪਨ 2022 ਤੋਂ ਬਾਅਦ ਅਚਾਨਕ ਅਣਮਿੱਥੇ ਸਮੇਂ ਲਈ ਬ੍ਰੇਕ ‘ਤੇ ਚਲੀ ਗਈ ਦੁਨੀਆ ਦੀ ਸਾਬਕਾ ਨੰਬਰ ਇਕ ਵੀਨਸ ਵਿਲੀਅਮਸ ਨੇ ਕੋਰਟ ‘ਤੇ ਵਾਪਸੀ ਦਾ ਐਲਾਨ ਕੀਤਾ ਹੈ। ਹਾਲਾਂਕਿ ਉਸਨੇ ਇਹ ਨਹੀਂ ਦੱਸਿਆ ਹੈ ਕਿ ਉਹ ਕਿਸ ਦਿਨ ਵਾਪਸ ਆਵੇਗੀ। ਸਤੰਬਰ ਦੇ ਸ਼ੁਰੂ ‘ਚ ਟੈਨਿਸ ਤੋਂ ਬ੍ਰੇਕ ਲੈਣ ਤੋਂ ਬਾਅਦ 42 ਸਾਲਾ ਵੀਨਸ ਬਾਰੇ ਮੰਨਿਆ ਜਾ ਰਿਹਾ ਸੀ ਕਿ ਉਹ ਚੁੱਪ-ਚੁਪੀਤੇ ਸੰਨਿਆਸ ਲੈ ਲਵੇਗੀ। ਆਪਣੇ ਚੈਨਲ ‘ਤੇ ਇਕ ਤਾਜ਼ਾ ਵੀਡੀਓ ‘ਚ ਸੱਤ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੇ ਭਵਿੱਖ ਲਈ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ। ਵਿਲੀਅਮਸ ਨੇ ਕਿਹਾ ਕਿ ਉਹ ਦੁਬਾਰਾ ਖੇਡਣਾ ਚਾਹੇਗੀ ਅਤੇ ਪ੍ਰਸ਼ੰਸਕਾਂ ਨੂੰ ਜਲਦੀ ਹੀ ਸਹੀ ਸਮਾਂ ਦੱਸੇਗੀ। ਵੀਨਸ ਨੇ ਕਿਹਾ ਕਿ ਬਹੁਤ ਸਾਰੇ ਲੋਕ ਮੈਨੂੰ ਪੁੱਛ ਰਹੇ ਹਨ, ‘ਕੀ ਤੁਸੀਂ ਦੁਬਾਰਾ ਖੇਡਣ ਜਾ ਰਹੇ ਹੋ? ਮੈਨੂੰ ਟੈਨਿਸ ਪਸੰਦ ਹੈ ਅਤੇ ਮੈਂ ਦੁਬਾਰਾ ਖੇਡਣਾ ਪਸੰਦ ਕਰਾਂਗੀ ਅਤੇ ਮੈਂ ਤੁਹਾਨੂੰ ਸਹੀ ਸਮੇਂ ‘ਤੇ ਇਸ ਬਾਰੇ ਦੱਸਾਂਗੀ।’ ਵਿਲੀਅਮਸ ਨੇ ਜ਼ੋਰ ਦੇ ਕੇ ਕਿਹਾ, ‘ਇਮਾਨਦਾਦੀ ਨਾਲ ਕਹਾਂ ਤਾਂ ਮੈਂ ਕੋਰਟ ‘ਤੇ ਚੰਗੀ ਤਰ੍ਹਾਂ ਹਿੱਟ ਕਰ ਰਹੀ ਹਾਂ। ਮੈਂ ਤੁਹਾਨੂੰ ਦੱਸ ਦਵਾਂ ਕਿ ਅਮਰੀਕਾ ਓਪਨ ‘ਚ ਡਬਲਜ਼ ਮੈਚ ਤੋਂ ਬਾਅਦ ਮੈਂ ਤੁਰੰਤ ਅਗਲੇ ਦਿਨ ਕੋਰਟ ਬੁੱਕ ਕੀਤਾ ਅਤੇ ਸਿੰਗਲਜ਼ ਅਭਿਆਸ ਕੀਤਾ। ਉਦੋਂ ਤੋਂ ਮੈਂ ਚੰਗੀ ਤਰ੍ਹਾਂ ਹਿੱਟ ਕਰ ਰਹੀ ਹਾਂ। ਵਿਲੀਅਮਸ ਨੇ ਕਿਹਾ ਕਿ ਮੈਂ ਸੱਚਮੁੱਚ ਬਹੁਤ ਸਾਰੀਆਂ ਚੀਜ਼ਾਂ ‘ਤੇ ਕੰਮ ਕਰ ਰਹੀ ਹਾਂ। ਮੁੱਖ ਤੌਰ ‘ਤੇ ਆਪਣੇ ਫੋਰਹੈਂਡ ‘ਤੇ। ਇਹ ਮੇਰਾ ਸਭ ਤੋਂ ਮਹੱਤਵਪੂਰਨ ਸ਼ਾਟ ਹੈ। ਇਸ ਤੋਂ ਇਲਾਵਾ ਹਰ ਚੀਜ਼ ‘ਤੇ ਧਿਆਨ ਦਿੱਤਾ ਜਾਂਦਾ ਹੈ। ਮੈਂ ਸਲਾਈਸਿੰਗ ‘ਤੇ ਕੰਮ ਕਰ ਰਹੀ ਹਾਂ। ਵਿਲੀਅਮਜ਼ ਨੇ ਮਜ਼ਾਕ ‘ਚ ਕਿਹਾ ਕਿ ਮੈਂ ਇਕ ਮੈਚ ‘ਚ ਪ੍ਰਤੀ ਸਾਲ ਇਕ ਵਾਰ ਸਲਾਈਸ ਕੀਤਾ ਹੈ। ਅਤੇ ਮੈਂ ਕੱਲ੍ਹ ਇਕ ਪੁਆਇੰਟ ਖੇਡਿਆ ਅਤੇ ਲਗਭਗ ਚਾਰ ਵਾਰ ਸਲਾਈਸ ਕੀਤਾ। ਇਹ ਮੇਰੇ ਲਈ ਇਕ ਵਰਲਡ ਰਿਕਾਰਡ ਸੀ, ਕਿਸੇ ਹੋਰ ਲਈ ਨਹੀਂ।