ਅਮਰੀਕਾ ’ਚ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਲਾਸ ਏਂਜਲਸ ਤੋਂ ਸਾਹਮਣੇ ਆਇਆ ਹੈ ਜਿੱਥੇ ਐਤਵਾਰ ਸ਼ਾਮ ਨੂੰ ਇਕ ਪਾਰਕ ’ਚ ਦੋ ਗੁੱਟਾਂ ਵਿਚਾਲੇ ਹੋਈ ਫਾਇਰਿੰਗ ’ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਨਿਊਯਾਰਕ ਪੋਸਟ ਨੇ ਦੱਸਿਆ ਕਿ ਇਹ ਗੋਲੀਬਾਰੀ ਸਾਨ ਪੇਡਰੋ ਦੇ ਪੈਕ ਪਾਰਕ ਦੇ ਅੰਦਰ ਸ਼ਾਮ ਚਾਰ ਵਜੇ ਕਾਰ ਸ਼ੋਅ ਦੌਰਾਨ ਹੋਈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਪੈਕ ਪਾਰਕ ’ਚ ਦੋ ਧਿਰਾਂ ਵਿਚਕਾਰ ਝਗਡ਼ੇ ਵਜੋਂ ਸ਼ੁਰੂ ਹੋਈ ਸੀ। ਇਕ ਅਧਿਕਾਰੀ ਨੇ ਕਿਹਾ, ‘ਅਸੀਂ ਸਬੂਤ ਅਤੇ ਸੰਭਾਵੀ ਤੌਰ ’ਤੇ ਵਾਧੂ ਪੀਡ਼ਤਾਂ ਲਈ ਪਾਰਕ ਨੂੰ ਸਾਫ ਕਰਨਾ ਜਾਰੀ ਰੱਖ ਰਹੇ ਹਾਂ।’ ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਗੋਲੀ ਚਲਾਉਣ ਵਾਲੇ ਇਕ ਤੋਂ ਵੱਧ ਹੋ ਸਕਦੇ ਹਨ। ਘਟਨਾ ਦੇ ਕਈ ਘੰਟੇ ਬਾਅਦ ਤੱਕ ਪੁਲੀਸ ਨੇ ਕਿਸੇ ਵੀ ਸ਼ੱਕੀ ਨਾਂ ਮੁਲਜ਼ਮ ਨੂੰ ਹਿਰਾਸਤ ’ਚ ਨਹੀਂ ਲਿਆ ਸੀ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਇਕ ਚਿਤਾਵਨੀ ’ਚ ਕਿਹਾ ਕਿ ਪਾਰਕ ਦੇ ਅੰਦਰ ਗੋਲੀਬਾਰੀ ਕਰਨ ਤੋਂ ਬਾਅਦ ਚਾਰ ਪੁਰਸ਼ਾਂ ਅਤੇ ਤਿੰਨ ਔਰਤਾਂ ਨੂੰ ਖੇਤਰੀ ਹਸਪਤਾਲਾਂ ’ਚ ਲਿਜਾਇਆ ਗਿਆ। ਸੱਤ ਜ਼ਖ਼ਮੀ ਵਿਅਕਤੀਆਂ ਵਿੱਚੋਂ ਦੋ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ।