ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ‘ਚ ਇਕ ਲੇਡੀ ਆਰ.ਸੀ.ਐਮ.ਪੀ. ਅਫਸਰ ਦਾ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ‘ਤੇ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਇਕ ਕਾਨੂੰਨੀ ਅਫਸਰ ਦੀ ਮਦਦ ਕਰ ਰਹੀ ਸੀ। ਇਹ ਘਟਨਾ ਵਿਲਿੰਗਡਨ ਅਵੈਨਿਊ ਤੇ ਬਾਉਂਡਰੀ ਰੋਡ ਵਿਚਾਲੇ ਵਾਪਰੀ। ਰੋਇਲ ਕੈਨੇਡੀਅਨ ਮਾਊਂਟਡ ਪੁਲੀਸ ਨੇ ਹਾਲੇ ਤੱਕ ਮਰਨ ਵਾਲੀ ਲੇਡੀ ਅਫਸਰ ਦੇ ਵੇਰਵੇ ਜਨਤਕ ਨਹੀਂ ਕੀਤੇ। ਆਰ.ਸੀ.ਐਮ.ਪੀ. ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੋਨਲਡ ਨੇ ਕਿਹਾ ਕਿ 31 ਸਾਲਾ ਸ਼ੈਲਿਨ ਯਾਂਗ ਦਸੰਬਰ 2019 ਤੋਂ ਪੁਲੀਸ ਅਧਿਕਾਰੀ ਸੀ। ਉਨ੍ਹਾਂ ਕਿਹਾ, ‘ਹੋਰ ਵੇਰਵੇ ਜਾਰੀ ਨਹੀਂ ਕੀਤੇ ਜਾ ਰਹੇ ਹਨ ਕਿਉਂਕਿ ਕਤਲ ਦੀ ਜਾਂਚ ਜਾਰੀ ਹੈ।’ ਉਨ੍ਹਾਂ ਨੇ ਕਿਹਾ, ‘ਜਿਨ੍ਹਾਂ ਨਾਲ ਉਸਨੇ ਕੰਮ ਕੀਤਾ ਉਨਾਂ ਨੇ ਯਾਂਗ ਨੂੰ ਬਹੁਤ ਦਿਆਲੂ ਦੱਸਿਆ ਜੋ ਉਸਦੀ ਮੌਤ ਨੂੰ ਸਵੀਕਾਰ ਕਰਨਾ ਹੋਰ ਵੀ ਮੁਸ਼ਕਲ ਬਣਾਉਂਦਾ ਹੈ।’
ਓਧਰ ਪੀਲ ਪੁਲੀਸ ਅਫਸਰ ਸੁਖਦੇਵ ਸੰਘਾ ਨੂੰ ਲੰਘੀ 29 ਜਨਵਰੀ ਦੇ ਇਕ ਲੁੱਟ-ਖੋਹ ਨਾਲ ਸਬੰਧਤ ਘਟਨਾ, ਜੋ ਕਵੀਨ ਮੈਰੀ ਡਰਾਈਵ ਅਤੇ ਸੈਂਡਲਵੁੱਡ ਪਾਰਕਵੇਅ ਡਰਾਈਵ ਖੇਤਰ ‘ਚ ਵਾਪਰੀ ਸੀ, ਸਬੰਧੀ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ। ਇਸ ਮਾਮਲੇ ‘ਚ ਪੁਲੀਸ ਨੇ ਤਿੰਨ ਜਣੇ ਹੋਰ ਗ੍ਰਿਫ਼ਤਾਰ ਕੀਤੇ ਹਨ ਜਿੰਨਾਂ ‘ਚ ਬਰੈਂਪਟਨ ਵਾਸੀ ਕਰਨਵੀਰ ਸੰਘਾ, ਸੁਖਦੀਪ ਕੰਦੋਲਾ ਅਤੇ ਮਾਰਖਮ ਵਾਸੀ ਮਹਿਲਾ ਜੈਸਮੀਨ ਬਾਸੀ ਸ਼ਾਮਲ ਹੈ। ਇਨ੍ਹਾਂ ਦੀ ਬਰੈਂਪਟਨ ਦੀ ਅਦਾਲਤ ‘ਚ 12 ਦਸੰਬਰ ਦੀ ਪੇਸ਼ੀ ਪਈ ਹੈ।
ਇਕ ਵੱਖਰੇ ਮਾਮਲੇ ‘ਚ ਲਾਵਾਲ ਕਿਊਬਕ ‘ਚ ਆਪਣੇ ਦੋ ਬੱਚਿਆਂ ਦੇ ਕਤਲ ਦੇ ਦੋਸ਼ ‘ਚ ਪੁਲੀਸ ਵੱਲੋਂ ਕਮਲਜੀਤ ਅਰੋੜਾ (45) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਇਸ ਮਾਮਲੇ ‘ਚ ਹੋਰ ਤਫਤੀਸ਼ ਕਰ ਰਹੀ ਹੈ।
ਲੇਡੀ ਪੁਲੀਸ ਅਫਸਰ ਦੀ ਛੁਰਾ ਮਾਰ ਕੇ ਹੱਤਿਆ, ਖੋਹ ਤੇ ਕਤਲ ਦੇ ਮਾਮਲੇ ‘ਚ ਪੰਜਾਬੀ ਗ੍ਰਿਫ਼ਤਾਰ
Related Posts
Add A Comment