ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਨੂੰ ਤੋਡ਼-ਮਰੋਡ਼ ਕੇ ਪੇਸ਼ ਕਰਨ ਦੇ ਦੋਸ਼ ’ਚ ਜ਼ੀ ਟੀ.ਵੀ. ਦੇ ਸਾਬਕਾ ਐਂਕਰ ਰੋਹਿਤ ਰੰਜਨ ਨੂੰ ਪੁਲੀਸ ਨੇ ਹਿਰਾਸ ’ਚ ਲਿਆ ਹੈ। ਇਸ ਮੌਕੇ ਯੂ.ਪੀ. ਪੁਲੀਸ ਤੇ ਛੱਤੀਗਡ਼੍ਹ ਪੁਲੀਸ ’ਚ ਗ੍ਰਿਫ਼ਤਾਰੀ ਸਬੰਧੀ ਕਾਫ਼ੀ ਤਣਾਅ ਪੈਦਾ ਹੋ ਗਿਆ ਸੀ ਕਿਉਂਕਿ ਛੱਤੀਗਡ਼੍ਹ ਦੀ ਪੁਲੀਸ ਐਂਕਰ ਨੂੰ ਹਿਰਾਸਤ ’ਚ ਲੈਣ ਲਈ ਪਹੁੰਚ ਗਈ। ਚੈਨਲ ’ਤੇ ਕੇਰਲ ਦੇ ਵਾਇਨਾਡ ’ਚ ਰਾਹੁਲ ਗਾਂਧੀ ਦੇ ਦਫਤਰ ਦੀ ਭੰਨਤੋਡ਼ ਬਾਰੇ ਕਾਂਗਰਸ ਨੇਤਾ ਬਿਆਨ ਨੂੰ ਤੋਡ਼-ਮਰੋਡ਼ ਕੇ ਪੇਸ਼ ਕੀਤਾ। ਕਾਂਗਰਸ ਨੇ ਰਾਹੁਲ ਗਾਂਧੀ ਦੇ ਵੀਡੀਓ ’ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਜ਼ੀ ਟੀ.ਵੀ. ਨੇ ਬਾਅਦ ’ਚ ਗਲਤੀ ਲਈ ਮੁਆਫੀ ਮੰਗੀ ਅਤੇ ਆਪਣੇ ਦੋ ਐਂਕਰਾਂ ਦੀ ਸੇਵਾ ਖ਼ਤਮ ਕਰ ਦਿੱਤੀ। ਕਾਂਗਰਸ ਨੇ ਹਾਲਾਂਕਿ ਇਸ ਮਾਮਲੇ ’ਚ ਸੱਤ ਸੂਬਿਆਂ ’ਚ ਸ਼ਿਕਾਇਤ ਦਰਜ ਕਰਵਾਈ ਹੈ। ਸਾਬਕਾ ਮੰਤਰੀ ਰਾਜਵਰਧਨ ਰਾਠੌਰ ’ਤੇ ਵੀ ਟਵਿੱਟਰ ’ਤੇ ‘ਫਰਜ਼ੀ ਵੀਡੀਓ ਸ਼ੇਅਰ ਕਰਨ’ ਲਈ ਬਿਲਾਸਪੁਰ ’ਚ ਮਾਮਲਾ ਦਰਜ ਕੀਤਾ ਗਿਆ ਹੈ।