ਓਲੰਪਿਕਸ ‘ਚ ਚਾਂਦੀ ਦਾ ਤਗ਼ਮਾ ਜੇਤੂ ਰਵੀ ਦਹੀਆ 57 ਕਿਲੋ ਕੁਆਲੀਫਿਕੇਸ਼ਨ ਗੇੜ ‘ਚ ਉਜ਼ਬੇਕਿਸਤਾਨ ਦੇ ਗੁਲੋਮਜੋਨ ਅਬਦੁਲਾਏਵ ਤੋਂ ਹਾਰ ਕੇ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ‘ਚ ਤਗ਼ਮੇ ਦੀ ਦੌੜ ‘ਚੋਂ ਬਾਹਰ ਹੋ ਗਿਆ ਹੈ। ਦੂਜੇ ਪਾਸੇ ਨਵੀਨ ਨੇ 70 ਕਿਲੋ ਵਰਗ ਦੇ ਰੀਪੇਚੇਜ ‘ਚ ਉਜ਼ਬੇਕਿਸਤਾਨ ਦੇ ਸਿਰਬਾਜ਼ ਤਲਗਟ ਨੂੰ 11-3 ਨਾਲ ਹਰਾ ਕੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ‘ਚ ਥਾਂ ਬਣਾਈ ਹੈ। ਦੁਨੀਆਂ ਦਾ ਦੂਜੇ ਦਰਜੇ ਦਾ ਪਹਿਲਵਾਨ ਦਹੀਆ 0-10 ਨਾਲ ਹਾਰ ਗਿਆ। ਦਹੀਆ ਰੀਪੇਚੇਜ ਗੇੜ ‘ਚ ਹਿੱਸਾ ਨਹੀਂ ਲੈ ਸਕਦਾ ਕਿਉਂਕਿ ਅਬਦੁਲਾਏਵ ਅਲਬੇਨੀਅਨ ਪਹਿਲਵਾਨ ਜ਼ੇਲਿਮਖਾਨ ਅਬਾਕਾਰੋਵ ਤੋਂ ਹਾਰ ਗਿਆ ਸੀ। ਨਵੀਨ ਦੀ ਜਿੱਤ ਨੇ ਉਸ ਨੂੰ ਸਿੱਧੇ ਤੌਰ ‘ਤੇ ਕਾਂਸੀ ਦੇ ਤਗ਼ਮੇ ਦੇ ਮੈਚ ‘ਚ ਪਹੁੰਚਾ ਦਿੱਤਾ ਕਿਉਂਕਿ ਉਸ ਦਾ ਅਗਲੇ ਗੇੜ ਦਾ ਵਿਰੋਧੀ ਇਲਿਆਸ ਬੇਕਬੁਲਾਤੋਵ ਸੱਟ ਕਾਰਨ ਖੇਡ ਨਹੀਂ ਸਕਿਆ।