ਜਮਾਇਕਾ ਦੀ ਸ਼ੇਰਿਕਾ ਜੈਕਸਨ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ 200 ਮੀਟਰ ਮਹਿਲਾਵਾਂ ਦੀ ਦੌਡ਼ ’ਚ ਗੋਲਡ ਮੈਡਲ ਜਿੱਤ ਲਿਆ ਹੈ। ਪਹਿਲਾ ਵਿਸ਼ਵ ਖਿਤਾਬ ਜਿੱਤਣ ਲਈ ਜੈਕਸਨ ਨੇ 21.45 ਸਕਿੰਟ ਦਾ ਚੈਂਪੀਅਨਸ਼ਿਪ ਰਿਕਾਰਡ ਕਾਇਮ ਕੀਤਾ, ਜੋ ਦੂਜੀ ਸਭ ਤੋਂ ਤੇਜ਼ ਵਾਰ ਹੈ। 100 ਮੀਟਰ ਦੇ ਸੋਨ ਤਗ਼ਮਾ ਜੇਤੂ ਫਰੇਜ਼ਰ ਪ੍ਰਾਈਸ ਨੇ 21.81 ਸਕਿੰਟ ਦੇ ਸਮੇਂ ਨਾਲ 200 ਮੀਟਰ ’ਚ ਚਾਂਦੀ ਦਾ ਤਗ਼ਮਾ ਜਿੱਤਿਆ। ਬ੍ਰਿਟੇਨ ਦੀ ਡਿਫੈਂਡਿੰਗ ਚੈਂਪੀਅਨ ਦੀਨਾ ਅਸੇਰ ਸਮਿਥ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਜਿੱਤ ਤੋਂ ਬਾਅਦ ਸ਼ੇਰਿਕਾ ਜੈਕਸਨ ਨੇ ਕਿਹਾ, ‘ਮੈਨੂੰ ਪਤਾ ਸੀ ਕਿ ਮੈਂ ਸੋਨ ਤਗ਼ਮਾ ਜਿੱਤਣਾ ਹੈ। ਜਿੰਨਾ ਸੰਭਵ ਹੋਇਆ ਮੈਂ ਓਨੀ ਤੇਜ਼ੀ ਨਾਲ ਦੌਡ਼ੀ। ਟੋਕੀਓ ਓਲੰਪਿਕਸ ’ਚ 100 ਮੀਟਰ ਅਤੇ 4 ਗੁਣਾ 100 ਮੀਟਰ ਰਿਲੇਅ ’ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਜੈਕਸਨ ਨੇ ਕਿਹਾ ਕਿ ਪਿੱਛੇ ਤੋਂ ਆਉਣਾ ਉਸ ਦੀ ਦੌਡ਼ ਦੀ ਰਣਨੀਤੀ ਦਾ ਹਿੱਸਾ ਨਹੀਂ ਸੀ। ਜਮਾਇਕਾ ਨੇ ਇਸ ਤਰ੍ਹਾਂ ਮਹਿਲਾਵਾਂ ਦੀ ਦੌਡ਼ ’ਚ ਕੁੱਲ 6 ਵਿੱਚੋਂ 5 ਤਗ਼ਮੇ ਜਿੱਤੇ ਹਨ। ਇਸ ਜਿੱਤ ਦੇ ਨਾਲ ਸ਼ੇਰਿਕਾ ਜੈਕਸਨ ਨੇ ਸਿਓਲ ’ਚ 1988 ਓਲੰਪਿਕ ’ਚ ਫਲੋਰੈਂਸ ਗ੍ਰਿਫਿਥ ਜੋਏਨਰ ਦੁਆਰਾ ਸਥਾਪਤ ਕੀਤੇ 21.34 ਸਕਿੰਟ ਅਤੇ ਨੀਦਰਲੈਂਡ ਦੀ ਡੈਫਨੇ ਸ਼ਿਪਰਸ ਵਲੋਂ ਸਥਾਪਤ ਕੀਤੇ 21.63 ਸਕਿੰਟ ਦੇ ਪੁਰਾਣੇ ਵਿਸ਼ਵ ਚੈਂਪੀਅਨਸ਼ਿਪ ਰਿਕਾਰਡ ਨੂੰ ਤੋਡ਼ ਦਿੱਤਾ। ਸ਼ੇਰਿਕਾ ਜੈਕਸਨ ਪਿਛਲੇ ਸਾਲ ਟੋਕੀਓ ਓਲੰਪਿਕ ’ਚ ਜੈਕਸਨ ਕਰਵ ਦੀ ਗਲਤ ਗਿਣਤੀ ਕਰਕੇ ਫਾਈਨਲ ’ਚ ਨਹੀਂ ਪਹੁੰਚ ਸਕੀ ਜਿੱਥੇ ਉਹ ਚੌਥੇ ਸਥਾਨ ’ਤੇ ਰਹੀ।