ਵਿਨੀਸੀਅਸ ਜੂਨੀਅਰ ਨੇ ਦੋ ਗੋਲ ਕੀਤੇ ਅਤੇ ਕਰੀਮ ਬੇਨਜੇਮਾ ਨੂੰ ਗੋਲ ਕਰਨ ‘ਚ ਮਦਦ ਕੀਤੀ ਜਿਸ ਨਾਲ ਰੀਅਲ ਮੈਡ੍ਰਿਡ ਨੇ ਕਲੱਬ ਵਰਲਡ ਕੱਪ ਫਾਈਨਲ ਵਿਚ ਸਾਊਦੀ ਅਰਬ ਦੇ ਅਲ ਹਿਲਾਲ ਨੂੰ 5-3 ਨਾਲ ਹਰਾ ਕੇ ਆਪਣੇ ਹੀ ਰਿਕਾਰਡ ਵਿਚ ਸੁਧਾਰ ਕਰਦੇ ਹੋਏ 8ਵੀਂ ਵਾਰ ਖ਼ਿਤਾਬ ਜਿੱਤਿਆ। ਫਾਈਨਲ ‘ਚ ਯੂਰਪੀਅਨ ਚੈਂਪੀਅਨ ਰੀਅਲ ਮੈਡ੍ਰਿਡ ਵੱਲੋਂ ਦੋ ਹੋਰ ਗੋਲ ਫੇਡੇਰਿਕੋ ਵੇਲਵਰਡੇ ਨੇ ਕੀਤੇ। ਅਲ ਹਿਲਾਲ ਦੀ ਟੀਮ ਮੈਚ ‘ਚ ਕਦੇ ਬੜ੍ਹਤ ਨਹੀਂ ਬਣ ਸਕੀ ਪਰ ਉਸ ਨੇ ਸਾਬਿਤ ਕੀਤਾ ਕਿ ਬ੍ਰਾਜ਼ੀਲ ਦੇ ਕਲੱਬ ਫਲੇਮੇਂਗੋ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਉਣਾ ਤੁੱਕਾ ਨਹੀਂ ਸੀ। ਫਾਈਨਲ ‘ਚ ਟੀਮ ਵੱਲੋਂ ਲੁਸਿਆਨੋ ਵੀਟੋ ਨੇ ਦੋ ਜਦੋਂਕਿ ਮੋਸਾ ਮਾਰੇਗਾ ਨੇ ਇਕ ਗੋਲ ਕੀਤਾ। ਵਿਨੀਸਿਅਸ ਨੇ 13ਵੇਂ ਮਿੰਟ ‘ਚ ਮੈਡ੍ਰਿਡ ਨੂੰ ਬੜ੍ਹਤ ਦਿਵਾਈ ਅਤੇ ਫਿਰ 69ਵੇਂ ਮਿੰਟ ‘ਚ ਟੀਮ ਵੱਲੋਂ 5ਵਾਂ ਅਤੇ ਆਖ਼ਰੀ ਗੋਲ ਕੀਤਾ। ਇਸ ਤੋਂ ਪਹਿਲਾਂ ਟੈਂਜੀਅਰ ‘ਚ ਫਲੇਮੇਂਗੋ ਨੇ ਤੀਜੇ ਸਥਾਨ ਦੇ ਮੁਕਾਬਲੇ ‘ਚ ਮਿਸਰ ਦੇ ਕਲੱਬ ਅਲ ਆਹਲੀ ਨੂੰ 4-2 ਨਾਲ ਹਰਾਇਆ। ਦੱਖਣੀ ਅਮਰੀਕੀ ਚੈਂਪੀਅਨ ਫਲੇਮੇਂਗੋ ਵੱਲੋਂ ਪੇਡਰੋ ਅਤੇ ਗੈਬਰੀਅਲ ਨੇ 2-2 ਗੋਲ ਕੀਤੇ। ਅਲ ਆਹਲੀ ਵੱਲੋਂ ਦੋਵੇ ਗੋਲ ਅਹਿਮਦ ਅਬਦੇਲ ਕਾਦਿਰ ਨੇ ਕੀਤੇ।